Election 2019 : ਪੰਜਾਬ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਮੁਕਾਬਲੇ 2019 ’ਚ 6 ਫੀਸਦ ਘੱਟ ਹੋਈ ਵੋਟਿੰਗ

ਪੰਜਾਬ ਵਿੱਚ ਲੋਕ ਸਭਾ ਚੋਣਾਂ 2019 ਲਈ ਹੋਈ ਵੋਟਿੰਗ ਦਾ ਫੀਸਦ 6 % ਤੱਕ ਡਿੱਗਿਆ ਹੈ। ਇਸ ਵਾਰ ਹੋਈਆਂ ਚੋਣਾਂ ਵਿੱਚ ਪੰਜਾਬ ਵਿੱਚ 65 ਫੀਸਦ ਵੋਟਿੰਗ ਹੋਈ ਹੈ।

2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ 71% ਵੋਟਿੰਗ ਹੋਈ ਸੀ। 7ਵੀਂ ਗੇੜ ਵਿੱਚ 59 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਕਰੀਬ 66 ਫੀਸਦ ਵੋਟਿੰਗ ਹੋਈ ਜੋ 2014 ਮੁਕਾਬਲੇ ਇੱਕ ਫੀਸਦ ਘੱਟ ਹੈ।

ਲੋਕ ਸਭਾ ਚੋਣਾਂ 2019 ਦੇ ਆਖ਼ਰੀ ਅਤੇ ਸਤਵੇਂ ਗੇੜ ਤਹਿਤ ਐਤਵਾਰ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ, ਚੰਡੀਗੜ੍ਹ ਦੀ ਇੱਕ ਸੀਟ, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ, ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੱਛਮ ਬੰਗਾਲ ਦੀਆਂ 9 ਅਤੇ ਉੱਤਰ ਪ੍ਰਦੇਸ਼ ਦੀਆਂ 13 ਸੀਟਾਂ 'ਤੇ ਵੋਟਿੰਗ ਹੋਈ ਹੈ।

ਇਸ ਦੌਰਾਨ ਪੰਜਾਬ ਵਿੱਚ ਕਈ ਦਿਲ ਖਿਚਵੇਂ ਨਜ਼ਾਰੇ ਵੀ ਨਜ਼ਰ ਆਏ ਹਨ।

ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਸਖੀ ਪਿੰਕ ਬੂਥ ਬਣਾਇਆ ਗਿਆ। ਜਿਸ 'ਚ ਗੁਲਾਬੀ ਅਤੇ ਚਿੱਟੇ ਰੰਗ ਦੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ।

ਇਹ ਵੀ ਪੜ੍ਹੋ-

ਇਸ ਤੋਂ ਇਲਾਵਾ ਗੁਰਦਸਪੁਰ ਦੇ ਕੁੱਲ 9 ਵਿਧਾਨ ਸਭਾ ਹਲਕਿਆਂ 'ਚ ਇੱਕ ਪਿੰਕ ਬੂਥ ਬਣਾਇਆ ਗਿਆ ਸੀ। ਪਿੰਕ ਬੂਥ ਵਿਖੇ ਸਿਰਫ ਔਰਤਾਂ ਹੀ ਡਿਊਟੀ ਕਰ ਰਹੀਆਂ ਸਨ।

ਫਾਜ਼ਿਲਕਾ ਲੋਕ ਸਭਾ ਹਲਕੇ ਵਿੱਚ ਪੋਲਿੰਗ ਬੂਥਾਂ ਨੂੰ ਸਜਾਇਆ ਗਿਆ ਸੀ। ਪੂਰੀਆਂ ਤਿਆਰੀਆਂ ਅਤੇ ਪ੍ਰਬੰਧ ਵਿਆਹ ਵਾਂਗ ਕੀਤੇ ਗਏ ਸਨ। ਇੱਥੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ।

ਸੰਗਰੂੜ ਦੇ ਪਿੰਡ ਭੁੱਲਰਹੇੜੀ ਵਿੱਚ ਇੱਕ ਪਰਿਵਾਰ ਦੀਆਂ ਚਾਰ ਪੀੜੀਆਂ ਇੱਕੋ ਨਾਲ ਵੋਟ ਪਾਉਣ ਆਈਆਂ ਸਨ।

ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਰਾਣੀਆ ਵਿੱਚ ਵੱਗੇ ਪੋਲਿੰਗ ਬੂਥ 'ਤੇ ਇੱਕ ਔਰਤ ਗੁਰਜੀਤ ਕੌਰ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।

ਅੰਮ੍ਰਿਤਸਰ ਹਲਕੇ ਵਿੱਚ ਹੀ ਸੱਜੀ ਹੋਈ ਬਾਰਾਤ ਪਹਿਲਾਂ ਪੋਲਿੰਗ ਬੂਥ ਦੇ ਵਿਹੜੇ ਢੁਕੀ ਅਤੇ ਆਪਣੀਆਂ ਵੋਟ ਭੁਗਤਾ ਕੇ ਅੱਗੇ ਤੁਰੀ।

ਇਸ ਦੌਰਾਨ ਲਾੜੇ ਸੰਦੀਪ ਨੇ ਦੱਸਿਆ , "ਜਦੋਂ ਵਿਆਹ ਮਿੱਥਿਆ ਸੀ ਤਾਂ ਉਸ ਵੇਲੇ ਚੋਣਾਂ ਦੀ ਤਰੀਕ ਦਾ ਪਤਾ ਨਹੀਂ ਸੀ ਪਰ ਹੁਣ ਪਹਿਲਾਂ ਆਪਣੀ ਵੋਟ ਨੂੰ ਤਰਜ਼ੀਹ ਦਿੰਦਿਆਂ ਟੋਵ ਭੁਗਤਾ ਕੇ ਜਾ ਰਿਹਾ ਹਾਂ।"

ਸੰਗਰੂਰ 'ਚ ਕਾਂਗਰਸ ਦੇ ਦੋ ਗੁੱਟ ਭਿੜੇ

ਇਸ ਤੋਂ ਇਲਾਵਾ ਕਿਤੇ-ਕਿਤੇ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ,ਜਿਸ ਦੇ ਤਹਿਤ ਸੰਗਰੂਰ ਦੇ ਪਿੰਡ ਈਲਵਾਲ ਵਿੱਚ ਪੋਲਿੰਗ ਬੂਥ ਤੋਂ 100 ਮੀਟਰ ਦੂਰ ਕਾਂਗਰਸ ਦੇ ਦੋ ਗੁੱਟ ਆਪਸ ਵਿੱਚ ਭਿੜੇ। ਤਿੰਨ ਵਿਅਕਤੀ ਜ਼ਖਮੀ। ਪੁਲਿਸ ਨੇ ਜਖਮੀਆਂ ਨੂੰ ਸੰਗਰੂਰ ਸਿਵਲ ਹਸਪਤਾਲ ਕਰਵਾੲਿਅਾ ਦਾਖਲ। ਇਸ ਝਗੜੇ ਕਾਰਨ 15 ਮਿੰਟ ਤੱਕ ਪੋਲਿੰਗ ਰੁਕੀ ਰਹੀ।

ਜਾਣਕਾਰੀ ਮੁਤਾਬਕ ਦੋਵਾਂ ਗੁੱਟਾਂ ਵਿਚਾਲੇ ਪੁਰਾਣੀ ਰੰਜਿਸ਼ ਸੀ।

ਇਹ ਵੀ ਪੜ੍ਹੋ-

ਕੁਝ ਹੋਰ ਤਸਵੀਰਾਂ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)