ਚੰਡੀਗੜ੍ਹ 'ਚ ਫਾਇਨੈਂਸਰ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਨੂੰ ਨੇਹਰਾ ਤੇ ਬਿਸ਼ਨੋਈ ਗਰੁੱਪ 'ਤੇ ਸ਼ੱਕ

    • ਲੇਖਕ, ਨਵਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਚੰਡੀਗੜ੍ਹ ਦੇ ਸੈਕਟਰ-45 ਦੇ ਬੁੜੈਲ ਇਲਾਕੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਵਾਰਦਾਤ ਵਾਲਮੀਕੀ ਮੁਹੱਲੇ ਦੀ ਹੈ।

ਮ੍ਰਿਤਕ ਦਾ ਨਾਂ ਸੋਨੂੰ ਸ਼ਾਹ ਹੈ ਜਿਸ ਦੀ ਉਮਰ ਤਕਰੀਬਨ 35 ਸਾਲ ਦੱਸੀ ਜਾ ਰਹੀ ਹੈ। ਉਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਇਸ ਦੌਰਾਨ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਚੋਂ ਇੱਕ ਗੰਭੀਰ ਜ਼ਖਮੀ ਹੈ।

ਸਥਾਨਕ ਲੋਕਾਂ ਮੁਤਾਬਕ ਸੋਨੂੰ ਸ਼ਾਹ ਕੇਬਲ, ਪ੍ਰਾਪਰਟੀ ਅਤੇ ਫਾਇਨਾਂਸ ਦਾ ਕੰਮ ਕਰਦਾ ਸੀ।

ਸਥਾਨਕ ਲੋਕਾਂ ਮੁਤਾਬਕ ਤਿੰਨ ਲੋਕ ਗੱਡੀ ਵਿੱਚ ਆਏ ਸੀ, ਇੱਕ ਸ਼ਖਸ ਗੱਡੀ ਅੰਦਰ ਸੀ ਬਾਕੀ ਦੋ ਨੇ ਹਮਲਾ ਕੀਤਾ।

ਚੰਡੀਗੜ੍ਹ ਪੁਲਿਸ ਦੇ ਬੁਲਾਰੇ ਚਰਨਜੀਤ ਸਿੰਘ ਨੇ ਦੱਸਿਆ, ''ਵਾਲਮੀਕੀ ਮੰਦਿਰ ਦੇ ਨਾਲ ਹੀ ਸੋਨੂੰ ਸ਼ਾਹ ਉਰਫ ਰਾਜਵੀਰ ਦਾ ਦਫ਼ਤਰ ਸੀ। ਪਹਿਲਾਂ ਇੱਕ ਮੁੰਡਾ ਆਇਆ ਫਿਰ ਦੋ ਹੋਰ ਆਏ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋਨੂ ਸ਼ਾਹ ਦੇ ਜਿਸਮ ਅਤੇ ਸਿਰ 'ਤੇ ਗੋਲੀਆਂ ਲੱਗੀਆਂ। ਦੂਜੇ ਦੋ ਦੋਸਤ ਰੋਮੀ ਤੇ ਜੋਗਿੰਦਰ ਵੀ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਸੋਨੂ ਸ਼ਾਹ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਹੋਰਨਾਂ ਦੋਹਾਂ ਦਾ ਇਲਾਜ਼ ਚੱਲ ਰਿਹਾ ਹੈ।''

''ਸੋਨੂ ਦੀ ਕੁਝ ਦਿਨ ਪਹਿਲਾਂ ਸੰਪਤ ਨੇਹਰਾ ਗਰੁੱਪ ਨਾਲ ਲੜਾਈ ਹੋਈ ਸੀ। ਸਾਨੂੰ ਲਾਰੇਂਸ ਬਿਸ਼ਨੋਈ ਗਰੁੱਪ 'ਤੇ ਵੀ ਸ਼ੱਕ ਹੈ। ਜਾਂਚ ਜਾਰੀ ਹੈ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)