ਹਨੀਪ੍ਰੀਤ ਸਣੇ 33 ਡੇਰਾ ਪ੍ਰੇਮੀਆਂ ਤੋਂ ਹਟਾਈ ਦੇਸ਼ ਧ੍ਰੋਹ ਦੀ ਧਾਰਾ - 5 ਅਹਿਮ ਖ਼ਬਰਾਂ 'ਚ ਪੜ੍ਹੋ

25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਸਿਰਸਾ ਪ੍ਰੇਮੀਆਂ ਵੱਲੋਂ ਪੰਚਕੂਲਾ ਵਿੱਚ ਕੀਤੀ ਗਈ ਹਿੰਸਾ ਦੇ ਮਾਮਲੇ 'ਚ ਹਨੀਪ੍ਰੀਤ ਸਣੇ 35 ਵਿਅਕਤੀਆਂ ਤੋਂ ਦੇਸ਼ ਧ੍ਰੋਹ ਦੀ ਧਾਰਾ 121 ਤੇ 121ਏ ਹਟਾ ਲਈ ਗਈ ਹੈ।

ਪੰਚਕੂਲਾ ਵਿਚ ਹੋਈ ਅਦਾਲਤੀ ਸੁਣਵਾਈ ਦੌਰਾਨ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੰਚਕੂਲਾ ਸੈਸ਼ਨ ਕੋਰਟ 'ਚ ਪੇਸ਼ ਕੀਤਾ ਗਿਆ ਜਦਕਿ ਬਾਕੀ ਮੁਲਜ਼ਮ ਨਿੱਜੀ ਤੌਰ ਉੱਤੇ ਪੇਸ਼ ਹੋਏ।

ਦਰਅਸਲ ਜਦੋਂ 2017 ਵਿਚ ਡੇਰਾ ਮੁਖੀ ਨੂੰ ਅਦਾਲਤ ਨੇ ਸਾਧਵੀਂ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਡੇਰਾ ਪ੍ਰੇਮੀਆਂ ਨੇ ਪੰਚਕੂਲਾ 'ਚ ਹਿੰਸਾ ਕੀਤੀ ਸੀ ਅਤੇ ਇਸ ਦੌਰਾਨ ਹਨੀਪ੍ਰੀਤ ਤੇ ਹੋਰ ਡੇਰਾ ਪ੍ਰੇਮੀਆਂ ਖ਼ਿਲਾਫ਼ ਹਿੰਸਾ ਭੜਕਾਉਣ ਲਈ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ-

ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਲਈ ਕੈਪਟਨ ਤੇ ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ

ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦੇ ਪਾਕਿਸਤਾਨ ਵਾਲੇ ਪਾਸੇ ਹੋਣ ਵਾਲੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਲਈ ਇਜਾਜ਼ਤ ਮੰਗੀ ਹੈ।

ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਰੇ ਵੱਖੋ ਵੱਖ ਚਿੱਠੀਆਂ ਲਿਖੀਆਂ ਹਨ।

ਇਹ ਚਿੱਠੀਆਂ ਖ਼ਬਰ ਏਜੰਸੀ ਏਐੱਨਆਈ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀ ਹਨ।

ਇਨ੍ਹਾਂ ਚਿੱਠੀਆਂ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਪਾਕਿਸਤਾਨ ਸਰਕਾਰ ਨੇ ਮੈਨੂੰ 9 ਅਕਤੂਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ। ਇੱਕ ਨਿਮਾਣੇ ਸਿੱਖ ਵਜੋਂ ਸਾਡੇ ਮਹਾਨ ਗੁਰੂ ਬਾਬਾ ਨਾਨਕ ਨੂੰ ਇਸ ਇਤਿਹਾਸਕ ਸਮਾਗ਼ਮ ਮੌਕੇ 'ਤੇ ਨਤਮਸਤਕ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਲਈ ਮੈਨੂੰ ਇਸ ਸੁਭਾਗੇ ਮੌਕੇ 'ਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ।" ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਸੋਸ਼ਲ ਮੀਡੀਆ ਰਾਹੀਂ ਕੁਵੈਤ 'ਚ ਇੰਝ ਖ਼ਰੀਦੇ-ਵੇਚੇ ਜਾਂਦੇ ਹਨ ਗ਼ੁਲਾਮ: BBC Investigation

ਬੀਬੀਸੀ ਨਿਊਜ਼ ਅਰਬੀ ਨੇ ਇੱਕ ਅੰਡਰ ਕਵਰ ਜਾਂਚ ਵਿੱਚ ਦੇਖਿਆ ਗਿਆ ਹੈ ਕਿ ਕੁਵੈਤ 'ਚ ਘਰੇਲੂ ਨੌਕਰਾਂ ਨੂੰ ਸੋਸ਼ਲ ਪਲੇਟਫਾਰਮਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤੌਰ 'ਤੇ ਖਰੀਦਿਆਂ ਤੇ ਵੇਚਿਆ ਜਾਂਦਾ ਹੈ।

ਕੁਝ ਵਪਾਰੀ ਫੇਸਬੁੱਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੀ ਵਰਤੋਂ ਕਰ ਰਹੇ ਹਨ, ਜਿੱਥੇ ਉਹ ਹੈਸ਼ਟੈਗ ਰਾਹੀਂ ਆਪਣੀਆਂ ਪੋਸਟਾਂ ਪਾਉਂਦੇ ਹਨ ਅਤੇ ਮੋਲ-ਭਾਅ ਨਿੱਜੀ ਸੰਦੇਸ਼ਾਂ 'ਚ ਕਰਦੇ ਹਨ।

ਇਸ ਤੋਂ ਇਲਾਵਾ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੇ ਨਾਲ-ਨਾਲ ਈ-ਕਾਮਰਸ ਵੈਬਸਾਈਟਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

ਕੁਵੈਤ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਘਰੇਲੂ ਨੌਕਰਾਂ ਨੂੰ ਗ਼ੁਲਾਮ ਵਜੋਂ ਵੇਚਣ ਵਾਲੇ ਕਈ ਸੋਸ਼ਲ ਮੀਡੀਆ ਅਕਾਊਂਟ ਹੋਲਡਰਾਂ ਨੂੰ ਅਧਿਕਾਰਤ ਸੰਮਨ ਭੇਜੇ ਹਨ ਅਤੇ ਇਸ ਦੇ ਨਾਲ ਹੀ ਇਸ ਵਿੱਚ ਜੋ ਸ਼ਾਮਿਲ ਹੈ ਉਨ੍ਹਾਂ ਨੂੰ ਅਜਿਹੇ ਇਸ਼ਤਿਹਾਰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕਸ਼ਮੀਰ: 'ਚੱਲੇ ਤਾਂ ਹਾਂ, ਪਰ ਵਾਪਿਸ ਆਉਣ ਦਾ ਪਤਾ ਨਹੀਂ'

ਪੰਜਾਬ ਤੋਂ ਮਾਲ ਲੈ ਕੇ ਭਾਰਤ ਸ਼ਾਸਿਤ ਕਸ਼ਮੀਰ ਜਾਂਦੇ ਅਤੇ ਸ਼੍ਰੀਨਗਰ ਤੋਂ ਮਾਲ ਲੈ ਕੇ ਪੰਜਾਬ ਆਉਂਦੇ ਟਰੱਕ ਡਰਾਈਵਰਾਂ ਦੇ ਦਿਲਾਂ ਵਿੱਚ ਕਾਫ਼ੀ ਡਰ ਹੈ।ਡਰਾਈਵਰਾਂ ਦਾ ਕਹਿਣਾ ਹੈ ਕਿ ਧਾਰਾ 370 ਹਟਣ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਕਾਫ਼ੀ ਅਸਰ ਪਿਆ ਹੈ।

ਡਰਾਈਵਰਾਂ ਨੂੰ ਪੰਜਾਬ ਅਤੇ ਕਸ਼ਮੀਰ ਵਿੱਚ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੇ ਸੁਣਾਈ ਆਪਣੀ ਹੱਡਬੀਤੀ। ਉਹ ਦੱਸਦੇ ਹਨ ਕਿ ਕਈ ਰਾਹ ਪੁੱਛਣ ਤੋਂ ਵੀ ਡਰ ਲਗਦਾ ਹੈ ਕਿ ਪਤਾ ਨਹੀਂ ਅਗਲਾ ਬੰਦਾ ਕੌਣ ਹੈ।

ਡਰਾਈਵਰ ਹਰਪਾਲ ਦਾ ਕਹਿਣਾ ਹੈ ਕਿ ਚੱਲੇ ਹਾਂ ਪਤਾ ਨਹੀਂ ਮੁੜ ਆਉਣਾ ਕਿ ਨੇ ਨਹੀਂ ਆਉਣਾ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲਿਆ ਟੋਕਿਓ ਓਲੰਪਿਕ ਦਾ ਟਿਕਟ

ਆਖਿਰਕਾਰ ਭਾਰਤੀ ਮਹਿਲਾ ਹਾਕੀ ਟੀਮ ਨੇ ਅਗਲੇ ਸਾਲ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦਾ ਟਿਕਟ ਹਾਸਿਲ ਕਰ ਲਿਆ ਹੈ।

ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਕੁਆਲੀਫਾਇਰ ਦੇ ਦੋ ਗੇੜ ਦੇ ਮੁਕਾਬਲਿਆਂ ਵਿੱਚ ਅਮਰੀਕੀ ਟੀਮ ਨੂੰ ਗੋਲ ਦੇ ਅੰਤਰ ਦੇ ਅਧਾਰ 'ਤੇ ਹਰਾ ਕੇ ਟੋਕਿਓ ਓਲੰਪਿਕ 2020 'ਚ ਆਪਣੀ ਥਾਂ ਪੱਕੀ ਕਰ ਲਈ।

ਭਾਰਤੀ ਮਹਿਲਾ ਟੀਮ ਸ਼ਨੀਵਾਰ ਨੂੰ ਖੇਡੇ ਗਏ ਦੂਜੇ ਗੇੜ ਦੇ ਮੁਕਾਬਲੇ ਵਿੱਚ ਅਮਰੀਕਾ ਤੋਂ 4-1 ਦੇ ਅੰਤਰ ਨਾਲ ਹਾਰ ਗਈ ਸੀ। ਪਰ ਪਹਿਲੇ ਗੇੜ ਦੇ ਮੈਚ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਹਰਾਇਆ ਸੀ, ਇਸ ਲਈ ਗੋਲ ਅੰਤਰ ਭਾਰਤ ਦੇ ਪੱਖ ਵਿੱਚ ਗਿਆ।

ਦੋਵਾਂ ਮੈਚਾਂ ਵਿੱਚ ਗੋਲ ਅੰਤਰ ਦੇ ਅਧਾਰ 'ਤੇ ਭਾਰਤੀ ਮਹਿਲਾ ਟੀਮ 6-5 ਤੋਂ ਅੱਗੇ ਰਹੀ। ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)