ਕੁੱਕੜ ਨੇ ਕਿਵੇਂ ਜਿੱਤੀ ਬਾਂਗ ਦੇਣ ਦੀ ਅਦਾਲਤੀ ਜੰਗ

ਕੁੱਕੜ ਆਪਣੀ ਮਾਲਕਿਨ ਕੌਰੀਨ ਨਾਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕੁੱਕੜ ਆਪਣੀ ਮਾਲਕਿਨ ਕੌਰੀਨ ਨਾਲ

ਫਰਾਂਸ ਦੀ ਇੱਕ ਅਦਾਲਤ ਨੇ ਕੁੱਕੜ ਦਾ ਤੜਕਸਾਰ ਬਾਂਗ ਦੇਣ ਦਾ ਹੱਕ ਬਰਕਾਰਰ ਰੱਖਣ ਦਾ ਫ਼ੈਸਲਾ ਸੁਣਾਇਆ ਹੈ।

ਇਹ ਇੱਕ ਅਜਿਹੀ ਜੰਗ ਸੀ ਜਿਸ ਨੇ ਸ਼ਹਿਰੀ ਅਤੇ ਪੇਂਡੂ ਰਵਾਇਤਾਂ ਵਿਚਾਲੇ ਤਣਾਅ ਦੇ ਸੰਕੇਤ ਦੇ ਦਿੱਤੇ ਸਨ।

ਫਰਾਂਸ ਦੇ ਓਲੇਰਨ ਨਾਮ ਦੇ ਆਈਲੈਂਡ 'ਤੇ ਰਹਿੰਦੇ 4 ਸਾਲਾ ਕੁੱਕੜ ਦੇ ਮਾਲਕ ਫਿਓਸਿਸ 'ਤੇ ਉਸ ਦੇ ਗੁਆਂਢੀ ਬੌਰਿਨ ਨੇ ਅਦਾਲਤ 'ਚ ਕੇਸ ਕਰ ਦਿੱਤਾ ਸੀ।

ਉਸ ਦਾ ਇਲਜ਼ਾਮ ਸੀ ਕਿ ਫਿਓਸਿਸ ਦਾ ਕੁੱਕੜ ਸਵੇਰੇ-ਤੜਕਸਾਰ ਬਾਂਘ ਦਿੰਦਾ ਹੈ ਅਤੇ ਉਹ ਉਸ ਦੀ ਆਵਾਜ਼ ਨਾਲ ਪਰੇਸ਼ਾਨ ਹੁੰਦੇ ਹਨ।

ਮੌਰੀਸੀਜ਼ ਨਾਮ ਦੇ ਇਸ ਕੁੱਕੜ ਦੀ ਬੌਰਿਨ ਨੇ ਕਈ ਵਾਰ ਉਸ ਦੇ ਮਾਲਕ ਫਿਓਸਿਸ ਤੇ ਉਸ ਦੀ ਪਤਨੀ ਕੌਰੀਨ ਨੂੰ ਸ਼ਿਕਾਇਤ ਕੀਤੀ ਤੇ ਕੋਈ ਕਾਰਵਾਈ ਕਰਨ ਲਈ ਕਿਹਾ।

ਇਹ ਵੀ ਪੜ੍ਹੋ:

ਬੌਰਿਨ ਦੇ ਵਕੀਲ ਨੇ ਫਿਓਸਿਸ ਕੋਲੋਂ ਕੁੱਕੜ ਦੀ ਬਾਂਗ ਨਾਲ ਸ਼ਾਂਤੀ ਭੰਗ ਕਰਨ ਕਰਕੇ ਜੁਰਮਾਨੇ ਵਜੋਂ ਭਾਰੀ ਮੁਆਵਜ਼ਾ ਵਸੂਲਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਅਦਾਲਤ ਨੇ ਕੁੱਕੜ ਦੇ ਹੱਕ ਵਿੱਚ ਫ਼ੈਸਲਾ ਦਿੰਦਿਆਂ ਬੌਰਿਨ ਨੂੰ ਤਕਰੀਬਨ 1100 ਡਾਲਰ ਦਾ ਜੁਰਮਾਨਾ ਲਾ ਦਿੱਤਾ।

ਕੌਮੀ ਚਰਚਾ

ਸਾਲ 2017 'ਚ ਬੌਰਿਨ ਨੇ ਇੱਕ ਅਧਿਕਾਰਤ ਚਿੱਠੀ ਵਿੱਚ ਆਪਣੇ ਗੁਆਂਢੀ ਨੂੰ ਲਿਖਿਆ, "ਕੁੱਕੜ ਸਵੇਰੇ 4.30 ਵਜੇ ਬਾਂਗ ਦੇਣਾ ਸ਼ੁਰੂ ਕਰਦਾ ਹੈ ਅਤੇ ਕਿੰਨੀ ਦੇਰ ਤੱਕ ਦਿੰਦਾ ਰਹਿੰਦਾ ਹੈ। ਕਈ ਵਾਰ ਤਾਂ ਦੁਪਹਿਰ ਤੱਕ ਵੀ।"

ਜਦੋਂ ਫਿਓਸਿਸ ਨੇ ਵਾਰ-ਵਾਰ ਇਸ ਗੱਲ ਤੋਂ ਮਨ੍ਹਾਂ ਕੀਤਾ ਤਾਂ ਬੌਰਿਨ ਉਨ੍ਹਾਂ ਨੂੰ ਅਦਾਲਤ ਵਿੱਚ ਲੈ ਗਏ।

ਅਦਾਲਤ ਦੇ ਬਾਹਰ ਕੁੱਕੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਰੀਸੀਜ਼ ਨਾਮ ਦੇ ਕੁੱਕੜ ਦਾ ਮਾਮਲਾ ਫਰਾਂਸ ਦੇ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਤਣਾਅ ਦਾ ਸੰਕੇਤ ਬਣ ਗਿਆ ਹੈ।

ਇਹ ਕੇਸ ਜਲਦ ਹੀ ਕੌਮੀ ਚਰਚਾ ਦਾ ਵਿਸ਼ਾ ਬਣ ਗਿਆ। ਫਰਾਂਸ ਵਿੱਚ ਵਧਦੇ ਸ਼ਹਿਰੀਕਰਨ ਕਾਰਨ ਪੇਂਡੂ ਭਾਈਚਾਰਿਆਂ ਨਾਲ ਸਭਿਆਚਾਰਕ ਵਿਵਾਦ ਖੜ੍ਹੇ ਹੋ ਗਏ ਹਨ।

ਕੇਸ ਜਿੱਤਣ ਤੋਂ ਬਾਅਦ ਖ਼ਬਰ ਏਜੰਸੀ ਏਐੱਫਆਈ ਨੇ ਕੌਰੀਨ ਦੇ ਹਵਾਲੇ ਨਾਲ ਲਿਖਿਆ ਹੈ, "ਪੇਂਡੂ ਲੋਕਾਂ ਨੂੰ ਉਵੇਂ ਹੀ ਰਹਿਣਾ ਚਾਹੀਦਾ ਹੈ ਜਿਵੇਂ ਉਹ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਹ ਨਹੀਂ ਕਿਹਾ ਜਾਣਾ ਚਾਹੀਦਾ ਕਿ ਅਸੀਂ ਪੇਂਡੂ ਆਵਾਜ਼ਾਂ ਨੂੰ ਬੰਦ ਕਰ ਦਿੰਦੇ ਹਾਂ।"

ਫਿਓਸਿਸ ਨੇ ਕਿਹਾ, "ਮੌਰਿਸ ਨੇ ਇਹ ਜੰਗ ਜਿੱਤ ਲਈ ਹੈ।"

ਮੌਰਿਸ ਨੇ ਪੂਰੇ ਦੇਸ ਦੀ ਹਮਦਰਦੀ ਹਾਸਿਲ ਕੀਤੀ ਅਤੇ ਆਨਲਾਈਨ ਪਟੀਸ਼ਨਕਰਤਾ ਨੇ ਉਸ ਨੂੰ ਚੁੱਪ ਹੋਣ ਤੋਂ ਬਚਾਉਣ ਲਈ 1,40,000 ਦਸਤਖ਼ਤ ਇਕੱਠੇ ਕੀਤੇ।

ਇਸ ਤੋਂ ਹੋਰਨਾਂ ਲੋਕਾਂ ਨੇ ਇਸ ਦੇ ਹੱਕ ਵਿੱਚ ਟੀ-ਸ਼ਰਟਾਂ ਪਾ ਕੇ ਤੇ ਕੁੱਕੜਾਂ ਵਰਗੇ ਮਖੌਟੇ ਪਾ ਕੇ ਹਮਦਰਦੀ ਜਤਾਈ।

ਕੁੱਕੜ ਦੇ ਸਮਰਥਨ ਵਾਲੀ ਟੀ-ਸ਼ਰਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਈ ਲੋਕਾਂ ਨੇ ਕੁੱਕੜ ਦੇ ਸਮਰਥਨ ਵਿੱਚ ਟੀ-ਸ਼ਰਟਾਂ ਪਾਈਆਂ ਤੇ 1,40,000 ਲੋਕਾਂ ਨੇ ਆਨਲਾਈਨ ਪਟੀਸ਼ਨ 'ਤੇ ਹਸਤਾਖ਼ਰ ਕੀਤੇ

ਕੁੱਕੜ ਦੇ ਹੱਕ ਵਿੱਚ ਟੀ-ਸ਼ਰਟਾਂ ਵੇਚਣ ਵਾਲੇ ਸਥਾਨਕ ਕਾਰੋਬਾਰੀ ਨੇ ਕਿਹਾ, "ਕੌਰੀਨ ਨੂੰ ਸਮਰਥਨ ਕਰਨ ਦੇ ਨਾਲ-ਨਾਲ ਕੁੱਕੜ ਨੂੰ ਅਦਾਲਤ ਵਿੱਚ ਲੈ ਕੇ ਜਾਣ ਦਾ ਵੀ ਵਿਰੋਧ ਕਰਨਾ ਸੀ।"

ਪਟੀਸ਼ਨਕਰਤਾਵਾਂ ਨੇ ਆਪਣੀ ਪਟੀਸ਼ਨ ਵਿੱਚ ਜੋ ਕਿਹਾ ਹੈ ਉਹ ਫਰੈਂਚ ਵੈਬਸਾਈਟ Mes Opinions 'ਤੇ ਛਪਿਆ ਹੈ।

ਉਸ ਵਿੱਚ ਲਿਖਿਆ ਹੈ, "ਅੱਗੇ ਕੀ ਹੋਵੇਗਾ? ਕੀ ਉਹ ਹੁਣ ਸਮੁੰਦਰੀ ਪੰਛੀਆਂ ਨੂੰ ਰੋਣ ਅਤੇ ਕਬੂਤਰਾਂ ਨੂੰ ਵੀ ਰੌਲਾ ਪਾਉਣ ਤੋਂ ਰੋਕਣਗੇ।"

ਇਸ ਤੋਂ ਇਲਾਵਾ ਹੋਰਨਾਂ ਕਾਨੂੰਨੀ ਵਿਵਾਦਾਂ ਵਿੱਚ ਚਰਚਾਂ ਦੀਆਂ ਘੰਟੀਆਂ ਅਤੇ ਸ਼ੋਰ ਮਚਾਉਣ ਵਾਲੀਆਂ ਗਾਵਾਂ ਵੀ ਹਨ।

ਫਰਾਂਸ, ਕੁੱਕੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਮਾਮਲੇ ਨੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਰਹਿਣ-ਸਹਿਣ ਵਿਚਾਲੇ ਫ਼ਰਕ ਨੂੰ ਉਜਾਗਰ ਕੀਤਾ ਹੈ।

ਯੂਨੀਵਰਸਿਟੀ ਆਉ ਪੋਇਰੀਅਰਸ ਵਿੱਚ ਭੂਗੌਲਿਕ ਜੀਨ ਲੂਇਸ ਦਾ ਕਹਿਣਾ ਹੈ, "ਵੱਧ ਤੋਂ ਵੱਧ ਲੋਕ ਪੇਂਡੂ ਇਲਾਕਿਆਂ ਵੱਲ ਜਾ ਰਹੇ ਹਨ, ਇਸ ਲਈ ਨਹੀੰ ਕਿ ਉਹ ਖੇਤੀਬਾੜੀ ਕਰਨਾ ਚਾਹੁੰਦੇ ਬਲਕਿ ਉਹ ਉੱਥੇ ਰਹਿਣਾ ਚਾਹੁੰਦੇ ਹੋ।"

"ਹਰ ਕੋਈ ਆਪਣੇ ਖ਼ੇਤਰ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।"

ਇਹ ਵੀ ਪੜ੍ਹੋ:

ਪਰ ਸੇਂਟ ਪੀਅਰ ਓਲੇਰੋਨ ਪਿੰਡ ਵਿੱਚ ਜਿੱਥੇ ਫਿਓਸਿਸ ਰਹਿੰਦਾ ਹੈ, ਉੱਥੇ ਕੁਝ ਸਥਾਨਕ ਲੋਕਾਂ ਲਈ ਮੁਸ਼ਕਿਲ ਵੱਡੀ ਹੈ।

ਸੇਂਟ-ਪੀਅਰ ਓਲੇਰੋਨ ਦੇ ਮੇਅਰ ਕ੍ਰਿਸਟੋਫ਼ਰ ਸੂਏਅਰ ਮੁਤਾਬਕ, "ਇਹ ਅਸਹਿਣਸ਼ੀਲਤਾ ਦੀ ਸਿਖਰ ਹੈ-ਤੁਹਾਨੂੰ ਸਥਾਨਕ ਰਵਾਇਤਾਂ ਮਨਜ਼ੂਰ ਕਰਨੀਆਂ ਪੈਣਗੀਆਂ।"

ਇਹ ਵੀਡੀਓ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)