ਰਾਹੁਲ ਗਾਂਧੀ ਤੋਂ ਗ੍ਰਹਿ ਮੰਤਰਾਲੇ ਨੇ ਨੋਟਿਸ ਭੇਜ ਕੇ ਪੁੱਛੀ ਉਨ੍ਹਾਂ ਦੀ ਨਾਗਰਿਕਤਾ

ਗ੍ਰਹਿ ਮੰਤਰਾਲੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨੋਟਿਸ ਭੇਜ ਕੇ ਉਨ੍ਹਾਂ ਦੀ ਨਾਗਰਿਕਤਾ ਸਪੱਸ਼ਟ ਕਰਨ ਬਾਰੇ 15 ਦਿਨਾਂ 'ਚ ਜਵਾਬ ਤਲਬ ਕੀਤਾ ਹੈ।

ਰਾਹੁਲ ਦੀ ਨਾਗਰਿਕਤਾ ਨੂੰ ਲੈ ਕੇ ਰਾਜ ਸਭਾ ਦੇ ਮੈਂਬਰ ਸੁਬਰਾਮਣੀਅਮ ਸੁਆਮੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਭੇਜਿਆ ਗਿਆ ਹੈ।

ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਯੂਕੇ ਦੀ ਇੱਕ ਕੰਪਨੀ ਵਿੱਚ ਤੁਹਾਡੀ ਨਾਗਰਿਕਤਾ ਬ੍ਰਿਟਿਸ਼ ਐਲਾਨੀ ਗਈ ਹੈ, ਕੀ ਇਹ ਸਹੀ ਹੈ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ।

ਇਸ ਉੱਪਰ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਆਗੂ ਅਤੇ ਰਾਹੁਲ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਸਭ ਬੇਬੁਨਿਆਦ ਹੈ, "ਸਭ ਜਾਣਦੇ ਹਨ"।

ਇਹ ਵੀ ਪੜ੍ਹੋ-

29 ਅਪ੍ਰੈਲ ਨੂੰ ਸਿਟੀਜਨ ਡਾਇਰੈਕਟਰ ਬੀਸੀ ਜੋਸ਼ੀ ਵੱਲੋਂ ਭੇਜੇ ਗਏ ਇਸ ਨੋਟਿਸ ਵਿੱਚ ਕਿਹਾ ਗਿਆ ਹੈ, "ਰਾਜ ਸਭਾ ਸੰਸਦ ਮੈਂਬਰ ਦੀ ਸ਼ਿਕਾਇਤ ਤਹਿਤ ਇਹ ਨੋਟਿਸ ਭੇਜਿਆ ਜਾ ਰਿਹਾ ਹੈ। ਸ਼ਿਕਾਇਤ ਮੁਤਾਬਕ ਤੁਸੀਂ ਇੱਕ ਯੂਕੇ ਦੀ ਕੰਪਨੀ ਦੇ ਨਿਰਦੇਸ਼ਕ ਅਤੇ ਸਕੱਤਰ ਰਹੇ ਹੋ ਅਤੇ ਸਾਲ 2005-06 ਕੰਪਨੀ ਦੀ ਸਾਲਾਨਾ ਰਿਪੋਰਟ 'ਚ ਤੁਸੀਂ ਵਿੱਚ ਆਪਣੀ ਨਾਗਰਿਕਤਾ ਬ੍ਰਿਟਿਸ਼ ਲਿਖਵਾਈ ਹੈ।"

"ਇਸ ਦੇ ਤਹਿਤ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਲੇ 15 ਦਿਨਾਂ 'ਚ ਤੁਸੀਂ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਦਿਉ।"

ਇਸ ਤੋਂ ਇਲਾਵਾ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਵੀ ਰਾਹੁਲ ਗਾਂਧੀ ਦੇ ਭਾਰਤੀ ਨਾਗਰਿਕ ਹੋਣ ਦੇ ਸਵਾਲ 'ਤੇ ਕੇਂਦਰ ਸਰਕਾਰ ਨੂੰ ਇਮਾਨਦਾਰੀ ਅਤੇ ਜਲਦੀ ਫ਼ੈਸਲਾ ਲੈਣ ਨੂੰ ਕਿਹਾ ਸੀ।

ਕਾਂਗਰਸ ਦਾ ਭਾਜਪਾ 'ਤੇ ਹਮਲਾ

ਕਾਂਗਰਸ ਨੇ ਨੋਟਿਸ ਨੂੰ ਲੈ ਕੇ ਤਿੱਖਾ ਰੁਖ ਅਪਣਾਇਆ ਹੈ। ਖ਼ਬਰ ਏਜੰਸੀ ਏਐੱਨਆਈ ਨੂੰ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ''ਸਾਰੀ ਦੁਣੀਆਂ ਜਾਣਦੀ ਹੈ ਕਿ ਰਾਹੁਲ ਗਾਂਧੀ ਭਾਰਤੀ ਹਨ। ਮੋਜੀ ਜੀ ਕੋਲ ਬੇਰੁਜਡਗਾਰੀ, ਕਿਸਾਨੀ ਸੰਕਟ ਅਤੇ ਕਾਲੇ ਧਨ ਬਾਰੇ ਕੋਈ ਜਵਾਬ ਨਹੀਂ ਹੈ। ਇਹ ਨੋਟਿਸ ਸਿਰਫ਼ ਧਿਆਨ ਭਟਕਾਉਣ ਦਾ ਜਰੀਆ ਹੈ।''

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।