Result 2019: ਸਿੱਧੂ ਨੂੰ ਸਿਆਸਤ ਛੱਡਣ ਲਈ ਕਿਉਂ ਕਹਿ ਰਿਹਾ ਹੈ ਸੋਸ਼ਲ ਮੀਡੀਆ

ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਇੱਕ ਚੋਣ ਰੈਲੀ 'ਚ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇਕਰ ਸਮ੍ਰਿਤੀ ਈਰਾਨੀ ਨੇ ਅਮੇਠੀ 'ਚ ਰਾਹੁਲ ਗਾਂਧੀ ਨੂੰ ਹਰਾ ਦਿੱਤਾ ਤਾਂ ਉਹ ਰਾਜਨੀਤੀ ਛੱਡ ਦੇਣਗੇ।

ਸਿੱਧੂ ਨੇ ਦਾਅਵਾ ਕੀਤਾ ਸੀ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ 'ਚ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਤੋਂ ਸਨਿਆਸ ਲੈ ਲੈਣਗੇ।

ਸਮ੍ਰਿਤੀ ਈਰਾਨੀ ਨੇ ਅਮੇਠੀ 'ਚ ਰਾਹੁਲ ਗਾਂਧੀ ਨੂੰ 55 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ ਅਤੇ ਰਾਹੁਲ ਦੀ ਹਾਰ ਦੇ ਸੰਕੇਤ ਮਿਲਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਸਿੱਧੂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਟਵਿੱਟਰ 'ਤੇ #sidhuquitpolitics ਅਤੇ Sidhu Ji ਨਾਲ ਟਰੋਲ ਟਰੈਂਡ 'ਚ ਰਹੇ, ਲੋਕ ਇਨ੍ਹਾਂ ਹੈਸ਼ਟੈਗ ਨਾਲ ਮੀਮਸ ਵੀ ਸ਼ੇਅਰ ਕਰ ਰਹੇ ਸਨ।

ਸਿੱਧੂ ਦੇ ਬਿਆਨ ਨਾਲ ਜੁੜੀਆਂ ਖ਼ਬਰਾਂ ਦੇ ਸਕਰੀਨ ਸ਼ੌਟ ਵੀ ਫੇਸਬੁੱਕ ਅਤੇ ਟਵਿੱਟਰ 'ਤੇ ਕਾਫੀ ਸ਼ੇਅਰ ਕੀਤੇ ਜਾ ਰਹੇ ਹਨ।

ਇੱਕ ਟਵਿੱਟਰ ਯੂਜ਼ਰ ਲਿੱਖਦੇ ਹਨ, "ਜੇਕਰ ਤੁਸੀਂ ਅਮੇਠੀ ਲਈ ਅਸਤੀਫਾ ਦਿੰਦੇ ਹੋ, ਤਾਂ ਹੁਣ ਸਾਨੂੰ ਵਰਲਡ ਕੱਪ 'ਚ ਤੁਹਾਡੀ ਕੁਮੈਂਟਰੀ ਦਾ ਇੰਤਜ਼ਾਰ ਹੈ। ਆ ਜਾਓ, ਸਿੱਧੂ ਜੀ ਅਸੀਂ ਤੁਹਾਨੂੰ ਮਿਸ ਕਰਦੇ ਹਾਂ।"

ਗੀਤਾਰਥ ਕੁਮਾਰ ਲਿਖਦੇ ਹਨ, "ਹੁਣ ਸਰ ਜੀ? ਅੰਗ੍ਰੇਜ਼ੀ 'ਚ ਇੱਕ ਅਖਾਣ ਹੈ ਕਿ ਆਪਣੀ ਜ਼ੁਬਾਨ ਨੂੰ ਉਸ ਤਰ੍ਹਾਂ ਸੰਭਾਲ ਕੇ ਰੱਖੋ ਜਿਵੇਂ ਹੀਰੇ ਤੇ ਸੋਨੇ ਨੂੰ ਲੋਕ ਸੰਭਾਲਦੇ ਹਨ।"

ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, "ਸਿੱਧੂ ਨੂੰ ਇਹ ਯਾਦ ਦਿਵਾਉਣ ਦਾ ਵੇਲਾ ਹੈ ਕਿ ਭਾਈ, ਬੋਲਣ ਤੋਂ ਪਹਿਲਾਂ ਦੋ ਵਾਰ ਸੋਚ ਲੈਣਾ ਚਾਹੀਦਾ ਹੈ। ਇਹ ਕ੍ਰਿਕਟ ਜਾਂ ਕਾਮੇਡੀ ਸ਼ੋਅ ਨਹੀਂ ਹੈ ਜਿੱਥੇ ਤੁਸੀਂ ਕੁਝ ਵੀ ਕਹਿ ਸਕਦੇ ਹੋ।"

ਸ਼੍ਰੇਆ ਸ਼ਰਮਾ ਲਿਖਦੀ ਹੈ ਕਿ ਜਵਾਬ ਚਾਹੀਦਾ ਹੈ, ਤੁਹਾਡਾ ਅਸਤੀਫਾ ਚਾਹੀਦਾ ਹੈ।

ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, "ਅਮੇਠੀ ਦੇ ਲੋਕ ਵੈਸੇ ਤਾਂ ਸਮ੍ਰਿਤੀ ਈਰਾਨੀ ਨੂੰ ਵੋਟ ਨਹੀਂ ਦੇਣਾ ਚਾਹੁੰਦੇ ਸਨ ਪਰ ਜਦੋਂ ਉਨ੍ਹਾਂ ਨੇ ਸਿੱਧੂ ਦਾ ਬਿਆਨ ਸੁਣਿਆ ਤਾਂ ਉਹ ਵੋਟ ਦੇਣ ਲਈ ਮਜਬੂਰ ਹੋ ਗਏ ਤਾਂ ਜੋ ਸਿੱਧੂ ਰਾਜਨੀਤੀ ਛੱਡ ਦੇਣ।"

ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਆਪਣੇ ਕਈ ਬਿਆਨਾਂ ਕਰਕੇ ਵਿਵਾਦਾਂ 'ਚ ਰਹੇ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਹ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਬਾਜਵਾ ਨਾਲ ਬੜੀ ਗਰਮਜੋਸ਼ੀ ਨਾਲ ਗਲੇ ਮਿਲੇ ਸਨ।

ਇਸ ਕਾਰਨ ਵੀ ਉਨ੍ਹਾਂ ਨੂੰ ਤਿੱਖੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।

ਪੁਲਵਾਮਾ ਹਮਲੇ ਤੋਂ ਬਾਅਦ ਸਿੱਧੂ ਨੇ ਕਿਹਾ ਸੀ , "ਅੱਤਵਾਦ ਦਾ ਕੋਈ ਦੇਸ ਨਹੀਂ ਹੁੰਦਾ, ਅੱਤਵਾਦੀਆਂ ਦਾ ਕੋਈ ਮਜਹਬ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ ਹੈ।"

ਉਨ੍ਹਾਂ ਨੇ ਕਿਹਾ ਸੀ ਕਿ ਕੀ ਮੁੱਠੀ ਭਰ ਲੋਕਾਂ ਲਈ ਇੱਕ ਪੂਰੇ ਦੇਸ ਨੂੰ ਜਾਂ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ।

ਸਿੱਧੂ ਦੇ ਇਸੇ ਬਿਆਨ 'ਤੇ ਨੇਤਾਵਾਂ ਤੋਂ ਲੈ ਕੇ ਆਮ ਲੋਕਾਂ ਨੇ ਬੇਹੱਦ ਨਾਰਾਜ਼ਗੀ ਭਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸਨ ਅਤੇ ਸੋਨੀ ਟੀਵੀ ਦੇ ਬਾਇਕਾਟ ਦੀ ਗੱਲ ਆਖੀ ਸੀ।

ਲੋਕਾਂ ਦੇ ਗੁੱਸੇ ਅਤੇ ਵਿਵਾਦਾਂ ਨੂੰ ਦੇਖਦਿਆਂ ਹੋਇਆ ਸੋਨੀ ਨੇ ਸਿੱਧੂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਹਟਾ ਦਿੱਤਾ ਸੀ।

ਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)