You’re viewing a text-only version of this website that uses less data. View the main version of the website including all images and videos.
ਅਲਵਰ ਵਿੱਚ ਪਤੀ ਸਾਹਮਣੇ ਦਲਿਤ ਔਰਤ ਦਾ 'ਗੈਂਗਰੇਪ', ਵੀਡੀਓ ਵਾਇਰਲ
- ਲੇਖਕ, ਨਾਰਾਇਣ ਬਾਰੇਠ
- ਰੋਲ, ਬੀਬੀਸੀ ਦੇ ਲਈ, ਜੈਪੁਰ ਤੋਂ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਇੱਕ ਦਲਿਤ ਜੋੜੇ ਦਾ ਰਸਤਾ ਰੋਕ ਕੇ ਉਨ੍ਹਾਂ ਨੂੰ ਸੁੰਨਸਾਨ ਥਾਂ ਤੇ ਲਿਜਾਇਆ ਗਿਆ ਅਤੇ ਪਤਨੀ ਦੇ ਨਾਲ ਕਥਿਤ ਤੌਰ 'ਤੇ ਗੈਂਗਰੇਪ ਕੀਤਾ ਗਿਆ।
ਘਟਨਾ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ। ਇਸ ਨੂੰ ਲੈ ਕੇ ਦਲਿਤ ਸੰਗਠਨਾਂ ਨੇ ਅਲਵਰ ਦੇ ਥਾਨਾਗਾਜੀ ਵਿੱਚ ਪ੍ਰਦਰਸ਼ਨ ਕੀਤਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਚਾਰ ਹੋਰ ਲੋਕਾਂ ਦੀ ਭਾਲ ਜਾਰੀ ਹੈ। ਲਾਪਰਵਾਹੀ ਦੇ ਇਲਜ਼ਾਮਾਂ 'ਚ ਐੱਸਐੱਚਓ ਸਰਦਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਦਲਿਤ ਸੰਗਠਨਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਕਈ ਦਿਨਾਂ ਤੱਕ ਇਸ ਮਾਮਲੇ ਨੂੰ ਦਬਾ ਕੇ ਰੱਖਿਆ ਕਿਉਂਕਿ ਲੋਕ ਸਭਾ ਚੋਣਾਂ ਸਨ।
ਘਟਨਾ 26 ਅਪ੍ਰੈਲ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਦਲਿਤ ਸੰਗਠਨਾਂ ਦਾ ਇਲਜ਼ਾਮ ਹੈ ਕਿ ਪੀੜਤ ਜੋੜੇ ਨੇ ਪਹਿਲਾਂ ਕੁਝ ਵੀ ਬੋਲਣ ਦੀ ਹਿੰਮਤ ਨਾ ਦਿਖਾਈ ਕਿਉਂਕਿ ਵਾਰਦਾਤ ਵਿੱਚ ਸ਼ਾਮਲ ਲੋਕਾਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਹੋਈ ਸੀ।
ਹਾਲਾਂਕਿ ਬਾਅਦ ਵਿੱਚ ਪੈਸੇ ਦੀ ਮੰਗ ਕੀਤੀ ਗਈ ਅਤੇ ਵੀਡੀਓ ਵਾਇਰਲ ਕਰ ਦਿੱਤਾ ਗਿਆ।
ਘਟਨਾ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਥਾਨਾਗਾਜੀ ਕਸਬੇ ਵਿੱਚ ਮੰਗਲਵਾਰ ਨੂੰ ਪ੍ਰਦਰਸ਼ਨ ਕੀਤਾ ਅਤੇ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਦਿੱਤਾ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਸੂਬੇ ਦੇ ਡੀਜੀਪੀ ਕਪਿਲ ਗਰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਕਿਹਾ ਕਿ ਘਟਨਾ ਵਿੱਚ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਮੁਲਜ਼ਮਾ ਦੀ ਭਾਲ ਲਈ 14 ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਡੀਜੀਪੀ ਕਪਿਲ ਗਰਗ ਨੇ ਕਿਹਾ, "ਜੇਕਰ ਕਿਸੇ ਨੇ ਪੁਲਿਸ ਪੱਧਰ 'ਤੇ ਘਟਨਾ ਵਿੱਚ ਲਾਪਰਵਾਹੀ ਕੀਤੀ ਹੈ ਤਾਂ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਵੀ ਹੋਵੇਗੀ।"
ਡੀਜੀਪੀ ਗਰਗ ਨੇ ਕਿਹਾ ਕਿ ਪੁਲਿਸ ਨੇ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ, ਪੀੜਤ ਦਾ ਮੈਡੀਕਲ ਅਤੇ ਫੌਰੈਂਸਿਕ ਜਾਂਚ ਕੀਤੀ ਜਾ ਰਹੀ ਹੈ।
ਪ੍ਰਦਰਸ਼ਨ ਵਿੱਚ ਸ਼ਾਮਲ ਅਲਵਰ ਜ਼ਿਲ੍ਹੇ ਦੇ ਦਲਿਤ ਕਾਰਕੁਨ ਚਰਨ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਘਟਨਾ 26 ਅਪ੍ਰੈਲ ਦੀ ਹੈ। ਪੀੜਤਾ ਆਪਣੇ ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ ਉਦੋਂ ਪੰਜ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸੁੰਨਸਾਨ ਥਾਂ 'ਤੇ ਲਿਜਾ ਕੇ ਉਸਦੇ ਪਤੀ ਸਾਹਮਣੇ ਪੀੜਤਾ ਦਾ ਰੇਪ ਕੀਤਾ।
ਇਹ ਵੀ ਪੜ੍ਹੋ:
ਪੀੜਤ ਪਰਿਵਾਰ
ਦਲਿਤ ਸੰਗਠਨਾਂ ਦਾ ਇਲਜ਼ਾਮ ਹੈ ਕਿ ਮੁਲਜ਼ਮ ਘਟਨਾ ਦਾ ਵੀਡੀਓ ਬਣਾਉਂਦੇ ਰਹੇ ਅਤੇ ਪਤੀ ਨੂੰ ਬੇਰਹਿਮੀ ਨਾਲ ਕੁੱਟਦੇ ਰਹੇ। ਇਨ੍ਹਾਂ ਸੰਗਠਨਾਂ ਮੁਤਾਬਕ ਪੀੜਤਾ ਰਹਿਮ ਦੀ ਗੁਹਾਰ ਲਗਾਉਂਦੀ ਰਹੀ ਪਰ ਮੁਲਜ਼ਮਾਂ ਨੇ ਉਸ ਨੂੰ ਅਣਦੇਖਾ ਕਰ ਦਿੱਤਾ।
ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਸਭਿਅਕ ਸਮਾਜ ਸੰਘ ਦੇ ਰਾਮਸਰੂਪ ਬੋਧ ਪੀੜਤ ਪਰਿਵਾਰ ਨੂੰ ਮਿਲ ਕੇ ਪਰਤ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਉਹ ਕਹਿ ਰਹੇ ਸਨ ਸਾਡੀ ਤਾਂ ਜ਼ਿੰਦਗੀ ਹੀ ਖ਼ਰਾਬ ਹੋ ਗਈ।
ਬੋਧ ਕਹਿੰਦੇ ਹਨ, "ਤੁਸੀਂ ਉਸ ਜੋੜੇ ਦੇ ਦਰਦ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਉਹ ਡੂੰਘੇ ਸਦਮੇ ਵਿੱਚ ਹਨ।''
ਗ਼ੈਰਸਰਕਾਰੀ ਸੰਗਠਨ 'ਡੈਮੋਕ੍ਰੇਟਿਕ ਇੰਡੀਆ' ਦੇ ਮਹੇਸ਼ ਵਰਮਾ ਵੀ ਇਸ ਵਿਰੋਧ ਵਿੱਚ ਸ਼ਾਮਲ ਸਨ।
ਵਰਮਾ ਨੇ ਦੱਸਿਆ ਕਿ ਪੀੜਤ ਜੋੜਾ ਹੁਣ ਮੁਲਜ਼ਮਾ ਦੀਆਂ ਧਮਕੀਆਂ ਅਤੇ ਹਰਕਤਾਂ ਤੋਂ ਪ੍ਰੇਸ਼ਾਨ ਹੋ ਗਿਆ ਹੈ।
ਉਨ੍ਹਾਂ ਨੇ ਦੋ ਮਈ ਨੂੰ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਪਰ ਗ੍ਰਿਫ਼ਤਾਰੀਆਂ ਨਹੀਂ ਹੋਈਆਂ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ