ਪੰਜਾਬ ਦੇ ਸਕੂਲਾਂ ਵਿੱਚ ਚੀਨੀ ਭਾਸ਼ਾ ਸਿਖਾਉਣ ਦੀ ਤਿਆਰੀ - 5 ਅਹਿਮ ਖ਼ਬਰਾਂ

ਸਟੇਟ ਐਜੂਕੇਸ਼ਨ ਰਿਸਰਚ ਐਂਡ ਟਰੈਨਿੰਗ (ਐਸਸੀਈਆਰਟੀ) ਨੇ ਪੰਜਾਬ ਦੀਆਂ ਯੂਨਵਰਸਿਟੀਆਂ ਨੂੰ ਚਿੱਠੀ ਲਿਖ ਕੇ ਸਕੂਲਾਂ ਵਿੱਚ ਬੱਚਿਆਂ ਨੂੰ ਮੈਂਡਰਿਨ (ਚੀਨੀ ਭਾਸ਼ਾ) ਦੀ ਸਿਖਲਾਈ ਦੇਣ ਲਈ ਅਧਿਆਪਕਾਂ ਨੂੰ ਮਾਹਿਰ ਉਪਲਬਧ ਕਰਵਾ ਕੇ ਭਾਸ਼ਾ ਸਿਖਾਉਣ ਲਈ ਕਿਹਾ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਕਦਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮੰਤਰੀ ਸਿੰਘ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਚੀਨੀ ਭਾਸ਼ਾ ਨੂੰ ਬਦਲ ਦਾ ਵਿਸ਼ਾ ਬਣਾਉਣ ਦੇ ਐਲਾਨ ਤੋਂ ਇੱਕ ਸਾਲ ਬਾਅਦ ਸਾਹਮਣੇ ਆਇਆ ਹੈ।

ਐਸਸੀਈਆਰਟੀ ਨੇ ਅਧਿਾਪਕਾਂ ਨੂੰ ਦੱਸਿਆ ਹੈ ਕਿ ਇਹ ਕੋਰਸ 6 ਮਹੀਨਿਆਂ ਦਾ ਹੋਵੇਗਾ ਅਤੇ ਤਿੰਨ ਮੁੱਖ ਸੈਂਟਰਾਂ ਬਠਿੰਡਾ, ਮੁਹਾਲੀ ਅਤੇ ਕਪੂਰਥਲਾਂ 'ਚ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-

ਪੀਐੱਮ ਨਰਿੰਦਰ ਮੋਦੀ ਬੀਅਰ ਗ੍ਰਿਲਸ ਦੇ ਨਾਲ ਨਜ਼ਰ ਆਉਣਗੇ

ਤੁਸੀਂ "ਮੈਨ ਵਰਸਿਜ਼ ਵਾਈਲਡ" ਸ਼ੋਅ ਵਾਲੇ ਬੀਅਰ ਗ੍ਰਿਲਸ ਨੂੰ ਤਾਂ ਜਾਣਦੇ ਹੀ ਹੋਵੋਗੇ? ਉਹੀ ਬੀਅਰ ਗ੍ਰਿਲਸ ਜੋ ਸੁੰਨੇ ਜੰਗਲਾਂ ਵਿੱਚ ਖ਼ਤਰਨਾਕ ਜਾਨਵਰਾਂ ਅਤੇ ਨਦੀਆਂ ਵਿੱਚ ਰੁਮਾਂਚਕ ਕਾਰਨਾਮੇ ਕਰਦੇ ਨਜ਼ਰ ਆਉਂਦੇ ਹਨ।

ਹੁਣ ਬੀਅਰ ਗ੍ਰਿਲਸ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਿਖਾਈ ਦੇਣਗੇ। "ਮੈਨ ਵਰਸਿਜ਼ ਵਾਈਲਡ" ਸ਼ੋਅ ਦਾ ਇਹ ਐਪੀਸੋਡ 12 ਅਗਸਤ ਨੂੰ ਡਿਸਕਵਰੀ ਚੈਨਲ 'ਤੇ ਦਿਖਾਈ ਦੇਵੇਗਾ।

ਬੀਅਰ ਗ੍ਰਿਲਸ ਨੇ ਟਵਿੱਟਰ 'ਤੇ ਇਸ ਐਪੀਸੋਡ ਦਾ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਟਵਿੱਟਰ 'ਤੇ #PMModionDiscovery ਟੌਪ ਟਰੈਂਡਸ ਵਿੱਚ ਹੈ। ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਬ੍ਰਾਜ਼ੀਲ ਦੀ ਜੇਲ੍ਹ 'ਚ ਗੈਂਗਵਾਰ, ਦਰਜਨ ਤੋਂ ਵੱਧ ਲੋਕਾਂ ਦੇ ਸਿਰ ਕਲਮ

ਬ੍ਰਾਜ਼ੀਲ ਦੀ ਪਾਰਾ ਸੂਬੇ ਦੀ ਇੱਕ ਜੇਲ੍ਹ ਅੰਦਰ ਦੋ ਗੁਟਾਂ ਵਿਚਾਲੇ ਹੋਏ ਸੰਘਰਸ਼ ਵਿੱਚ ਘੱਟ ਤੋਂ ਘੱਟ 52 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਅਲਟਾਮੀਰਾ ਜੇਲ੍ਹ ਅੰਦਰ ਕਰੀਬ ਪੰਜ ਘੰਟੇ ਤੱਕ ਗੈਂਗਵਾਰ ਜਾਰੀ ਰਹੀ।

ਸਥਾਨਕ ਮੀਡੀਆ ਮੁਤਾਬਕ ਇੱਕ ਹਿੱਸੇ ਵਿੱਚ ਕੈਦ ਇੱਕ ਗੈਂਗ ਦੇ ਲੋਕ ਜੇਲ੍ਹ ਦੇ ਦੂਜੇ ਹਿੱਸੇ ਵਿੱਚ ਚਲੇ ਗਏ ਅਤੇ ਸੰਘਰਸ਼ ਸ਼ੁਰੂ ਹੋ ਗਿਆ। ਅਧਿਕਾਰੀਆਂ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ 16 ਦੇ ਸਿਰ ਕਲਮ ਕਰ ਦਿੱਤੇ ਗਏ।

ਰਿਪੋਰਟਾਂ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਲ੍ਹ ਦੇ ਇੱਕ ਹਿੱਸੇ ਵਿੱਚ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਧੂੰਏ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਸੋਸ਼ਲ ਮੀਡੀਆ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਨੂੰ ਇੰਝ ਜੋੜ ਰਿਹਾ ਹੈ

ਮੁਹੰਮਦ ਫਹੀਮ ਮੁਗ਼ਲ ਪਾਕਿਸਤਾਨ ਦੇ ਸਿੰਧ ਨਾਲ ਸਬੰਧ ਰੱਖਦੇ ਹਨ ਅਤੇ ਰਾਮੇਸ਼ਵਰ ਦਾਸ ਭਾਰਤ ਦੇ ਹਰਿਆਣਾ ਤੋਂ। ਦੋਵੇਂ ਹਫ਼ਤੇ 'ਚ ਦੋ ਵਾਰ ਵੱਟਸਐਪ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਗੱਲਬਾਤ ਕਰਦੇ ਹਨ। ਦੋਵੇਂ ਚੰਗੇ ਦੋਸਤ ਹਨ।

ਫਹੀਮ ਦਾ ਸਿੰਧ ਵਿੱਚ ਇਲੈਕਟ੍ਰੋਨਿਕਸ ਵਸਤਾਂ ਦਾ ਕਾਰੋਬਾਰ ਹੈ। 1947 ਦੀ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਹਰਿਆਣਾ ਦੇ ਜੀਂਦ ਦੇ ਖਾਪੜ ਪਿੰਡ ਤੋਂ ਪਾਕਿਸਤਾਨ ਚਲਿਆ ਗਿਆ।

ਹਰਿਆਣਾ ਉਸ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਜਿਹੜਾ ਕਿ 1 ਨਵੰਬਰ 1996 ਨੂੰ ਪੰਜਾਬ ਤੋਂ ਵੱਖ ਕਰਕੇ ਵੱਖਰਾ ਸੂਬਾ ਬਣਾ ਦਿੱਤਾ ਗਿਆ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਪਾਕਿਸਤਾਨ 'ਚ ਮੀਡੀਆ 'ਤੇ ਅਣਐਲਾਨੀ ਪਾਬੰਦੀ ਪਿੱਛੇ ਕੌਣ ਹੈ

ਪਾਕਿਸਤਾਨ ਦੇ ਮਸ਼ਹੂਰ ਟੀਵੀ ਪੱਤਰਕਾਰ ਹਾਮਿਦ ਮੀਰ ਦਾ ਵਿਰੋਧੀ ਧਿਰ ਦੇ ਨੇਤਾ ਆਸਿਫ਼ ਅਲੀ ਜ਼ਰਦਾਰੀ ਨਾਲ ਇੰਟਰਵਿਊ ਸ਼ੁਰੂ ਹੀ ਹੋਇਆ ਸੀ ਕਿ ਅਚਾਨਕ ਪ੍ਰਸਾਰਣ ਰੁਕ ਗਿਆ ਅਤੇ ਕੁਝ ਵਕਤ ਤੋਂ ਬਾਅਦ ਨਿਊਜ਼ ਬੁਲੇਟਿਨ ਸ਼ੁਰੂ ਹੋ ਗਿਆ।

ਇਸ ਦੇ ਤਕਰੀਬਨ ਇੱਕ ਹਫ਼ਤੇ ਬਾਅਦ ਵਿਰੋਧੀ ਧਿਰ ਦੀ ਦੂਜੀ ਨੇਤਾ ਮਰੀਅਮ ਨਵਾਜ਼ ਦਾ ਇੰਟਰਵਿਊ ਵਿਚਾਲੇ ਹੀ ਅਚਾਨਕ ਰੋਕ ਦਿੱਤਾ ਗਿਆ ਅਤੇ ਥੋੜ੍ਹੇ ਵਕਤ ਬਾਅਦ ਸੱਤਾਧਾਰੀ ਪਾਰਟੀ ਦੇ ਇੱਕ ਪੁਰਾਣੇ ਨੇਤਾ ਦਾ ਇੰਟਰਵਿਊ ਪ੍ਰਸਾਰਿਤ ਹੋਣ ਲੱਗਿਆ।

ਹਾਲਾਂਕਿ ਮਰੀਅਮ ਦਾ ਇੰਟਰਵਿਊ ਕਰਨ ਵਾਲੇ ਪੱਤਰਕਾਰ ਨੇ ਗੱਲਬਾਤ ਜਾਰੀ ਰੱਖੀ ਅਤੇ ਟੀਵੀ ਦੀ ਬਜਾਏ ਉਸ ਨੂੰ ਮੋਬਾਈਲ ਐਪ 'ਤੇ ਪ੍ਰਸਾਰਿਤ ਕਰਦੇ ਰਹੇ।

ਇਹ ਦੋ ਮਾਮਲੇ ਹਨ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਅਣਐਲਾਨੀ ਸੈਂਸਰਸ਼ਿਪ ਦਾ ਨਾਂ ਦਿੱਤਾ ਗਿਆ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)