You’re viewing a text-only version of this website that uses less data. View the main version of the website including all images and videos.
ਸੋਸ਼ਲ ਮੀਡੀਆ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਨੂੰ ਇੰਝ ਜੋੜ ਰਿਹਾ ਹੈ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਮੁਹੰਮਦ ਫਹੀਮ ਮੁਗ਼ਲ ਪਾਕਿਸਤਾਨ ਦੇ ਸਿੰਧ ਨਾਲ ਸਬੰਧ ਰੱਖਦੇ ਹਨ ਅਤੇ ਰਾਮੇਸ਼ਵਰ ਦਾਸ ਭਾਰਤ ਦੇ ਹਰਿਆਣਾ ਤੋਂ। ਦੋਵੇਂ ਹਫ਼ਤੇ 'ਚ ਦੋ ਵਾਰ ਵੱਟਸਐਪ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਗੱਲਬਾਤ ਕਰਦੇ ਹਨ। ਦੋਵੇਂ ਚੰਗੇ ਦੋਸਤ ਹਨ।
ਫਹੀਮ ਦਾ ਸਿੰਧ ਵਿੱਚ ਇਲੈਕਟ੍ਰੋਨਿਕਸ ਵਸਤਾਂ ਦਾ ਕਾਰੋਬਾਰ ਹੈ। 1947 ਦੀ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਹਰਿਆਣਾ ਦੇ ਜੀਂਦ ਦੇ ਖਾਪੜ ਪਿੰਡ ਤੋਂ ਪਾਕਿਸਤਾਨ ਚਲਿਆ ਗਿਆ।
ਹਰਿਆਣਾ ਉਸ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਜਿਹੜਾ ਕਿ 1 ਨਵੰਬਰ 1996 ਨੂੰ ਪੰਜਾਬ ਤੋਂ ਵੱਖ ਕਰਕੇ ਵੱਖਰਾ ਸੂਬਾ ਬਣਾ ਦਿੱਤਾ ਗਿਆ।
ਰਾਮੇਸ਼ਵਰ ਦਾਸ ਹਰਿਆਣਾ ਵਿੱਚ ਸਰਕਾਰੀ ਮੁਲਾਜ਼ਮ ਹਨ ਅਤੇ ਉਨ੍ਹਾਂ ਦਾ ਫਹੀਮ ਨਾਲ ਬਹੁਤ ਪਿਆਰ ਹੈ। ਰਾਮੇਸ਼ਵਰ ਵੀ ਪਿੰਡ ਖਾਪੜ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ:
ਉਹ ਉਨ੍ਹਾਂ ਨਾਲ ਹਰਿਆਣਵੀ ਭਾਸ਼ਾ ਵਿੱਚ ਗੱਲ ਕਰਦੇ ਹਨ, ਫਹੀਮ ਹਰਿਆਣਵੀ ਸੱਭਿਆਚਾਰ ਨੂੰ ਸਮਝਦੇ ਹਨ ਅਤੇ ਦੋਵੇਂ ਇੱਕ-ਦੂਜੇ ਨੂੰ ਹਰਿਆਣਵੀ ਭਾਸ਼ਾ ਵਿੱਚ ਚੁਟਕਲੇ ਵੀ ਸੁਣਾਉਂਦੇ ਹਨ।
ਰਾਮੇਸ਼ਵਰ ਦਾਸ ਕਹਿੰਦੇ ਹਨ, "ਮਹੀਨੇ ਦੀ ਹਰ 15 ਅਤੇ 1 ਤਰੀਕ ਨੂੰ ਵੱਟਸਐਪ ਗਰੁੱਪ 'ਹਰਿਆਣਾ ਬੈਠਕ' (ਜਿਹੜਾ ਕਿ 21 ਮਈ 2016) ਨੂੰ ਸ਼ੁਰੂ ਹੋਇਆ ਸੀ, ਉਸ ਵਿੱਚ ਸਰਹੱਦ ਪਾਰ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ। ਇਹ ਮੁਸ਼ਾਇਰਾ ਬਿਨਾਂ ਰੁਕੇ ਰਾਤ 9.30 ਵਜੇ ਤੋਂ ਰਾਤ 11 ਵਜੇ ਤੱਕ ਚਲਦਾ ਹੈ।''
ਉਹ ਕਹਿੰਦੇ ਹਨ, ''ਫਹੀਮ ਨਾਲ ਗੱਲਬਾਤ ਦੌਰਾਨ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਜਿਹੜੇ ਮੁਸਲਮਾਨ ਪਾਕਿਸਤਾਨ ਚਲੇ ਗਏ ਸਨ, ਅਜੇ ਵੀ ਭਾਰਤ ਵਿੱਚ ਆਪਣੇ ਜੱਦੀ ਪਿੰਡਾਂ ਦੀ ਪਛਾਣ ਰੱਖਦੇ ਹਨ।''
ਉਨ੍ਹਾਂ ਦੱਸਿਆ ਕਿ ਫਹੀਮ ਨੇ ਉਨ੍ਹਾਂ ਨਾਲ ਕੁਝ ਮਹੀਨੇ ਪਹਿਲਾਂ ਸੰਪਰਕ ਕੀਤਾ ਸੀ ਜਦੋਂ ਉਹ ਆਪਣੇ ਦਾਦੇ ਦੇ ਪੁਰਾਣੇ ਸਾਥੀਆਂ ਦੀ ਖਾਪੜ ਪਿੰਡ ਵਿੱਚ ਭਾਲ ਕਰ ਰਹੇ ਸੀ।
ਉਨ੍ਹਾਂ ਕਿਹਾ, "ਪਾਕਿਸਤਾਨ ਵਾਲੇ ਪਾਸੇ ਦੇ ਲੋਕਾਂ ਦੇ ਅਕਸ ਨੂੰ ਸਿਆਸਤਦਾਨਾਂ ਵੱਲੋਂ ਜਿਵੇਂ ਉਭਾਰਿਆ ਜਾਂਦਾ ਹੈ ਇਸਦੇ ਉਲਟ ਸਾਰੇ ਪਾਕਿਸਤਾਨੀ ਮਾੜੇ ਨਹੀਂ ਹਨ ਉਹ ਸਾਡੇ ਵਾਂਗ ਹੀ ਆਮ ਲੋਕ ਹਨ ਅਤੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਅਤੇ ਗੱਲਾਬਾਤਾਂ ਨੂੰ ਸਾਂਝਾ ਕਰਨ ਵਿੱਚ ਕੁਝ ਗ਼ਲਤ ਨਹੀਂ ਹੈ।''
ਫਹੀਮ ਨੇ ਦੱਸਿਆ ਕਿ ਉਨ੍ਹਾਂ ਨੇ ਇਸਲਾਬਾਦ ਤੋਂ MBA ਕੀਤੀ ਹੈ ਅਤੇ ਉਹ ਭਾਰਤ ਵਿੱਚ ਲੋਕਾਂ ਨਾਲ ਦੋਸਤੀ ਕਰਨ ਲਈ ਬਹੁਤ ਉਤਸੁਕ ਸਨ ਅਤੇ ਸੋਸ਼ਲ ਮੀਡੀਆ ਨੇ ਉਨ੍ਹਾਂ ਵਰਗੇ ਨੌਜਵਾਨਾਂ ਲਈ ਨਵੀਂ ਉਮੀਦ ਜਗਾਈ ਹੈ।
ਫਹੀਮ ਨੇ ਦੱਸਿਆ,''ਜਦੋਂ ਰਾਮੇਸ਼ਵਰ ਦਾਸ ਵੱਟਸਐਪ ਜ਼ਰੀਏ ਹਰਿਆਣਵੀ ਆਡੀਓ ਕਲਿੱਪ ਭੇਜਦੇ ਹਨ ਤਾਂ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਉਨ੍ਹਾਂ ਦੀਆਂ ਸਿਆਣੀਆਂ ਗੱਲਾਂ ਨੂੰ ਸੁਣਦੇ ਹਨ।''
ਪਾਕਿਸਤਾਨ ਵੱਲੋਂ ਕੋਸ਼ਿਸ਼ਾਂ
ਲਾਹੌਰ ਵਿੱਚ ਰੈਸਕਿਊ ਵਿਭਾਗ 'ਚ ਕੰਮ ਰਹੇ ਨੌਜਵਾਨ ਮੁਹੰਮਦ ਆਲਮਗੀਰ ਨੇ ਮੈਨੂੰ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੇ ਦਾਦਾ-ਦਾਦੀ ਹਿਸਾਰ ਜ਼ਿਲ੍ਹੇ ਦੇ ਹਾਂਸੀ ਦੇ ਨੇੜੇ ਦੇ ਪਿੰਡ ਨਾਲ ਸਬੰਧ ਰੱਖਦੇ ਹਨ।
ਆਲਮਗੀਰ ਕਹਿੰਦੇ ਹਨ, ''ਮੈਂ ਆਪਣੇ ਯੂ-ਟਿਊਬ ਚੈਨਲ 'ਤੇ 150 ਬਜ਼ੁਰਗ ਮਰਦ ਅਤੇ ਔਰਤਾਂ ਨਾਲ ਗੱਲਬਾਤ ਕੀਤੀ ਜਿਹੜੇ ਵੰਡ ਦੌਰਾਨ ਹਰਿਆਣੇ ਤੋਂ ਪਾਕਿਸਤਾਨ ਆ ਗਏ ਸਨ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਬਾਰੇ ਭਾਰਤੀ ਯੂ-ਟਿਊਬ ਚੈਨਲ 'ਤੇ ਦੱਸਿਆ ਜਾਵੇਗਾ ਤਾਂ ਉਹ ਸੱਚਮੁੱਚ ਰੋਣ ਲੱਗ ਪਏ।''
ਆਲਮਗੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਦਾਦਾ-ਦਾਦੀ ਤੋਂ ਪ੍ਰੇਰਨਾ ਲਈ, ਜੋ ਹਮੇਸ਼ਾ ਆਪਣੇ ਪੋਤੇ-ਪੋਤੀਆਂ ਨੂੰ ਹਰਿਆਣਾ ਦੀ ਚੀਜ਼ਾਂ ਬਾਰੇ ਦੱਸਦੇ ਸਨ।
ਉਨ੍ਹਾਂ ਦੱਸਿਆ, ''ਉਨ੍ਹਾਂ ਦੀਆਂ ਜ਼ਮੀਨ ਨਾਲ ਜੁੜੀਆਂ ਯਾਦਾਂ, ਪੁਰਖਾਂ ਦਾ ਉਪਦੇਸ਼, ਮਿੱਟੀ ਦੀ ਖੁਸ਼ਬੂ, ਉਸ ਸਮਾਂ ਜਿਹੜਾ ਉਨ੍ਹਾਂ ਨੇ ਹਰਿਆਣਾ ਵਿੱਚ ਬਤੀਤ ਕੀਤਾ ਜਿਹੜਾ ਉਸ ਵੇਲੇ ਪੰਜਾਬ ਦਾ ਹੀ ਹਿੱਸਾ ਸੀ, ਨੂੰ ਮਰਦੇ ਦਮ ਤੱਕ ਯਾਦ ਕਰਦੇ ਰਹੇ।''
ਇਹ ਵੀ ਪੜ੍ਹੋ:
ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਕਰਨ ਤੋਂ ਪਹਿਲਾਂ ਹਰਿਆਣਵੀ ਬੋਲਣ ਵਾਲੇ ਪਾਕਿਸਤਾਨੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦਾ ਪਿੱਛੋਕੜ ਕੀ ਹੈ।
ਉਨ੍ਹਾਂ ਦਾ ਕਹਿਣਾ ਹੈ, ''ਇੱਥੇ ਆਉਣ ਵਾਲੇ ਲੋਕਾਂ ਨੇ ਵਿਆਹ ਦੇ ਰਿਸ਼ਤੇ ਪੱਕੇ ਕਰਨ ਲਈ ਕਬੀਲੇ ਦੀ ਪਛਾਣ ਬਾਰੇ ਉਤਸੁਕਤਾ ਨਾਲ ਪੁੱਛਗਿੱਛ ਕੀਤੀ ਤਾਂ ਜੋ ਪੁਰਖਿਆਂ ਨੂੰ ਪਹਿਲਾਂ ਤੋਂ ਪਤਾ ਲੱਗ ਜਾਵੇ।
ਮੁਹੰਮਦ ਆਲਮਗੀਰ ਦੇ ਯੂ-ਟਿਊਬ ਚੈਨਲ ਵੀ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਫੇਸਬੁੱਕ ਪੇਜ (ਹਰਿਆਣਵੀ ਭਾਸ਼ਾ ਅਤੇ ਕਲਚਰ ਅਕੈਡਮੀ ਆਫ ਪਾਕਿਸਤਾਨ) 'ਤੇ ਵੀ ਸ਼ੇਅਰ ਕੀਤਾ ਜਾਂਦਾ ਹੈ। ਇਨ੍ਹਾਂ ਦੀ ਲੋਕਪ੍ਰਿਅਤਾ ਦਿਨੋਂ-ਦਿਨ ਵੱਧ ਰਹੀ ਹੈ। ਵੀਡੀਓਜ਼ ਦੀ ਗਿਣਤੀ ਵੀ ਵੱਧ ਰਹੀ ਹੈ ਅਤੇ ਸਬਸਕਰਾਈਬਰ ਵੀ ਵੱਧ ਰਹੇ ਹਨ।
ਸੋਸ਼ਲ ਮੀਡੀਆ ਜ਼ਰੀਏ ਸਰਹੱਦ ਪਾਰ ਬੈਠੇ ਪਰਿਵਾਰਾਂ ਦੀ ਮੁਲਾਕਾਤ
ਅਨੂਪ ਲਾਠਰ ਕੂਰਕਸ਼ੇਤਰ ਯੂਨੀਵਰਸਿਟੀ ਵਿੱਚ ਯੂਥ ਵੇਲਫੇਅਰ ਐਂਡ ਕਲਚਰ ਵਿਭਾਗ ਦੇ ਡਾਇਰੈਕਟਰ ਹਨ, ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਰੋਜ਼ਾਨਾ ਸੋਸ਼ਲ ਮੀਡੀਆ ਜ਼ਰੀਏ ਰਾਣਾ ਸ਼ਾਹਿਦ ਇਕਬਾਲ ਨਾਲ ਗੱਲ ਕਰਦੇ ਹਨ।
ਲਾਠਰ ਕਹਿੰਦੇ ਹਨ,''ਰਾਣਾ ਦੇ ਦਾਦਕੇ ਵੰਡ ਦੌਰਾਨ ਅੰਬਾਲਾ ਤੋਂ ਪਾਕਿਸਤਾਨ ਗਏ ਸਨ। ਫੇਸਬੁੱਕ ਪੇਜ 'ਤੇ ਮੇਰੀ ਹਰਿਆਣਵੀ ਵੀਡੀਓ ਵੇਖਣ ਤੋਂ ਬਾਅਦ ਉਹ ਮੇਰੇ ਸੰਪਰਕ ਵਿੱਚ ਆਏ। ਮੁੱਢਲੀ ਗੱਲਬਾਤ ਤੋਂ ਬਾਅਦ ਅਸੀਂ ਚੰਗੇ ਦੋਸਤ ਬਣ ਗਏ ਜਿਸ ਦੋਸਤੀ ਨੂੰ ਹੁਣ ਇੱਕ ਸਾਲ ਹੋ ਗਿਆ।''
ਇਹ ਵੀ ਪੜ੍ਹੋ:
ਲਾਠਰ ਕਈ ਪਾਕਿਸਤਾਨੀ ਪਰਿਵਾਰਾਂ ਦੇ ਦੋਸਤ ਹਨ, ਜਿਨ੍ਹਾਂ ਦੇ ਪੁਰਖੇ 1947 ਵਿੱਚ ਪਾਕਿਸਤਾਨ ਚਲੇ ਗਏ ਸਨ।
ਰਾਣਾ, ਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਹਰਿਆਣਵੀ ਆਰਟਸ ਐਂਡ ਕਲਚਰ ਦੇ ਮੁੱਖ ਪ੍ਰਬੰਧਕ ਹਨ, ਉਹ ਵੱਟਸਗਰੁੱਪ ਚਲਾਉਂਦੇ ਹਨ ਅਤੇ ਕੰਟੈਂਟ ਨੂੰ ਫੇਸਬੁੱਕ 'ਤੇ ਵੀ ਸ਼ੇਅਰ ਕਰਦੇ ਹਨ।
ਰਾਣਾ ਕਹਿੰਦੇ ਹਨ ਕਰੀਬ 100 ਵੱਟਸਐਪ ਗਰੁੱਪ ਪਾਕਿਸਤਾਨ ਤੋਂ ਚੱਲਦੇ ਹਨ ਜਿਨ੍ਹਾਂ ਦੇ 'ਐਡਮਿਨ' ਦੋਵਾਂ ਪਾਸਿਆਂ ਦੇ ਹਨ ਤੇ 100 ਤੋਂ 150 ਲੋਕਾਂ ਦੀ ਮੈਂਬਰਸ਼ਿਪ ਹੈ।
ਰਾਣਾ ਸ਼ਾਹਿਦ ਦਾ ਕਹਿਣਾ ਹੈ, ''ਸਾਰੇ ਮੈਂਬਰਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਸਿਆਸਤ, ਧਰਮ ਜਾਂ ਵੰਡ ਦੌਰਾਨ ਹੋਏ ਖ਼ੂਨ-ਖ਼ਰਾਬੇ ਬਾਰੇ ਚਰਚਾ ਨਹੀਂ ਕਰੇਗਾ ਅਤੇ ਟੈਕਸਟ ਮੈਸੇਜ ਭੇਜਣ ਦੀ ਥਾਂ ਆਡੀਓ ਰਿਕਾਰਡਿੰਗ ਭੇਜਣ ਨੂੰ ਤਵੱਜੋ ਦੇਵੇ। ਦੋਵਾਂ ਪਾਸਿਆਂ ਦੀਆਂ ਹਰਿਆਣਾਵੀ ਭਾਸ਼ਾ ਦੀਆਂ ਆਡੀਓ ਕਲਿੱਪਸ ਆਪਸ 'ਚ ਸੂਚਨਾ ਦਾ ਵਟਾਂਦਰਾ ਕਰਨ ਵਿੱਚ ਵੀ ਭੂਮਿਕਾ ਨਿਭਾਉਂਦੀਆਂ ਹਨ।''
ਰਾਣਾ ਪੰਜਾਬ ਅਤੇ ਸਿੰਧ ਪ੍ਰਾਂਤ ਦੇ ਘੱਟੋ-ਘੱਟ 30 ਵੱਟਸਐਪ ਗਰੁੱਪਾਂ ਦੇ ਮੈਂਬਰ ਹਨ ਜੋ 1947 ਤੋਂ ਬਾਅਦ ਇਕੱਠੇ ਨਾ ਹੋਣ ਕਾਰਨ ਭਾਵਨਾਤਮਕ ਖਾਲੀਪਣ ਨੂੰ ਪੂਰਾ ਕਰਦਾ ਹੈ। ਜੋ ਬਹੁਤ ਪਹਿਲਾਂ ਵੱਖ ਹੋਏ ਭਰਾਵਾਂ ਵਿਚਾਲੇ ਪਏ ਪਾੜ ਨੂੰ ਖ਼ਤਮ ਕਰਨ ਦੀ ਸਹੀ ਦਿਸ਼ਾ ਵਿੱਚ ਸੋਚਣ ਦੀ ਲੋੜ ਹੈ।
ਰਘੂਬੀਰ ਨੈਨ, ਹਰਿਆਣਾ ਨੈਨ ਖਾਪ ਦੇ ਜਨਰਲ ਸਕੱਤਰ ਹਨ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ, ''ਮੇਰੇ ਦਾਦਾ ਕਨ੍ਹੱਈਆ ਨੇ ਵੰਡ ਦੌਰਾਨ ਇੱਕ ਮੁਸਲਮਾਨ ਪਰਿਵਾਰ ਨੂੰ ਬਚਾਇਆ ਸੀ ਜਿਨ੍ਹਾਂ ਨੇ ਪਿਛਲੇ ਸਾਲ ਉਨ੍ਹਾਂ ਨਾਲ ਸਪੰਰਕ ਕੀਤਾ। ਇਹ ਪਰਿਵਾਰ ਸਿੰਧ ਵਿੱਚ ਰਹਿੰਦਾ ਹੈ।''
ਨੈਨ ਕਹਿੰਦੇ ਹਨ ਕਿ ਜਦੋਂ ਉਹ ਆਪਣੇ ਦਾਦਾ ਜੀ ਤੋਂ ਵੰਡ ਦੀਆਂ ਕਹਾਣੀਆਂ ਸੁਣਦੇ ਸਨ ਤਾਂ ਬੜੇ ਹੀ ਉਤਸਾਹਿਤ ਹੁੰਦੇ ਹਨ।
ਡਿਜਟਲ ਪਹਿਲ
ਹਾਜੀ ਮੁਹੰਮਦ ਯਮੀਨ ਖਾਨੇਵਾਲੇ ਜ਼ਿਲ੍ਹੇ (ਪਾਕਿਸਤਾਨ ਦਾ ਪੰਜਾਬ ਪ੍ਰਾਂਤ) ਵਿੱਚ ਮਿਊਂਸੀਪਲ ਕਾਊਂਸਲਰ ਹਨ। ਯਮੀਨ ਦੇ ਦਾਦਾ ਜੀ ਦਾ ਪਿਛੋਕੜ ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਹੈ।
ਗੈਰ-ਮੁਨਾਫ਼ਾ ਤੇ ਗੈਰ-ਸਰਕਾਰੀ ਸੰਸਥਾ 'ਦਿ 1947 ਪਾਰਟੀਸ਼ੀਅਨ ਆਰਕਾਇਵ' ਵੱਲੋਂ ਡਾਕੂਮੈਂਟਰੀ ਜ਼ਰੀਏ ਵੰਡ ਦੇ ਇਤਿਹਾਸ ਬਾਰੇ ਦੱਸਦੇ ਹਨ ਕਿਉਂਕਿ ਨੌਜਵਾਨ ਉਸ ਸੱਭਿਆਚਾਰ ਨੂੰ ਦੇਖਣਾ ਚਾਹੁੰਦੇ ਹਨ ਜਿਹੜਾ ਉਨ੍ਹਾਂ ਨੇ ਪਿਛਲੇ 70 ਸਾਲਾਂ ਤੋਂ ਨਹੀਂ ਦੇਖਿਆ।
ਨਿਰਮਲ ਬੁਰਡਕ, ਹਰਿਆਣੇ ਦੀ ਇੱਕ ਨੌਜਵਾਨ ਪੀਐੱਚਡੀ ਖੋਜਾਰਥੀ ਹੈ। ਉਹ ਕਹਿੰਦੀ ਹੈ,'' ਮੈਂ ਹਰਿਆਣਾ ਦੇ 100 ਤੋਂ ਵੱਧ ਪਿੰਡਾਂ ਵਿੱਚ ਗਈ ਅਤੇ ਆਪਣੇ ਪੈਸੇ ਖਰਚ ਕੇ ਜਾਂ ਫਿਰ ਦੋਸਤਾਂ ਤੋਂ ਉਧਾਰੇ ਲੈ ਕੇ 300 ਆਡੀਓ ਤੇ ਵੀਡੀਓ ਕਲਿੱਪਾਂ ਉਨ੍ਹਾਂ ਲੋਕਾਂ ਦੀਆਂ ਇਕੱਠੀਆਂ ਕੀਤੀਆਂ ਜਿਹੜੇ ਵੰਡ ਦੌਰਾਨ ਪ੍ਰਭਾਵਿਤ ਹੋਏ ਸਨ।''
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ