ਜੈੱਟ ਏਅਰਵੇਜ਼ ਦੀ ਆਖ਼ਰੀ ਫਲਾਈਟ: ਵੱਡੀ ਕੰਪਨੀ ਦੇ ਬੰਦ ਹੋਣ ਨਾਲ ਦੇਸ ਦੀ ਇਮੇਜ ਹੋਵੇਗੀ ਖ਼ਰਾਬ - ਮੁਸਾਫ਼ਰ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਰੱਦ ਅੱਜ ਰਾਤ ਤੋਂ ਰੱਦ ਕਰ ਦਿੱਤੀਆਂ ਹਨ।

ਜੈੱਟ ਏਅਰਵੇਜ਼ ਕਰਜ਼ ਦੇਣ ਵਾਲਿਆਂ ਤੋਂ ਫੰਡ ਲੈਣ ਵਿੱਚ ਨਾਕਾਮ ਹੋਇਆ ਹੈ। ਇਸ ਦਾ ਮਤਲਬ ਹੈ ਕਿ ਹੁਣ ਏਅਰਲਾਈਂਜ਼ ਬੰਦ ਹੋ ਚੁੱਕੀ ਹੈ।

ਭਾਵੇਂ ਅਜੇ ਨਵੇਂ ਨਿਵੇਸ਼ਕਾਂ ਦੀ ਭਾਲ ਅਜੇ ਜਾਰੀ ਹੈ। ਪਰ ਉਸ ਪ੍ਰਕਿਰਿਆ ਵਿੱਚ ਵੀ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਤਾਇਨਾਤ ਜੈੱਟ ਏਅਰਵੇਜ਼ ਦੀ ਗਰਾਊਂਡ ਸਟਾਫ ਦੀ ਹੈੱਡ ਆਰਤੀ ਨੇ ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, “ਸਾਨੂੰ ਅਜੇ ਹੀ ਇਸ ਬਾਰੇ ਪਤਾ ਲਗਿਆ ਹੈ ਕਿ ਅੰਮ੍ਰਿਤਸਰ ਤੋਂ ਮੁੰਬਈ ਦੀ ਫਲਾਈਟ ਆਖਰੀ ਫਲਾਈਟ ਹੈ। ਸਾਡੇ ਲਈ ਇਹ ਖ਼ਬਰ ਝਟਕਾ ਦੇਣ ਵਾਲੀ ਹੈ। ਪਰ ਅਸੀਂ ਕੰਪਨੀ ਦੇ ਨਾਲ ਖੜ੍ਹੇ ਹਾਂ।”

ਕਰੂ ਮੈਂਬਰ ਨੇ ਬੀਬੀਸੀ ਨੂੰ ਗੱਲਬਾਤ ਦੌਰਾਨ ਕਿਹਾ ਕਿ ਜੈੱਟ ਏਅਰਵੇਜ਼ ਬਹੁਤ ਵੱਡੀ ਕੰਪਨੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਕੰਪਨੀ ਵੱਲੋਂ ਇਹ ਮਾਮਲਾ ਸੁਲਝਾ ਲਿਆ ਜਾਵੇਗਾ।

ਅੰਮ੍ਰਿਤਸਰ ਇੱਕ ਵਿਆਹ ਦੇਖਣ ਆਈ ਸੁਰਿੰਦਰ ਨੇ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ ਕਿ ਮੈਨੂੰ ਇਹ ਸੁਣ ਕੇ ਬਹੁਤ ਹੈਰਾਨ ਹੋਈ ਕਿ ਇਹ ਇੱਕ ਚੰਗੀ ਫਲਾਈਟ ਸੀ, ਇਹ ਸੁਣ ਕੇ ਸਾਨੂੰ ਚੰਗਾ ਨਹੀਂ ਲੱਗਿਆ ਕਿ ਇਹ ਬੰਦ ਹੋ ਰਹੀ ਹੈ। ਜੈੱਟ ਏਅਰਵੇਜ਼ ਐਨਾ ਵੱਡਾ ਨਾਮ ਹੈ ਇਸਦੇ ਬੰਦ ਹੋਣ ਨਾਲ ਲੋਕਾਂ ਨੂੰ ਦਿੱਕਤ ਹੋਵੇਗੀ ਅਤੇ ਦੇਸ ਦੀ ਈਮੇਜ਼ 'ਤੇ ਵੀ ਫਰਕ ਪੇਵਗਾ।

ਇਸ ਫਲਾਈਟ ਵਿੱਚ ਸਫ਼ਰ ਕਰ ਰਹੇ ਸੁਰੇਸ਼ ਨੇ ਕਿਹਾ ਕਿ ਮੈਨੂੰ ਇਸ ਬਾਰੇ ਸੁਣ ਕੇ ਬਹੁਤ ਹੈਰਾਨੀ ਹੋਈ। ''ਮੈਂ ਦੇਖਿਆ ਕਿ ਮੁਲਾਜ਼ਮਾਂ ਦੇ ਮੂੰਹ ਉਤਰੇ ਹੋਏ ਸਨ। ਜੈੱਟ ਏਅਰਵੇਜ਼ ਐਨੀ ਵੱਡੀ ਕੰਪਨੀ ਹੈ ਇਸਦੇ ਬੰਦ ਹੋਣ ਨਾਲ ਮੁਲਾਜ਼ਮਾਂ ਨੂੰ ਵੀ ਕੰਮ ਲੱਭਣ ਵਿੱਚ ਮੁਸ਼ਕਿਲ ਹੋਵੇਗੀ।''

ਆਖ਼ਰੀ ਫਲਾਈਟ ਵਿੱਚ ਸਫ਼ਰ ਕਰਨ ਵਾਲੇ ਸਰਦੂਲ ਸਿੰਘ ਨੇ ਕਿਹਾ ਕਿ ਕੰਪਨੀਆਂ ਬੰਦ ਕਿਉਂ ਹੁੰਦੀਆਂ ਹਨ ਜਾਂ ਘਾਟੇ ਵਿੱਚ ਜਾਂਦੀਆਂ ਹਨ ਇਸ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ।

ਮਾਮਲੇ ਬਾਰੇ ਕੁਝ ਅਹਿਮ ਗੱਲਾਂ:

ਜੈੱਟ ਏਅਰਵੇਜ਼ ਦੇ ਘਾਟੇ ਵਿੱਚ ਜਾਣ ਕਾਰਨ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੀ,ਜਿਸ ਤੋਂ ਬਾਅਦ ਉਨ੍ਹਾਂ ਨੇ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ।

ਇਸਦੇ ਵਿਰੋਧ ਵਿੱਚ ਮੁਲਾਜ਼ਮਾ ਵੱਲੋਂ ਸ਼ਨੀਵਾਰ ਨੂੰ ਦਿੱਲੀ ਵਿੱਚ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਖੜ੍ਹੇ ਹੋ ਕੇ ਧਰਨਾ ਵੀ ਦਿੱਤਾ ਸੀ।

ਜੈੱਟ ਏਅਰਵੇਜ਼ ਉੱਤੇ ਬੈਂਕ ਦਾ 1.2 ਬਿਲੀਅਨ ਡਾਲਰ ਕਰਜ਼ਾ ਹੈ।

ਇਹ ਵੀ ਪੜ੍ਹੋ:

ਭਾਰਤੀ ਹਵਾਬਾਜ਼ੀ ਬਜ਼ਾਰ ਦਾ ਵਿਸ਼ਲੇਸ਼ਣ

ਇਸਦੇ ਨਤੀਜੇ ਵਜੋਂ ਉਡਾਣਾਂ ਰੱਦ ਹੋਣ ਨਾਲ ਸਤੰਬਰ 2018 ਤੋਂ ਮਾਰਚ 2019 ਤੱਕ ਹਵਾਈ ਕਿਰਾਏ ਵਿੱਚ ਲਗਭਗ 30-40 ਫ਼ੀਸਦ ਦਾ ਵਾਧਾ ਹੋਇਆ ਹੈ।

ਹਾਲਾਂਕਿ ਭਾਰਤ ਇੱਕ ਉੱਚ-ਕੀਮਤ ਸੰਵੇਦਨਸ਼ੀਲ ਬਾਜ਼ਾਰ ਹੈ, ਇਸ ਨੇ Q3 FY2019 ਦੇ ਨਾਲ ਅਕਤੂਬਰ 2018 ਤੋਂ ਘਰੇਲੂ ਯਾਤਰੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ। ਜੋ ਸਾਲ-ਦਰ-ਸਾਲ ਘੱਟ ਕੇ 12.4 ਫ਼ੀਸਦ ਤੱਕ ਪਹੁੰਚ ਗਿਆ ਹੈ।

ਅਸਲ ਵਿੱਚ ਜਨਵਰੀ 2019 ਵਿੱਚ ਘਰੇਲੂ ਯਾਤਰੀ ਆਵਾਜਾਈ ਦੀ ਵਿਕਾਸ ਦਰ 53 ਮਹੀਨਿਆਂ ਵਿੱਚ 8.9 ਫ਼ੀਸਦ 'ਤੇ ਪਹੁੰਚ ਗਈ ਹੈ ਅਤੇ ਫਰਵਰੀ 2019 ਵਿੱਚ ਇਹ ਦਰ 5.6 ਫ਼ੀਸਦ ਨਾਲ ਹੇਠਲੇ ਪੱਧਰ 'ਤੇ ਪਹੁੰਚ ਗਈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)