ਚੰਦਰਯਾਨ-2: ਇਸਰੋ ਮੁਖੀ ਨੇ ਕਿਹਾ, ਚੰਨ 'ਤੇ ਵਿਕਰਮ ਲੈਂਡਰ ਦੇ ਨਿਸ਼ਾਨ ਮਿਲੇ - 5 ਅਹਿਮ ਖ਼ਬਰਾਂ

ਚੰਦਰਯਾਨ-2

ਤਸਵੀਰ ਸਰੋਤ, isro.gov.in

ਭਾਰਤੀ ਸਪੇਸ ਰਿਸਰਚ ਸੈਂਟਰ ਦੇ ਮੁਖੀ ਕੇ ਸਿਵਨ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਸਰੋ ਨੂੰ ਚੰਨ 'ਤੇ ਵਿਕਰਮ ਲੈਂਡਰ ਨਾਲ ਜੁੜੀਆਂ ਤਸਵੀਰਾਂ ਮਿਲੀਆਂ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਇਸਰੋ ਲਗਾਤਾਰ ਵਿਕਰਮ ਲੈਂਡਰ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸਰੋ ਮੁਖੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ, "ਆਰਬਿਟਰ ਨਾਲ ਮਿਲੀਆਂ ਤਸਵੀਰਾਂ ਤੋਂ ਲਗਦਾ ਹੈ ਕਿ ਵਿਕਰਮ ਲੈਂਡਰ ਦੀ ਚੰਨ 'ਤੇ ਹਾਰਡ ਲੈਂਡਿੰਗ ਹੋਈ ਹੈ।"

ਪੀਐੱਸਐੱਲਵੀ ਰਾਹੀਂ ਪੁਲਾੜ 'ਚ 104 ਉਪਗ੍ਰਹਿ ਭੇਜਣ ਵਾਲੇ ਕਿਸਾਨ ਦੇ ਬੇਟੇ ਅਤੇ ਇਸਰੋ ਮੁਖੀ ਕੇ ਸਿਵਨ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਤਾਲਿਬਾਨ ਨੇ ਕਿਹਾ, ਗੱਲਬਾਤ ਰੱਦ ਕਰਨ ਨਾਲ ਅਮਰੀਕਾ ਨੂੰ ਵਧੇਰੇ ਨੁਕਸਾਨ

ਤਾਲਿਬਾਨ ਨੇ ਅਫ਼ਗਾਨ ਸ਼ਾਂਤੀ ਗੱਲਬਾਤ ਤੋਂ ਪਿੱਛੇ ਹਟਣ ਦੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਵਧੇਰੇ ਨੁਕਸਾਨ ਅਮਰੀਕਾ ਨੂੰ ਹੀ ਹੋਵੇਗਾ।

ਤਾਲਿਬਾਨ

ਤਸਵੀਰ ਸਰੋਤ, Getty Images

ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਫ਼ੈਸਲਾ ਸਿਆਣਪਤਾ ਤੇ ਤਜੁਰਬੇ ਦੀ ਘਾਟ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਖ਼ਰੀਲੇ ਪਲਾਂ ਤੱਕ ਸਭ ਸਹੀ ਹੋ ਜਾਵੇਗਾ।

ਅਮਰੀਕੀ ਰਾਸ਼ਟਰਪਤੀ ਨੂੰ ਐਤਵਾਰ ਕੈਂਪ ਡੇਵਿਡ ਵਿੱਚ ਤਾਲਿਬਾਨ ਦੇ ਸੀਨੀਅਰ ਨੇਤਾਵਾਂ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮੁਲਾਕਾਤ ਕਰਨੀ ਸੀ ਪਰ ਇਸ ਤੋਂ ਇੱਕ ਦਿਨ ਪਹਿਲਾਂ ਟਰੰਪ ਨੇ ਟਵੀਟ ਕਰਕੇ ਬੈਠਕ ਰੱਦ ਕਰ ਦਿੱਤੀ।

ਸਿਮਰਜੀਤ ਸਿੰਘ ਬੈਂਸ ਆਪਣੇ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਕੀ ਬੋਲੇ

ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਉਨ੍ਹਾਂ ਅਤੇ ਉਨ੍ਹਾਂ ਦੇ 20 ਸਾਥੀਆਂ ਦੇ ਖਿਲਾਫ਼ ਇਹ ਮਾਮਲਾ ਗੁਰਦਾਸਪੁਰ ਦੇ ਡੀਸੀ ਵਿਪੁਲ ਉੱਜਵਲ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਦੀ ਵਜ੍ਹਾ ਨਾਲ ਦਰਜ ਹੋਇਆ ਹੈ।

ਬੈਂਸ

ਤਸਵੀਰ ਸਰੋਤ, Getty Images

ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੈਂਸ ਡਿਪਟੀ ਕਮਿਸ਼ਨਰ ਨਾਲ ਬਹਿਸ ਕਰਦਿਆਂ ਅਸੱਭਿਅਕ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।

ਡੀਸੀ ਵਿਪੁਲ ਉੱਜਵਲ ਲਈ ਵਰਤੇ ਗਏ ਸ਼ਬਦਾਂ ਬਾਰੇ ਪੁੱਛੇ ਜਾਣ 'ਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ, "ਜੇਕਰ ਪੀੜਤ ਪਰਿਵਾਰ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਬਾਹਰ ਜਾਣ ਲਈ ਕਿਹਾ ਜਾਵੇਗਾ ਤਾਂ ਮੈਂ ਕਹਾਂਗਾ। ਮੈਨੂੰ ਜੋ ਲੱਗਿਆ ਮੈਂ ਕੀਤਾ ਅਤੇ ਭਵਿੱਖ ਵਿੱਚ ਵੀ ਕਰੂੰਗਾ। ਜੇਕਰ ਇਹ ਮਾਮਲਾ ਡੀਸੀ ਵੱਲੋਂ ਹੋਣਾ ਹੁੰਦਾ ਤਾਂ ਉਸੇ ਵੇਲੇ ਹੁੰਦਾ, ਇਹ ਸਭ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਖੁੰਧਕ ਦਾ ਨਤੀਜ਼ਾ ਹੈ।" ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਇਹ ਵੀ ਪੜ੍ਹੋ-

ਰਾਮ ਜੇਠਮਲਾਨੀ: ਇੰਦਰਾ ਗਾਂਧੀ ਦੇ ਕਾਤਲਾਂ ਦੇ ਵਕੀਲ ਰਹੇ ਜੇਠਮਲਾਨੀ ਬਾਰੇ ਦਿਲਚਸਪ ਤੱਥ

ਹਾਈ-ਪ੍ਰੋਫਾਈਲ ਕੇਸ ਲੜਨ ਵਾਲੇ ਵਕੀਲ ਅਤੇ ਸਾਬਕਾ ਭਾਜਪਾ ਨੇਤਾ ਰਾਮ ਜੇਠਮਲਾਨੀ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ। 95 ਸਾਲਾ ਰਾਮ ਜੇਠਮਲਾਨੀ ਲੰਬੇ ਸਮੇਂ ਤੋਂ ਬਿਮਾਰ ਸਨ।

ਸਾਲ 1923 ਦੇ 14 ਦਸੰਬਰ ਨੂੰ ਸਿੰਧ ਦੇ ਸ਼ਿਕਾਰਪੁਰ ਵਿੱਚ ਜੰਮੇ ਰਾਮ ਜੇਠਮਲਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਿੰਧ ਵਿੱਚ ਬਤੌਰ ਪ੍ਰੋਫੈਸਰ ਕੀਤੀ ਸੀ।

ਰਾਮ ਜੇਠਮਲਾਨੀ

ਤਸਵੀਰ ਸਰੋਤ, Getty Images

ਰਾਮ ਜੇਠਮਲਾਨੀ ਨੇ ਹਰ ਕੰਮ ਉਮਰ ਤੋਂ ਪਹਿਲਾਂ ਹੀ ਕੀਤਾ, ਪੜ੍ਹਾਈ ਵੀ ਅਤੇ ਵਿਆਹ ਵੀ।

13 ਸਾਲ ਦੀ ਉਮਰ ਵਿੱਚ ਮੈਟ੍ਰਿਕ ਪਾਸ ਕਰਕੇ ਅਤੇ 17 ਸਾਲ ਦੀ ਉਮਰ ਵਿੱਚ ਕਾਨੂੰਨੀ ਡਿਗਰੀ ਹਾਸਿਲ ਕਰਨ ਵਾਲੇ ਜੇਠਮਲਾਨੀ ਦੇਸ ਦੇ ਸਭ ਦੇ ਮਹਿੰਗੇ ਵਕੀਲਾਂ ਵਿਚੋਂ ਸਨ।

18 ਸਾਲ ਦੀ ਉਮਰ ਦੀ ਵਿੱਚ ਉਨ੍ਹਾਂ ਦਾ ਵਿਆਹ ਦੁਰਗਾ ਨਾਲ ਹੋ ਗਿਆ ਅਤੇ ਵੰਡ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਆਪਣੇ ਵਾਂਗ ਹੀ ਵਕੀਲ ਰਤਨਾ ਸ਼ਾਹਨੀ ਨਾਲ ਵਿਆਹ ਕੀਤਾ। ਦੋਵੇਂ ਪਤਨੀਆਂ ਅਤੇ ਬੱਚੇ ਨਾਲ ਹੀ ਰਹਿੰਦੇ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਵੇ ਜੰਮੇ ਬੱਚਿਆਂ ਲਈ ਕਿੰਨਾਂ ਖ਼ਤਰਨਾਕ ਮਾਂ ਦਾ ਗਰਭ ਅਵਸਥਾ ਦੌਰਾਨ ਤਣਾਅ 'ਚ ਹੋਣਾ

ਇੱਕ ਅਧਿਐਨ ਮੁਤਾਬਕ ਉਹ ਬੱਚੇ ਜਿੰਨ੍ਹਾਂ ਦੀਆਂ ਮਾਵਾਂ ਨੇ ਪ੍ਰੈਗਨੈਂਸੀ ਦੌਰਾਨ ਗੰਭੀਰ ਤਣਾਅ ਮਹਿਸੂਸ ਕੀਤਾ ਹੋਵੇ ਉਨ੍ਹਾਂ ਨੂੰ 3 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਪਰਸਨੈਲਿਟੀ ਡਿਸਆਰਡਰ ਹੋਣ ਦਾ ਖ਼ਦਸ਼ਾ ਲਗਭਗ 10 ਗੁਣਾ ਤੱਕ ਵੱਧ ਜਾਂਦਾ ਹੈ।

ਨਵੇ ਜੰਮੇ ਬੱਚਿਆਂ ਲਈ ਕਿੰਨਾਂ ਖ਼ਤਰਨਾਕ ਮਾਂ ਦਾ ਗਰਭ ਅਵਸਥਾ ਦੌਰਾਨ ਤਣਾਅ 'ਚ ਹੋਣਾ

ਤਸਵੀਰ ਸਰੋਤ, Getty Images

ਲੰਬੇ ਸਮੇਂ ਤੱਕ ਹਲਕੇ ਤਣਾਅ ਦਾ ਹੋਣਾ ਵੀ ਬੱਚੇ ਦੇ ਵਿਕਾਸ 'ਤੇ ਅਸਰ ਪਾਉਂਦਾ ਹੈ। ਜਨਮ ਤੋਂ ਬਾਅਦ ਵੀ ਇਹ ਅਸਰ ਵੱਧਦਾ ਰਹਿੰਦਾ ਹੈ।

ਫਿਨਲੈਂਡ 'ਚ 3600 ਔਰਤਾਂ ਤੋਂ ਉਨ੍ਹਾਂ ਦੇ ਤਣਾਅ ਦੇ ਪੱਧਰ ਅਤੇ ਬੱਚਿਆਂ ਦੇ ਵਿਕਾਸ ਬਾਰੇ ਪੁੱਛਿਆ ਗਿਆ।

ਮਨੋਵਗਿਆਨੀਆਂ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਨੂੰ ਮਾਨਸਿਕ ਸਿਹਤ ਸਹੁਲਤਾਂ ਮਿਲਣੀਆਂ ਜ਼ਰੂਰੀ ਹਨ।

ਇਸ ਤੋਂ ਇਲਾਵਾ ਹੋਰ ਵੀ ਅਜਿਹੇ ਕਈ ਤੱਥ ਹਨ ਜੋ ਪਰਸਨੈਲਿਟੀ ਡਿਸਆਰਡਰ ਦਾ ਕਾਰਨ ਬਣਦੇ ਹਨ ਜਿਵੇਂ ਕਿ ਪਾਲਣ-ਪੋਸ਼ਣ, ਪਰਿਵਾਰ ਦੀ ਆਰਥਿਕ ਹਾਲਤ ਜਾਂ ਬਚਪਨ ਦੌਰਾਨ ਹੋਇਆ ਕੋਈ ਹਾਦਸਾ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)