#Balakot : ਭਾਰਤ ਦਾ ਦਾਅਵਾ, ਬਾਲਾਕੋਟ 'ਚ ਆਪਰੇਸ਼ਨ ਦੌਰਾਨ ਵੱਡੀ ਗਿਣਤੀ ’ਚ ਅੱਤਵਾਦੀ ਮਾਰੇ, ਕਿਵੇਂ ਕੀਤੀ LOC ਪਾਰ

ਤਸਵੀਰ ਸਰੋਤ, ISPR
ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੱਕ ਗੈਰ-ਫ਼ੌਜੀ ਆਪਰੇਸ਼ਨ ਵਿਚ ਜੈਸ਼-ਏ-ਮੁਹੰਮਦ ਦੇ ਵੱਡੀ ਗਿਣਤੀ ਵਿਚ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ।
ਨਿਸ਼ਾਨਾਂ ਬਣਾਏ ਗਏ ਕੈਂਪ ਦਾ ਸੰਚਾਲਕ ਜੈਸ਼ ਦੇ ਮੁਖੀ ਮਸੂਦ ਅਜਹਰ ਦਾ ਰਿਸ਼ਤੇਦਾਰ ਯੂਸਫ਼ ਅਜਹਰ ਸੀ।
ਮੰਗਲਵਾਰ ਤੜਕੇ ਫੌਜ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਨੇ ਐਲਓਸੀ ਦੀ ਉਲੰਘਣਾ ਕੀਤੀ ਹੈ ਅਤੇ ਪਾਕਿਸਤਾਨ ਦੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।
ਇਸ ਸਬੰਧੀ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਟਵੀਟ ਕੀਤਾ ਕਿ ਪਾਕਿਸਤਾਨ ਫੌਜ ਨੇ ਭਾਰਤ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।
ਭਾਰਤੀ ਹਵਾਈ ਫੌਜ ਨੇ ਜਿਸ ਬਾਲਾਕੋਟ ਉੱਤੇ ਏਅਰ ਸਟਰਾਇਕ ਕੀਤਾ ਹੈ, ਉਹ ਪਾਕਿਸਤਾਨ ਦੇ ਖ਼ੈਬਰ ਪਖਤੂਖਵਾ ਸੂਬੇ ਜੰਗਲੀ ਇਲਾਕੇ ਵਿਚ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਬੀਬੀਸੀ ਪੱਤਰਾਕਰ ਜ਼ੂਬੈਰ ਅਹਿਮਦ ਨੂੰ ਦੱਸਿਆ, " ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਖ਼ੈਬਰ ਪਖਤੂਖਵਾ ਸੂਬੇ ਵਿਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਤਬਾਹ ਕੀਤਾ ਹੈ।"
ਇਸ ਗੱਲ ਲੈਕੇ ਕਾਫ਼ੀ ਦੁਬਿਧਾ ਚੱਲ ਰਹੀ ਸੀ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿਚ ਬਾਲਾਕੋਟ ਨਾਮਕ ਥਾਂ ਨੂੰ ਨਿਸ਼ਾਨਾਂ ਬਣਾਇਆ ਹੈ ਜਾਂ ਫਿਰ ਪਾਕਿਸਤਾਨ ਸਾਸ਼ਿਤ ਕਸ਼ਮੀਰ ਵਿਚ, ਪਰ ਅਧਿਕਾਰਤ ਸੂਤਰਾਂ ਨੇ ਬੀਬੀਸੀ ਨੂੰ ਸਾਫ਼ ਕੀਤਾ ਕਿ ਇਹ ਏਅਰ ਸਟਰਾਇਕ ਖ਼ੈਬਰ ਪਖਤੂਖਵਾ ਸੂਬੇ ਕੀਤੀ ਗਈ ਹੈ। ਇਸ ਬਾਬਤ ਅਧਿਕਾਰਤ ਬਿਆਨ ਦੀ ਅਜੇ ਵੀ ਉਡੀਕ ਹੈ।
ਇਹ ਵੀ ਪੜ੍ਹੋ :
ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਭਾਰਤੀ ਹਵਾਈ ਫੌਜ ਨੇ ਇੱਕ ਗੈਰ -ਫੌਜੀ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਸਿਖਲਾਈ ਕੈਂਪ ਨੂੰ ਨਿਸ਼ਾਨਾਂ ਬਣਾ ਕੇ ਤਬਾਹ ਕੀਤਾ ਹੈ।
ਗੋਖਲੇ ਨੇ ਦਾਅਵਾ ਕੀਤਾ ਕਿ ਇਹ ਕੈਂਪ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜਹਰ ਦਾ ਕਰੀਬੀ ਰਿਸ਼ਤੇਦਾਰ ਮੌਲਾਨਾ ਯੂਸਫ਼ ਅਜਹਰ ਚਲਾ ਰਿਹਾ ਸੀ।
ਭਾਰਤੀ ਦਾਅਵੇ ਮੁਤਾਬਕ ਇਹ ਕੈਂਪ ਜੰਗਲੀ ਇਲਾਕੇ ਵਿਚ ਸੀ ਅਤੇ ਇਸ ਉੱਤੇ ਹਮਲਾ ਕਰਨ ਸਮੇਂ ਇਹ ਯਕੀਨੀ ਬਣਾਇਆ ਗਿਆ ਕਿ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ।
ਇਹ ਵੀ ਦਾਅਵਾ ਕੀਤਾ ਗਿਆ ਕਿ ਭਾਰਤ ਨੂੰ ਅਜਿਹੀ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਜੈਸ਼ ਮੁਲਕ ਭਰ ਵਿਚ ਆਤਮਘਾਤੀ ਹਮਲੇ ਕਰਵਾਉਣ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਕਾਰਵਾਈ ਕਰਨੀ ਲਾਜ਼ਮੀ ਸੀ।
ਭਾਰਤ ਵਿਦੇਸ਼ ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਜੈਸ਼-ਏ-ਮੁਹੰਮਦ ਪਿਛਲੇ ਦੋ ਦਹਾਕਿਆਂ ਤੋਂ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਲਈ ਪਾਕਿਸਤਾਨ ਵਿਚਲੇ ਕੈਂਪਾਂ ਵਿਚ ਸਿਖਲਾਈ ਦੇ ਰਿਹਾ ਸੀ। ਪਹਿਲਾਂ ਪਠਾਨਕੋਟ ਅਤੇ ਫਿਰ ਪੁਲਵਾਮਾ ਵਿਚ ਹਮਲ਼ਾ ਇਸ ਦੀ ਪ੍ਰਤੱਖ ਮਿਸਾਲ ਹੈ।
ਇਹ ਵੀ ਕਿਹਾ ਗਿਆ ਸੈਂਕੜੇ ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਕੈਂਪ ਚਲਾਉਣੇ ਅਤੇ ਸਰਕਾਰ ਨੂੰ ਪਤਾ ਨਾ ਹੋਵੇ ਇਹ ਸੰਭਵ ਨਹੀਂ ਹੈ । ਪਾਕਿਸਤਾਨ ਨੂੰ ਵਾਰ-ਵਾਰ ਇਸ ਦੀ ਜਾਣਕਾਰੀ ਤੇ ਸਬੂਤ ਦਿੱਤੇ ਗਏ ਪਰ ਪਾਕਿਸਤਾਨ ਨੇ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ।
ਕਿਵੇਂ ਕੀਤੀ ਗਈ ਕਾਰਵਾਈ
ਇਸ ਤੋਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਸੂਤਰਾਂ ਨੇ ਬੀਬੀਸੀ ਨੂੰ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਅਸਲ ਕੰਟਰੋਲ ਰੇਖਾ(LOC) ਪਾਰ ਕਰਕੇ ਕਈ ਥਾਵਾਂ ਉੱਤੇ ਬੰਬ ਸੁੱਟੇ ਹਨ।
ਹਵਾਈ ਫੌਜ ਦੇ ਸੂਤਰਾਂ ਨੇ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨੂੰ ਇਸ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਤੜਕੇ ਅੰਬਾਲਾ ਤੋਂ ਕਈ ਮਿਰਾਜ ਜਹਾਜ਼ ਉੜੇ ਅਤੇ ਬਿਨਾਂ ਕੌਮਾਂਤਰੀ ਸਰਹੱਦ ਦਾ ਉਲੰਘਣ ਕੀਤੇ ਤੈਅ ਨਿਸ਼ਾਨਿਆਂ ਉੱਤੇ ਬੰਬ ਬਰਸਾਏ।
ਦੱਸਿਆ ਗਿਆ ਕਿ ਐਲਓਸੀ ਨੂੰ ਪਾਰ ਕਰਕੇ ਕੰਟਰੋਲ ਰੇਖਾ ਨੇੜਲੇ ਕਸਬੇ ਬਾਲਾਕੋਟ ਉੱਤੇ ਬੰਬ ਵਰਸਾਏ।
ਭਾਰਤੀ ਹਵਾਈ ਫੌਜ ਦੇ ਸੂਤਰਾਂ ਨੇ ਇਹ ਪੂਰੀ ਕਾਰਵਾਈ ਕਰੀਬ ਅੱਧੇ ਘੰਟੇ ਵਿਚ ਪੂਰੀ ਕੀਤੀ । ਜਹਾਜ਼ ਤੜਕੇ ਕਰੀਬ ਤਿੰਨ ਵਜੇ ਉਡੇ ਅਤੇ ਸਾਢੇ ਤਿੰਨ ਵਜੇ ਸੁਰੱਖਿਅਤ ਵਾਪਸ ਆ ਗਏ।
ਭਾਰਤੀ ਸੰਸਦ ਵਿਚ ਵਿਰੋਧੀ ਧਿਰ ਦੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਹਵਾਈ ਫੌਜ ਨੂੰ ਇਸ ਕਾਰਵਾਈ ਲਈ ਵਧਾਈ ਦਿੱਤੀ ਹੈ। ਆਪਣੇ ਟਵੀਟ ਰਾਹੀ ਰਾਹੁਲ ਗਾਂਧੀ ਨੇ ਕਿਹਾ, 'ਮੈਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨੂੰ ਸਲਾਮ ਕਰਦਾ ਹਾਂ'
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪਾਕਿਸਤਾਨ ਦਾ ਦਾਅਵਾ
ਮੰਗਲਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਨੇ ਐਲਓਸੀ ਦੀ ਉਲੰਘਣਾ ਕੀਤੀ ਹੈ ਅਤੇ ਪਾਕਿਸਤਾਨ ਦੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।
ਇਸ ਸਬੰਧੀ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਟਵੀਟ ਕੀਤਾ ਕਿ ਪਾਕਿਸਤਾਨ ਫੌਜ ਨੇ ਭਾਰਤ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਹ ਵੀ ਪੜ੍ਹੋ:
ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਹੋਰ ਟਵੀਟ ਕਰਕੇ ਲਿਖਿਆ, "ਭਾਰਤੀ ਜਹਾਜ਼ਾਂ ਨੇ ਮੁਜ਼ਫਰਾਬਾਦ ਸੈਕਟਰ ਤੋਂ ਘੁਸਪੈਠ ਕੀਤੀ। ਪਾਕਿਸਤਾਨੀ ਹਵਾਈ ਫੌਜ ਵੱਲੋਂ ਤਤਕਾਲ ਅਤੇ ਅਸਰਦਾਰ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਉਹ ਭੱਜਣ ਲੱਗੇ। ਭੱਜਦੇ ਹੋਏ ਉਨ੍ਹਾਂ ਨੇ ਜਲਦਬਾਜ਼ੀ ਵਿੱਚ ਕੁਝ ਬੰਬ ਸੁੱਟੇ ਜੋ ਬਾਲਕੋਟ ਨੇੜੇ ਡਿੱਗੇ। ਇਸ ਵਿੱਚ ਕੋਈ ਨੁਕਸਾਨ ਜਾਂ ਜ਼ਖਮੀ ਨਹੀਂ ਹੋਇਆ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3

End of X post, 4
ਪਾਕਿਸਤਾਨ ਨੇ ਇਹ ਦਾਅਵਾ ਉਸ ਵੇਲੇ ਕੀਤਾ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੁਲਵਾਮਾ ਹਮਲੇ ਕਾਰਨ ਤਣਾਅ ਚੱਲ ਰਿਹਾ ਹੈ।
ਪੁਲਵਾਮਾ ਹਮਲਾ, 40 ਜਵਾਨ ਹਲਾਕ
14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਪੁਲਵਾਮਾ ਜ਼ਿਲ੍ਹੇ ਦੇ ਲੇਥਪੁਰਾ ਨੇੜੇ ਸ੍ਰੀਨਗਰ-ਜੰਮੂ ਰਾਜਮਾਰਗ ਉੱਤੇ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰਕੇ ਸੀਆਰਪੀਐੱਫ਼ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿਚ 40 ਜਵਾਨ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਸਨ ।
ਸੀਆਰਪੀਐੱਫ਼ ਦੇ ਜਵਾਨਾਂ ਦੀਆਂ ਬੱਸਾਂ ਦਾ ਕਾਫ਼ਲਾ ਇਸ ਰਸਤੇ ਤੋਂ ਜਾ ਰਿਹਾ ਸੀ। ਇਸੇ ਦੌਰਾਨ ਅੱਤਵਾਦੀਆਂ ਨੇ ਬੱਸ ਨੂੰ ਨਿਸ਼ਾਨਾਂ ਬਣਾ ਕੇ ਧਮਾਕਾ ਕੀਤਾ ਸੀ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਇਸ ਹਮਲੇ ਨੂੰ ਆਤਮਘਾਤੀ ਵਾਰਦਾਤ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬੁਲਾਰੇ ਮੁਹੰਮਦ ਹਸਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਦਿਲ ਅਹਿਮਦ ਉਰਫ਼ ਵਿਕਾਸ ਕਮਾਂਡੋ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ । ਵਿਕਾਸ ਕਮਾਂਡੋ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ:
ਗ੍ਰਹਿ ਮੰਤਰਾਲੇ ਮੁਤਾਬਕ 2018 ਵਿੱਚ ਘੱਟੋ-ਘੱਟ 250 ਕੱਟੜਵਾਦੀ, 84 ਸੁਰੱਖਿਆ ਕਰਮੀ ਅਤੇ 150 ਆਮ ਲੋਕ ਮਾਰੇ ਗਏ। ਇਸ ਸਾਲ ਪਿਛਲੇ 6 ਹਫ਼ਤਿਆਂ ਵਿੱਚ 20 ਕੱਟੜਵਾਦੀ ਮਾਰੇ ਗਏ ਹਨ।
ਕੀ ਹੈ ਐੱਲਓਸੀ (ਲਾਈਨ ਆਫ ਕੰਟਰੋਲ)?
- ਭਾਰਤ ਪਾਕਿਸਤਾਨ ਵਿਚਾਲੇ 1947-48 ਦੀ ਜੰਗ ਤੋਂ ਬਾਅਦ 1949 ਵਿੱਚ ਕਰਾਚੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗਬੰਦੀ ਦੀ ਹੱਦ ( ਸੀਜ਼ਫਾਇਰ ਲਾਈਨ) ਨਿਰਧਾਰਿਤ ਹੋਈ ਸੀ।
- 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ 1972 ਵਿੱਚ ਸ਼ਿਮਲਾ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਲਗਪਗ 1949 ਦੀ ਜੰਗਬੰਦੀ ਦੀ ਰੇਖਾ ਨੂੰ ਹੀ ਲਾਈਨ ਆਫ ਕੰਟਰੋਲ ਮੰਨ ਲਿਆ ਗਿਆ ਸੀ।
- ਐੱਲਓਸੀ ਦੇ ਇੱਕ ਪਾਸੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਹੈ ਤੇ ਦੂਜੇ ਪਾਸੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਹੈ। ਐੱਲਓਸੀ 740 ਕਿਲੋਮੀਟਰ ਲੰਬੀ ਹੈ। ਇਸ ਦੇ ਦੋਨੋਂ ਪਾਸੇ ਭਾਰਤ ਤੇ ਪਾਕਿਸਤਾਨ ਦੇ ਹਜ਼ਾਰਾਂ ਫੌਜੀ ਕਈ ਦਹਾਕਿਆਂ ਤੋਂ ਤਾਇਨਾਤ ਹਨ।
- 1972 ਦੇ ਸਮਝੌਤੇ ਤਹਿਤ ਭਾਰਤ ਤੇ ਪਾਕਿਸਤਾਨ ਦੇ ਫੌਜੀ ਅਫਸਰਾਂ ਦੀ ਰਜ਼ਾਮੰਦੀ ਨਾਲ ਐੱਲਓਸੀ ਜੰਮੂ-ਕਸ਼ਮੀਰ ਵਿੱਚ ਸੰਗਮ ਤੋਂ ਪੁਆਈਂਟ NJ9842 (ਨੌਰਥ ਜਲੌਟਾ) ਤੱਕ ਹੈ।
- ਆਮ ਲੋਕਾਂ ਦੀ ਸਮਝ ਵਿੱਚ ਜੰਮੂ ਵਿੱਚ ਐੱਲਓਸੀ ਪੁੰਛ ਤੇ ਰਾਜੌਰੀ ਕੋਲੋਂ ਨਿਕਲਦੀ ਹੈ ਤੇ ਕਸ਼ਮੀਰ ਵਿੱਚ ਇਹ ਕੁਪਵਾੜਾ ਤੇ ਉੜੀ ਕੋਲੋਂ ਲੰਘਦੀ ਹੈ।
- ਐੱਲਓਸੀ ਦੇ ਦੋਵੇਂ ਪਾਸੇ ਫੌਜੀਆਂ ਦੀ ਫਾਇਰਿੰਗ ਆਮ ਗੱਲ ਹੈ। 1990ਵਿਆਂ ਵਿੱਚ ਭਾਰਤੀ ਫੌਜ ਨੇ ਐੱਲਓਸੀ ਦੀ ਤਾਰਬੰਦੀ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਦਾ ਪਾਕਿਸਤਾਨ ਨੇ ਵਿਰੋਧ ਕੀਤਾ ਸੀ।
- 2003 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਐੱਲਓਸੀ 'ਤੇ ਜੰਗਬੰਦੀ ਦੇ ਐਲਾਨ ਤੋਂ ਬਾਅਦ 2004 ਵਿੱਚ ਐੱਲਓਸੀ 'ਤੇ ਜੰਗਬੰਦੀ ਦਾ ਕੰਮ ਪੂਰਾ ਕਰ ਲਿਆ ਗਿਆ ਸੀ। 2003 ਤੋਂ 2013 ਤੱਕ ਐੱਲਓਸੀ 'ਤੇ ਫਾਇਰਿੰਗ ਦੀਆਂ ਘਟਨਾਵਾਂ ਬਹੁਤ ਘੱਟ ਗਈਆਂ ਸਨ ਪਰ 2013 ਤੋਂ ਬਾਅਦ ਇਹ ਫਿਰ ਵਧ ਗਈਆਂ ਹਨ।
- ਐੱਲਓਸੀ ਕੌਮਾਂਤਰੀ ਤੌਰ 'ਤੇ ਮਾਨਤਾ ਪ੍ਰਾਪਤ ਕੌਮਾਂਤਰੀ ਸਰਹੱਦ ਨਹੀਂ ਹੈ।
ਇਹ ਵੀਡੀਓ ਤੁਾਹਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3

End of YouTube post, 4