ਗਾਂਧੀ ਨੀਤੀ ਦੇ ਹਮਾਇਤੀ ਮੋਦੀ ਨੇ ਗੋਡਸੇ ਵਿਵਾਦ ’ਤੇ ਇੰਝ ‘ਅੰਦਾਜ਼ ਬਦਲਿਆ’

ਮੋਦੀ-ਸ਼ਾਹ

ਤਸਵੀਰ ਸਰੋਤ, Getty Images

    • ਲੇਖਕ, ਰਾਜੇਸ਼ ਜੋਸ਼ੀ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਸੀਂ ਕਦੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਲਾਚਾਰ ਵੇਖਿਆ ਹੈ? ਉਹ ਜੋ ਵੀ ਕਰਦੇ ਹਨ ਤਾਲੀ ਠੋਕ ਕੇ ਤੇ ਆਪਣੇ ਕੀਤੇ ’ਤੇ ਕਦੇ ਵੀ ਅਫਸੋਸ ਨਹੀਂ ਕਰਦੇ ਤੇ ਕਦੇ-ਕਦੇ ਹੀ ਸਫਾਈ ਦੇਣ ਦੀ ਲੋੜ ਮਹਿਸੂਸ ਕਰਦੇ ਹਨ।

ਗੁਜਰਾਤ ਵਿੱਚ 2002 ਦੇ ਦੰਗੇ ਹੋਣ, ਸੋਹਰਾਬੁੱਦੀਨ ਫੇਕ ਐਨਕਾਊਂਟਰ ਮਾਮਲਾ ਹੋਵੇ, ਜੱਜ ਲੋਇਆ ਦੀ ਮੌਤ ਜਾਂ ਫਿਰ ਅਮਿਤ ਸ਼ਾਹ ਖਿਲਾਫ ਲੱਗੇ ਕਈ ਤਰ੍ਹਾਂ ਦੇ ਇਲਜ਼ਾਮ ਹੋਣ, ਨੋਟਬੰਦੀ, ਲਿੰਚਿੰਗ ਜਾਂ ਫਿਰ ਬੰਬ ਧਮਾਕਾ ਕਰਕੇ ਨਿਰਦੋਸ਼ ਲੋਕਾਂ ਦੀ ਜਾਨ ਲੈਣ ਦੇ ਇਲਜ਼ਾਮਾਂ ਵਿੱਚ ਘਿਰੀ ਪ੍ਰਗਿਆ ਠਾਕੁਰ ਨੂੰ ਭੋਪਾਲ ਤੋਂ ਲੋਕ ਸਭਾ ਚੋਣਾਂ ਵਿੱਚ ਉਤਾਰਨ ਦਾ ਫੈਸਲਾ ਹੋਵੇ, ਮੋਦੀ ਤੇ ਅਮਿਤ ਸ਼ਾਹ ਕਦੇ ਵੀ ਬੈਕਫੁੱਟ 'ਤੇ ਨਹੀਂ ਗਏ।

ਨੱਥੂਰਾਮ ਗੋਡਸੇ ਸ਼ਾਇਦ ਇਕੱਲੀ ਅਜਿਹੀ ਇਤਿਹਾਸਕ ਸ਼ਖਸੀਅਤ ਹਨ ਜਿਨ੍ਹਾਂ ਮੋਦੀ ਤੇ ਅਮਿਤ ਸ਼ਾਹ ਵਰਗੇ ਉਗਰ ਸਿਆਸਤ ਕਰਨ ਵਾਲੇ ਆਗੂਆਂ ਨੂੰ ਵੀ ਬੈਕਫੁੱਟ 'ਤੇ ਲਿਆ ਦਿੱਤਾ ਹੈ।

ਮੋਦੀ-ਸ਼ਾਹ ਨੇ ਕਿਹਾ ਸੀ ਕਿ ਪ੍ਰਗਿਆ ਠਾਕੁਰ ਨੂੰ ਚੋਣਾਂ ਵਿੱਚ ਉਤਾਰਨ ਦਾ ਫੈਸਲਾ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਲਈ ਕੀਤਾ ਗਿਆ ਜਿਨ੍ਹਾਂ ਭਗਵਾ ਆਤੰਕ ਦੀ ਗੱਲ ਕਹਿ ਕੇ ਹਿੰਦੂ ਸੰਸਕ੍ਰਿਤੀ ਨੂੰ ਬਦਨਾਮ ਕੀਤਾ ਸੀ।

ਇਹ ਵੀ ਪੜ੍ਹੋ:

ਪ੍ਰਗਿਆ ਠਾਕੁਰ ਮਾਲੇਗਾਂਵ ਧਮਾਕੇ ਮਾਮਲੇ ਵਿੱਚ ਮੁਲਜ਼ਮ ਹੈ ਤੇ ਜ਼ਮਾਨਤ 'ਤੇ ਬਾਹਰ ਹੈ, ਇਸ ਗੱਲ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ ਸੀ।

ਹੁਣ ਉਸੇ ਪ੍ਰਗਿਆ ਠਾਕੁਰ ਕਰਕੇ ਮੋਦੀ ਤੇ ਸ਼ਾਹ ਨੂੰ ਵਾਰ-ਵਾਰ ਸ਼ਰਮਿੰਦਾ ਹੋਣਾ ਪੈ ਰਿਹਾ ਹੈ।

ਪਹਿਲਾਂ ਉਨ੍ਹਾਂ ਕਿਹਾ, “ਮੁੰਬਈ ਹਮਲੇ ਵਿੱਚ ਮਾਰੇ ਗਏ ਪੁਲਿਸ ਅਫਸਰ ਹੇਮੰਤ ਕਰਕਰੇ ਨੂੰ ਮੈਂ ਸ਼ਾਪ ਦਿੱਤਾ ਸੀ।” ਉਸ ਤੋਂ ਬਾਅਦ ਉਨ੍ਹਾਂ ਗਾਂਧੀ ਦੇ ਕਾਤਲ ਬਾਰੇ ਕਿਹਾ, ''ਗੋਡਸੇ ਦੇਸ਼ ਭਗਤ ਸੀ, ਹੈ ਤੇ ਰਹਿਣਗੇ।''

ਜਿਹੜੀ ਪਾਰਟੀ ਦੇਸ਼ ਭਗਤੀ 'ਤੇ ਆਪਣਾ ਕਾਪੀਰਾਈਟ ਮੰਨਦੀ ਹੋਵੇ, ਜਿਸ ਦੇ ਆਗੂ ਹਰ ਕਿਸੇ ਨੂੰ ਦੇਸ਼ਧ੍ਰੋਹੀ ਹੋਣ ਦਾ ਸਰਟੀਫਿਕੇਟ ਵੰਡ ਕੇ ਪਾਕਿਸਤਾਨ ਜਾਣ ਦੀ ਸਲਾਹ ਦਿੰਦੇ ਹੋਣ, ਉਸੇ ਪਾਰਟੀ ਦੀ ਇੱਕ ਹਾਈ-ਪ੍ਰੋਫਾਈਲ ਉਮੀਦਵਾਰ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ ਭਗਤ ਕਹੇ ਤਾਂ ਸਵਾਲ ਤਾਂ ਚੁੱਕੇ ਹੀ ਜਾਣਗੇ ਕਿ, ਕੀ ਭਾਰਤੀ ਜਨਤਾ ਪਾਰਟੀ ਤੇ ਸੰਘ ਪਰਿਵਾਰ ਦਾ ਰਾਸ਼ਟਰਵਾਦ ਤੇ ਨੱਥੂਰਾਮ ਗੋਡਸੇ ਦਾ ਰਾਸ਼ਟਰਵਾਦ ਇੱਕੋ ਜਿਹਾ ਹੈ?

ਕੀ ਗੋਡਸੇ ਤੇ ਨਰਿੰਦਰ ਮੋਦੀ ਦੀ ਦੇਸ਼ਭਗਤੀ ਇੱਕੋ ਜਿਹੀ ਹੈ?

ਪ੍ਰਗਿਆ ਦੀ ਮੁਆਫੀ

ਪ੍ਰਗਿਆ ਦੇ ਬਿਆਨ ਤੋਂ ਇਹ ਸਾਫ਼ ਸੀ ਕਿ ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਬਚੀ ਸੀ।

ਸਵਾਲਾਂ ਤੋਂ ਬਚਣ ਲਈ ਮੋਦੀ ਨੂੰ ਟੀਵੀ ਚੈਨਲ ਦੇ ਇੰਟਰਵਿਊ ਵਿੱਚ ਕਹਿਣਾ ਹੀ ਪਿਆ, “ਗਾਂਧੀ ਬਾਰੇ ਦਿੱਤੇ ਗਏ ਬਿਆਨ ਲਈ, ਉਨ੍ਹਾਂ ਨੇ ਮੁਆਫੀ ਮੰਗ ਲਈ, ਪਰ ਮੈਂ ਉਨ੍ਹਾਂ ਨੂੰ ਆਪਣੇ ਮਨ ਤੋਂ ਕਦੇ ਵੀ ਮੁਆਫ ਨਹੀਂ ਕਰ ਪਾਵਾਂਗਾ।”

ਇਹ ਬਿਆਨ ਨਰਿੰਦਰ ਮੋਦੀ ਦੀ ਸ਼ਖਸ਼ੀਅਤ ਤੇ ਉਨ੍ਹਾਂ ਦੇ ਬ੍ਰਾਂਡ ਦੀ ਸਿਆਸਤ ਦੇ ਖਿਲਾਫ਼ ਜਾਂਦਾ ਹੈ।

ਨਰਿੰਦਰ ਮੋਦੀ ਤੇ ਪ੍ਰਗਿਆ ਠਾਕੁਰ

ਤਸਵੀਰ ਸਰੋਤ, Getty Images

ਬਿਨਾਂ ਨਾਂ ਲਏ ਨਰਿੰਦਰ ਮੋਦੀ ਦੇ ਕਈ ਵਾਰ ਭਾਜਪਾ ਦੇ ਸੁਬ੍ਰਮਣਿਅਮ ਸਵਾਮੀ ਵਰਗੇ ਆਗੂਆਂ ਦੀ ਉਨ੍ਹਾਂ ਦੇ ਬਿਆਨਾਂ ਲਈ ਨਿੰਦਾ ਜ਼ਰੂਰ ਕੀਤੀ ਹੈ ਪਰ ਕਦੇ ਵੀ ਬਿਆਨਬਾਜ਼ਾਂ ਨੂੰ ਮੁਆਫੀ ਮੰਗਣ ਲਈ ਮਜਬੂਰ ਨਹੀਂ ਕੀਤਾ।

ਜਾਂ ਤਾਂ ਉਹ ਚੁੱਪੀ ਧਾਰ ਲੈਂਦੇ ਹਨ ਜਾਂ ਸੰਕੇਤਕ ਭਾਸ਼ਾ ਜ਼ਰੀਏ ਖੁਦ ਨੂੰ ਅਜਿਹੇ ਬਿਆਨਾਂ ਤੋਂ ਅਸਹਿਮਤ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ।

ਪਰ ਉਗਰ ਹਿੰਦੁਤਵ ਦੀ ਆਈਕਨ ਬਣ ਚੁੱਕੀ ਪ੍ਰਗਿਆ ਠਾਕੁਰ ਤੋਂ ਮੁਆਫੀ ਮੰਗਵਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਸੀ।

ਇਹ ਵੀ ਪੜ੍ਹੋ:

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਸੈਮ ਪਿਤਰੋਦਾ ਨੂੰ ਜਨਤਕ ਤੌਰ 'ਤੇ ਸਿੱਧੇ ਹੱਥ ਲਿਆ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਆਪਣੇ ਬਿਆਨ 'ਤੇ ਮੁਆਫੀ ਮੰਗਣ ਨੂੰ ਕਿਹਾ, ਉਸ ਤੋਂ ਬਾਅਦ ਪ੍ਰਗਿਆ ਠਾਕੁਰ ਦੇ ਬਿਆਨ ’ਤੇ ਲੀਪੋਪੋਤੀ ਕਰਨ ਦੀ ਗੁੰਜਾਇਸ਼ ਨਹੀਂ ਬਚੀ ਸੀ।

ਲੋਕਸਭਾ ਚੋਣਾਂ ਵਿਚਾਲੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਦੇਸਭਗਤ ਕਹਿ ਕੇ ਪ੍ਰਗਿਆ ਠਾਕੁਰ ਨੇ ਮੋਦੀ ਦੇ ਕੀਤੇ ਕਰਾਏ ਤੇ ਲਗਪਗ ਪਾਣੀ ਹੀ ਫੇਰ ਦਿੱਤਾ ਸੀ।

ਮੋਦੀ ਤੇ ਸ਼ਾਹ ਕਦੇ ਸਵੀਕਾਰ ਨਹੀਂ ਕਰਨਗੇ ਪਰ ਪ੍ਰਗਿਆ ਠਾਕੁਰ ਦੇ ਅਜਿਹੇ ਬਿਆਨ ਆਉਣ ਤੋਂ ਬਾਅਦ ਉਨ੍ਹਾਂ ਨੂੰ ਚੋਣਾਂ ਵਿੱਚ ਉਤਾਰਨ ਦੇ ਆਪਣੇ ਫੈਸਲੇ 'ਤੇ ਪਛਤਾਵਾ ਜ਼ਰੂਰ ਹੁੰਦਾ ਹੋਵੇਗਾ।

ਇਹ ਪੂਰਾ ਵਿਵਾਦ ਉਦੋਂ ਹੋਇਆ ਹੈ ਜਦੋਂ ਆਖਰੀ ਗੇੜ੍ਹ ਦੀ ਵੋਟਿੰਗ ਬਾਕੀ ਹੈ ਤੇ ਭਾਜਪਾ ਇਹ ਨਹੀਂ ਜਤਾਉਣਾ ਚਾਹੇਗੀ ਕਿ ਪ੍ਰਗਿਆ ਠਾਕੁਰ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਗਲਤ ਸੀ।

ਅਮਿਤ ਸ਼ਾਹ

ਤਸਵੀਰ ਸਰੋਤ, ANI

ਇਸ ਲਈ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੇ ਜਦੋਂ ਇਹ ਸਵਾਲ ਚੁੱਕਿਆ ਤਾਂ ਅਮਿਤ ਸ਼ਾਹ ਨੇ ਪ੍ਰਗਿਆ ਠਾਕੁਰ ਨੂੰ ਲੋਕਸਭਾ ਚੋਣਾਂ ਵਿੱਚ ਉਤਾਰਨ ਦੇ ਫੈਸਲੇ ਨੂੰ 'ਭਗਵਾ ਟੈਰਰ' ਦਾ ਇਲਜ਼ਾਮ ਲਗਾਉਣ ਵਾਲਿਆਂ ਦੇ ਖਿਲਾਫ 'ਸੱਤਿਆਗ੍ਰਹਿ' ਕਿਹਾ।

ਜਿਸ ਦੇ ਦਮ 'ਤੇ ਮੋਦੀ ਤੇ ਸ਼ਾਹ ਇਹ 'ਸੱਤਿਆਗ੍ਰਹਿ' ਕਰ ਰਹੇ ਹਨ, ਉਹ ਨਿਹੱਥੇ ਗਾਂਧੀ ਦੇ ਕਾਤਲ ਨੂੰ ਦੇਸ ਭਗਤ ਮੰਨਦੀ ਹੈ।

ਸਿਰਫ ਪ੍ਰਗਿਆ ਠਾਕੁਰ ਹੀ ਨਹੀਂ, ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਤੇ ਮੱਧ-ਪ੍ਰਦੇਸ਼ ਦੇ ਮੀਡੀਆ ਸੰਯੋਜਕ ਨਲਿਨ ਕਤੀਲ ਨੇ ਵੀ ਗੋਡਸੇ ਬਾਰੇ ਅਜਿਹੇ ਵਿਵਾਦਿਤ ਬਿਆਨ ਦਿੱਤੇ ਜਿਸ ਨੂੰ ਅਮਿਤ ਸ਼ਾਹ ਨਜ਼ਰ ਅੰਦਾਜ਼ ਨਹੀਂ ਕਰ ਸਕੇ।

ਇਹ ਵੀ ਪੜ੍ਹੋ:

ਉਨ੍ਹਾਂ ਨੂੰ ਮਾਲੂਮ ਹੈ ਕਿ ਗਾਂਧੀ ਦੇ ਕਾਤਲ ਦੀ ਮਹਿਮਾ ਗਾਉਣ ਵਾਲੇ ਇਸ ਦੇਸ ਦੀ ਜਨਤਾ ਦੀਆਂ ਨਜ਼ਰਾਂ ਵਿੱਚ ਕਿੰਨੀ ਛੇਤੀ ਡਿੱਗ ਸਕਦੇ ਹਨ ਇਸ ਲਈ ਉਨ੍ਹਾਂ ਤੁਰੰਤ ਤਿੰਨੇ ਆਗੂਆਂ ਨੂੰ ਸਫਾਈ ਦੇਣ ਲਈ ਕਿਹਾ।

ਭਾਜਪਾ ਆਗੂ ਅਨੰਤ ਕੁਮਾਰ ਹੇਗੜੇ ਗਾਂਧੀ ਬਾਰੇ ਨਜ਼ਰੀਆ ਬਦਲਣ ਦੀ ਵਕਾਲਤ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਇਸ ਬਹਿਸ 'ਤੇ ਗੋਡਸੇ ਖੁਸ਼ ਹੋਣਗੇ।

ਪਰ ਬਾਅਦ ਵਿੱਚ ਉਨ੍ਹਾਂ ਆਪਣੇ ਟਵੀਟ ਹਟਾ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਸੀ।

ਪ੍ਰਗਿਆ ਠਾਕੁਰ ਵੀ ਮੁਆਫੀ ਮੰਗ ਚੁੱਕੇ ਹਨ।

ਗੋਡਸੇ 'ਤੇ ਬਿਆਨਬਾਜ਼ੀ

ਗੋਡਸੇ ਦੀ ਸਿਫਤ ਕਰਨ ਤੋਂ ਬਾਅਦ ਮੁਆਫੀ ਮੰਗਣ ਦਾ ਸਿਲਸਿਲਾ ਨਵਾਂ ਨਹੀਂ ਹੈ।

ਭਾਜਪਾ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਮੋਦੀ ਸਰਕਾਰ ਬਣਨ ਦੇ ਕੁਝ ਹੀ ਮਹੀਨਿਆਂ ਬਾਅਦ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਸੀ ਕਿ ਜੇ ਗਾਂਧੀ ਦੇਸਭਗਤ ਸੀ ਤਾਂ ਗੋਡਸੇ ਵੀ ਦੇਸਭਗਤ ਸੀ।

ਇਸ ਬਿਆਨ 'ਤੇ ਬਵਾਲ ਹੋਣ ਤੋਂ ਬਾਅਦ ਸਾਕਸ਼ੀ ਮਹਾਰਾਜ ਨੇ ਮੁਆਫੀ ਮੰਗ ਲਈ ਸੀ।

ਫਿਰ ਕੁਝ ਸਮੇਂ ਬਾਅਦ ਹਰਿਆਣਾ ਦੀ ਭਾਜਪਾ ਸਰਕਾਰ ਵਿੱਚ ਮੰਤਰੀ ਅਨਿਲ ਵਿਜ ਨੇ ਨਰਿੰਦਰ ਮੋਦੀ ਨੂੰ ਗਾਂਧੀ ਤੋਂ ਵੱਡਾ ਬ੍ਰਾਂਡ ਦੱਸਿਆ ਤੇ ਕਿਹਾ ਕਿ ਹਾਲੇ ਗਾਂਧੀ ਨੂੰ ਖਾਦੀ ਗ੍ਰਾਮ ਉਦਯੋਗ ਦੇ ਕੈਲੰਡਰ ਤੋਂ ਹਟਾਇਆ ਗਿਆ ਹੈ। ਹੌਲੀ-ਹੌਲੀ ਕਰੰਸੀ ਨੋਟ ਤੋਂ ਵੀ ਹਟਾ ਦਿੱਤਾ ਜਾਏਗਾ।

ਬਾਅਦ 'ਚ ਉਨ੍ਹਾਂ ਨੇ ਵੀ ਕਹਿ ਦਿੱਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ।

ਮੋਹਨ ਭਾਗਵਤ, ਆਰਐਸਐਸ, ਸੰਘ

ਤਸਵੀਰ ਸਰੋਤ, RSS

ਅਨਿਲ ਵਿਜ ਨੂੰ ਸੰਘ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਭਾਜਪਾ ਵਿੱਚ ਭੇਜਿਆ ਸੀ ਤੇ ਉਨ੍ਹਾਂ ਦੀ ਸਾਰੀ ਸਿਆਸੀ ਦੀਕਸ਼ਾ ਸੰਘ ਦੀਆਂ ਸ਼ਾਖਾਵਾਂ ਵਿੱਚ ਹੋਈ ਹੈ।

ਇਹ ਭਾਜਪਾ ਦੇ ਨੇਤਾ ਹੀ ਨਹੀਂ ਰਾਸ਼ਟ੍ਰੀ ਸਵੈ ਸੇਵਕ ਸੰਘ ਦੇ ਸੰਘ ਚਾਲਕ ਪ੍ਰੋਫੈਸਰ ਰਾਜੇਂਦਰ ਸਿੰਘ ਉਰਫ ਰੱਜੂ ਭਈਆ ਵੀ ਮੰਨਦੇ ਸੀ ਕਿ ਗੋਡਸੇ ਅਖੰਡ ਭਾਰਤ ਦੇ ਵਿਚਾਰ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੀ ਮੰਸ਼ਾ ਗਲਤ ਨਹੀਂ ਸੀ, ਪਰ ਉਨ੍ਹਾਂ ਤਰੀਕਾ ਗਲਤ ਅਪਣਾਇਆ।

ਭਾਜਪਾ ਸਹਿਤ ਰਾਸ਼ਟ੍ਰੀ ਸਵੈ ਸੇਵਕ ਸੰਘ ਤੇ ਉਸਦੇ ਸੰਗਠਨ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਲੈ ਕੇ ਹਮੇਸ਼ਾ ਦੁਚਿੱਤੀ ਵਿੱਚ ਰਹਿੰਦੇ ਹਨ। ਉਹ ਨਾ ਤਾਂ ਖੁੱਲ੍ਹ ਕੇ ਗੋਡਸੇ ਨੂੰ ਪੂਜ ਸਕਦੇ ਹਨ ਤੇ ਨਾ ਹੀ ਕੋਸ ਸਕਦੇ ਹਨ।

ਇਹ ਵੀ ਪੜ੍ਹੋ:

ਮੋਦੀ ਤੇ ਸ਼ਾਹ ਦੇ ਬਿਆਨਾਂ 'ਤੇ ਵੀ ਗੌਰ ਕਰੀਏ ਤਾਂ ਉਨ੍ਹਾਂ ਵਿੱਚ ਮਹਾਤਮਾ ਗਾਂਧੀ ਦੀ ਸਿਫਤ ਤੇ ਭਗਤੀ ਭਰੇ ਸ਼ਬਦ ਤਾਂ ਮਿਲ ਜਾਣਗੇ ਪਰ ਨੱਥੂਰਾਮ ਗੋਡਸੇ ਤੇ ਗਾਂਧੀ ਦੇ ਕਤਲ ਦੀ ਪ੍ਰੇਰਣਾ ਦੇਣ ਵਾਲੇ ਵਿਚਾਰਾਂ ਦੀ ਨਿੰਦਾ ਲਈ ਕੜੇ ਸ਼ਬਦ ਸ਼ਾਇਦ ਹੀ ਮਿਲਣ।

ਸੰਘ, ਭਾਜਪਾ ਤੇ ਨਰਿੰਦਰ ਮੋਦੀ ਦੇ ਬਹੁਤ ਸਮਰਥਕ ਸੋਸ਼ਲ ਮੀਡੀਆ ਵਿੱਚ ਖੁੱਲ੍ਹ ਕੇ ਗੋਡਸੇ ਦੇ ਪੱਖ ਵਿੱਚ ਖੜਦੇ ਹਨ। ਇਨ੍ਹਾਂ 'ਚੋਂ ਕਈ ਲੋਕਾਂ ਨੂੰ ਪ੍ਰਧਾਨ ਮੰਤਰੀ ਖੁਦ ਟਵਿੱਟਰ 'ਤੇ ਫੌਲੋ ਕਰਦੇ ਹਨ।

ਗੋਡਸੇ ਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਖੁੱਲ੍ਹ ਕੇ ਨਿੰਦਾ ਕਰਕੇ ਮੋਦੀ ਤੇ ਸ਼ਾਹ ਆਪਣੇ ਇਨ੍ਹਾਂ ਸਮਰਥਕਾਂ ਨੂੰ ਖੁਦ ਤੋਂ ਦੂਰ ਨਹੀਂ ਕਰਨਾ ਚਾਹੁੰਦੇ।

ਇਸ ਲਈ ਉਨ੍ਹਾਂ ਦੀਆਂ ਗੱਲਾਂ ਵਿੱਚ ਗਾਂਧੀ ਭਗਤੀ ਤਾਂ ਝਲਕਦੀ ਹੈ ਪਰ ਗੋਡਸੇ ਵਿਚਾਰ ਦੇ ਖਿਲਾਫ ਸਾਫ ਸਟੈਂਡ ਨਹੀਂ ਝਲਕਦਾ।

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਸੰਘ ਪਰਿਵਾਰ ਦਾ ਇੱਕ ਪੱਖ ਗੋਡਸੇ ਦੇ ਸਾਹਮਣੇ ਨਤਮਸਤਕ ਹੋਣਾ ਚਾਹੁੰਦਾ ਹੈ ਪਰ ਗਾਂਧੀ ਦੀ ਵਿਰਾਟ ਸ਼ਖਸੀਅਤ ਉਸ ਨੂੰ ਅਜਿਹਾ ਕਰਨ ਨਹੀਂ ਦਿੰਦੀ।

ਇਸ ਦੇ ਬਾਵਜੂਦ ਕਈ ਵਾਰ ਭਾਜਪਾ ਦੇ ਨੇਤਾ ਗੋਡਸੇ ਪ੍ਰਤੀ ਆਪਣੇ ਪ੍ਰੇਮ ਨੂੰ ਦਬਾ ਨਹੀਂ ਪਾਉਂਦੇ ਤੇ ਉਨ੍ਹਾਂ ਕਾਰਨ ਪੂਰੀ ਪਾਰਟੀ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ।

ਆਖਿਰ ਫਾਂਸੀ ’ਤੇ ਚੜ੍ਹਾਏ ਜਾਣ ਦੇ 70 ਸਾਲਾਂ ਬਾਅਦ ਵੀ ਗੋਡਸੇ ਨੂੰ ਲੈ ਕੇ ਭਾਜਪਾ ਇੰਨੀ ਲਾਚਾਰ ਤੇ ਮਜਬੂਰ ਕਿਉਂ ਨਜ਼ਰ ਆਉਂਦੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)