You’re viewing a text-only version of this website that uses less data. View the main version of the website including all images and videos.
ਆਈਪੀਐਲ 12- ਵਿਰਾਟ ਕੋਹਲੀ ਕੀ ਹੁਣ ਆਰਬੀਸੀ ਦੀ ਕਿਸਮਤ ਬਦਲ ਸਕਣਗੇ
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ
ਆਖ਼ਰਕਾਰ ਵਿਰਾਟ ਕੋਹਲੀ ਦੀ ਕਪਤਾਨੀ 'ਚ ਖੇਡ ਰਹੀ ਅਤੇ ਲਗਾਤਾਰ 6 ਵਾਰ ਹਾਰਨ ਤੋਂ ਬਾਅਦ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਰਾਇਲ ਚੈਲੇਂਜਰਸ ਬੈਂਗਲੌਰ ਨੇ ਸ਼ਨਿੱਚਰਵਾਰ ਨੂੰ ਆਈਪੀਐਲ-12 'ਚ ਪਹਿਲੀ ਜਿੱਤ ਦੀ ਦਰਜ ਕਰਵਾਈ।
ਬੈਂਗਲੌਰ ਨੇ ਰੋਮਾਂਚਕ ਅੰਦਾਜ਼ 'ਚ ਆਪਣੀ ਵਿਰੋਧੀ ਕਿੰਗਜ਼ ਇਲੈਵਨ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ।
ਬੈਂਗਲੌਰ ਦੇ ਸਾਹਮਣੇ ਜਿੱਤ ਹਾਸਿਲ ਕਰਨ ਲਈ 174 ਦੌੜਾਂ ਦਾ ਟੀਚਾ ਸੀ ਜੋ ਉਸ ਨੇ ਏਬੀ ਡਿਵੀਲੀਅਰਸ ਨੇ ਬਿਨਾਂ ਆਊਟ ਹੋਏ 59 ਅਤੇ ਕਪਤਾਨ ਵਿਰਾਟ ਕੋਹਲੀ ਦੇ 67 ਦੌੜਾਂ ਦੀ ਮਦਦ ਨਾਲ 19.2 ਓਵਰਾਂ 'ਚ ਦੋ ਵਿਕਟ ਗੁਆ ਕੇ ਹਾਸਿਲ ਕਰ ਲਿਆ।
ਬੈਂਗਲੌਰ ਦੀ ਇਸ ਜਿੱਤ ਨਾਲ ਕ੍ਰਿਸ ਗੇਲ ਦੇ ਬਿਨਾਂ ਆਊਟ ਹੋਏ 99 ਦੌੜਾਂ ਦੀ ਪਾਰੀ 'ਤੇ ਪਾਣੀ ਫਿਰ ਗਿਆ।
ਗੇਲ ਨੇ ਆਪਣੀ ਨਾਬਾਦ ਪਾਰੀ ਲਈ 64 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ 5 ਛੱਕੇ ਮਾਰੇ।
ਪਰ ਅਜੇ ਵੀ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਪਹਿਲੀ ਜਿੱਤ ਹਾਸਿਲ ਕਰਨ ਤੋਂ ਬਾਅਦ ਬੈਂਗਲੌਰ ਬਾਕੀ ਬਚੇ ਮੈਚਾਂ 'ਚ ਵੀ ਆਪਣਾ ਜਲਵਾ ਦਿਖਾ ਸਕੇਗੀ ਜਾਂ ਫਿਰ ਆਪਣੀਆਂ ਦੋ-ਚਾਰ ਜਿੱਤਾਂ ਨਾਲ ਹੀ ਦੂਜੀਆਂ ਟੀਮਾਂ ਦੀ ਖੇਡ ਵਿਗਾੜਨ ਵਾਲੀ ਟੀਮ ਸਾਬਿਤ ਹੋਵੇਗੀ।
ਦਰਅਸਲ ਇਹ ਸਵਾਲ ਖ਼ੁਦ ਬੈਂਗਲੌਰ ਨੇ ਆਪ ਪੈਦਾ ਕੀਤੇ ਹਨ।
ਇਹ ਵੀ ਪੜ੍ਹੋ-
ਜਿਸ ਟੀਮ ਵਿੱਚ ਦੁਨੀਆਂ ਦੇ ਸਭ ਤੋਂ ਵਧੀਆ ਬੱਲੇਬਾਜ ਖ਼ੁਦ ਕਪਤਾਨ ਕੋਹਲੀ ਹੋਣ ਜੋ ਆਗਾਮੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹੋਣ ਅਤੇ ਉਹ ਟੀਮ ਇੱਕ ਜਿੱਤ ਲਈ ਤਰਸ ਜਾਵੇ।
ਆਰਸੀਬੀ ਸੁਪਰ 4 ਤੋਂ ਲਗਭਗ ਬਾਹਰ
ਇਸ ਸਵਾਲ ਦੇ ਜਵਾਬ 'ਚ ਕ੍ਰਿਕਟ ਸਮੀਖਿਅਕ ਅਯਾਜ਼ ਮੇਮਨ ਕਹਿੰਦੇ ਹਨ ਕਿ ਇਸ ਜਿੱਤ ਨਾਲ ਬੇਸ਼ੱਕ ਬੈਂਗਲੌਰ ਦਾ ਜੋਸ਼ ਵਧੇਗਾ ਪਰ ਉਹ ਟੂਰਨਾਮੈਂਟ ਤੋਂ ਕਰੀਬ ਬਾਹਰ ਰਹੀ ਹੈ।
ਅਯਾਜ਼ ਮੇਮਨ ਅੱਗੇ ਕਹਿੰਦੇ ਹਨ ਕਿ ਰਾਇਲ ਚੈਲੇਂਜਰਸ ਬੈਂਗਲੌਰ ਹੁਣ ਸੁਪਰ ਫੋਰ ਦੀ ਦੌੜ 'ਚ ਸ਼ਾਮਿਲ ਟੀਮਾਂ ਦੇ ਜਿੱਤ ਦੇ ਰਾਹ 'ਚ ਲੱਤ ਫਸਾ ਸਕਦੀ ਹੈ।
ਇਸ ਦੇ ਬਾਵਜੂਦ ਵਿਰਾਟ ਕੋਹਲੀ ਘੱਟੋ-ਘੱਟ ਸ਼ਨਿੱਚਰਵਾਰ ਦੀ ਰਾਤ ਨੂੰ ਤਾਂ ਚੈਨ ਦੀ ਨੀਂਦ ਸੌ ਸਕਣਗੇ ਕਿਉਂਕਿ ਇਸ ਜਿੱਤ ਤੋਂ ਪਹਿਲਾਂ ਉਹ ਬੇਹੱਦ ਪ੍ਰੇਸ਼ਾਨ ਸਨ।
ਆਖ਼ਿਰਕਾਰ ਟੀਮ ਨੂੰ ਦਿੱਕਤ ਕਿਉਂ ਹੋਈ
ਇਸ ਸਵਾਲ ਦਾ ਜਵਾਬ ਦਿੰਦਿਆਂ ਅਯਾਜ਼ ਮੇਮਨ ਨੇ ਕਿਹਾ ਕਿ ਟੀਮ ਦੇ ਸਾਹਮਣੇ ਕਈ ਸਮੱਸਿਆਵਾਂ ਸਨ।
ਇਹ ਵੀ ਪੜ੍ਹੋ-
ਇਨ੍ਹਾਂ 'ਚ ਸਹੀ ਬੱਲੇਬਾਜੀ ਕ੍ਰਮ ਤੋਂ ਲੈ ਕੇ ਕਮਜ਼ੋਰ ਗੇਂਦਬਾਜ਼ੀ ਤੋਂ ਇਲਾਵਾ ਵਿਰਾਟ ਕੋਹਲੀ ਦੀ ਕਮਜ਼ੋਰ ਕਪਤਾਨੀ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਟੀਮ ਦੀ ਕਿਸਮਤ ਵੀ ਠੀਕ ਨਹੀਂ
ਅਯਾਜ਼ ਮੇਮਨ ਕਹਿੰਦੇ ਹਨ ਕਿ ਸ਼ਨਿੱਚਰਵਾਰ ਨੂੰ ਬੈਂਗਲੌਰ ਦਾ ਜਿੱਤਣਾ ਅਜਿਹਾ ਲੱਗਿਆ ਜਿਵੇਂ ਕਿਸੇ ਬੁਝਾਰਤ ਦੇ ਸਾਰੇ ਸਹੀ ਜਵਾਬ ਮਿਲ ਗਏ ਹੋਣ।
ਅੱਗੇ ਕੀ ਹੋਵੇਗਾ
ਇਸ ਸਵਾਲ ਦੇ ਜਵਾਬ 'ਚ ਅਯਾਜ਼ ਮੇਮਨ ਨੇ ਕਿਹਾ, "ਅੱਗੇ ਦਾ ਸਫ਼ਰ ਸੌਖਾ ਨਹੀਂ ਹੈ ਇਸ ਦਾ ਕਾਰਨ ਹੈ ਕਿ ਪੰਜਾਬ ਦੇ ਖ਼ਿਲਾਫ਼ ਮਿਲੀ ਜਿੱਤ ਇੰਨੀ ਵੀ ਵੱਡੀ ਨਹੀਂ ਕਿ ਬੈਂਗਲੌਰ 15 ਉਵਰਾਂ ਨਾਲ ਹੀ ਮੈਚ ਜਿੱਤ ਗਈ ਜਾਂ ਫਿਰ ਗੇਂਦਬਾਜ਼ਾਂ ਨੇ ਪੰਜਾਬ ਦੇ ਬੱਲੇਬਾਜ਼ਾਂ ਨੂੰ ਘੱਟ ਸਕੋਰ 'ਤੇ ਹੀ ਢੇਰ ਕਰ ਦਿੱਤਾ।"
ਅਯਾਜ਼ ਮੇਮਨ ਕਹਿੰਦੇ ਹਨਕਿ ਇਹ ਵਿਰਾਟ ਕੋਹਲੀ ਦੀ ਕਪਤਾਨੀ ਦੀ ਖ਼ਾਸ ਗੱਲ ਰਹੀ ਹੈ ਕਿ ਹਾਰ ਹੋਵੇ ਜਾਂ ਜਿੱਤ ਉਹ ਉਸ ਨੂੰ ਨਾਪ-ਤੋਲ ਲੈਂਦੇ ਹਨ।
ਉਹ ਜਿੱਤ ਤੋਂ ਬਾਅਦ ਬੇਹੱਦ ਉਤਸ਼ਾਹਿਤ ਨਜ਼ਰ ਨਹੀਂ ਆਉਂਦੇ, ਮੈਦਾਨ 'ਤੇ ਜੋ ਕੈਮਰਾ ਉਨ੍ਹਾਂ ਦੀਆਂ ਹਰਕਤਾਂ ਨੂੰ ਕੈਦ ਕਰਦਾ ਹੈ ਉਹ ਵੱਖਰੀ ਗੱਲ ਹੈ ਪਰ ਹਾਰ ਦੀ ਜ਼ਿੰਮੇਵਾਰੀ ਉਹ ਸਭ ਤੋਂ ਪਹਿਲਾਂ ਆਪਣੇ ਸਿਰ ਲੈਂਦੇ ਹਨ ਅਤੇ ਦੱਸਦੇ ਹਨ ਕਿ ਜਿੱਤ ਲਈ ਅੱਗੇ ਕੀ ਕਰਨਾ ਚਾਹੀਦਾ ਹੈ।
ਖ਼ੈਰ ਹੁਣ ਜੋ ਵੀ ਹੋਵੇ ਪਹਿਲੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਦਾ ਮੂਡ ਬਦਲਿਆ ਹੋਇਆ ਨਜ਼ਰ ਆਇਆ।
ਉਨ੍ਹਾਂ ਨੇ ਮੈਦਾਨ 'ਚ ਜਾ ਆ ਕੇ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੂੰ ਗਲੇ ਲਗਾਇਆ।
ਜਦ ਕਿ ਇਹੀ ਵਿਰਾਟ ਕੋਹਲੀ ਜਦੋਂ ਮੁਰਗਨ ਅਸ਼ਵਿਨ ਵੱਲੋਂ ਉਨ੍ਹਾਂ ਦਾ ਕੈਚ ਫੜੇ ਜਾਣ 'ਤੇ ਅਤੇ ਮੁਹੰਮਦ ਸ਼ਮੀ ਦੀ ਗੇਂਦ 'ਤੇ ਆਊਟ ਹੋ ਕੇ ਮੈਦਾਨ ਤੋਂ ਬਾਹਰ ਜਾ ਰਹੇ ਸਨ ਤਾਂ ਆਪਣੇ ਆਪ 'ਤੇ ਗੁੱਸਾ ਉਤਾਰਦੇ ਜਾ ਰਹੇ ਸਨ।
ਵੈਸੇ ਵੀ ਸਾਰੇ ਜਾਣਦੇ ਹਨ ਕਿ ਮੈਦਾਨ 'ਤੇ ਉਹ ਗੁੱਸੇ 'ਚ ਕੀ ਕਰ ਸਕਦੇ ਹਨ।
ਜੋ ਵੀ ਹੋਵੇ ਜਿੱਤ ਤੋਂ ਬਾਅਦ ਬੈਂਗਲੌਰ ਦੇ ਖਿਡਾਰੀਆਂ ਦਜਾ ਮੁਰਝਾਇਆ ਚਿਹਰਾ ਖੁਸ਼ੀ ਨਾਲ ਭਰਿਆ ਨਜ਼ਰ ਆਇਆ ਜੋ ਦੱਸਦਾ ਹੈ ਕਿ ਮੈਦਾਨ 'ਚ ਸਿਰਫ਼ ਜਿੱਤ ਹੀ ਖਿਡਾਰੀਆਂ ਲਈ ਮਹੱਤਵਪੂਰਨ ਹੈ।
ਹੁਣ ਸੋਮਵਾਰ ਨੂੰ ਆਈਪੀਐਲ 'ਚ ਬੈਂਗਲੌਰ ਦਾ ਸਾਹਮਣਾ ਵਾਨਖੇੜੇ ਸਟੇਡੀਅਮ 'ਚ ਮੁਬੰਈ ਇੰਡੀਅਸ ਨਾਲ ਹੋਵੇਗਾ।