ਸੈਕਸ ਦੌਰਾਨ ਗੈਰ-ਬਰਾਬਰੀ ਉੱਤੇ ਗੱਲ ਕਿਉਂ ਨਹੀਂ ਹੋ ਰਹੀ - ਬਲਾਗ

    • ਲੇਖਕ, ਪ੍ਰਿਅੰਕਾ ਦੂਬੇ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਹਫ਼ਤੇ ਟਵਿੱਟਰ 'ਤੇ ਟਰੈਂਡ ਕਰ ਰਹੇ #ਆਰਗੇਜ਼ਮਇਨਇਕਵੈਲਿਟੀ ਹੈਸ਼ਟੈਗ ਨੇ ਧਿਆਨ ਖਿੱਚਿਆ।

ਕੰਡੋਮ ਬਣਾਉਣ ਵਾਲੀ ਇੱਕ ਕੰਪਨੀ 'ਆਰਗੇਜ਼ਮ ਇਨਇਕਵੈਲਿਟੀ' ਮੁਹਿੰਮ 'ਤੇ ਦਿੱਤੇ ਗਏ ਆਪਣੇ ਇੱਕ ਬਿਆਨ ਕਾਰਨ ਅਦਾਕਾਰਾ ਸਵਰਾ ਭਾਸਕਾਰ ਵਿਵਾਦਾਂ ਵਿੱਚ ਆ ਗਈ ਹੈ।

ਪਰ ਇਸ ਮਾਮਲੇ ਨੇ ਭਾਰਤ ਵਿੱਚ ਔਰਤਾਂ ਦੀ 'ਸੈਕਸ਼ੁਅਲ ਹੈਲਥ' ਅਤੇ ਲਿੰਗਤ ਸਮਾਨਤਾ ਨਾਲ ਜੁੜੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਦਰਅਸਲ, 'ਆਰਗੇਜ਼ਮ ਇਨਇਕਵੈਲਿਟੀ' 'ਤੇ ਗੱਲ ਕਰਦੇ ਹੋਏ ਸਵਰਾ ਭਾਸਕਰ ਨੇ ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਕਰੀਬ 70 ਫ਼ੀਸਦ ਔਰਤਾਂ ਸੈਕਸ ਦੌਰਾਨ ਆਰਗੇਜ਼ਮ ਤੱਕ ਨਹੀਂ ਪਹੁੰਚਦੀਆਂ। ਸਵਰਾ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਦੋ ਗੱਲਾਂ ਹੋਈਆਂ।

ਪਹਿਲਾ ਟਵਿੱਟਰ-ਫੇਸਬੁੱਕ ਸਮੇਤ ਸਾਰੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਗ਼ਲਤ ਟਿੱਪਣੀਆਂ ਦੇ ਨਾਲ ਸੈਕਸਿਸਟ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਦੂਜੀ ਸੋਸ਼ਲ ਮੀਡੀਆ ਜ਼ਰੀਏ ਪਹਿਲੀ ਵਾਰ ਭਾਰਤ ਵਿੱਚ 'ਆਰਗੇਜ਼ਮ ਇਨਇਕਵੈਲਿਟੀ' ਵਰਗੇ ਗੰਭੀਰ ਅਤੇ ਜ਼ਰੂਰੀ ਮੁੱਦੇ 'ਤੇ ਗੱਲਬਾਤ ਸ਼ੁਰੂ ਹੋਈ।

ਇਹ ਵੀ ਪੜ੍ਹੋ:

ਇੱਕ ਪਾਸੇ ਔਰਤਾਂ ਨੇ ਇਸ ਮੁੱਦੇ ਨੂੰ ਸੋਸ਼ਲ ਮੀਡੀਆ 'ਤੇ ਚੁੱਕਣ ਨੂੰ 'ਸਾਹਸ ਅਤੇ ਹਿੰਮਤ' ਤੋਂ ਲੈ ਕੇ 'ਘਬਰਾਹਟ, ਦੁਖ਼ ਅਤੇ ਉਦਾਸੀ' ਤੱਕ ਨਾਲ ਜੋੜਿਆ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਨ ਲਈ ਜ਼ਰੂਰੀ ਸ਼ਬਦਾਲਵੀ ਦੇ ਨਾ ਹੋਣ ਦੀ ਵੀ ਗੱਲ ਕੀਤੀ।

ਬੀਤੇ ਇੱਕ ਹਫ਼ਤੇ ਤੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਚੱਲ ਰਹੇ ਇਸ ਮਸਲੇ ਤੋਂ ਘੱਟੋ-ਘੱਟ ਇੱਕ ਸਵਾਲ ਤਾਂ ਸਾਫ਼ ਹੋ ਜਾਂਦਾ ਹੈ। ਕੀ ਭਾਰਤ ਆਰਗੇਜ਼ਮ ਇਨਇਕਵੈਲਿਟੀ 'ਤੇ ਗੱਲ ਕਰਨ ਲਈ ਤਿਆਰ ਹੈ?

ਇਸ ਗੁੰਝਲਦਾਰ ਸਵਾਲ ਦੇ ਜਵਾਬ ਦੀ ਤਲਾਸ਼ ਮੈਨੂੰ ਬੀਤੇ ਇੱਕ ਦਹਾਕੇ ਦੌਰਾਨ ਲੰਡਨ ਤੋਂ ਲੈ ਕੇ ਲਖਨਊ ਅਤੇ ਲਖੀਸਰਾਏ ਤੱਕ ਆਪਣੀ ਮਹਿਲਾ ਦੋਸਤਾਂ ਨਾਲ ਹੋਈ ਗੱਲਬਾਤ 'ਤੇ ਲੈ ਗਈ।

ਮੈਨੂੰ ਯਾਦ ਹੈ 2016 ਵਿੱਚ ਅਕਤੂਬਰ ਦੀ ਇੱਕ ਹੁਮਸ ਭਰੀ ਸ਼ਾਮ, ਮੇਰੀ ਇੱਕ ਸਹੇਲੀ ਦਫ਼ਤਰ ਹੇਠਾਂ ਲੰਚ ਦੌਰਾਨ ਅਖ਼ਬਾਰ ਪਲਟਦੇ ਹੋਏ ਅਚਾਨਕ ਹੈਰਾਨ ਹੋ ਗਈ ਸੀ।

ਫਿਰ ਇੱਕ ਖ਼ਬਰ ਦਿਖਾਉਂਦੇ ਹੋਏ ਉਸ ਨੇ ਮੈਨੂੰ ਦੱਸਿਆ ਕਿ ਸੁਪੀਰਮ ਕੋਰਟ ਨੇ ਆਪਣੇ ਇੱਕ ਫ਼ੈਸਲੇ ਵਿੱਚ ਕਿਹਾ ਹੈ ਪਤੀ ਦਾ ਲੰਬੇ ਸਮੇਂ ਤੱਕ ਸੈਕਸ ਲਈ ਨਾ ਕਰਨਾ 'ਜ਼ੁਲਮ' ਹੈ ਅਤੇ ਤਲਾਕ ਮੰਗਣ ਦਾ ਆਧਾਰ ਵੀ।

"ਮਹਿਲਾ ਦਾ ਪੁਰਸ਼ ਪਾਰਟਨਰ ਨੂੰ ਮਨਾ ਕਰਨਾ ਜ਼ੁਲਮ ਹੈ ਅਤੇ ਮਰਦ ਪਾਰਟਨਰ ਜਿਹੜਾ ਸਾਲਾਂ ਤੱਕ ਆਪਣੀ ਮਹਿਲਾ ਸਾਥਣ ਦੇ ਆਰਗੇਜ਼ਮ ਦਾ ਖਿਆਲ ਨਾ ਰੱਖੇ, ਉਸਦਾ ਕੀ? ਕੀ ਉਹ ਜ਼ੁਲਮ ਨਹੀਂ ਹੈ?", ਉਸ ਨੇ ਮਜ਼ਾਕੀਆ ਲਹਿਜ਼ੇ ਵਿੱਚ ਹੱਸਦੇ ਹੋਏ ਕਿਹਾ।

19ਵੀਂ ਸਦੀ ਦੌਰਾਨ ਸਭ ਤੋਂ ਪਹਿਲੀ ਇਸਤਰੀ ਸੈਕਸ਼ੁਐਲਿਟੀ ਨੂੰ 'ਨਿਕੱਮੇਪਣ' ਨਾਲ ਜੋੜਨ ਵਾਲੇ ਡਾਕਟਰ ਸਿਗਮੰਡ ਫਰੋਇਡ ਨੇ ਸ਼ਾਇਦ ਖ਼ੁਦ ਵੀ ਨਹੀਂ ਸੋਚਿਆ ਹੋਵੇਗਾ ਕਿ ਆਉਣ ਵਾਲੀ ਪੂਰੀ ਇੱਕ ਸਦੀ ਤੱਕ ਔਰਤਾਂ ਦੀ ਸੈਕਸੂਐਲਿਟੀ ਨੂੰ ਸਿਰਫ਼ ਬੱਚਾ ਪੈਦਾ ਕਰਨ ਨਾਲ ਜੋੜ ਕੇ ਦੇਖਿਆ ਜਾਵੇਗਾ।

ਇਹ ਵੀ ਪੜ੍ਹੋ:

ਪਰ 2019 ਦੇ ਭਾਰਤ ਵਿੱਚ ਮੇਰੇ ਨਾਲ ਪਲੀਆਂ, ਵੱਡੀਆਂ ਹੋਈਆਂ, ਨੌਕਰੀ ਜਾਂ ਗ਼ੈਰ ਨੌਕਰੀ ਪੇਸ਼ਾ ਤਮਾਮ ਔਰਤਾਂ 'ਇਸਤਰੀ ਨਿਕੱਮੇਪਣ' ਨਾਲ ਜੁੜੇ ਸਾਰੇ ਵਿਚਾਰਾਂ ਨੂੰ ਇੱਕ 'ਸਾਮੰਤਵਾਦੀ ਪੁਰਸ਼ ਦੀ ਕਲਪਨਾ' ਦੱਸਦੇ ਹੋਏ ਕਹਿੰਦੀ ਹੈ ਕਿ ਕਈ ਮਾਮਲਿਆਂ ਵਿੱਚ ਉਨ੍ਹਾਂ ਦੇ ਪੁਰਸ਼ ਸਾਥੀ ਉਨ੍ਹਾਂ ਦੀ ਊਰਜਾ ਨੂੰ ਮੈਚ ਨਹੀਂ ਕਰ ਪਾਉਂਦੇ ਹਨ।

ਇੱਕ ਵਿਆਹੀ ਅਤੇ ਪੁਰਾਣੀ ਮਹਿਲਾ ਦੋਸਤ ਇਸ ਨੂੰ ਮਰਦ ਪ੍ਰਧਾਨਗੀ ਵਾਲੀ ਸੋਚ ਨਾਲ ਜੋੜ ਕੇ ਕਹਿੰਦੀ ਹੈ, "ਮੈਂ ਇਹ ਮਹਿਸੂਸ ਕੀਤਾ ਹੈ ਕਿ ਜੇਕਰ ਕੁੜੀ ਸੈਕਸ ਵਿੱਚ ਜ਼ਰਾ ਵੀ ਦਿਲਚਸਪੀ ਦਿਖਾਵੇ ਤਾਂ ਉਸ ਵਿੱਚ ਜਨਮਾਂ-ਜਨਮਾਂ ਤੱਕ ਪਿਆਰ ਕਰਨ ਦਾ ਦਾਅਵਾ ਕਰਨ ਵਾਲਾ ਉਸਦਾ ਆਪਣਾ ਸਾਥੀ ਪੁਰਸ਼ ਹੀ ਸਭ ਤੋਂ ਪਹਿਲਾਂ ਉਸ਼ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ ਹੈ।"

"ਇੱਕ ਪਾਸੇ ਜਿੱਥੇ ਪੁਰਸ਼ ਪ੍ਰੇਮ ਦੀਆਂ 26 ਕਲਾਵਾਂ ਦੱਸ ਕੇ ਬੈੱਡਰੂਮ ਵਿੱਚ 'ਮਾਚੋ' ਬਣ ਜਾਂਦਾ ਹੈ, ਉੱਥੇ ਹੀ ਜੇਕਰ ਔਰਤ ਇੱਕ ਆਰਗੇਜ਼ਮ ਦੀ ਮੰਗ ਕਰੇ ਤਾਂ ਉਸ ਨੂੰ ਤੁਰੰਤ 'ਸਲੱਟ' ਐਲਾਨ ਦਿੱਤਾ ਜਾਂਦਾ ਹੈ।"

ਉਸ ਨੇ ਕਿਹਾ, "ਭਾਰਤੀ ਸਮਾਜ ਦੀ ਸਾਡੇ ਤੋਂ ਉਮੀਦ ਹੈ ਕਿ ਅਸੀਂ ਚੁੱਪਚਾਪ ਆਪਣੇ ਸਰੀਰਾਂ ਨੂੰ ਸੈਕਸ ਲਈ ਮਰਦਾਂ ਨੂੰ ਸਮਰਪਿਤ ਕਰਦੇ ਰਹੀਏ ਅਤੇ ਪਰਿਵਾਰ ਦੀ ਮਰਜ਼ੀ ਨਾਲ ਜਿੰਨੇ ਉਹ ਚਾਹੁਣ ਓਨੇ ਬੱਚੇ ਪੈਦਾ ਕਰਦੇ ਰਹੀਏ।"

"ਜਿੱਥੇ ਅਸੀਂ ਖ਼ੁਦ ਨੂੰ 'ਸਿਰਫ਼ ਬੱਚਾ ਪੈਦਾ ਕਰਨ ਦੀ ਮਸ਼ੀਨ ਤੋਂ ਇਨਸਾਨ' ਮੰਨ ਕੇ ਥੋੜ੍ਹੇ ਜਿਹੇ ਸੁਖ ਦੀ ਮੰਗ ਕਰ ਲਈ, ਉੱਥੇ ਸਾਰੇ ਪਹਾੜ ਇਕੱਠੇ ਸਾਡੇ 'ਤੇ ਟੁੱਟ ਪੈਂਦੇ ਹਨ।''

ਲੰਬੇ ਸਮੇਂ ਤੱਕ ਇੱਕ ਅਸੰਤੁਸ਼ਟ ਵਿਆਹ ਵਿੱਚ ਰਹਿਣ ਤੋਂ ਬਾਅਦ ਇੱਕ ਮੁਸ਼ਕਿਲ ਤਲਾਕ ਵਿੱਚੋਂ ਲੰਘੀ ਮੇਰੀ ਇੱਕ ਜਾਣਕਾਰ ਸਹੇਲੀ ਦਾ ਕਹਿਣਾ ਹੈ ਕਿ ਔਰਤਾਂ ਨੂੰ ਵੀ ਲੰਬੇ ਸਮੇਂ ਤੱਕ ਆਪਣੇ ਸੈਕਸ ਦੇ ਸੁਖ ਤੋਂ ਦੂਰ ਰੱਖਣ ਨੂੰ ਕਾਨੂੰਨੀ ਤਲਾਕ ਦਾ ਆਧਾਰ ਬਣਾਉਣਾ ਚਾਹੀਦਾ ਹੈ।

ਔਰਤ-ਮਰਦ ਵਿਚਾਲੇ ਸਬੰਧ ਨੂੰ ਕਾਲੇ ਅਤੇ ਸਫ਼ੇਦ ਦੀ ਬਾਇਨਰੀ ਵਿੱਚ ਨਹੀਂ ਵੇਖਿਆ ਜਾ ਸਕਦਾ। ਇਹ ਬਹੁਤ ਸੰਵੇਦਨਸ਼ੀਲ, ਗੁੰਝਲਦਾਰ ਅਤੇ ਗ੍ਰੇ ਸਪੇਸ ਹੁੰਦਾ ਹੈ। ਉੱਪਰੋਂ ਭਾਰਤ ਵਿੱਚ ਔਰਤਾਂ ਦੀ ਮਾਨਸਿਕ ਬੁਨਾਵਟ ਉਨ੍ਹਾਂ ਨੂੰ ਰਵਾਇਤੀ ਤੌਰ 'ਤੇ ਇਹ ਸਿਖਾਉਂਦੀ ਰਹੀ ਹੈ ਕਿ ਉਹ ਸਾਲਾਂ ਤੱਕ ਸਰੀਰਕ ਰੂਪ ਤੋਂ ਅਸੰਤੁਸ਼ਟ ਰਹਿੰਦੇ ਹੋਏ ਵੀ ਇਕ ਦੁਖੀ ਵਿਆਹ ਵਿੱਚ ਜਿਉਂਦੀ ਰਹੀ, ਬੱਚੇ ਪੈਦਾ ਕਰਦੀ ਰਹੀ, ਪਰ ਆਪਣੇ ਸੁੱਖ ਲਈ ਆਪਣਾ ਮੂੰਹ ਨਾ ਖੋਲ੍ਹੇ।

ਇਹ ਵੀ ਪੜ੍ਹੋ:

ਇੱਕ ਪਾਸੇ ਜਿੱਥੇ ਮਰਦ ਸੈਕਸ ਨੂੰ ਅਧਿਕਾਰ ਦੱਸਦੇ ਹੋਏ ਮਨਾ ਕਰਨ 'ਤੇ ਤਲਾਕ ਤੱਕ ਮੰਗ ਲੈਂਦੇ ਹਨ ਉੱਥੇ ਹੀ ਸਾਡੇ ਆਲੇ-ਦੁਆਲੇ ਦੀਆਂ ਔਰਤਾਂ ਨੂੰ ਇਹ ਵੀ ਨਹੀਂ ਪਤਾ ਕਿ ਆਰਗੇਜ਼ਮ ਹੁੰਦਾ ਕੀ ਹੈ।

ਫਿਰ ਇਹ ਐਨਾ ਸੰਵੇਦਨਸ਼ੀਲ ਮੁੱਦਾ ਹੈ ਕਿ ਤੁਸੀਂ ਸਮਾਜ ਵਿੱਚ ਕਿਸੇ ਨੂੰ ਸਿੱਧਾ ਨਹੀਂ ਕਹਿ ਸਕਦੇ ਕਿ ਤੁਸੀਂ ਸਰੀਰਕ ਅਸੰਤੁਸ਼ਟੀ ਕਾਰਨ ਵੱਖ ਹੋਣਾ ਚਾਹੁੰਦੋ ਹੋ ਕਿਉਂਕਿ ਇਸ ਨੂੰ ਕਾਰਨ ਨਹੀਂ ਮੰਨਿਆ ਜਾਵੇਗਾ।

ਇਹ ਦੁਖ ਵਾਲੀ ਗੱਲ ਹੈ ਕਿ ਅਸੀਂ ਸਿਰਫ਼ ਘਰੇਲੂ ਹਿੰਸਾ ਵਰਗੀ ਅੱਖਾਂ ਤੋਂ ਨਾ ਦਿਖਣ ਵਾਲੀ ਹਿੰਸਾ ਨੂੰ ਹੀ ਹਿੰਸਾ ਮੰਨਦੇ ਹਾਂ। ਜਦਕਿ ਲੰਬੇ ਸਮੇਂ ਤੱਕ ਕਿਸੇ ਵੀ ਇੱਕ ਪਾਰਟਨਰ ਨੂੰ ਆਰਗੇਜ਼ਮ ਤੋਂ ਵਾਂਝਾ ਰੱਖਣਾ ਇੱਕ ਤਰ੍ਹਾਂ ਦੀ ਹਿੰਸਾ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਇੱਕ ਪਾਸੇ ਔਰਤਾਂ ਖ਼ਿਲਾਫ਼ ਸਾਲ ਦਰ ਸਾਲ ਲਗਾਤਾਰ ਵੱਧ ਰਹੇ ਸਰੀਰਕ ਅਤੇ ਘਰੇਲੂ ਹਿੰਸਾ ਦੇ ਅੰਕੜਿਆਂ ਅਤੇ ਆਰਗੇਜ਼ਮ ਇਨਇਕਵੈਲਿਟੀ 'ਤੇ ਆਵਾਜ਼ ਚੁੱਕਦੇ ਹੀ ਉਨ੍ਹਾਂ ਦੇ ਤਰਕਾਂ 'ਤੇ ਚਰਿੱਤਰ ਸਰਟੀਫਿਕੇਟ ਚਿਪਕਾ ਕੇ ਉਨ੍ਹਾਂ ਨੂੰ ਸਲਟ-ਸ਼ੇਮ ਕਰਦੇ ਹੋਏ ਖਾਰਿਜ ਕਰਨ ਵਾਲੇ ਭਾਰਤੀ ਸਮਾਜ ਦੇ ਇਸ ਪਾਖੰਡੀ ਵਿਰੋਧਾਭਾਸ ਦੀ ਜੜ੍ਹ ਵਿੱਚ ਕੀ ਹੈ?

ਜਵਾਬ ਹੈ - ਪਿਤਾਪੁਰਖੀ ਅਤੇ ਸਾਮੰਤਵਾਦੀ ਸੋਚ।

ਮਰਦ-ਔਰਤ ਦੇ ਨਾਲ-ਨਾਲ ਉਨ੍ਹਾਂ ਦੀ ਸੈਕਸੂਐਲਿਟੀ ਨੂੰ ਵੀ ਕਾਬੂ ਕਰਨਾ ਚਾਹੀਦਾ ਹੈ। ਨਾਲ ਹੀ ਇਹ ਵੀ ਭਾਰਤੀ ਸਮਾਜ ਨੂੰ ਆਪਣੇ ਅੰਦਰ ਮੌਜੂਦ ਹਿੰਸਾ 'ਤੇ ਆਪਸੀ ਪਿਆਰ ਤੋਂ ਜਿੱਤ ਹਾਸਲ ਕਰਨ ਲਈ ਅਜੇ ਵੀ ਇੱਕ ਬਹੁਤ ਲੰਬਾ ਸਮਾਂ ਤੈਅ ਕਰਨਾ ਹੋਵੇਗਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)