ਦਿੱਲੀ ਦੀਆਂ ਬੱਸਾਂ ਤੇ ਮੈਟਰੋ ਵਿੱਚ ਔਰਤਾਂ ਕਰਨਗੀਆਂ ਮੁਫ਼ਤ ਸਫ਼ਰ - ਕੇਜਰੀਵਾਲ

ਦਿੱਲੀ ਸਰਕਾਰ ਵੱਲੋਂ ਡੀਟੀਸੀ ਬੱਸਾਂ ਅਤੇ ਮੈਟਰੋ ਵਿੱਚ ਔਰਤਾਂ ਲਈ ਯਾਤਰਾ ਫ੍ਰੀ ਕਰਨ ਜਾ ਰਹੀ ਹੈ। ਦਿੱਲੀ ਸਰਕਾਰ ਵੱਲੋਂ ਇਸ ਬਾਰੇ ਡੀਟੀਸੀ ਅਤੇ ਮੈਟਰੋ ਵਿਭਾਗ ਨੂੰ ਇੱਕ ਹਫ਼ਤੇ ਵਿੱਚ ਪ੍ਰਪੋਜ਼ਲ ਪੇਸ਼ ਕਰਨ ਲਈ ਕਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਦਿੱਲੀ ਵਿੱਚ ਔਰਤਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਪਬਲਿਕ ਟਰਾਂਸਪੋਰਟ ਨੂੰ ਔਰਤਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।”

“ਔਰਤਾਂ ਦੀ ਸਰੁੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਟੀਸੀ ਦੀਆਂ ਬੱਸਾਂ, ਕਲਸਟਰ ਬੱਸਾਂ ਤੇ ਮੈਟਰੋ ਦੇ ਸਫ਼ਰ ਨੂੰ ਔਰਤਾਂ ਲਈ ਮੁਫ਼ਤ ਕੀਤਾ ਜਾਵੇਗਾ।"

“ਇਹ ਸਬਸਿਡੀ ਕਿਸੇ 'ਤੇ ਥੋਪੀ ਨਹੀਂ ਜਾਵੇਗੀ। ਜੋ ਔਰਤਾਂ ਟਿਕਟਾਂ ਖਰੀਦ ਸਕਦੀਆਂ ਹਨ ਉਹ ਟਿਕਟ ਲੈ ਕੇ ਸਫ਼ਰ ਕਰ ਸਕਦੀਆਂ ਹਨ। ਦਿੱਲੀ ਸਰਕਾਰ ਵੱਲੋਂ ਉਨ੍ਹਾਂ ਨੂੰ ਟਿਕਟ ਲੈ ਕੇ ਸਫ਼ਰ ਕਰਨ ਲਈ ਉਤਸ਼ਾਹਿਤ ਕਰਾਂਗੇ।”

ਅਰਵਿੰਦ ਕੇਜਰੀਵਾਲ ਵੱਲੋਂ ਇਸ ਬਾਰੇ ਦਿੱਲੀ ਵਾਸੀਆਂ ਕੋਲੋਂ ਵੀ ਇਸ ਸਕੀਮ ਬਾਰੇ ਸੁਝਾਅ ਮੰਗੇ ਗਏ ਗਏ ਹਨ।

ਇਹ ਵੀ ਪੜ੍ਹੋ-

ਉਨ੍ਹਾਂ ਕਿਹਾ, “ਇਸ ਸਕੀਮ ਦਾ ਪੂਰਾ ਖਰਚਾ ਦਿੱਲੀ ਸਰਕਾਰ ਦੇਵੇਗੀ। ਖਰਚੇ ਦਾ ਬਿਓਰਾ ਡੀਟੀਸੀ ਤੇ ਮੈਟਰੋ ਤੋਂ ਮੰਗਿਆ ਗਿਆ ਹੈ। ਪਰ ਅੰਦਾਜ਼ੇ ਅਨੁਸਾਰ ਇਸ ਸਾਲ ਕੁੱਲ 700-800 ਕਰੋੜ ਦਾ ਖਰਚਾ ਆਇਆ ਹੈ।

ਅਰਵਿੰਦ ਕੇਜਰੀਵਾਲ ਅਨੁਸਾਰ ਦਿੱਲੀ ਵਿੱਚ ਮੈਟਰੋ ਅਤੇ ਬੱਸਾਂ ਜ਼ਰੀਏ 33 ਫੀਸਦ ਔਰਤਾਂ ਸਫ਼ਰ ਕਰਦੀਆਂ ਹਨ।

ਉਨ੍ਹਾਂ ਕਿਹਾ, “ਅਸੀਂ ਕੇਂਦਰ ਸਰਕਾਰ ਨੂੰ ਮੈਟਰੋ ਦੇ ਕਿਰਾਏ ਵਧਾਉਣ ਤੋਂ ਮਨ੍ਹਾ ਕੀਤਾ ਸੀ ਪਰ ਫਿਰ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਬਸਿਡੀ ਦਾ ਭਾਰ 50-50 ਫੀਸਦ ਚੁੱਕਿਆ ਜਾਵੇ ਪਰ ਹੁਣ ਪੂਰਾ ਭਾਰ ਦਿੱਲੀ ਸਰਕਾਰ ਹੀ ਚੁੱਕ ਰਹੀ ਹੈ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਬਸਿਡੀ ਕਾਰਨ ਪੈਂਦੇ ਵਾਧੂ ਭਾਰ ਬਾਰੇ ਕਿਹਾ, “ਜੇ ਸਰਕਾਰ ਲੋਕਾਂ ਦੇ ਪੈਸੇ ਨਾਲ ਲੋਕਾਂ ਨੂੰ ਹੀ ਸਹੂਲਤ ਦੇ ਰਹੀ ਹੈ ਤਾਂ ਇਹ ਤਾਂ ਬਹੁਤ ਵੱਡਾ ਨਿਵੇਸ਼ ਹੈ ਜਿਸ ਦੀ ਤਾਰੀਫ ਹੋਣੀ ਚਾਹੀਦੀ ਹੈ।”

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)