ਕਸ਼ਮੀਰੀਆਂ ਦੇ ਹੱਕਾਂ ਲਈ ਅਸਤੀਫ਼ਾ ਦੇਣ ਵਾਲਾ ਆਈਏਐਸ ਅਫ਼ਸਰ ਕੌਣ- 5 ਅਹਿਮ ਖ਼ਬਰਾਂ

ਕਸ਼ਮੀਰ ਮੁੱਦੇ 'ਤੇ ਆਪਣੇ ਜ਼ਮੀਰ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਇੱਕ 33 ਸਾਲਾ ਮਲਿਆਲੀ ਆਈਏਐੱਸ ਅਫ਼ਸਰ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਗਰ ਹਵੇਲੀ ਵਿੱਚ ਤੈਨਾਤ ਸਨ।

ਭਾਰਤ - ਸ਼ਾਸਿਤ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਆਪਣੇ ਵਿਚਾਰ ਨਾ ਰੱਖੇ ਜਾਣ ਦੀ ਆਜ਼ਾਦੀ ਦਾ ਹਵਾਲਾ ਦਿੰਦਿਆਂ ਗੋਪੀਨਾਥਨ ਨੇ ਕਿਹਾ, "ਮੈਂ ਸਰਕਾਰੀ ਮਹਿਕਮੇ 'ਚ ਕੰਮ ਕਰਦੇ ਹੋਣ ਕਰਕੇ ਆਪਣੇ ਵਿਚਾਰ ਨਹੀਂ ਰੱਖ ਸਕਦਾ ਸੀ।"

ਕਨਨ ਗੋਪੀਨਾਥਨ ਨੇ ਆਪਣੀ ਸੱਤ ਸਾਲ ਦੀ ਨੌਕਰੀ ਵਿੱਚ ਕਈ ਪ੍ਰਰੇਣਾਦਾਇਕ ਕੰਮ ਕੀਤੇ। ਭਾਵੇਂ ਉਹ ਮਿਜ਼ੋਰਮ ਦੇ ਘਾਟੇ 'ਚ ਚੱਲ ਰਹੇ ਬਿਜਲੀ ਵਿਭਾਗ ਨੂੰ ਮੁਨਾਫ਼ੇ 'ਚ ਲੈ ਕੇ ਆਉਣ ਦੀ ਗੱਲ ਹੋਵੇ ਜਾਂ ਫਿਰ ਡੀਜ਼ਾਸਟਰ ਮੈਨਜ਼ਮੈਂਟ ਦੀ ਐਪ ਬਣਾਉਣ ਦੀ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

'ਰਾਜਪਾਲ ਐਲਾਨ ਕਰਨ ਕਿ ਕਸ਼ਮੀਰ ICU 'ਚ ਹੈ'

ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਬਿਲਕੁਲ ਸਹੀ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਪਹਿਲਾਂ ਤੋਂ ਦਿੱਤੇ ਗਏ ਸੱਦੇ ਨੂੰ ਸਿਆਸਤ ਲਈ ਵਰਤਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੂੰ ਸ਼੍ਰੀਨਗਰ ਏਅਰਪੋਰਟ ਤੋਂ ਵਾਪਿਸ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ:

ਜ਼ਾਹਿਰ ਹੈ ਕਿ ਗ਼ਲਤੀ ਰਾਹੁਲ ਦੀ ਹੈ। ਇੱਕ ਤਾਂ ਉਨ੍ਹਾਂ ਨੂੰ ਐਕਸਪਾਇਰਡ ਸੱਦੇ 'ਤੇ ਕਸ਼ਮੀਰ ਨਹੀਂ ਜਾਣਾ ਚਾਹੀਦਾ ਸੀ।

ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿਸ ਤਰ੍ਹਾਂ ਕਰਫ਼ਿਊ ਪਾਸ ਇੱਕ ਖ਼ਾਸ ਸਮੇਂ ਲਈ ਪਾਸ ਹੁੰਦਾ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਰਾਜਪਾਲ ਦੇ ਸੱਦਾ ਵੀ ਹਮੇਸ਼ਾ ਲਈ ਨਹੀਂ ਹੁੰਦਾ। ਉਸ ਨੂੰ ਵਰਤਣ ਦੀ ਵੀ ਇੱਕ ਤਰੀਕ ਅਤੇ ਹੱਦ ਹੁੰਦੀ ਹੈ।

ਦੂਜਾ ਇਹ ਕਿ ਰਾਹੁਲ ਗਾਂਧੀ ਨੂੰ ਪਹਿਲਾਂ ਹੀ ਰਾਜਪਾਲ ਸੱਤਿਆਪਾਲ ਮਲਿਕ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਅਸੀਂ ਸਿਆਸਤਦਾਨ ਜ਼ਰੂਰ ਹਾਂ ਪਰ ਸ਼੍ਰੀਨਗਰ ਆਪਣੀ ਸਿਆਸਤ ਦੀ ਦੁਕਾਨ ਚਮਕਾਉਣ ਲਈ ਨਹੀਂ ਆਏ ਹਾਂ। ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਵੁਸਤੁੱਲਾਹ ਖ਼ਾਨ ਦਾ ਪੂਰਾ ਬਲਾਗ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਬਦਲੇਗਾ

ਹੁਣ ਦਿੱਲੀ ਸਥਿਤ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਮ ਬਦਲ ਕੇ ਅਰੁਣ ਜੇਟਲੀ ਸਟੇਡੀਅਮ ਰੱਖਿਆ ਜਾਵਗੇ। ਮਰਹੂਮ ਭਾਜਪਾ ਆਗੂ ਅਰੁਣ ਜੇਟਲੀ ਦੇ ਨਾਂ 'ਤੇ ਇਸ ਸਟੇਡੀਅਮ ਦਾ ਨਾਮਕਰਨ 12 ਸਤੰਬਰ ਨੂੰ ਇੱਕ ਪ੍ਰੋਗਰਾਮ ਦੌਰਾਨ ਕੀਤਾ ਜਾਵੇਗਾ।

ਡੀਡੀਸੀਏ ਨੇ ਟਵੀਟ ਕਰਕੇ ਕਿਹਾ ਹੈ ਕਿ ਸਪਸ਼ਟੀਕਰਨ ਕੀਤਾ ਜਾਂਦਾ ਹੈ ਕਿ ਸਟੇਡੀਅਮ ਦਾ ਨਾਮ ਅਰੁਣ ਜੇਟਲੀ ਸਟੇਡੀਅਮ ਰੱਖਿਆ ਗਿਆ ਹੈ ਪਰ ਗਰਾਊਂਡ ਦਾ ਨਾਮ ਫਿਰੋਜ਼ ਸ਼ਾਹ ਕੋਟਲਾ ਹੀ ਰਹੇਗਾ।

ਸੁਮਿਤ ਨਾਗਲ ਨੇ ਫੈਡਰਰ ਦੇ ਹੋਸ਼ ਉਡਾਏ, ਭੂਪਤੀ ਤੋਂ ਸਿੱਖੇ ਟੈਨਿਸ ਦੇ ਗੁਰ

ਯੂਐੱਸ ਓਪਨ ਦੇ ਆਖਿਰੀ ਕਵਾਲੀਫਾਈਂਗ ਦੌਰ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਜਦੋਂ ਇਹ ਪਤਾ ਲੱਗਿਆ ਕਿ ਹੁਣ ਉਹ 'ਟੈਨਿਸ ਦੇ ਰੱਬ' ਮੰਨੇ ਜਾਂਦੇ ਰੋਜਰ ਫੈਡਰਰ ਨਾਲ ਮੁਕਾਬਲਾ ਕਰਨ ਜਾ ਰਹੇ ਹਨ, ਇਹ ਉਨ੍ਹਾਂ ਲਈ ਗਰੈਂਡਸਲੈਮ ਵਿੱਚ ਸੁਪਨਾ ਸੱਚ ਹੋਣ ਵਾਂਗ ਸੀ।

ਸੁਮਿਤ ਕ੍ਰਿਕਟ ਖਿਡਾਰੀ ਬਣਨਾ ਚਾਹੁੰਦੇ ਸੀ ਪਰ ਪਿਤਾ ਸੁਰੇਸ਼ ਨਾਗਲ ਟੈਨਿਸ ਦੇ ਸ਼ੌਕੀਨ ਸਨ ਤੇ ਚਾਹੁੰਦੇ ਸੀ ਕਿ ਪੁੱਤ ਵੀ ਟੈਨਿਸ ਖੇਡੇ।

ਸੁਮਿਤ ਨਾਗਲ ਲਗਾਤਾਰ ਪ੍ਰੈਕਟਿਸ ਕਰਦੇ ਰਹੇ ਅਤੇ ਸਾਢੇ ਨੌ ਸਾਲ ਦੀ ਉਮਰ ਵਿੱਚ ਨਵੇਂ ਹੁਨਰ ਦੀ ਖੋਜ ਦੌਰਾਨ ਮਹੇਸ਼ ਭੂਪਤੀ ਨੇ ਇਸ ਹੀਰੇ ਨੂੰ ਤਰਾਸ਼ਨ ਦੀ ਜ਼ਿੰਮੇਵਾਰੀ ਲਈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਨਸਾਨੀ ਆਵਾਜ਼ਾਂ ਇੰਝ ਬਣਦੀਆਂ ਹਨ ਬਿਮਾਰੀ ਦਾ ਕਾਰਨ

ਮਿਸੋਫ਼ੋਨੀਆ ਇੱਕ ਅਜਿਹੀ ਹੀ ਬਿਮਾਰੀ ਹੈ ਜੋ ਮਨੁੱਖਾਂ ਵੱਲੋਂ ਕੱਢੀਆਂ ਆਵਾਜ਼ਾਂ ਨਾਲ ਹੋ ਜਾਂਦੀ ਹੈ ਜਿਸਦਾ ਕੋਈ ਇਲਾਜ ਵੀ ਨਹੀਂ ਹੈ।

ਪ੍ਰਗਿਆ ਵੀ ਇੱਕ ਅਜਿਹੀ ਹੀ ਬਿਮਾਰੀ ਨਾਲ ਜੂਝ ਰਹੀ ਹੈ। ਹਰ ਰੋਜ਼ ਦੀਆਂ ਆਵਾਜ਼ਾਂ ਉਨ੍ਹਾਂ ਲੋਕਾਂ ਲਈ ਬਰਦਾਸ਼ ਤੋਂ ਬਾਹਰ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਮਿਸੋਫੋਨੀਆ ਹੈ।

ਉਹ ਕਿਹੜੀਆਂ ਆਵਾਜ਼ਾਂ ਹਨ ਜੋ ਪਰੇਸ਼ਾਨੀ ਦੇ ਸਕਦੀਆਂ ਹਨ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)