ਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗ

ਮਾਇਆਵਤੀ

ਤਸਵੀਰ ਸਰੋਤ, SADHNA SINGH FB/GETTY IMAGES

ਤੁਸੀਂ ਸੁਣਿਆ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਬਹੁਜਨ ਸਮਾਜ ਪਾਰਟੀ ਦੀ ਨੇਤਾ ਮਾਇਆਵਤੀ 'ਮਹਿਲਾ ਹਨ ਜਾਂ ਪੁਰਸ਼' ਅਤੇ 'ਉਨ੍ਹਾਂ ਨੇ ਸੱਤਾ ਲਈ ਇੱਜ਼ਤ ਵੇਚ ਦਿੱਤੀ ਹੈ'।

ਸਾਧਨਾ ਸਿੰਘ ਨੇ ਹੁਣ ਆਪਣੀ ਟਿੱਪਣੀ ਲਈ ਮਾਫ਼ੀ ਮੰਗ ਲਈ ਹੈ ਪਰ ਮਾਇਆਵਤੀ 'ਤੇ ਮਹਿਲਾ ਨੇਤਾ ਅਕਸਰ ਟਿੱਪਣੀ ਕਰਦੀਆਂ ਆਈਆਂ ਹਨ। ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਤੋਂ ਮਾੜੀ ਹੈ।

ਪਰ ਇਸ ਦੀ ਵਜ੍ਹਾ ਸਮਝਣ ਤੋਂ ਪਹਿਲਾਂ ਇਹ ਵੀ ਦੱਸ ਦੇਈਏ ਕਿ, ਔਰਤਾਂ ਹੀ ਨਹੀਂ ਮਰਦ ਵੀ ਇਸ ਵਿੱਚ ਪਿੱਛੇ ਨਹੀਂ ਰਹੇ ਹਨ।

ਜਦੋਂ 1990 ਦੇ ਦਹਾਕੇ ਵਿੱਚ ਮਾਇਆਵਤੀ ਨੇ ਪਹਿਲੀ ਵਾਰ ਵਾਲ ਛੋਟੇ ਕਰਵਾਏ ਤਾਂ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਨੇ ਉਨ੍ਹਾਂ ਨੂੰ 'ਪਰਕਟੀ' ਔਰਤ ਕਿਹਾ ਸੀ।

ਇਹ ਵੀ ਪੜ੍ਹੋ:

ਯਾਨੀ ਚੰਗੀਆਂ ਭਾਰਤੀ ਔਰਤਾਂ ਵਾਲ ਰੱਖਦੀਆਂ ਹਨ, ਵਾਲ ਕੱਟ ਲੈਣ ਤਾਂ ਔਰਤਾਂ ਪੱਛਮੀ ਸੱਭਿਅਤਾ ਵਾਲੀ ਹੋ ਜਾਂਦੀ ਹੈ।

1995 ਵਿੱਚ ਜਦੋਂ ਉੱਤਰ ਪ੍ਰਦੇਸ਼ ਦੀ ਗਠਜੋੜ ਸਰਕਾਰ ਤੋਂ ਬਹੁਜਨ ਸਮਾਜਵਾਦੀ ਪਾਰਟੀ ਨੇ ਹਮਾਇਤ ਵਾਪਸ ਲੈ ਲਈ ਤਾਂ ਉਸ ਦੇ ਬਾਅਦ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਨੇ ਸੂਬੇ ਦੇ ਗੈਸਟ ਹਾਊਸ ਵਿੱਚ ਠਹਿਰੀ ਮਾਇਆਵਤੀ 'ਤੇ ਹਮਲਾ ਕੀਤਾ।

ਹਮਲੇ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਦੇ ਖਿਲਾਫ਼ ਅਪਰਾਧਿਕ ਮੁਕੱਦਮਾ ਦਰਜ ਹੋਇਆ।

ਸਾਧਨਾ ਸਿੰਘ ਨੇ ਮਾਇਆਵਤੀ ਬਾਰੇ ਕੀਤੀ ਟਿੱਪਣੀ ਲਈ ਮੁਆਫੀ ਮੰਗੀ ਹੈ

ਤਸਵੀਰ ਸਰੋਤ, FACEBOOK/SADHANABJP

ਤਸਵੀਰ ਕੈਪਸ਼ਨ, ਸਾਧਨਾ ਸਿੰਘ ਨੇ ਮਾਇਆਵਤੀ ਬਾਰੇ ਕੀਤੀ ਟਿੱਪਣੀ ਲਈ ਮੁਆਫੀ ਮੰਗੀ ਹੈ

ਪੱਤਰਕਾਰ ਨੇਹਾ ਦੀਕਸ਼ਿਤ ਮੁਤਾਬਿਕ 20 ਸਾਲ ਬਾਅਦ ਵੀ ਉਹ ਮਾਮਲਾ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ। ਮਾਇਆਵਤੀ 'ਤੇ ਆਪਣੇ ਲੇਖ ਵਿੱਚ ਉਨ੍ਹਾਂ ਨੇ ਦੱਸਿਆ ਕਿ ਬਲਾਤਕਾਰ ਦੇ ਇਲਜ਼ਾਮ ਦੇ ਬਾਅਦ ਮੁਲਾਇਮ ਸਿੰਘ ਨੇ ਉਸੇ ਸਾਲ ਮੈਨਪੁਰੀ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ, ''ਕੀ ਮਾਇਆਵਤੀ ਇੰਨੀ ਸੁੰਦਰ ਹਨ ਕਿ ਕੋਈ ਉਨ੍ਹਾਂ ਦਾ ਬਲਾਤਕਾਰ ਕਰਨ ਦੀ ਇੱਛਾ ਰੱਖੇਗਾ।''

ਇਸ ਦਾ ਮਤਲਬ ਇਹ ਹੋਇਆ ਕਿ 'ਸੁੰਦਰ' ਔਰਤਾਂ ਦਾ ਹੀ ਬਲਾਤਕਾਰ ਹੁੰਦਾ ਹੈ, ਔਰਤ ਸੁੰਦਰ ਨਹੀਂ ਹੋਵੇ ਤਾਂ ਬਲਾਤਕਾਰ ਕਰਨ ਦੇ 'ਲਾਇਕ' ਨਹੀਂ ਹੈ ਅਤੇ ਆਪਣੀ ਸੁੰਦਰਤਾ ਕਾਰਨ ਔਰਤਾਂ ਆਪਣੇ ਬਲਾਤਕਾਰ ਲਈ ਜ਼ਿੰਮੇਵਾਰ ਹਨ।

ਬਿਆਨ ਹੋਰ ਨੇਤਾਵਾਂ ਦੇ ਵੀ ਹਨ ਪਰ ਉਨ੍ਹਾਂ ਨੂੰ ਦੁਹਰਾਉਣ ਦਾ ਕੀ ਫਾਇਦਾ। ਇੰਨਾ ਜਾਣਨਾ ਕਾਫੀ ਹੈ ਕਿ ਮਾਇਆਵਤੀ 'ਤੇ ਔਰਤਾਂ ਹੀ ਨਹੀਂ ਮਰਦ ਵੀ 'ਸੈਕਸਿਸਟ' ਟਿੱਪਣੀਆਂ ਕਰਦੇ ਹਨ।

ਅਜਿਹੀਆਂ ਟਿੱਪਣੀਆਂ ਜੋ ਔਰਤਾਂ ਦੇ ਬਾਰੇ ਰੂੜੀਵਾਦੀ ਵਿਚਾਰਧਾਰਾ ਨੂੰ ਅੱਗੇ ਲੈ ਜਾਂਦੀਆਂ ਹਨ।

ਔਰਤਾਂ, ਔਰਤਾਂ ਦੇ ਖਿਲਾਫ ਕਿਉਂ?

ਪਰ ਮੁੜ ਤੋਂ ਇਹ ਸਵਾਲ ਆ ਜਾਂਦਾ ਹੈ ਕਿ ਇੱਕ ਔਰਤ, ਔਰਤ ਦੇ ਖਿਲਾਫ ਕਿਉਂ ਬੋਲੀ?

ਅਤੇ ਇਸ ਦਾ ਜਵਾਬ ਇੰਨਾ ਮੁਸ਼ਕਿਲ ਵੀ ਨਹੀਂ ਹੈ।

ਜੇ ਤੁਸੀਂ ਸਹਿਜਤਾ ਨਾਲ ਇਹ ਮੰਨ ਸਕਦੇ ਹੋ ਕਿ ਮੁਲਾਇਮ ਸਿੰਘ ਯਾਦਵ ਸਣੇ ਹੋਰ ਮਰਦ ਆਪਣੀ ਪਰਵਰਿਸ਼ ਅਤੇ ਸਮਾਜ ਵਿੱਚ ਪ੍ਰਚਲਿਤ ਪੁਰਾਣੀ ਸੋਚ ਦੇ ਚੱਲਦੇ ਇਹ ਸਭ ਕਹਿੰਦੇ ਹਨ ਤਾਂ ਔਰਤਾਂ ਵੀ ਉਸੇ ਸਿਆਸੀ ਮਾਹੌਲ ਵਿੱਚ ਜੀਅ ਰਹੀਆਂ ਹਨ।

ਸਮਾਜ ਜਦੋਂ ਮਰਦ ਪ੍ਰਧਾਨ ਹੁੰਦਾ ਹੈ ਤਾਂ ਔਰਤਾਂ ਨੂੰ ਖਾਸ ਤੌਰ 'ਤੇ ਦਲਿਤ ਔਰਤਾਂ ਨੂੰ ਨੀਵੀਂ ਨਜ਼ਰ ਨਾਲ ਦੇਖਣਾ ਸਹੀ ਸਮਝਿਆ ਜਾਣ ਲਗਦਾ ਹੈ।

ਮੁਲਾਇਮ ਸਿੰਘ ਵੀ ਕਈ ਵਾਰ ਮਾਇਆਵਤੀ ਨੂੰ ਟਿੱਪਣੀਆਂ ਕਰਨ ਬਾਰੇ ਵਿਵਾਦਾਂ ਵਿੱਚ ਰਹੇ ਹਨ

ਤਸਵੀਰ ਸਰੋਤ, Pti

ਤਸਵੀਰ ਕੈਪਸ਼ਨ, ਮੁਲਾਇਮ ਸਿੰਘ ਵੀ ਕਈ ਵਾਰ ਮਾਇਆਵਤੀ ਨੂੰ ਟਿੱਪਣੀਆਂ ਕਰਨ ਬਾਰੇ ਵਿਵਾਦਾਂ ਵਿੱਚ ਰਹੇ ਹਨ

ਸਾਧਾਨ ਸਿੰਘ ਨੇ ਜਦੋਂ ਮਾਇਆਵਤੀ ਦੇ 'ਕੱਪੜੇ ਫਟਣ ਕਾਰਨ ਉਨ੍ਹਾਂ ਨੂੰ ਦਾਗਦਾਰ ਮਹਿਲਾ' ਹੋਣ ਦੀ ਗੱਲ ਕੀਤੀ ਤਾਂ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਗੱਲ ਦਾ ਮਕਸਦ ਤਾਂ ਇਹ ਹੈ ਕਿ ਬਲਾਤਕਾਰ ਪੀੜਤ ਔਰਤ ਹਮੇਸ਼ਾ ਲਈ 'ਦਾਗਦਾਰ' ਹੋ ਜਾਂਦੀ ਹੈ।

ਜਾਂ ਜਦੋਂ ਸਾਲ 2014 ਵਿੱਚ ਭਾਰਤੀ ਜਨਤਾ ਪਾਰਟੀ ਦੀ ਆਗੂ ਸ਼ਾਇਨਾ ਐੱਨ.ਸੀ ਨੇ ਜੈਪੁਰ ਵਿੱਚ ਇੱਕ ਸੰਮੇਲਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਮਾਇਆਵਤੀ 'ਹੀ' ਹਨ ਜਾਂ 'ਸ਼ੀ'।

ਸ਼ਾਇਨਾ ਫੈਸ਼ਨ ਡਿਜ਼ਾਇਨਰ ਵੀ ਹਨ ਅਤੇ ਮਾਇਆਵਤੀ ਦੇ ਪਹਿਰਾਵ, ਵਾਲਾਂ ਦੇ ਸਟਾਈਲ 'ਤੇ ਉਨ੍ਹਾਂ ਦੇ ਇਹ ਟਿੱਪਣੀ ਇਸ ਸਮਝ ਨੂੰ ਦਿਖਾਉਂਦੀ ਹੈ ਕਿ ਔਰਤ ਮੰਨੀ ਜਾਣ ਲਈ ਖਾਸ ਤਰੀਕੇ ਦੇ ਪਹਿਰਾਵੇ ਅਤੇ ਸ਼ਿੰਗਾਰ ਦੀ ਲੋੜ ਹੈ।

ਬਲਕਿ ਖੱਬੇ ਪੱਖੀ ਕਵਿਤਾ ਕ੍ਰਿਸ਼ਨਨ ਅਨੁਸਾਰ ਇਸ ਦਾ ਇਹ ਮਤਲਬ ਵੀ ਸੀ ਕਿ ''ਸੱਤਾ ਮਰਦਾਂ ਦਾ ਅਧਿਕਾਰ ਖੇਤਰ ਹੈ ਅਤੇ ਮਾਇਆਵਤੀ ਵਿਆਹੁਤਾ ਨਹੀਂ ਹਨ, ਉਨ੍ਹਾਂ ਦੇ ਛੋਟੇ ਵਾਲ ਹਨ ਸਾੜੀ ਨਹੀਂ ਪਹਿਣਦੀ।''

ਜਾਤੀ ਅਤੇ ਵਰਗ

ਮਾਇਆਵਤੀ ਇਕੱਲੀ ਅਜਿਹੀ ਨੇਤਾ ਨਹੀਂ ਜਿਨ੍ਹਾਂ ਦੇ ਖਿਲਾਫ ਸੈਕਸਿਸਟ ਟਿੱਪਣੀਆਂ ਕੀਤੀਆਂ ਗਈਆਂ ਹੋਣ - ਭਾਵੇਂ ਮਰਦਾਂ ਜਾਂ ਔਰਤਾਂ ਵੱਲੋਂ ਹੋਣ।

ਪਰ ਉਨ੍ਹਾਂ ਦੇ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਅਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਬਾਵਜੂਦ ਵਿਤਕਰੇ ਨਾਲ ਜੂਝਣਾ ਪਿਆ ਹੈ।

ਪੱਤਰਕਾਰ ਅਜੌਏ ਬੌਸ ਨੇ ਉਨ੍ਹਾਂ ਦੇ ਜੀਵਨ 'ਤੇ ਆਪਣੀ ਕਿਤਾਬ 'ਬਹਿਨਜੀ: ਆ ਪੌਲੀਟਿਕਲ ਬਾਇਓਗਰਾਫੀ ਆਫ ਮਾਇਆਵਤੀ' ਵਿੱਚ ਇਸ ਬਾਰੇ ਕਾਫੀ ਦੱਸਿਆ ਹੈ।

ਉਹ ਲਿਖਦੇ ਹਨ ਕਿ ਸੰਸਦ ਵਿੱਚ ਮਹਿਲਾ ਸੰਸਦ ਮੈਂਬਰ ਮਾਇਆਵਤੀ ਦੇ ਵਾਲਾਂ ਵਿੱਚ ਤੇਲ ਲਾ ਕੇ ਆਉਣ 'ਤੇ ਹੱਸਦੀਆਂ ਸਨ। ਸ਼ਿਕਾਇਤ ਵੀ ਕਰਦੀਆਂ ਸਨ ਕਿ ਮਾਇਆਵਤੀ ਨੂੰ ਬਹੁਤ ਪਸੀਨਾ ਆਉਂਦਾ ਹੈ ਇਸ ਲਈ ਉਨ੍ਹਾਂ ਨੂੰ ਤੇਜ਼ ਪਰਫਿਊਮ ਲਗਾਉਣਾ ਚਾਹੀਦਾ ਹੈ।

ਮਾਇਆਵਤੀ

ਤਸਵੀਰ ਸਰੋਤ, Getty Images

ਕਾਂਗਰਸ ਨੇਤਾ ਰੀਟਾ ਬਹੁਗੁਨਾ ਜੋਸ਼ੀ ਨੇ ਸਾਲ 2009 ਵਿੱਚ ਉਸ ਵਕਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ 'ਤੇ ਬੈਠੀ ਮਾਇਆਵਤੀ ਤੋਂ ਬਲਾਤਕਾਰ ਪੀੜਤਾਂ ਲਈ ਮੁਆਵਜ਼ੇ ਦੀ ਰਕਮ ਵਧਾਉਣ ਬਾਰੇ ਕਿਹਾ ਕਿ ਮਾਇਆਵਤੀ ਨੂੰ ਸ਼ਰਮਿੰਦਾ ਕਰਨ ਲਈ ਉਨ੍ਹਾਂ 'ਤੇ ਮੁਆਵਜ਼ੇ ਦੀ ਰਕਮ ਸੁੱਟ ਕੇ ਕਹਿਣਾ ਚਾਹੀਦਾ ਹੈ ਕਿ ਜੇ ਤੁਸੀਂ ਬਲਾਤਕਾਰ ਲਈ ਰਾਜ਼ੀ ਹੋ ਜਾਓ ਤਾਂ ਤੁਹਾਨੂੰ ਇੱਕ ਕਰੋੜ ਰੁਪਏ ਦੇਵਾਂਗੇ।

ਜਿਵੇਂ ਮੈਂ ਕਿਹਾ ਸੀ ਹਰ ਟਿੱਪਣੀ ਪਿਛਲੀ ਤੋਂ ਹੋਰ ਮਾੜੀ ਸੀ।

ਇਹ ਮਰਦ-ਔਰਤ ਦਾ ਮੁਕਾਬਲਾ ਹੀ ਨਹੀਂ ਸਾਡੀ ਸਿਆਸਤ ਅਤੇ ਸਮਾਜ ਦੀ ਗੱਲ ਹੈ। ਔਰਤ ਹੀ ਔਰਤ ਦੇ ਖਿਲਾਫ਼ ਹੁੰਦੀ ਹੈ, ਜਿਵੇਂ ਹਲਕੇ ਤਰਕ ਦੇ ਪਿੱਛੇ ਲੁਕਣਾ ਆਖਿਰ ਕਦੋਂ ਤੱਕ ਜਾਇਜ਼ ਠਹਿਰਾਓਗੇ।

ਸਿਆਸਤ ਦੇ ਗਲਿਆਰਿਆਂ ਵਿੱਚ ਵਹਿੰਦੀ ਫਿਜ਼ਾ ਸਾਡੇ ਸਾਰੇ ਆਗੂਆਂ ਨੂੰ ਬਦਲਣੀ ਹੋਵੇਗੀ। ਪਰਵਰਿਸ਼ ਅਤੇ ਰੂੜੀਵਾਦੀ ਸੋਚ ਨੂੰ ਪਿੱਛੇ ਛੱਡ ਔਰਤਾਂ ਅਤੇ ਕਥਿਤ ਨੀਵੀਆਂ ਜਾਤਾਂ ਪ੍ਰਤੀ ਸਮਾਨਤਾ, ਇੱਜ਼ਤ ਅਤੇ ਸੰਵੇਦਨਸ਼ੀਲਤਾ ਸਾਰਿਆਂ ਨੂੰ ਲਿਆਉਣੀ ਪਵੇਗੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)