You’re viewing a text-only version of this website that uses less data. View the main version of the website including all images and videos.
ਦੱਖਣ ਭਾਰਤ ਦੇ ਕਲਾਕਾਰ ਹਨ ਬੜਬੋਲੇ, ਪਰ ਬਾਲੀਵੁੱਡ ਦੇ ਖ਼ਾਮੋਸ਼!
- ਲੇਖਕ, ਐਨਾ ਐੱਮਐੱਮ ਵੇਟਿਕਾਡ
- ਰੋਲ, ਬੀਬੀਸੀ ਹਿੰਦੀ ਡਾਟ ਕਾਮ ਲਈ
ਕਿਸੇ ਵੀ ਲੇਖ ਦੀ ਤੁਲਨਾ ਵਿੱਚ ਹਾਲ ਦੀਆਂ ਦੋ ਘਟਨਾਵਾਂ ਉੱਤਰ ਭਾਰਤ ਅਤੇ ਦੱਖਣੀ ਭਾਰਤ ਦੇ ਵਿਚਾਲੇ ਸਭਿਆਚਾਰਕ ਮਤਭੇਦ ਦੇ ਸਾਰਥਕ ਉਦਾਹਰਣ ਹਨ।
ਐਤਵਾਰ ਨੂੰ ਬੈਂਗਲੁਰੂ 'ਚ ਤਮਿਲ, ਤੇਲੁਗੂ ਅਤੇ ਕੰਨੜ ਅਦਾਕਾਰ ਪ੍ਰਕਾਸ਼ ਰਾਜ ਨੇ ਸੱਤਾਧਾਰੀ ਭਾਜਪਾ 'ਤੇ 'ਸੱਤਾ 'ਤੇ ਆਪਣੀ ਪਕੜ' ਬਣਾਏ ਰੱਖਣ ਲਈ ਹਰ ਵਿਰੋਧ ਨੂੰ ਸ਼ਾਂਤ ਕਰਨ ਦਾ ਇਲਜ਼ਾਮ ਲਗਾਇਆ ਹੈ।
ਉਨ੍ਹਾਂ ਦੀ ਪ੍ਰਤੀਕਿਰਿਆ ਹਿੰਦੀ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੇ ਉਸ ਵੀਡੀਓ ਨੂੰ ਕੁਝ ਦੇਰ ਬਾਅਦ ਆਈ ਜਿਸ 'ਚ ਭੰਸਾਲੀ ਆਪਣੀ ਫ਼ਿਲਮ 'ਪਦਮਾਵਤੀ' ਦਾ ਵਿਰੋਧ ਕਰ ਰਹੇ ਅਸੰਤੁਸ਼ਟ ਹਿੰਦੁਵਾਦੀ ਸਮੂਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦਿੱਖ ਰਹੇ ਹਨ।
ਦੱਖਣ ਤੋਂ ਉੱਠੀ ਅਵਾਜ਼
ਪਿਛਲੀਆਂ ਸਰਦੀਆਂ ਦੌਰਾਨ ਮਹਾਰਾਸ਼ਟਰ 'ਚ ਉਨ੍ਹਾਂ ਦੇ ਵਿਰੋਧ ਦੇ ਜਵਾਬ 'ਚ ਕਰਣ ਜੌਹਰ ਵੱਲੋਂ ਜਾਰੀ ਵੀਡੀਓ ਦੀ ਤੁਲਨਾ 'ਚ ਭੰਸਾਲੀ ਦੇ ਸੁਰ ਸੱਚੀ ਦਇਆ ਭਾਵਨਾ ਵਾਲੇ ਨਹੀਂ ਸਨ।
ਨਵਨਿਰਮਾਣ ਸੈਨਾ ਨੇ ਉਦੋਂ ਪਾਕਿਸਤਾਨੀ ਕਲਾਕਾਰਾਂ ਦੇ ਹੋਣ ਕਾਰਨ 'ਏ ਦਿਲ ਹੈ ਮੁਸ਼ਕਿਲ' ਦਾ ਵਿਰੋਧ ਕੀਤਾ ਸੀ।
ਹਾਲਾਂਕਿ ਹਿੰਸਾ ਅਤੇ ਤੱਥਾਂ ਪੱਖੋਂ ਨਿਰਾਧਾਰ ਇਤਰਾਜ਼ਾਂ ਦੇ ਮੱਦੇਨਜ਼ਰ ਭੰਸਾਲੀ ਅਤੇ ਉਨ੍ਹਾਂ ਦੀ ਟੀਮ ਹੁਣ ਤੱਕ ਉਸ ਫ਼ਿਲਮ ਲਈ ਸਮਝੌਤਾਕਾਰੀ ਸੁਰ ਅਲਾਪ ਰਹੇ ਹਨ, ਜੋ ਅਜੇ ਰਿਲੀਜ਼ ਨਹੀਂ ਹੋਈ।
ਇਸ ਦੇ ਉਲਟ ਦੱਖਣੀ ਭਾਰਤੀ ਫ਼ਿਲਮ ਉਦਯੋਗ ਵੱਲੋਂ ਕਰੀਬ ਇੱਕ ਮਹੀਨੇ ਤੋਂ ਭਾਜਪਾ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਸਖ਼ਤ ਵਾਰ ਕੀਤੇ ਜਾ ਰਹੇ ਹਨ।
ਤਮਿਲ ਫ਼ਿਲਮ ਦੇ ਪ੍ਰਸਿੱਧ ਅਦਾਕਾਰ ਕਮਲ ਹਸਨ ਦੇ ਇਸੇ ਮਹੀਨੇ ਇੱਕ ਮੈਗ਼ਜ਼ੀਨ ਦੇ ਕਾਲਮ ਵਿੱਚ ਹਿੰਸਕ ਹਿੰਦੂ ਕੱਟੜਤਾ ਨਾਲ ਉੱਨਤੀ ਕਰਨ ਦੀ ਨਿੰਦਾ ਕੀਤੀ ਹੈ।
ਵਿਜੇ ਦਾ ਮਾਮਲਾ
ਹਸਨ ਉਨ੍ਹਾਂ ਸਿਤਾਰਿਆਂ ਵਿੱਚੋਂ ਸਨ, ਜਿਨਾਂ ਨੇ ਉਦੋਂ ਸੁਪਰਸਟਾਰ ਵਿਜੇ ਦਾ ਸਮਰਥਨ ਕੀਤਾ ਸੀ ਜਦੋਂ ਤਮਿਲਨਾਡੂ 'ਚ ਭਾਜਪਾ ਨੇ ਉਨ੍ਹਾਂ ਦੀ ਫ਼ਿਲਮ 'ਮੇਰਸਲ' 'ਚ ਜੀਐੱਸਟੀ ਦਾ ਮਜ਼ਾਕ ਉਡਾਉਣ 'ਤੇ ਇਤਰਾਜ਼ ਜਤਾਇਆ ਸੀ ਅਤੇ ਉਸ ਨੂੰ ਹਟਾਉਣ ਦੀ ਮੰਗ ਕੀਤੀ ਸੀ।
ਵਿਜੇ 'ਤੇ 'ਮੇਰਸਲ' ਦੇ ਦੱਖਣਪੰਥੀ ਵਿਰੋਧੀਆਂ ਨੇ ਇਸਾਈ ਮੂਲ ਦਾ ਹੋਣ ਨੂੰ ਲੈ ਕੇ ਵੀ ਹਮਲਾ ਕੀਤਾ ਸੀ।
ਜਿਸ ਜਵਾਬ ਉਨ੍ਹਾਂ ਨੇ ਆਪਣੇ ਪੂਰੇ ਨਾਂ ਸੀ ਜੋਸਫ ਵਿਜੇ ਦੇ ਨਾਲ ਇੱਕ ਧੰਨਵਾਦ ਪੱਤਰ ਜਾਰੀ ਕਰ ਕੇ ਦਿੱਤਾ ਸੀ।
ਭਾਰਤੀ ਕਲਾਕਾਰਾਂ ਨੂੰ ਦਹਾਕਿਆਂ ਤੋਂ ਉਨ੍ਹਾਂ ਦੇ ਕੰਮ ਅਤੇ ਬਿਆਨਾਂ ਲਈ ਸਿਆਸੀ ਸੰਗਠਨਾਂ ਅਤੇ ਧਾਰਮਿਕ ਸਮੁਦਾਇਆਂ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ।
ਬਾਲੀਵੁੱਡ ਸਿਤਾਰਿਆਂ ਦੀ ਚੁੱਪੀ
ਕੇਂਦਰ ਦੀ ਸੱਤਾ 'ਚ ਭਾਜਪਾ ਦੇ ਆਉਣ ਤੋਂ ਪਹਿਲੇ ਤਿੰਨ ਸਾਲ ਬਾਅਦ ਇੱਥੇ ਅਤੇ ਵਿਦੇਸ਼ ਦੇ ਉਦਾਰ ਟੀਕਕਾਰਾਂ ਦੀ ਬੋਲਣ ਦੀ ਸੁਤੰਤਰਤਾ 'ਚ ਘਾਟ ਦੇਖੀ ਜਾ ਰਹੀ ਹੈ।
ਅਜਿਹੇ ਵੇਲੇ 'ਚ ਜਦੋਂ ਵਧੇਰੇ ਹਿੰਦੀ ਫ਼ਿਲਮ ਸਟਾਰ ਭਾਜਪਾ ਦੇ ਸਾਹਮਣੇ ਆਪਣੇ ਬਿਆਨ ਅਤੇ ਚੁੱਪੀ ਨਾਲ ਨਤਮਸਤਕ ਹਨ, ਅਤੇ ਜਦੋਂ ਸ਼ਾਹਰੁੱਖ ਖ਼ਾਨ ਅਤੇ ਆਮਿਰ ਖ਼ਾਨ ਵਰਗੇ ਕੁਝ ਵੱਡੇ ਯੋਧਾ ਵੀ ਕੇਂਦਰ ਸਰਕਾਰ ਦੇ ਨਿਸ਼ਾਨੇ 'ਤੇ ਆ ਗਏ ਹਨ।
ਭਾਜਪਾ ਅਤੇ ਦੱਖਣੀ ਫ਼ਿਲਮ ਸਟਾਰਾਂ ਵਿਚਾਲੇ ਟਕਰਾਅ ਨੂੰ ਉੱਤਰੀ ਭਾਰਤ 'ਚ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ।
ਕਈ ਲੋਕਾਂ ਵੱਲੋਂ ਇਹ ਧਾਰਨਾ ਬਣਾਈ ਜਾ ਰਹੀ ਹੈ ਕਿ ਦੱਖਣ ਬੜਬੋਲੇ ਅਦਾਕਾਰ ਸਿਆਸਤ 'ਚ ਆਪਣਾ ਕੈਰੀਅਰ ਦੀ ਸ਼ੁਰੂਆਤ ਲੱਭ ਰਹੇ ਹਨ।
ਇਨ੍ਹਾਂ ਅਟਕਲਾਂ ਨੂੰ ਉਦੋਂ ਹਵਾ ਮਿਲੀ ਜਦੋਂ ਕਮਲ ਹਾਸਨ ਨੇ ਸਰਗਰਮੀ ਨਾਲ ਸਿਆਸਤ ਵਿੱਚ ਆਉਣ ਦੀ ਪੁਸ਼ਟੀ ਕੀਤੀ।
ਉੱਤਰ-ਦੱਖਣ ਦਾ ਫ਼ਰਕ
ਆਖ਼ਰਕਾਰ ਦੱਖਣ ਵਿੱਚ ਇਹ ਪਰੰਪਰਾ ਰਹੀ ਹੈ ਕਿ ਅਦਾਕਾਰ ਆਪਣੀ ਸਟਾਰ ਅਪੀਲ ਨੂੰ ਖਾਰਜ ਕਰਕੇ ਹੀ ਸਿਆਸਤ ਵਿੱਚ ਕਦਮ ਰੱਖਦੇ ਹਨ।
ਇਸ ਵਿੱਚ ਆਂਧਰਾ ਪ੍ਰਦੇਸ਼ ਦੇ ਮਰਹੂਮ ਮੁੱਖ ਮੰਤਰੀ ਐੱਨ ਟੀ ਰਾਮਾਰਾਓ, ਤਮਿਲਨਾਡੂ ਦੇ ਮਰਹੂਮ ਮੁੱਖ ਮੰਤਰੀ ਐੱਮ ਜੀ ਰਾਮਾਚੰਦਰਣ ਅਤੇ ਜੇ ਜੈਲਲਿਤਾ ਕੁਝ ਖ਼ਾਸ ਨਾਮ ਹਨ।
ਹੁਣ ਤੱਕ ਸਿਆਸਤ ਵਿੱਚ ਆਉਣ ਵਾਲਾ ਕੋਈ ਵੀ ਹਿੰਦੀ ਫ਼ਿਲਮ ਅਦਾਕਾਰ ਸਰਕਾਰ 'ਚ ਇਸ ਕੱਦ ਦੀ ਉਚਾਈ ਤੱਕ ਨਹੀਂ ਪਹੁੰਚਿਆ।
ਹਾਲਾਂਕਿ, ਦੱਖਣੀ ਭਾਰਤੀ ਸਿਤਾਰਿਆਂ ਦੇ ਹਾਲ ਦੇ ਵਿਰੋਧੀ ਰਵੱਈਏ ਪਿੱਛੇ ਇੱਕ ਵਿਕਲਪਿਤ ਕੈਰੀਅਰ ਬਣਾਉਣ ਦੀ ਉਮੀਦ ਤੋਂ ਕਿਤੇ ਵੱਧ ਕੁਝ ਹੋਰ ਹੀ ਹਨ।
ਇਸ ਵਿੱਚ ਪਹਿਲਾਂ ਫ਼ਿਲਮ ਅਦਾਕਾਰਾਂ ਦੇ ਨਜ਼ਰੀਏ 'ਚ ਉੱਤਰ-ਦੱਖਣ ਦੇ ਫ਼ਰਕ ਦਾ ਹੋਣਾ ਹੈ।
ਜਦੋਂ ਜਯਾ ਬੱਚਨ ਦਾ ਉਡਿਆ ਮਜ਼ਾਕ
ਉੱਤਰ ਭਾਰਤ ਕਲਾਕਾਰਾਂ ਦੇ ਗੰਭੀਰ ਸਮਾਜਕ-ਰਾਜਨੀਤਕ ਬਿਆਨਾਂ ਨੂੰ ਸਵੀਕਾਰ ਤਾਂ ਕਰਦਾ ਹੈ ਪਰ ਉਹ ਪੋਪ ਕਲਚਰ, ਖ਼ਾਸ ਕਰਕੇ ਵਪਾਰਕ ਸਿਨੇਮਾ ਦੇ ਆਇਕਨ ਨੂੰ ਹੌਲੇ ਅੰਦਾਜ਼ ਵਾਲੇ ਵਿਅਕਤੀ ਦੇ ਰੂਪ 'ਚ ਦੇਖਦਾ ਹੈ।
ਫ਼ਿਲਮਾਂ ਤੋਂ ਰਾਜਸਭਾ ਪਹੁੰਚੀ ਜਯਾ ਬੱਚਨ ਵੱਲੋਂ 2012 'ਚ ਅਸਮ ਨਾਲ ਜੁੜੀ ਇੱਕ ਬਹਿਸ ਦੌਰਾਨ ਉਨ੍ਹਾਂ ਦੀ ਟਿੱਪਣੀ 'ਤੇ ਕਾਂਗਰਸ ਨੇ ਤਤਕਾਲੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਪ੍ਰਤੀਕਿਰਿਆ ਕੁਝ ਇਵੇਂ ਸੀ, "ਇਹ ਇੱਕ ਗੰਭੀਰ ਮਸਲਾ ਹੈ, ਨਾ ਕਿ ਇੱਕ ਫ਼ਿਲਮੀ ਮੁੱਦਾ।"
ਉਹ ਨਹੀਂ ਕਿਹਾ ਜਾ ਸਕਦਾ ਹੈ ਕਿ ਦੱਖਣੀ ਭਾਰਤੀ ਫ਼ਿਲਮ ਕਲਾਕਾਰ ਕਦੀ ਰਾਜਨੀਤਕ ਦਬਾਅ ਅੱਗੇ ਝੁਕੇ ਹਨ ਪਰ ਉਨ੍ਹਾਂ ਕੋਲੋਂ ਆਨਸਕਰੀਨ ਜਾਂ ਆਫ਼ ਸਕਰੀਨ ਹਮੇਸ਼ਾ ਚੁੱਪੀ ਬਣਾਏ ਰੱਖਣ ਦੀ ਉਮੀਦ ਤਾਂ ਨਹੀਂ ਕੀਤੀ ਜੀ ਸਕਦੀ।
ਫ਼ਿਲਮ ਉਦਯੋਗ ਪੈਤਰਿਕ
ਹਾਲਾਂਕਿ, ਪੂਰੇ ਦੱਖਣ ਭਾਰਤ ਨੂੰ ਇੱਕ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ ਪਰ ਇਹ ਖ਼ਾਸ ਹੈ ਕਿ ਕੰਨੜ, ਤਮਿਲ ਤੇਲੁਗੂ ਅਤੇ ਮਲਿਆਲਮ ਸਿਨੇਮਾਂ 'ਚ ਮੁਖਧਾਰਾ ਦੀ ਬਾਲੀਵੁੱਡ ਸਿਨੇਮਾ ਦੀ ਤੁਲਨਾ 'ਚ ਜਾਤੀ ਸਮੀਕਰਣ ਨੂੰ ਲੈ ਕੇ ਜ਼ਿਆਦਾ ਫ਼ਿਲਮਾਂ ਬਣਦੀਆਂ ਹਨ।
ਬਾਲੀਵੁੱਡ 'ਚ ਵਿਰਲੀਆਂ ਹੀ ਜਾਤੀ ਅਧਾਰਤ ਫ਼ਿਲਮਾਂ ਬਣਦੀਆਂ ਹਨ।
ਇਹੀ ਕਾਰਨ ਹੈ ਕਿ ਇਸ ਸੱਚ ਦੇ ਬਾਵਜੂਦ ਕਿ ਫ਼ਿਲਮ ਉਦਯੋਗ ਪੈਤਰਿਕ ਹੈ, ਇਸ ਉੱਚ ਸਾਖਰਤਾ ਵਾਲੇ ਸੂਬੇ ਦੀ ਮਹਿਲਾ ਫ਼ਿਲਮ ਕਲਾਕਾਰਾਂ ਨੇ ਆਪਣੇ ਅਧਿਕਾਰਾਂ ਨੂੰ ਲੈ ਕੇ ਇਸ ਸਾਲ ਦੇ ਸ਼ੁਰੂਆਤ ਵਿੱਚ 'ਵੂਮੈੱਨ ਇਨ ਸਿਨੇਮਾ ਕਲੈਕਟਿਵ' ਬਣਾਉਣ ਦਾ ਇੱਕ ਬੇਮਿਸਾਲ ਕਦਮ ਚੁੱਕੇ ਸਨ।
ਕਿਉਂ ਦੱਖਣ ਵਿੱਚ ਹੁੰਦਾ ਹੈ ਵਿਰੋਧ ?
ਦੱਖਣ ਭਾਰਤ ਦੇ ਅਦਾਕਾਰਾਂ ਦੀ ਨਰਾਜ਼ਗੀ ਨੂੰ ਕੇਂਦਰ 'ਚ ਭਾਜਪਾ ਦੇ ਵਿਕਾਸ ਦੇ ਸੰਦਰਭ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ।
ਅਜ਼ਾਦੀ ਦੇ ਅੰਦੋਲਨ ਦੇ ਸਾਲਾਂ ਤੋਂ ਖ਼ਾਸ ਕਰਕੇ ਤਮਿਲਨਾਡੂ ਦੇ ਲੋਕਾਂ ਨੇ ਉੱਤਰੀ ਭਾਰਤੀ ਸਭਿਆਚਾਰ ਨੂੰ ਥੋਪਣ ਦੇ ਕਿਸੇ ਵੀ ਯਤਨ ਦਾ ਵਿਰੋਧ ਕਰਨ ਦੀ ਪਰੰਪਰਾ ਰਹੀ ਹੈ।
ਹੋਰ ਚੀਜ਼ਾਂ ਦੇ ਇਲਾਵਾ ਕੇਂਦਰ ਦੀ ਸੱਤਾ 'ਚ ਆਉਣ ਤੋਂ ਬਾਅਦ ਭਾਜਪਾ ਵੱਲੋਂ ਹੋਰ ਭਾਸ਼ਾਵਾਂ ਦੀ ਕੀਮਤ 'ਤੇ ਹਿੰਦੀ ਦਾ ਮਜ਼ਬੂਤ ਪ੍ਰਚਾਰ ਕੀਤਾ ਗਿਆ।
ਜਿਸ ਨੇ ਇੱਕ ਵਾਰ ਫਿਰ ਉੱਤਰ ਭਾਰਤ ਦੇ ਸਾਂਸਕ੍ਰਿਤਕ ਸਮਰਾਜਵਾਦ ਦੇ ਪੁਰਾਣੇ ਡਰ ਨੂੰ ਦੱਖਣ ਵਿੱਚ ਮੁੜ ਜ਼ਿੰਦਾ ਕਰ ਦਿੱਤਾ।
ਇਸ ਦੇ ਨਾਲ ਹੀ ਦੱਖਣ ਦੀ ਤੁਲਨਾ ਉੱਤਰ ਭਾਰਤ 'ਚ ਕੇਂਦਰਿਤ ਭਾਜਪਾ ਨੇ 2014 ਤੋਂ ਦੱਖਣ ਭਾਰਤ ਨੂੰ ਲੈ ਕੇ ਥੋੜ੍ਹੀ ਬੇਖ਼ਬਰੀ ਦਿਖਾਈ ਹੈ।
ਉਦਾਹਰਣ ਵਜੋਂ ਦਹਾਕਿਆਂ ਤੋਂ ਪ੍ਰਸ਼ੰਸਕ ਸੰਗਠਨ 'ਚ ਏਕਤਾ ਦੇ ਕਾਰਨ ਦੱਖਣ ਦੇ ਫ਼ਿਲਮੀ ਪ੍ਰਸ਼ੰਸਕਾਂ ਉੱਤਰ ਦੀ ਤੁਲਨਾ 'ਚ ਵਧੇਰੇ ਇਕਜੁੱਟ ਹਨ।
ਜਾਤੀਵਾਦ ਦਾ ਜ਼ੋਰਦਾਰ ਵਿਰੋਧ
ਇਸ ਲਈ ਉੱਤਰ ਦੀ ਤੁਲਨਾ ਵਿੱਚ ਪ੍ਰਸ਼ੰਸਕਾਂ ਦੀ ਕਿਤੇ ਤੇਜ਼ ਇੱਕ ਸੰਗਠਿਤ ਪ੍ਰਕਿਰਿਆ ਮਿਲਦੀ ਹੈ। ਜਿਵੇਂ ਕਿ ਭਾਜਪਾ ਨੂੰ 'ਮੇਰਸਲ' ਦੌਰਾਨ ਦੇਖਣ ਨੂੰ ਮਿਲਿਆ।
ਹਾਲਾਂਕਿ, ਦੱਖਣੀ ਭਾਰਤ ਵੀ ਧਾਰਮਿਕ ਤਣਾਅ ਤੋਂ ਮੁਕਤ ਨਹੀਂ ਹੈ।
ਇਸ ਦੇ ਬਾਵਜੂਦ ਤਮਿਲਨਾਡੂ 'ਚ ਦ੍ਰਵਿਡ ਅੰਦੋਲਨ ਅਤੇ ਕੇਰਲ 'ਚ ਸਾਮਵਾਦ ਨੇ ਜਾਤੀਵਾਦ ਦਾ ਜ਼ੋਰਦਾਰ ਵਿਰੋਧ ਕੀਤਾ।
ਇੱਕ ਫ਼ਿਲਮ ਦੇ ਕਿਰਦਾਰ ਦੇ ਰੂਪ ਵਿੱਚ ਜੀਐੱਸਟੀ ਦੀ ਅਲੋਚਨਾ ਦੇ ਜਵਾਬ 'ਚ ਭਾਜਪਾ ਦਾ ਇਸਾਈ ਹੋਣ ਕਾਰਨ ਵਿਜੇ 'ਤੇ ਹਮਲਾ ਬੋਲਣ ਨੂੰ ਘੱਟੋ ਘੱਟ ਗੁਸਤਾਖ਼ੀ ਕਿਹਾ ਜਾ ਸਕਦਾ ਹੈ।
ਇਹ ਉਹ ਸਥਿਤੀ ਹੈ, ਜਿਸ ਨਾਲ ਕਮਲ ਹਸਨ, ਪ੍ਰਕਾਸ਼ ਰਾਜ ਅਤੇ ਵਿਜੇ ਦਾ ਵਿਰੋਧ ਸਾਹਮਣੇ ਆਇਆ।
ਉਹ ਕੋਈ ਪਾਗ਼ਲ ਨਹੀਂ, ਹਾਲਾਂਕਿ ਅਜਿਹਾ ਬਾਲੀਵੁੱਡ ਦੇ ਉਨ੍ਹਾਂ ਲੋਕਾਂ ਨੂੰ ਲੱਗ ਸਕਦਾ ਹੈ, ਜੋ ਸੱਤਾ ਦੇ ਪ੍ਰਤੀ ਨਿਮਰ ਰਵੱਈਆ ਰੱਖਣ ਦੇ ਆਦੀ ਹਨ।