You’re viewing a text-only version of this website that uses less data. View the main version of the website including all images and videos.
ਰਾਹੁਲ ਗਾਂਧੀ ਦਾ ਐਲਾਨ, ਕਾਂਗਰਸ ਗਰੀਬਾਂ ਨੂੰ ਦੇਵੇਗੀ 72000 ਰੁਪਏ ਸਾਲਾਨਾ, ਅਰੁਣ ਜੇਤਲੀ ਦਾ ਪਲਟ ਵਾਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਸਭ ਤੋਂ ਗਰੀਬ 20 ਫੀਸਦ ਪਰਿਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦਿੱਤੇ ਜਾਣਗੇ।
ਦਿੱਲੀ ਵਿੱਚ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ, "ਇਸ ਵੇਲੇ ਘੱਟੋ-ਘੱਟ ਆਮਦਨੀ ਸੀਮਾ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।"
"ਅਸੀਂ ਜਾਣਦੇ ਹਾਂ ਕਿ ਜੇਕਰ ਕੋਈ ਪਰਿਵਾਰ 6 ਹਜ਼ਾਰ ਰੁਪਏ ਕਮਾ ਰਿਹਾ ਹੈ ਤਾਂ ਉਸ ਨੂੰ 6 ਹਜ਼ਾਰ ਰੁਪਏ ਦੇ ਕੇ ਉਸ ਦੀ ਆਮਦਨੀ ਨੂੰ 12 ਹਜ਼ਾਰ ਰੁਪਏ ਤੱਕ ਪਹੁੰਚਾਇਆ ਜਾਵੇਗਾ।"
ਕਾਂਗਰਸ ਨੇ ਕਿਹਾ ਹੈ ਕਿ 21ਵੀਂ ਸਦੀ ਵਿੱਚ ਇਸ ਦੇਸ 'ਚੋਂ ਗਰੀਬੀ ਨੂੰ ਹਮੇਸ਼ਾ ਲਈ ਮਿਟਾਉਣਾ ਚਾਹੁੰਦੀ ਹੈ ਅਤੇ ਗਰੀਬਾਂ ਨੂੰ 6 ਹਜ਼ਾਰ ਰੁਪਏ ਮਹੀਨਾ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਹਿੰਦੁਸਤਾਨ ਦੇ ਸਭ ਤੋਂ ਅਮੀਰ ਲੋਕਾਂ ਨੂੰ ਪੈਸਾ ਦੇ ਸਕਦੇ ਹਨ ਤਾਂ ਉਹ ਗਰੀਬਾਂ ਲਈ ਇਹ ਕਰ ਸਕਦੇ ਹਨ।
ਇਹ ਵੀ ਪੜ੍ਹੋ-
ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਐਲਾਨੇ 6 ਹਜ਼ਾਰ ਰੁਪਏ ਦੀ ਸਾਲਾਨਾ ਮਦਦ 'ਤੇ ਤੰਜ ਕੱਸਦਿਆਂ ਰਾਹੁਲ ਨੇ ਕਿਹਾ ਕਿ 3.5 ਰੁਪਏ ਪ੍ਰਤੀ ਦਿਨ ਦਿੱਤੇ ਜਾਂਦੇ ਹਨ ਅਤੇ ਨਿੱਜੀ ਹਵਾਈ ਜਹਾਜ਼ਾਂ ਵਾਲਿਆਂ ਨੂੰ ਕਰੋੜਾਂ ਰੁਪਏ ਦੇ ਦਿੱਤੇ ਜਾਂਦੇ ਹਨ।
ਇਹ ਪੁੱਛੇ ਜਾਣ 'ਤੇ ਕਿ ਇਹ ਸਕੀਮ ਕਿੰਨੀ ਵਿਹਾਰਕ ਹੋਵੇਗੀ, ਉਨ੍ਹਾਂ ਨੇ ਕਿਹਾ, "ਅਸੀਂ ਚਾਰ ਮਹੀਨੇ ਤੋਂ ਸਟੱਡੀ ਕਰ ਰਹੇ ਹਾਂ, ਅਸੀਂ ਦੁਨੀਆਂ ਦੇ ਅਰਥ ਸ਼ਾਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਹੈ।"
ਇਹ ਵੀ ਪੜ੍ਹੋ-
25 ਕਰੋੜ ਲੋਕਾਂ ਨੂੰ ਲਾਭ ਮਿਲਣ ਦਾ ਦਾਅਵਾ
ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਨਰੇਗਾ 'ਚ ਅਸੀਂ 14 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਸੀ।
ਉਨ੍ਹਾਂ ਨੇ ਕਿਹਾ, "ਅਸੀਂ ਮਨਰੇਗਾ ਦਿੱਤਾ ਸੀ। ਅਸੀਂ ਇਹ ਵੀ ਕਰਕੇ ਦਿਖਾਵਾਂਗੇ।"
"ਅਸੀਂ 25 ਕਰੋੜ ਲੋਕਾਂ ਦੀ ਗਰੀਬੀ ਖ਼ਤਮ ਕਰਾਂਗੇ। ਅਸੀਂ ਦੇਸ ਵਿੱਚ ਗਰੀਬੀ ਦਾ ਪੂਰਾ ਖ਼ਾਤਮਾ ਕਰਨਾ ਚਾੰਹੁਦਾ ਹਾਂ।"
ਉਨ੍ਹਾਂ ਨੇ ਕਿਹਾ ਹੈ ਕਿ ਹਿੰਦੁਸਤਾਨ 'ਚ ਸਾਰੇ ਲੋਕ ਕੰਮ ਕਰ ਰਹੇ ਹਨ ਪਰ ਬਹੁਤ ਸਾਰੇ ਲੋਕਾਂ ਦੀ ਆਮਦਨੀ ਬਹੁਤ ਘੱਟ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ, "ਜੇਕਰ ਤੁਹਾਡੀ ਆਮਦਨੀ 12 ਹਜ਼ਾਰ ਤੋਂ ਘੱਟ ਹੈ ਤਾਂ ਅਸੀਂ ਉਸ ਨੂੰ ਉੱਥੋਂ ਤੱਕ ਪਹੁੰਚਾ ਦੇਵਾਂਗੇ।"
ਉਨ੍ਹਾਂ ਨੇ ਪੀਐਮ ਮੋਦੀ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਇਸ ਦੇਸ ਦਾ ਝੰਡਾ ਇੱਕ ਹੈ ਪਰ ਪ੍ਰਧਾਨ ਮੰਤਰੀ ਰਾਜਨੀਤੀ ਨਾਲ ਦੋ ਹਿੰਦੁਸਤਾਨ ਬਣ ਰਹੇ ਹਨ - ਇੱਕ ਅਮੀਰਾਂ ਦਾ ਅਤੇ ਦੂਜਾ ਗਰੀਬਾਂ ਦਾ, ਨੌਜਵਾਨਾਂ ਦਾ।
ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕੋਈ ਸਕੀਮ ਨਹੀਂ ਹੈ ਬਲਕਿ ਗਰੀਬੀ ਦੇ ਖ਼ਿਲਾਫ਼ ਅੰਤਿਮ ਲੜਾਈ ਹੈ।
ਇਹ ਵੀ ਪੜ੍ਹੋ-
ਮੋਦੀ ਸਰਕਾਰ ਗਰੀਬਾਂ ਨੂੰ ਜ਼ਿਆਦਾ ਦੇ ਰਹੀ
ਭਾਜਪਾ ਨੇ ਰਾਹੁਲ ਗਾਂਧੀ ਦੇ ਐਲਾਨ ਨੂੰ ਖਾਰਿਜ ਕਰ ਦਿੱਤਾ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਇਹ ਦਰਸਾਉਂਦਾ ਹੈ ਕਿ ਨਾ ਤਾਂ ਇੰਦਰਾ ਗਾਂਧੀ, ਨਾ ਉਨ੍ਹਾਂ ਦੇ ਬੇਟੇ ਅਤੇ ਨਾ ਹੀ ਯੂਪੀਏ ਸਰਕਾਰ ਨੇ ਗਰੀਬੀ ਦੂਰ ਕੀਤੀ।
ਜੇਤਲੀ ਨੇ ਫੇਸਬੁਕ 'ਤੇ ਲਿਖੇ ਲੇਖ ਵਿੱਚ ਕਈ ਸਕੀਮਾਂ ਤੇ ਅੰਕੜੇ ਦਿੰਦੇ ਹੋਏ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ, "ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਗਰੀਬਾ ਨੂੰ ਉਸ ਤੋਂ ਕਈ ਜ਼ਿਆਦਾ ਮਦਦ ਦੇ ਰਹੇ ਹਨ ਜਿੰਨੀ ਕਾਂਗਰਸ ਨੇ ਐਲਾਨੀ ਹੈ?"
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: