You’re viewing a text-only version of this website that uses less data. View the main version of the website including all images and videos.
ਭਾਰਤ ਵਿਚ ਹਵਾਈ ਕਿਰਾਏ 30-40 ਫੀਸਦੀ ਵਧਣ ਦੇ ਕੀ ਕਾਰਨ
- ਲੇਖਕ, ਮੋਨਿਤਾ ਮਿਲਰ
- ਰੋਲ, ਬੀਬੀਸੀ ਪੱਤਰਕਾਰ
ਸੋਮਵਾਰ ਨੂੰ ਜੈੱਟ ਏਅਰਵੇਜ਼ ਦੀ ਸਟੇਟ ਬੈਂਕ ਆਫ਼ ਇੰਡੀਆ ਦੇ ਨਾਲ ਬੈਠਕ ਹੋਵੇਗੀ। ਲਗਪਗ 1000 ਤੋਂ ਵੱਧ ਜੈੱਟ ਏਅਰਵੇਜ਼ ਦੇ ਪਾਇਲਟ ਅਤੇ ਇੰਜੀਅਰ ਉਦੋਂ ਤੱਕ ਕੰਮ ਕਰਦੇ ਰਹਿਣਗੇ ਜਦੋਂ ਤੱਕ ਉਹ ਬੈਠਕ ਦਾ ਨਤੀਜਾ ਨਹੀਂ ਦੇਖ ਲੈਂਦੇ।
ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ,ਜਿਸ ਤੋਂ ਬਾਅਦ ਉਨ੍ਹਾਂ ਨੇ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ।
ਆਪਣੇ ਮੈਂਬਰਾਂ ਨੂੰ ਦਿੱਤੇ ਗਏ ਇੱਕ ਸੰਦੇਸ਼ ਦੇ ਵਿੱਚ ਨੈਸ਼ਨਲ ਏਵੀਏਟਰ ਗਿਲਡ ਨੇ ਕਿਹਾ, " ਬੈਠਕ ਨੂੰ ਧਿਆਨ ਵਿੱਚ ਰੱਖਦਿਆਂ ਟੀਮ ਲੀਡਰਾਂ ਵੱਲੋਂ ਮੈਂਬਰਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ 'ਨੋ ਪੇਅ ਨੋ ਵਰਕ' ਦਾ ਫ਼ੈਸਲਾ ਟਾਲ ਦਿੱਤਾ ਜਾਵੇ।''
ਹਾਲਾਂਕਿ, ਪਾਇਲਟ ਅਤੇ ਹੋਰ ਕਰਿਊ ਮੈਂਬਰ ਮੁੰਬਈ ਵਿੱਚ ਜੈੱਟ ਕਾਰਪੋਰੇਟ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣੇ ਰਹੇ ਹਨ।
ਇਹ ਵੀ ਪੜ੍ਹੋ:
ਜੈੱਟ ਏਅਰਵੇਜ਼ ਦੇ ਮੁਲਾਜ਼ਮਾ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਖੜ੍ਹੇ ਹੋ ਕੇ ਧਰਨਾ ਵੀ ਦਿੱਤਾ ਸੀ। ਪ੍ਰਦਰਸ਼ਨ ਰਾਹੀਂ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਮੁਸ਼ਕਲਾਂ ਨਾਲ ਘਿਰੀ ਇਸ ਏਅਰਲਾਈਨ ਦਾ ਹੁਣ ਭਵਿੱਖ ਕੀ ਹੈ।
ਇਹ ਖ਼ਬਰ ਉਦੋਂ ਆਈ ਜਦੋਂ ਏਅਰਲਾਈਨ ਵੱਲੋਂ ਕੌਮਾਂਤਰੀ ਉਡਾਨਾਂ ਨੂੰ ਰੱਦ ਕਰਨ ਤੋਂ ਬਾਅਦ ਸੈਂਕੜਾਂ ਯਾਤਰੀਆਂ ਨੂੰ ਵੀਰਵਾਰ ਰਾਤ ਨੂੰ ਸ਼ੁੱਕਰਵਾਰ ਸਵੇਰ ਤੱਕ ਉਡੀਕ ਕਰਨੀ ਪਈ।
ਏਅਰਲਾਈਨ ਦੇ ਮਹਿਲਾ ਬੁਲਾਰੇ ਦਾ ਕਹਿਣਾ ਹੈ,'' ਫਲਾਈਟ ਦੀ ਸੁਵਿਧਾ 16 ਅਪ੍ਰੈਲ ਤੋਂ ਮੁੜ ਦਿੱਤੀ ਜਾਵੇਗੀ। ਹਾਲਾਂਕਿ ਇਸ ਉੱਤੇ ਅਗਲੀ ਜਾਣਕਾਰੀ ਕੱਲ੍ਹ ਹੀ ਮਿਲੇਗੀ। 19 ਅਪ੍ਰੈਲ ਤੱਕ ਫਲਾਈਟ ਬੁਕਿੰਗ ਅਤੇ ਜਹਾਜ਼ ਨਾਲ ਜੁੜੀ ਕੋਈ ਸੁਵਿਧਾ ਬੰਦ ਕੀਤੀ ਗਈ ਹੈ।''
SBI ਕਰਜ਼ਾ ਦੇਣ ਦਾ ਕਰ ਰਿਹਾ ਵਿਚਾਰ
ਨਿਊਜ਼ ਚੈਨਲ ET Now ਮੁਤਾਬਕ ਸ਼ੁੱਕਰਵਾਰ ਨੂੰ ਜੈੱਟ ਦੀ ਹਾਲਾਤ 'ਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਜ਼ਰੂਰੀ ਬੈਠਕ ਬੁਲਾਈ ਗਈ ਸੀ। ਇਸ ਬੈਠਕ ਵਿੱਚ ਦੇਸ ਦੇ ਏਵੀਏਸ਼ਨ ਸਕੱਤਰ ਪ੍ਰਦੀਪ ਸਿੰਘ ਖਰੋਲਾ ਵੀ ਮੌਜੂਦ ਰਹੇ।
ਬੈਠਕ ਤੋਂ ਬਾਅਦ ਖਰੋਲਾ ਨੇ ਕਿਹਾ ਕਿ ਜਹਾਜ਼ ਕੰਪਨੀ ਕੋਲ ਸਿਰਫ਼ 6-7 ਜਹਾਜ਼ ਉਡਾਉਣ ਲਈ ਹੀ ਪੈਸੇ ਸਨ ਇਸ ਲਈ ਸੋਮਵਾਰ ਦੁਪਹਿਰ ਤੋਂ ਬਾਅਦ ਇਹ ਫ਼ੈਸਲਾ ਲਿਆ ਜਾਵੇਗਾ ਕਿ ਕਿੰਨੇ ਜਹਾਜ਼ ਉਡਾਏ ਜਾਣਗੇ।
ਇਹ ਵੀ ਪੜ੍ਹੋ:
ਜੈੱਟ ਏਅਰਵੇਜ਼ ਉੱਤੇ ਬੈਂਕ ਦਾ 1.2 ਬਿਲੀਅਨ ਡਾਲਰ ਕਰਜ਼ਾ ਹੈ। ਬਿਜ਼ਨਸ ਸਟੈਂਡਰਡ ਅਖ਼ਬਾਰ ਮੁਤਾਬਕ SBI ਵੱਲੋਂ ਜੈੱਟ ਨੂੰ 145 ਮਿਲੀਅਨ ਡਾਲਰ ਦਾ ਲੋਨ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਪੈਸੇ ਦੀ ਵਰਤੋਂ ਕਰਕੇ ਉਹ ਆਪਣੀਆਂ ਸੇਵਾਵਾਂ ਜਾਰੀ ਰੱਖ ਸਕੇ।
ਮਾਰਚ ਵਿੱਚ ਸਰਕਾਰ ਨੇ ਇੱਕ ਬੜਾ ਹੀ ਅਨੌਖਾ ਕਦਮ ਚੁੱਕਿਆ ਅਤੇ ਨਿੱਜੀ ਸੈਕਟਰ ਬੈਂਕਾਂ ਨੂੰ ਨਿੱਜੀ ਜਹਾਜ਼ਾਂ ਨੂੰ ਬਚਾਉਣ ਲਈ ਆਖਿਆ। ਦੇਸ ਵਿੱਚ ਚੋਣਾਂ ਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਚਾਹੁੰਦੇ ਕਿ ਏਅਰਲਾਈਨ ਬੰਦ ਹੋਣ ਨਾਲ 23,000 ਨੌਕਰੀਆਂ ਪ੍ਰਭਾਵਿਤ ਹੋਣ।
ਭਾਰਤੀ ਹਵਾਬਾਜ਼ੀ ਬਜ਼ਾਰ ਦਾ ਵਿਸ਼ਲੇਸ਼ਣ
ਇਸਦੇ ਨਤੀਜੇ ਵਜੋਂ ਉਡਾਣਾਂ ਰੱਦ ਹੋਣ ਨਾਲ ਸਤੰਬਰ 2018 ਤੋਂ ਮਾਰਚ 2019 ਤੱਕ ਹਵਾਈ ਕਿਰਾਏ ਵਿੱਚ ਲਗਭਗ 30-40 ਫ਼ੀਸਦ ਦਾ ਵਾਧਾ ਹੋਇਆ ਹੈ।
ਹਾਲਾਂਕਿ ਭਾਰਤ ਇੱਕ ਉੱਚ-ਕੀਮਤ ਸੰਵੇਦਨਸ਼ੀਲ ਬਾਜ਼ਾਰ ਹੈ, ਇਸ ਨੇ Q3 FY2019 ਦੇ ਨਾਲ ਅਕਤੂਬਰ 2018 ਤੋਂ ਘਰੇਲੂ ਯਾਤਰੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ। ਜੋ ਸਾਲ-ਦਰ-ਸਾਲ ਘੱਟ ਕੇ 12.4 ਫ਼ੀਸਦ ਤੱਕ ਪਹੁੰਚ ਗਿਆ ਹੈ।
ਅਸਲ ਵਿੱਚ ਜਨਵਰੀ 2019 ਵਿੱਚ ਘਰੇਲੂ ਯਾਤਰੀ ਆਵਾਜਾਈ ਦੀ ਵਿਕਾਸ ਦਰ 53 ਮਹੀਨਿਆਂ ਵਿੱਚ 8.9 ਫ਼ੀਸਦ 'ਤੇ ਪਹੁੰਚ ਗਈ ਹੈ ਅਤੇ ਫਰਵਰੀ 2019 ਵਿੱਚ ਇਹ ਦਰ 5.6 ਫ਼ੀਸਦ ਨਾਲ ਹੇਠਲੇ ਪੱਧਰ 'ਤੇ ਪਹੁੰਚ ਗਈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ