ਪਾਕਿਸਤਾਨ ਭਾਰਤ ਤਣਾਅ: ਮੀਡੀਆ 'ਜੰਗ ਦੇ ਖੇਡ' ਦੀ ਚੀਅਰ ਲੀਡਰ ਬਣ ਗਈ - ਨਜ਼ਰੀਆ

    • ਲੇਖਕ, ਸੁਹਾਸ ਪਲਸ਼ਿਕਰ
    • ਰੋਲ, ਸੀਨੀਅਰ ਸਿਆਸੀ ਮਾਹਰ

ਜਦੋਂ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ 'ਗੈਰ-ਫੌਜੀ' ਅਤੇ 'ਅਚਾਨਕ ਕੀਤੀ ਗਈ ਸਟਰਾਈਕ' ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਤਾਂ ਬਹੁਤ ਹੈਰਾਨੀ ਨਹੀਂ ਹੋਈ। ਕਈਆਂ ਨੇ ਇਸ ਲਈ ਉਨ੍ਹਾਂ ਦੀ ਸਿਫ਼ਤ ਵੀ ਕੀਤੀ ਕਿ ਉਨ੍ਹਾਂ ਦੇ ਸ਼ਬਦਾਂ ਦੀ ਚੋਣ ਸਹੀ ਸੀ।

ਬਾਲਾਕੋਟ 'ਤੇ ਏਅਰ ਸਟਰਾਈਕ ਅਤੇ ਵਿਦੇਸ਼ ਸਕੱਤਰ ਦਾ ਬਿਆਨ ਭਾਰਤ ਸਰਕਾਰ ਦੇ ਸਖ਼ਤ ਰਵਈਏ ਵੱਲ ਇਸ਼ਾਰਾ ਕਰਦੀਆਂ ਹਨ। ਉਹ ਇਹ ਵਿਖਾਉਂਦੀਆਂ ਹਨ ਕਿ ਸਰਕਾਰ ਨੇ ਪੁਲਵਾਮਾ ਹਮਲੇ ਦਾ ਕਰਾਰਾ ਜਵਾਬ ਦਿੱਤਾ ਹੈ।

ਜਦਕਿ ਪਹਿਲਾਂ ਦੇ ਸਮੇਂ ਵਿੱਚ ਭਾਰਤ ਦਾ ਅਜਿਹੀਆਂ ਘਟਨਾਵਾਂ 'ਤੇ ਜਵਾਬ ਹਲਕਾ ਹੁੰਦਾ ਸੀ ਪਰ ਹੁਣ ਇਹ ਬਦਲ ਰਿਹਾ ਹੈ। ਜ਼ਾਹਰ ਹੈ ਕਿ ਇਸ ਨਾਲ ਸਰਕਾਰ ਨੂੰ ਸਿਆਸੀ ਫਾਇਦਾ ਮਿਲੇਗਾ।

ਨਾਲ ਹੀ ਇਸ ਬਿਆਨ ਨਾਲ ਕੌਮਾਂਤਰੀ ਭਾਈਚਾਰੇ ਨੂੰ ਵੀ ਇਹ ਸੰਦੇਸ਼ ਮਿਲਿਆ ਕਿ ਜੇ ਰੋਜ਼ਾਨਾ ਦੇ ਦਬਾਅ ਪਾਉਣ ਨਾਲ ਪਾਕਿਸਤਾਨ ਨਹੀਂ ਸਮਝ ਰਿਹਾ ਤਾਂ ਭਾਰਤ ਆਪਣੀ ਨੀਤੀ ਬਦਲ ਵੀ ਸਕਦਾ ਹੈ।

ਪਰ ਇਸ ਬਿਆਨ ਰਾਹੀਂ ਇੱਕ ਹੋਰ ਅਹਿਮ ਗੱਲ ਵੀ ਕੀਤੀ ਗਈ, ਉਹ ਇਹ ਕਿ ਇਹ ਹਮਲਾ ਜੰਗ ਵਿੱਚ ਤਬਦੀਲ ਨਹੀਂ ਹੋਵੇਗਾ।

ਪੁਲਵਾਮਾ ਤੋਂ ਪਾਇਲਟ- ਪੂਰੀ ਕਹਾਣੀ ਦੇਖਣ ਲਈ ਕਲਿੱਕ ਕਰੋ ਵੀਡੀਓ

ਪੁਲਵਾਮਾ ਵਰਗੇ ਹਮਲੇ ਸਮਾਜ ਨੂੰ ਪ੍ਰੇਸ਼ਾਨ ਕਰ ਸਕਦੇ ਹਨ। ਅਜਿਹੀਆਂ ਘਟਨਾਵਾਂ ਨਾਲ ਨਾ ਹੀ ਸਿਰਫ਼ ਮਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਦੁੱਖ ਹੁੰਦਾ ਹੈ ਬਲਕਿ ਆਮ ਲੋਕਾਂ ਵਿੱਚ ਵੀ ਰੋਸ ਦਾ ਮਾਹੌਲ ਪੈਦਾ ਹੁੰਦਾ ਹੈ।

ਪਰ ਕੀ ਅਜਿਹੀਆਂ ਘਟਨਾਵਾਂ ਨੂੰ ਜੰਗ ਦਾ ਕਾਰਨ ਬਣਾਉਣਾ ਚਾਹੀਦਾ ਹੈ, ਇਹ ਪਾਲਿਸੀ ਮੁਤਾਬਕ ਲਏ ਗਏ ਫੈਸਲਿਆਂ 'ਤੇ ਨਿਰਭਰ ਕਰਦਾ ਹੈ।

ਬਾਲਾਕੋਟ 'ਤੇ ਏਅਰ ਸਟਰਾਈਕ ਕਰਕੇ ਭਾਰਤ ਇੱਕ ਅਣਪਛਾਣੇ ਰਾਹ 'ਤੇ ਚੱਲ ਪਿਆ ਹੈ। ਸਟਰਾਈਕ ਤੋਂ ਬਾਅਦ ਦੋ ਕਾਰਨਾਂ ਕਰਕੇ ਸਾਡੀ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦੀ ਉਮੀਦ ਜਾਗੀ।

ਪਹਿਲਾ ਇਹ ਕਿ ਭਾਰਤ ਦੇ ਹਿੱਤਾਂ ਦੀ ਰੱਖਿਆ ਕੂਟਨੀਤੀ ਰਾਹੀਂ ਕੀਤੀ ਜਾਵੇਗੀ ਅਤੇ ਦੂਜਾ ਦੇਸ ਦੀ ਸਿਆਸੀ ਜਮਾਤ ਇਸ ਗੱਲ ਦਾ ਧਿਆਨ ਰੱਖੇਗੀ ਕਿ ਲੋਕ ਇਸ ਨਾਲ ਬੇਕਾਬੂ ਰਾਸ਼ਟਰਵਾਦ ਵੱਲ ਆਕਰਸ਼ਿਤ ਨਾ ਹੋਣ।

ਇਸ ਲਈ, ਸਟਰਾਈਕ ਤੋਂ 24 ਘੰਟੇ ਬਾਅਦ ਤੱਕ, ਅਸੀਂ ਕੂਟਨੀਤਕ ਦਬਾਅ ਨਾਲ ਖੁਸ਼ ਸੀ।

ਇਹ ਵੀ ਪੜ੍ਹੋ:

ਵਿਰੋਧੀ ਧਿਰਾਂ ਵੱਲੋਂ ਸਬਰ

ਕਥਿਤ ''ਅਧਿਕਾਰਤ ਸੂਤਰਾਂ'' ਦੇ ਹਵਾਲੇ ਨਾਲ ਆਈਆਂ 'ਖਬਰਾਂ' ਨੇ ''ਪਿਛਲੀਆਂ ਸਰਕਾਰਾਂ'' ਨੂੰ ਅਸਿੱਧੇ ਤਰੀਕੇ ਨਾਲ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਪਰ ਵਿਰੋਧੀ ਧਿਰਾਂ ਨੇ ਫਿਰ ਵੀ ਆਪਣੇ ਬਿਆਨਾਂ ਵਿੱਚ ਸਬਰ ਵਿਖਾਇਆ।

ਇਹ ਵੱਡੀ ਗੱਲ ਸੀ, ਖਾਸ ਤੌਰ 'ਤੇ ਉਦੋਂ ਜਦ ਸਰਕਾਰ ਅਤੇ ਵਿਰੋਧੀ ਧਿਰ ਦੇ ਰਿਸ਼ਤਿਆਂ ਵਿੱਚ ਐਨਾ ਤਣਾਅ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਵਿਰੋਧੀ ਧਿਰ ਨੇ ਕੁਝ ਅਹਿਮ ਸਵਾਲ ਵੀ ਨਹੀਂ ਪੁੱਛੇ। ਇਹ ਵਿਰੋਧੀ ਧਿਰਾਂ ਦੀ ਸਿਆਸੀ ਵਿਵਹਾਰਕਤਾ ਵੀ ਹੋ ਸਕਦੀ ਹੈ, ਪਰ ਇਸ ਨੇ ਇਹ ਵੀ ਵਿਖਾਇਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਦੋਂ ਦੇਸ਼ ਦੇ ਹਿੱਤ ਨੂੰ ਪਹਿਲਾਂ ਰੱਖਣਾ ਹੈ।

ਕੌਮਾਂਤਰੀ ਪੱਧਰ 'ਤੇ ਵੇਖਿਆ ਜਾਵੇ ਤਾਂ ਭਾਰਤ ਸਰਕਾਰ ਨੇ ਸਬਰ ਵਿਖਾਇਆ ਅਤੇ ਜੇ ਕੌਮੀ ਪੱਧਰ 'ਤੇ ਵੇਖਿਆ ਜਾਵੇ ਤਾਂ ਵਿਰੋਧੀ ਧਿਰਾਂ ਨੇ ਸਬਰ ਵਿਖਾਇਆ। ਇੱਥੇ ਤੱਕ ਸਭ ਕੁਝ ਠੀਕ ਸੀ।

ਸਿਆਸੀ ਗਲਿਆਰਿਆਂ ਵਿੱਚ ਘੁੰਮਣ ਵਾਲੇ ਲੋਕਾਂ ਨੇ ਵਿਰੋਧੀ ਧਿਰਾਂ ਵੱਲੋਂ ਵਿਖਾਏ ਗਏ ਇਸ ਸਬਰ ਨੂੰ ਤਵੱਜੋ ਨਹੀਂ ਦਿੱਤੀ। ਵਿਦੇਸ਼ ਸਕੱਤਰ ਦੇ ਬਿਆਨ ਵਿੱਚ ਸਬਰ ਸੀ, ਪਰ ਇਹ ਸਬਰ ਸੱਤਾਧਾਰੀ ਪਾਰਟੀ ਅਤੇ ਉਨ੍ਹਾਂ ਦੇ ਦੋਸਤਾਂ ਵੱਲੋਂ ਨਹੀਂ ਵਿਖਾਇਆ ਗਿਆ।

ਪ੍ਰਧਾਨ ਮੰਤਰੀ ਹੁਣ ਤੱਕ ਆਪਣੇ ਦੋ ਕਿਰਦਾਰਾਂ ਵਿੱਚ ਫਰਕ ਨਹੀਂ ਕਰ ਸਕੇ ਹਨ, ਇੱਕ ਹੈ ਜ਼ਿੰਮੇਵਾਰ ਨੇਤਾ ਦਾ ਅਤੇ ਦੂਜਾ ਆਪਣੀ ਪਾਰਟੀ ਦੇ ਚਾਲਾਕ ਪ੍ਰਚਾਰਕ ਦਾ।

ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਨੇ ਸਿਰਫ ਇਹੀ ਕਿਹਾ ਕਿ ਸਾਡੀ ਪਾਰਟੀ ਅਤੇ ਸਰਕਾਰ ਹੀ ਦੇਸ਼ ਦੀ ਅਸਲੀ ਰੱਖਿਅਕ ਹੈ। ਜੰਗੀ ਯਾਦਗਾਰ ਦੇ ਉਦਘਾਟਨ ਵੇਲੇ ਵੀ ਉਨ੍ਹਾਂ ਨੇ ਵਾਰ ਵਾਰ ਇਹੀ ਕਿਹਾ।

ਜੇ ਦੇਸ ਨੂੰ ਚਲਾਉਣ ਵਾਲਾ ਇਸ ਤਰ੍ਹਾਂ ਬੋਲੇਗਾ ਤਾਂ ਇਹ ਹੈਰਾਨੀਜਣਕ ਨਹੀਂ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਮਾਦਰੀ ਜਥੇਬੰਦੀ ਦਾ 'ਸੁਪਰੀਮ ਲੀਡਰ' ਸਮਝਦਾ ਹੈ ਕਿ ਏਅਰ ਸਟ੍ਰਾਈਕ ਹੀ ਮਾਰੇ ਗਏ ਫੌਜੀਆਂ ਦਾ ਢੁੱਕਵਾਂ ਅੰਤਿਮ ਸਸਕਾਰ ਹੈ।

ਮੀਡੀਆ ਜਾਂ ਸਰਕਾਰ ਦੇ ਬੁਲਾਰੇ?

ਮੁੰਬਈ ਅੱਤਵਾਦੀ ਹਮਲਿਆਂ ਵੇਲੇ ਤੋਂ ਹੀ ਮੀਡੀਆ ਦੀ ਬੇਸਬਰੀ ਇੱਕ ਮੁੱਦਾ ਰਿਹਾ ਹੈ। ਇਸ ਵਾਰ ਉਨ੍ਹਾਂ ਨੇ ਟੀਆਰਪੀ ਲਈ ਮੁਕਾਬਲਾ ਕੀਤਾ ਅਤੇ ਇੰਝ ਵਿਖਾਇਆ ਜਿਵੇਂ ਰਾਸ਼ਟਰਵਾਦ 'ਤੇ ਉਨ੍ਹਾਂ ਦਾ ਹੀ ਹੱਕ ਹੈ।

ਜਾਣਕਾਰੀ ਇਕੱਠੀ ਕਰਨ ਅਤੇ ਸਵਾਲ ਪੁੱਛਣ ਦੀ ਥਾਂ ਮੀਡੀਆ ਸਰਕਾਰ ਦਾ ਬੁਲਾਰਾ ਬਣ ਗਈ, ਅਤੇ ਬਿਨਾਂ ਗੱਲੋਂ ਜੰਗ ਲਈ ਗੁਹਾਰ ਲਾਉਣ ਲੱਗੀ।

ਇੱਕ ਹੱਦ ਤੱਕ ਇਹ ਸਮਝ ਆਉਂਦਾ ਹੈ ਕਿਉਂਕਿ ਸਰਕਾਰ ਨੇ ਵੀ ਅੱਤਵਾਦੀ ਹਮਲਿਆਂ ਦਾ ਬਦਲਾ ਲੈਣ ਦੀ ਗੱਲ ਕੀਤੀ, ਪਰ ਇੱਥੇ ਮੀਡੀਆ ਜੰਗ ਦੀ ਚੀਅਰ ਲੀਡਰ ਹੀ ਬਣ ਗਈ।

ਇਹ ਵੀ ਪੜ੍ਹੋ:

ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਉਗਰ ਦੇਸ਼ਭਗਤੀ ਦੀ ਲਹਿਰ ਸੀ, ਪਰ ਮੀਡੀਆ ਨੇ ਇਸ ਦਾ ਫਾਇਦਾ ਚੁੱਕਿਆ, ਜਿਸ ਦੀ ਉਨ੍ਹਾਂ ਤੋਂ ਉਮੀਦ ਨਹੀਂ ਸੀ।

ਸੋਸ਼ਲ ਮੀਡੀਆ ਨੇ ਸਭ ਤੋਂ ਵੱਧ ਹੱਦ ਪਾਰ ਕੀਤੀ। ਉਨ੍ਹਾਂ ਨੇ ਇਹ ਜਾਣਨ ਵਿੱਚ ਦਿਲਚਸਪੀ ਵਿਖਾਈ ਕਿ ਅਸਲ ਜੰਗ ਸ਼ੁਰੂ ਕਦੋਂ ਹੋਵੇਗੀ। ਪਹਿਲੇ 24 ਘੰਟਿਆਂ ਲਈ ਸੋਸ਼ਲ ਮੀਡੀਆ 'ਤੇ ਅਜਿਹਾ ਮਾਹੌਲ ਸੀ ਕਿ ਬਾਲਾਕੋਟ 'ਤੇ ਹਮਲਿਆਂ ਨੇ ਪਾਕਿਸਤਾਨ ਨੂੰ ਖਤਮ ਕਰ ਦਿੱਤਾ ਹੈ।

ਫੇਰ ਕੁਝ ਟੀਵੀ ਚੈਨਲਾਂ ਨੇ ਜੰਗ ਚਾਹ ਰਹੇ ਲੋਕਾਂ ਦੀ ਇਸ ਤਰ੍ਹਾਂ ਪਿਆਸ ਬੁਝਾਈ ਕਿ ਉਹ ਏਅਰ ਸਟਰਾਈਕ ਦਾ ਨਾਟਕੀ ਰੂਪਾਂਤਰਨ ਵਿਖਾਉਣ ਲੱਗੇ।

ਅਗਲੇ ਦਿਨ ਬਚੀ ਖੁਚੀ ਕਸਰ ਅਖਬਾਰਾਂ ਨੇ ਪੂਰੀ ਕਰ ਦਿੱਤੀ ਇਹ ਕਹਿ ਕੇ ਕਿ ਪਾਕਿਸਤਾਨ ਖਤਮ ਹੋ ਗਿਆ ਹੈ।

ਹੁਣ ਅੱਗੇ ਕੀ?

ਜੇ ਸਰਕਾਰ ਸ਼ਾਂਤੀ ਵੱਲ ਨਹੀਂ ਜਾਂਦੀ ਤਾਂ ਉਹ ਕਈ ਫੌਜੀਆਂ ਦੀ ਮੌਤ ਦੀ ਜ਼ਿੰਮੇਵਾਰ ਹੋਵੇਗੀ। ਸੱਤਾਧਾਰੀ ਪਾਰਟੀ ਨੂੰ ਵੀ ਇਸ ਦੀ ਪਰਵਾਹ ਨਹੀਂ ਹੈ। ਅਸੀਂ ਬੁਰੀ ਤਰ੍ਹਾਂ ਫੱਸ ਚੁੱਕੇ ਹਾਂ।

ਜਦੋਂ ਵਿਦੇਸ਼ ਸਕੱਤਰ ਨੇ ਬਾਲਾਕੋਟ ਸਟਰਾਈਕ ਬਾਰੇ ਦੱਸਿਆ ਅਸੀਂ ਉਨ੍ਹਾਂ ਦੀ ਸਿਫਤ ਕਰਨ ਲੱਗੇ ਜੋ ਕਿ ਠੀਕ ਸੀ ਪਰ ਇਸ ਨਾਲ ਨਾ ਹੀ ਹੋਰ ਦੇਸ ਸੰਤੁਸ਼ਟ ਹੋਏ ਅਤੇ ਨਾ ਹੀ ਪਾਕਿਸਤਾਨ ਰੁਕਿਆ।

ਸਾਡਾ ਬਿਆਨ ਪਾਕਿਸਤਾਨ ਲਈ ਕੰਮ ਕਰ ਗਿਆ। ਅਸੀਂ ਸਾਫ ਦੱਸ ਦਿੱਤਾ ਕਿ ਅਸੀਂ ਸਟਰਾਈਕ ਕੀਤੀ, ਸਾਡਾ ਦੁਸ਼ਮਣ ਹੁਣ ਸਵੈ-ਰੱਖਿਆ ਦੀ ਭਾਸ਼ਾ ਬੋਲ ਸਕਦਾ ਹੈ। ਪਾਕਿਸਤਾਨ ਹੁਣ ਖੁਦ ਨੂੰ ਪੀੜਤ ਵਿਖਾਉਣ ਲਈ ਇਸ ਦਾ ਇਸਤੇਮਾਲ ਕਰ ਸਕਦਾ ਹੈ।

ਪੁਲਵਾਮਾ ਵਰਗੇ ਹਮਲੇ ਸਾਡਾ ਸਬਰ ਅਤੇ ਸੱਚਾਈ ਦੀ ਪ੍ਰੀਖਿਆ ਲੈਂਦੇ ਹਨ। ਇਹ ਦੋਵੇਂ ਸਰਕਾਰ ਅਤੇ ਦੇਸ਼ ਦੀ ਪ੍ਰੀਖਿਆ ਹੈ।

ਸਰਕਾਰ ਲਈ ਅਜਿਹੇ ਹਮਲੇ ਤੋਂ ਬਾਅਦ ਬਦਲਾ ਲੈਣ ਵਰਗਾ ਫ਼ੈਸਲਾ ਔਖਾ ਹੈ ਹਾਲਾਂਕਿ ਲੋਕ ਬਦਲਾ ਲੈਣਾ ਚਾਹੁੰਦੇ ਹਨ। ਇਹ ਫੈਸਲਾ ਕਰਨਾ ਔਖਾ ਹੈ ਕਿ ਅਸਲ ਵਿੱਚ ਕੀ ਕਰਨਾ ਚਾਹੀਦਾ ਹੈ।

ਅੱਤਵਾਦੀਆਂ ਦੇ ਮਨ ਵਿੱਚ ਡਰ ਪੈਦਾ ਕਰਨ ਲਈ ਜਵਾਬ ਦਮਦਾਰ ਹੋਣਾ ਚਾਹੀਦਾ ਹੈ ਪਰ ਅਜਿਹਾ ਫੈਸਲਾ ਸਭ ਤੋਂ ਲੁਕਾ ਕੇ ਕਰਨਾ ਚਾਹੀਦਾ ਹੈ।

ਇਸ ਨਾਲ ਸਿਰਫ ਲੋਕਾਂ ਪ੍ਰਭਾਵਿਤ ਹੁੰਦੇ ਹਨ ਅਤੇ ਮੁੱਦਾ ਐਨਾ ਵੱਡਾ ਨਹੀਂ ਬਣਦਾ।

ਇਹ ਵੀ ਪੜ੍ਹੋ:

ਫੈਸਲਾ ਫੌਜ ਅਤੇ ਸੁਰੱਖਿਆ ਦੇ ਮਾਹਿਰਾਂ ਨੂੰ ਲੈਣਾ ਚਾਹੀਦਾ ਹੈ ਪਰ ਅਸਲ ਸਵਾਲ ਇਹ ਹੈ ਕਿ ਅਜਿਹੇ ਫੈਸਲਿਆਂ ਕਾਰਨ ਜਿਸ ਨਾਲ ਸਰਕਾਰ ਨੂੰ ਫਾਇਦਾ ਮਿਲੇਗਾ, ਕੀ ਬਹਾਦਰ ਫੌਜੀਆਂ ਦਾ ਮਰਨਾ ਸਹੀ ਹੈ?

ਪੁਲਵਾਮਾ ਹਮਲਾ ਉਸ ਵੇਲੇ ਹੋਇਆ ਹੈ ਜਦੋਂ ਸੱਤਾਧਾਰੀ ਪਾਰਟੀ ਪ੍ਰਚਾਰ 'ਤੇ ਨਿਰਭਰ ਕਰਦੀ ਹੈ।

ਜਦੋਂ ਸੱਤਾ ਦਾ ਸਾਰਾ ਧਿਆਨ ਦਿਖਾਵੇ ਵੱਲ ਹੋਵੇ ਤਾਂ ਸੁਰੱਖਿਆ ਦੀ ਉਮੀਦ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)