#IamAgainstWar: 'ਪੰਜਾਬ ਜੰਗ ਦਾ ਮੈਦਾਨ ਨਹੀਂ ਬਣਨਾ ਚਾਹੀਦਾ'

ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਵਿਚਾਲੇ ਦੋਹਾਂ ਦੇਸਾਂ ਦੇ ਸ਼ਾਂਤੀ ਪਸੰਦ ਲੋਕ ਜੰਗ ਅਤੇ ਜੰਗ ਦੇ ਮਾਹੌਲ ਖ਼ਿਲਾਫ ਬੋਲ ਰਹੇ ਹਨ।

ਸੋਸ਼ਲ ਮੀਡੀਆ 'ਤੇ ਅਜਿਹੇ ਲੋਕਾਂ ਦੀ ਅਵਾਜ਼ ਕਾਰਨ #SayNoToWar ਦੇ ਨਾਲ #IamAgainstWar ਵੀ ਟਰੈਂਡ ਕਰ ਰਿਹਾ ਹੈ। ਫੇਸਬੁੱਕ ਅਤੇ ਟਵਿਟਰ 'ਤੇ ਲੋਕ ਜੰਗ ਖ਼ਿਲਾਫ ਅਭਿਆਨ ਚਲਾ ਰਹੇ ਹਨ।

ਇਹ ਵੀ ਪੜ੍ਹੋ:

ਟਵਿੱਟਰ ਯੂਜ਼ਰ ਜਪਨਾਮ ਸਿੰਘ ਨੇ ਲਿਖਿਆ ਮਾਸੂਮ ਜ਼ਿੰਦਗੀਆਂ ਅਤੇ ਖੂਨ ਦਾ ਵਪਾਰ ਬੰਦ ਕਰੋ। #IamAgainstWar

ਫ਼ਿਲਮਕਾਰ ਅਤੇ ਲੇਖਕ ਅਮਰਦੀਪ ਸਿੰਘ ਗਿੱਲ ਨੇ ਟਵੀਟ ਕੀਤਾ ਇਸ ਤੋਂ ਬੁਰਾ ਕੁਝ ਨਹੀਂ ਕਿ ਲੋਕ ਜੰਗ ਲਈ ਖ਼ੁਸ਼ੀ ਮਨਾ ਰਹੇ ਹਨ।

ਟਵਿੱਟਰ ਯੂਜ਼ਰ ਰੇਖਾ ਸਲੀਲਾ ਨਾਇਰ ਨੇ ਲਿਖਿਆ #IamAgainstWar. ਕਿਹਾ ਕਾਫ਼ੀ ਹੈ।

ਹੇਮਾ ਰਾਮਾਪ੍ਰਸਾਦ ਨਾਮ ਦੀ ਟਵਿੱਟਰ ਯੂਜ਼ਰ ਨੇ ਲਿਖਿਆ ਇਹ ਪਾਗਲਪਨ ਬੰਦ ਹੋ ਜਾਣਾ ਚਾਹੀਦਾ ਹੈ #IamAgainstWar #SayNoToWar

ਟਵਿੱਟਰ ਯੂਜ਼ਰ ਬੱਬੂ ਪਨੇਸਰ ਨੇ ਇੱਕ ਤਸਵੀਰ ਪੋਸਟ ਕਰਕੇ ਲਿਖਿਆ #IamAgainstWar#SayNoToWar

ਪੱਤਰਕਾਰ ਕਮਲਦੀਪ ਸਿੰਘ ਬਰਾੜ ਨੇ ਲਿਖਿਆ "ਪੰਜਾਬ ਜੰਗ ਦਾ ਮੈਦਾਨ ਨਹੀਂ ਬਣਨਾ ਚਾਹੀਦਾ। ਸਰਹੱਦ ਦੇ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਆਪਣੀ ਧਰਤੀ 'ਤੇ ਜੰਗ ਖ਼ਿਲਾਫ ਬੋਲਣਾ ਚਾਹੀਦਾ ਹੈ।"

ਪੱਤਰਕਾਰ ਹਰਪ੍ਰੀਤ ਸਿੰਘ ਕਾਹਲੋਂ ਨੇ ਆਪਣੀ ਫੇਸਬੁੱਕ ਪੋਸਟ ਜ਼ਰੀਏ ਦੋਹਾਂ ਦੇਸਾਂ ਨੂੰ ਤਬਾਹੀ ਦੇ ਇਸ ਰਾਹ ਨਾ ਜਾਣ ਲਈ ਅਪੀਲ ਕੀਤੀ। ਉਨ੍ਹਾਂ ਨੇ ਸਾਹਿਤਕ ਸਤਰਾਂ ਜ਼ਰੀਏ ਜੰਗ ਦੀ ਹਮਾਇਤ ਕਰਨ ਵਾਲਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।

ਲੇਖਕਾ ਸਰੀਮੋਈ ਪੀਊ ਕੁੰਡੂ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ "#IamAgainstWar ਕੀ ਇਹ ਮੈਨੂੰ ਐਂਟੀ-ਨੈਸ਼ਨਲ ਬਣਾ ਦੇਵੇਗਾ ਇਸ ਹੈਸ਼ਟੈਗ ਲਈ ਧੰਨਵਾਦ ਅਮਨਦੀਪ ਸੰਧੂ। ਮੈਂ ਆਸ ਕਰਦੀ ਹਾਂ ਕਿ ਲੋਕਾਂ ਦੇ ਦਿਲਾਂ ਵਿੱਚ ਵਧੇਰੇ ਜੋਸ਼ ਅਤੇ ਸਹੀ ਚੀਜ਼ਾਂ ਲਈ ਸਮਝ ਵਧੇ। ਜੰਗ ਕੋਈ ਰਿਐਲਟੀ ਟੈਲੀਵਿਜ਼ਨ ਨਹੀਂ। ਲਾਪਤਾ ਪਾਇਲਟ ਅਤੇ ਉਨ੍ਹਾਂ ਦੇ ਪਰਿਵਾਰ ਲਈ ਦੁਆਵਾਂ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)