ਕੀ ਹੈ ਡਿਸਲੈਕਸੀਆ ? ਇਸ ਬਾਰੇ ਟਿੱਪਣੀ ਕਾਰਨ ਕਿਉਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਜਾ ਰਿਹਾ ਅਸੰਵੇਦਨਸ਼ੀਲ?

ਤਸਵੀਰ ਸਰੋਤ, AFP
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਬੱਚਿਆਂ ਦੇ ਮਨੋਵਿਗਿਆਨ ਬਾਰੇ ਮਾਹਿਰ ਡਾ. ਰੋਮਾ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਸਲੈਕਸੀਆ ਪੀੜਤਾਂ ਦਾ ਜਨਤਕ ਤੌਰ 'ਤੇ ਇੱਕ ਸਮਾਗਮ ਦੌਰਾਨ ਮਜ਼ਾਕ ਉਡਾਉਣ ਕਾਰਨ ਮਾਫ਼ੀ ਮੰਗਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਮਾਗਮ ਦੌਰਾਨ ਪੁੱਛਿਆ ਸੀ, ਕੀ ਇਹ 40-50 ਸਾਲ ਦੇ ਬੱਚੇ ਨੂੰ ਵੀ ਮਦਦ ਕਰੇਗਾ? - ਇਸ ਟਿੱਪਣੀ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀ ਰਾਹੁਲ ਗਾਂਧੀ ਨੂੰ ਹੇਠਾਂ ਦਿਖਾਉਣ ਲਈ ਵਰਤੇ ਜਾਣ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ।
ਡਾ. ਰੋਮਾ ਕੁਮਾਰ ਇਸ ਬਾਰੇ ਕਹਿੰਦੇ ਹਨ, ''ਜਦੋਂ ਦੇਸ਼ ਦਾ ਮੁਖੀ ਇਸ ਤਰ੍ਹਾਂ ਗੱਲ ਕਰਦਾ ਹੈ, ਤਾਂ ਇਹ ਬਹੁਤ ਹੀ ਅਸੰਵੇਦਨਸ਼ੀਲ ਹੈ। ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।''
ਡਾ. ਰੋਮਾ ਵੱਲੋਂ ਮੋਦੀ ਦੀ ਟਿੱਪਣੀ ਖ਼ਿਲਾਫ਼ ਚੁੱਕੀ ਆਵਾਜ਼ ਨੂੰ ਹੁੰਗਾਰਾ ਮਿਲਿਆ ਹੈ।
ਡਾ. ਕੁਮਾਰ ਮਨੋਵਿਗਿਆਨੀ ਮਾਹਿਰ ਹਨ ਜਿਨ੍ਹਾਂ ਦੀ ਵਿਸ਼ੇਸ਼ਤਾ ਲਰਨਿੰਗ ਡਿਸੇਬਲਿਟੀਜ਼ ਵਿੱਚ ਹੈ ਤੇ ਇਨ੍ਹਾਂ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿਖੇ ਬੀਤੇ ਤਿੰਨ ਦਹਾਕਿਆਂ ਤੱਕ ਕੰਮ ਕੀਤਾ ਹੈ।
ਇਹ ਵੀ ਜ਼ਰੂਰ ਪੜ੍ਹੋ:
ਡਿਸਲੈਕਸੀਆ ਕੀ ਹੈ?
ਡਿਸਲੈਕਸੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਪੀੜਤ ਸ਼ਖਸ ਨੂੰ ਦੂਜਿਆਂ ਦੇ ਮੁਕਾਬਲੇ ਪੜ੍ਹਣ, ਲਿਖਣ ਅਤੇ ਸ਼ਬਦਾਂ ਦੇ ਉਚਾਰਨ ਵਿੱਚ ਔਖਿਆਈ ਆਉਂਦੀ ਹੈ।
ਡਿਸਲੈਕਸੀਆ ਨਾਲ ਪੀੜਤ ਕੁਝ ਮਸ਼ਹੂਰ ਹਸਤੀਆਂ ਵਿੱਚ ਫ਼ਿਲਮ ਨਿਰਦੇਸ਼ਕ ਸਟੀਵਨ ਸਪੀਰਬਰਗ ਤੋਂ ਇਲਾਵਾ ਅਦਾਕਾਰ ਟੋਮ ਕਰੂਜ਼ ਅਤੇ ਅਭਿਸ਼ੇਕ ਬੱਚਨ ਹਨ।
ਇਸ ਮੁੱਦੇ ਨੂੰ ਧਿਆਨ ਵਿੱਚ ਰੱਖ ਕੇ ਇੱਕ ਬਾਲੀਵੁੱਡ ਫ਼ਿਲਮ 'ਤਾਰੇ ਜ਼ਮੀਂ ਪਰ' ਵੀ ਬਣ ਚੁੱਕੀ ਹੈ।

ਤਸਵੀਰ ਸਰੋਤ, Getty Images
2015 ਦੇ ਸਰਕਾਰੀ ਅੰਦਾਜ਼ੇ ਮੁਤਾਬਕ, ਘੱਟੋ-ਘੱਟ 10 ਫ਼ੀਸਦੀ ਜਾਂ ਲਗਭਗ ਸਾਢੇ ਤਿੰਨ ਕਰੋੜ ਭਾਰਤੀ ਬੱਚੇ ਡਿਸਲੈਕਸਿਕ ਹਨ।
ਹਾਲਾਂਕਿ ਡਾ. ਕੁਮਾਰ ਕਹਿੰਦੇ ਹਨ ਕਿ ਇਹ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੈ ਕਿਉਂਕਿ ਇਸ ਸਬੰਧੀ ''ਬਹੁਤ ਘੱਟ ਜਾਗਰੁਕਤਾ'' ਹੈ।
ਉਹ ਅੱਗੇ ਕਹਿੰਦੇ ਹਨ, ''ਵੱਡੇ ਸ਼ਹਿਰਾਂ ਵਿੱਚ ਅਧਿਆਪਕ ਅਤੇ ਮਾਪੇ ਥੋੜ੍ਹਾ ਸੰਵੇਦਨਸ਼ੀਲ ਹਨ, ਪਰ ਛੋਟੇ ਸ਼ਹਿਰਾਂ ਅਤੇ ਪੇਂਡੂ ਖ਼ੇਤਰਾਂ ਵਿੱਚ ਇਸ ਸਬੰਧੀ ਬਹੁਤ ਘੱਟ ਜਾਗਰੁਕਤਾ ਹੈ। ਸਾਡੇ ਕੋਲ ਸਰਕਾਰੀ ਸਕੂਲਾਂ, ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਅਜਿਹੇ ਤਰੀਕੇ ਨਹੀਂ ਹਨ ਜਿਨ੍ਹਾਂ ਨਾਲ ਅਸੀਂ ਬੱਚਿਆਂ ਵਿੱਚ ਲਰਨਿੰਗ ਡਿਸੇਬਲਿਟੀਜ਼ ਬਾਰੇ ਪਤਾ ਲਗਾ ਸਕੀਏ।''
ਕਦੋਂ ਤੇ ਕੀ ਹੋਇਆ?
ਡਿਸਲੈਕਸੀਆ (Dyslexia) ਪੀੜਤਾਂ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ ਜਾ ਰਹੀ ਹੈ। ਅਸੰਵੇਦਨਸ਼ੀਲ ਟਿੱਪਣੀਆਂ ਕਰਾਰ ਦੇ ਕੇ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣ ਲਈ ਵੀ ਕਿਹਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਮਾਰਚ ਨੂੰ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸ ਦੌਰਾਨ ਡਿਸਲੈਕਸੀਆ ਨਾਲ ਪੀੜਤ ਲੋਕਾਂ ਦਾ ਮਜ਼ਾਕ ਉਡਾਇਆ।
ਪ੍ਰਧਾਨ ਮੰਤਰੀ ਮੋਦੀ ਆਈ.ਆਈ.ਟੀ ਖੜਗਪੁਰ ਵਿੱਚ ਚੱਲ ਰਹੇ ਸਮਾਰਟ ਇੰਡੀਆ ਹੈਕਾਥੋਨ ਦੌਰਾਨ ਵੀਡੀਓ ਕਾਨਫਰੰਸ ਜ਼ਰੀਏ ਸੰਵਾਦ ਕਰ ਰਹੇ ਸੀ।
ਦੇਹਰਾਦੂਨ ਤੋਂ ਇੱਕ ਵਿਦਿਆਰਥਣ ਨੇ ਆਪਣੇ ਪ੍ਰੌਜੈਕਟ ਬਾਰੇ ਦੱਸਣਾ ਸ਼ੁਰੂ ਕੀਤਾ। ਉਸ ਨੇ ਕਿਹਾ ਕਿ ਪ੍ਰੌਜੈਕਟ ਇਸ ਵਿਚਾਰ 'ਤੇ ਆਧਾਰਿਤ ਹੈ ਕਿ ਡਿਸਲੈਕਸਿਕ ਬੱਚਿਆਂ ਨੂੰ ਭਾਵੇਂ ਪੜ੍ਹਣ ਵਿੱਚ ਦਿੱਕਤ ਆਉਂਦੀ ਹੈ, ਪਰ ਉਹ ਬਹੁਤ ਰਚਨਾਤਮਕ ਹੁੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥਣ ਦੀ ਗੱਲ ਨੂੰ ਟੋਕਦਿਆਂ ਮਜ਼ਾਕੀਆ ਲਹਿਜ਼ੇ ਵਿੱਚ ਪੁੱਛਿਆ- ਕੀ ਇਹ 40-50 ਸਾਲ ਦੇ ਬੱਚੇ ਨੂੰ ਵੀ ਮਦਦ ਕਰੇਗਾ? ਇਹ ਕਹਿੰਦਿਆਂ ਪ੍ਰਧਾਨ ਮੰਤਰੀ ਹੱਸਣ ਲੱਗੇ ਅਤੇ ਵਿਦਿਆਰਥੀ ਵੀ।
ਜਦੋਂ ਵਿਦਿਆਰਥੀ ਨੇ ਜਵਾਬ ਵਿੱਚ ਹਾਮੀ ਭਰੀ ਤਾਂ ਪੀਐਮ ਮੋਦੀ ਨੇ ਫ਼ਿਰ ਕਿਹਾ, "ਅਜਿਹੇ ਬੱਚਿਆਂ ਦੀਆਂ ਮਾਵਾਂ ਤਾਂ ਫ਼ਿਰ ਬਹੁਤ ਖ਼ੁਸ਼ ਹੋਣਗੀਆਂ।"
ਇਹ ਵੀ ਜ਼ਰੂਰ ਪੜ੍ਹੋ:

ਤਸਵੀਰ ਸਰੋਤ, Reuters
ਸੋਸ਼ਲ ਮੀਡੀਆ 'ਤੇ ਮੋਦੀ ਦੀ ਟਿੱਪਣੀ ਬਾਰੇ ਪ੍ਰਤੀਕਰਮ
ਪ੍ਰਧਾਨ ਮੰਤਰੀ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਬਹੁਤ ਸਾਰੇ ਟਵਿੱਟਰ ਯੂਜ਼ਰ ਵੀ ਇਸ ਬਾਰੇ ਟਿੱਪਣੀਆਂ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਧਾਨ ਮੰਤਰੀ ਨੇ ਅਜਿਹੇ ਬੱਚਿਆਂ ਦਾ ਮਜ਼ਾਕ ਉਡਾਇਆ ਹੈ।
ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਦੀ ਨਿੰਦਾ ਹੋ ਰਹੀ ਹੈ।
ਸੰਘਾਅਮ੍ਰਿਤਾ ਨੇ ਲਿਖਿਆ, "ਉਸ ਦੀ ਡਿਗਰੀ ਜਾਅਲੀ ਹੈ। ਇਹ ਸਮਝ ਆਉਂਦਾ ਹੈ। ਇਹ ਆਦਮੀ ਹਰ ਵੇਲੇ ਝੂਠ ਬੋਲਦਾ ਹੈ। ਪਰ ਡਿਸਲੈਕਸੀਆ ਦਾ ਮਜ਼ਾਕ ਉਡਾਉਣਾ … 'ਡਿਫਰੈਂਟਲੀ ਏਬਲਡ' ਬੱਚਿਆਂ ਦਾ ਮਜ਼ਾਕ ਉਡਾਉਣਾ...ਇਹ ਕਰਨ ਵਾਲਾ ਕਿੰਨਾ ਅ-ਮਨੁੱਖੀ ਹੋਵੇਗਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕੁਨਾਲ ਰੌਏ ਨੇ ਲਿਖਿਆ, "ਪ੍ਰਧਾਨ ਮੰਤਰੀ ਮੋਦੀ ਡਿਸਲੈਕਸਿਕ ਦਾ ਮਜ਼ਾਕ ਉਡਾਉਂਦੇ ਹਨ ਅਤੇ ਫ਼ਿਰ ਬੇਸ਼ਰਮੀ ਨਾਲ ਉਸ 'ਤੇ ਹੱਸਦੇ ਹਨ। ਇਸ ਤੋਂ ਪਹਿਲਾਂ , ਉਨ੍ਹਾਂ ਨੇ ਆਪਣਾ ਬੱਚਾ ਗਵਾਉਣ ਵਾਲੇ ਮਾਪਿਆਂ ਦੇ ਦਰਦ ਦਾ ਮਜ਼ਾਕ ਉਡਾਉਂਦਿਆਂ ਕਿਹਾ ਸੀ ਕਿ ਉਹ ਇੱਕ ਸਾਲ ਵਿੱਚ ਆਪਣੇ ਬੱਚੇ ਨੂੰ ਭੁੱਲ ਜਾਂਦੇ ਹਨ।
ਕੀ ਇਸ ਆਦਮੀ ਦੀ ਅਸੰਵੇਦਨਸ਼ੀਲਤਾ ਦੀ ਕੋਈ ਹੱਦ ਨਹੀਂ ?
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਜੋਏ ਨੇ ਟਵੀਟ ਕੀਤਾ, "ਸਿਆਸੀ ਵਿਰੋਧੀ ਨੂੰ ਨਿਸ਼ਾਨਾ ਬਣਾਉਣ ਲਈ ਡਿਸਲੈਕਸੀਆ ਪੀੜਤਾਂ ਦਾ ਮਜ਼ਾਕ ਉਡਾਉਣਾ। ਅਜਿਹਾ ਕੋਈ ਹੇਠਲਾ ਪੱਧਰ ਨਹੀਂ ਜੋ ਨਰਿੰਦਰ ਮੋਦੀ ਲਈ ਬਹੁਤ ਹੇਠਲਾ ਹੋਵੇ। ਹੋਰ ਬੁਰਾ ਹੈ ਵਿਦਿਆਰਥੀਆਂ ਦਾ ਤਾੜੀਆਂ ਮਾਰਨਾ, ਪਰ ਅਸੀਂ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਕੁਝ ਅਜਿਹੇ ਵੀ ਹਨ ਜੋ ਪ੍ਰਧਾਨ ਮੰਤਰੀ ਦਾ ਬਚਾਅ ਵੀ ਕਰ ਰਹੇ ਹਨ।
ਟਵਿੱਟਰ ਯੂਜ਼ਰ ਵਿਸ਼ਣੂ ਪ੍ਰਕਾਸ਼ ਨੇ ਲਿਖਿਆ, "ਜੋ ਵੀ ਇਹ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਡਿਸਲੈਕਸੀਆ ਪੀੜਤ ਬੱਚਿਆਂ ਦਾ ਮਜ਼ਾਕ ਉਡਾਇਆ, ਇਹ ਪੁੱਛਣਾ ਕਿ "ਕੀ ਇਹ ਇਲਾਜ 45 ਸਾਲ ਤੋਂ ਵੱਧ ਉਮਰ ਦੇ ਬੱਚਿਆਂ 'ਤੇ ਵੀ ਲਾਗੂ ਹੋ ਸਕਦਾ ਹੈ?" ਕਿਸੇ ਅਸਲ ਬੱਚਿਆਂ ਨੂੰ ਰੈਫ਼ਰ ਨਹੀਂ ਕਰਦਾ, ਡਿਸਲਕੈਸੀਆ ਪੀੜਤ ਇੱਕ ਪਾਸੇ ਹਨ। ਵਿਰੋਧ ਦਾ ਮਤਲਬ ਹੈ ਕਿ ਬਿਆਨ ਉੱਥੇ ਹੀ ਜਾ ਲੱਗਿਆ ਹੈ ਜਿੱਥੇ ਲੱਗਣਾ ਚਾਹੀਦਾ ਸੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਪ੍ਰਧਾਨ ਮੰਤਰੀ ਮੰਗਣਗੇ ਮਾਫ਼ੀ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀਆਂ ਇਨ੍ਹਾਂ ਟਿੱਪਣੀਆਂ ਲਈ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਸਿਰਫ਼ ਵਿਰੋਧ ਹੀ ਨਹੀਂ ਹੋ ਰਿਹਾ, ਬਲਕਿ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ।
ਦਿ ਟੈਲੀਗ੍ਰਾਫ਼ ਮੁਤਾਬਕ ਡਿਸਏਬਲਡ ਲੋਕਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਨੈਸ਼ਨਲ ਪਲੈਟਫਾਰਮ ਫਾਰ ਦਿ ਰਾਈਟਸ ਆਫ ਦਿ ਡਿਸਏਬਲਡ (NPRD)ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਟਿੱਪਣੀ ਲਈ ਮਾਫ਼ੀ ਮੰਗਣ। NPRD ਨੇ ਕਿਹਾ ਕਿ ਉਹ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ 'ਅਪਮਾਨਜਨਕ ਅਤੇ ਅੰਸੰਵੇਦਨਸ਼ੀਲ ਟਿੱਪਣੀਆਂ ਦੀ ਨਿੰਦਾ ਕਰਦੇ ਹਨ। NPRD ਨੇ ਇਹ ਵੀ ਕਿਹਾ ਕਿ ਇਹ ਟਿੱਪਣੀ 2016 ਦੇ ਕਾਨੂੰਨ ਤਹਿਤ ਜੁਰਮ ਹੈ।

ਤਸਵੀਰ ਸਰੋਤ, Getty Images
ਅਪਾਹਜਾਂ ਨੂੰ ਦਿਵਿਯਾਂਗ ਦਾ ਨਾਮ ਦੇ ਕੇ ਚਰਚਾ 'ਚ ਆਏ ਸੀ ਮੋਦੀ
ਸਾਲ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਾਹਜ ਜਾਂ ਵਿਕਲਾਂਗ ਦੀ ਬਜਾਏ ਅਜਿਹੇ ਲੋਕਾਂ ਲਈ 'ਦਿਵਿਯਾਂਗ' ਨਾਮ ਦਿੱਤਾ ਸੀ। ਦਿਵਿਯਾਂਗ ਲੋਕਾਂ ਲਈ ਖਾਸ ਪੈਨਸ਼ਨ ਸਕੀਮ ਵੀ ਚੱਲਦੀ ਹੈ। ਸਾਲ 2015 ਤੋਂ ਵਿਕਲਾਂਗ ਲੋਕਾਂ ਲਈ ਦਿਵਿਯਾਂਗ ਸ਼ਬਦ ਪ੍ਰਚਲੱਤ ਹੈ।
ਪਰ ਹੁਣ ਇੱਕ ਮਾਨਸਿਕ ਸਥਿਤੀ ਤੋਂ ਪੀੜਤ ਲੋਕਾਂ ਬਾਰੇ ਮਜ਼ਾਕੀਆ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਕਈਆਂ ਦੇ ਨਿਸ਼ਾਨੇ 'ਤੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3