ਪੰਜਾਬ ਵਿੱਚ ਮੋਦੀ ਦੇ ਗੁਰਦਾਸਪੁਰ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ 5 ਕਾਰਨ

ਗੁਰਦਾਸਪੁਰ ਰੈਲੀ, ਨਰਿੰਦਰ ਮੋਦੀ

ਤਸਵੀਰ ਸਰੋਤ, Bjp/twitter

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੇ ਮਾਝੇ ਇਲਾਕੇ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਰਾਹੀਂ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਦੀ ਆਮਦ ਨੂੰ ਦੇਖਦੇ ਹੋਏ ਵੱਡੇ-ਵੱਡੇ ਹੋਰਡਿੰਗ ਦੂਰ ਤੋਂ ਹੀ ਨਜ਼ਰ ਆ ਰਹੇ ਹਨ।

ਕੁਝ ਹੋਰਡਿੰਗਜ਼ ਉਤੇ ਇਸ ਨੂੰ ਮਹਾਂ ਰੈਲੀ ਦਾ ਨਾਮ ਦਿੱਤਾ ਹੋਇਆ ਅਤੇ ਕੁਝ ਉਤੇ ਧੰਨਵਾਦ ਰੈਲੀ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਗਿਆ ਹੈ।

ਵੀਡੀਓ ਕੈਪਸ਼ਨ, ਪੰਜਾਬ ਦੇ ਲੋਕਾਂ ਨੂੰ ਕੀ ਹਨ ਪ੍ਰਧਾਨ ਮੰਤਰੀ ਮੋਦੀ ਤੋਂ ਆਸਾਂ

ਇਸ ਦੌਰਾਨ ਇੱਕ ਰਿਕਸ਼ੇ ਉਤੇ ਲਾਊਡ ਸਪੀਕਰ ਰਾਹੀਂ ਇਕ ਵਿਅਕਤੀ ਆਨਊਂਸਮੈਂਟ ਕਰਦਾ ਹੋਇਆ ਨਜ਼ਰ ਆਇਆ ਜੋ ਆਖ ਰਿਹਾ ਸੀ ਕਿ ਲੋਕਾਂ ਲਈ ਵੱਡੀ ਖ਼ਬਰ ... 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆ ਰਹੇ ਹਨ। ਮੋਦੀ ਤਿੰਨ ਦਹਾਕਿਆਂ ਵਿੱਚ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਗੁਰਦਾਸਪੁਰ ਵਿੱਚ ਆ ਰਹੇ ਹਨ ਆਓ ਸਾਰੇ ਮਿਲ ਕੇ ਉਨ੍ਹਾਂ ਦਾ ਸਵਾਗਤ ਕਰੀਏ.'...

ਸਥਾਨਕ ਲੋਕਾਂ ਅਤੇ ਕਿਸਾਨਾਂ ਨੂੰ ਭਰੋਸਾ

ਗੁਰਦਾਸਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜ਼ਿਲ੍ਹਾ ਅਜੇ ਵੀ ਵਿਕਾਸ ਪੱਖੋਂ ਪਛੜਿਆ ਹੋਇਆ ਹੈ। ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਹੋਣ ਦੇ ਬਾਵਜੂਦ ਬਟਾਲਾ ਅਤੇ ਪਠਾਨਕੋਟ ਤੋਂ ਵਿਕਾਸ ਪੱਖੋਂ ਪਿੱਛੇ ਹੈ।

ਗੁਰਦਾਸਪੁਰ ਰੈਲੀ, ਨਰਿੰਦਰ ਮੋਦੀ

ਤਸਵੀਰ ਸਰੋਤ, Bjp/twitter

ਉਨ੍ਹਾਂ ਆਖਿਆ ਕਿ ਨੌਜਵਾਨਾਂ ਲਈ ਇੱਥੇ ਕੋਈ ਵੀ ਉਦਯੋਗ ਅਤੇ ਰੁਜ਼ਗਾਰ ਦਾ ਸਾਧਨ ਨਹੀਂ ਹੈ।

ਇਸ ਸਬੰਧੀ ਪ੍ਰਧਾਨ ਮੰਤਰੀ ਵੱਲ ਨਜ਼ਰਾਂ ਲਗਾਈ ਬੈਠੇ ਜੋਗਿੰਦਰ ਸਿੰਘ ਵਾਂਗ ਗੁਰਦਾਸਪੁਰ ਦੇ ਲੋਕਾਂ ਨੂੰ ਉਮੀਦ ਹੈ ਕਿ ਉਹ ਇਸ ਸਬੰਧੀ ਵੀਰਵਾਰ ਨੂੰ ਕੁਝ ਐਲਾਨ ਜ਼ਰੂਰ ਕਰਨ।

ਜ਼ਿਲ੍ਹੇ ਦੇ ਸਿਧਵਾਂ ਜਮਿੱਟਾ ਪਿੰਡ ਦੇ ਕਿਸਾਨ ਨੇ ਆਖਿਆ ਕਿ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ।

ਇਹ ਵੀ ਪੜ੍ਹੋ:

ਇਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰਨ ਤਾਂ ਉਹ ਆਸਾਨੀ ਨਾਲ ਸਾਹ ਲੈ ਸਕਣ।

ਉਨ੍ਹਾਂ ਆਖਿਆ ਕਿ ਸਰਹੱਦੀ ਜ਼ਿਲ੍ਹੇ ਵਿੱਚ ਨਸ਼ਾ ਵੱਡਾ ਮੁੱਦਾ ਹੈ। ਇਸ ਲਈ ਰੁਜ਼ਗਾਰ ਦਾ ਸਾਧਨ ਮੁਹੱਈਆ ਕਰਵਾਏ ਬਿਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਮੁਸ਼ਕਲ ਹੈ।

ਕਰਤਾਰਪੁਰ ਲਾਂਘਾ

ਸਿੱਖ ਭਾਈਚਾਰੇ ਦੇ ਲਈ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਲਾਂਘੇ ਤੋਂ ਵੱਡੀ ਕੋਈ ਹੋਰ ਗੱਲ ਨਹੀਂ ਹੋ ਸਕਦੀ।

ਭਾਰਤ ਅਤੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ (ਭਾਰਤ) ਅਤੇ ਕਰਤਾਰਪੁਰ (ਪਾਕਿਸਤਾਨ) ਵਿਚਾਲੇ ਲਾਂਘਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਇਸ ਸਬੰਧ ਵਿਚ ਬਣਨ ਵਾਲੇ ਕੋਰੀਡੋਰ ਦਾ ਨੀਂਹ ਪੱਥਰ ਭਾਰਤ ਅਤੇ ਪਾਕਿਸਤਾਨ ਨੇ ਆਪੋ ਆਪਣੇ ਇਲਾਕਿਆਂ ਵਿਚ ਰੱਖ ਦਿੱਤਾ ਹੈ।

kartarpur sahib

ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਿੱਖ ਕਾਫ਼ੀ ਸਮੇਂ ਤੋਂ ਭਾਵਆਤਮਕ ਤੌਰ ਉੱਤੇ ਮੰਗ ਕਰਦੇ ਆ ਰਹੇ ਸਨ।

ਜਿਸ ਥਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਰੈਲੀ ਕਰਨ ਜਾ ਰਹੇ ਹਨ ਉਸ ਤੋਂ ਡੇਰਾ ਬਾਬਾ ਨਾਨਕ ਵਿਖੇ ਬਣਨ ਵਾਲੇ ਕੋਰੀਡੋਰ ਦਾ ਰਸਤਾ ਮਹਿਜ਼ ਅੱਧੇ ਘੰਟੇ ਦਾ ਹੈ।

ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਕਰਤਾਰਪੁਰ ਕੋਰੀਡੋਰ ਬਣਾਉਣ ਸਬੰਧੀ ਕੇਂਦਰ ਸਰਕਾਰ ਦੀ ਭੂਮਿਕਾ ਵੋਟਰਾਂ ਨੂੰ ਦੱਸ ਕੇ ਇਸ ਗੱਲ ਦਾ ਸਿਹਰਾ ਲੈਣ ਦਾ ਸਹੀ ਸਥਾਨ ਹੈ।

ਕੇਂਦਰ ਦੀ ਐਨਡੀਏ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਕੇ ਕਰਤਾਰਪੁਰ ਕੋਰੀਡੋਰ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ, ਜਿਸ ਰਾਹੀਂ ਉਹ ਅਕਾਲੀ ਦਲ ਨੂੰ ਵੰਗਾਰ ਵੀ ਰਿਹਾ ਹੈ, ਨੂੰ ਪਛਾੜਨ ਦੀ ਕੋਸ਼ਿਸ਼ ਕਰੇਗਾ।

ਪਾਕਿਸਤਾਨ ਨੂੰ ਸੁਨੇਹਾ

ਗੁਰਦਾਸਪੁਰ ਕਿਉਂਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਲਾਕਾ ਹੈ ਇਸ ਲਈ ਪ੍ਰਧਾਨ ਮੰਤਰੀ ਇਸ ਗੱਲ ਨੂੰ ਦਿਮਾਗ਼ ਵਿਚ ਰੱਖ ਜਿੱਥੇ ਸ਼ਾਂਤੀ ਬਹਾਲੀ ਦੀ ਗੱਲ ਕਰ ਸਕਦੇ ਹਨ ਉੱਥੇ ਹੀ ਭਾਰਤ ਦੀ ਸਰਹੱਦ ਪਾਰ ਕਰ ਕੇ ਆਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਸੁਨੇਹਾ ਵੀ ਇੱਥੋਂ ਦੇ ਸਕਦੇ ਹਨ।

ਗੁਰਦਾਸਪੁਰ ਰੈਲੀ, ਨਰਿੰਦਰ ਮੋਦੀ

ਤਸਵੀਰ ਸਰੋਤ, Bjp/twitter

ਭਾਂਵੇ ਸਰਜੀਕਲ ਸਟ੍ਰਾਈਕ ਦੇ ਨਾਮ ਉੱਤੇ ਕੁਝ ਰੱਖਿਆ ਮਾਹਿਰ, ਜੋ ਸੈਨਾ ਦੇ ਸਿਆਸੀਕਰਨ ਕਰਨ ਦੇ ਖਿਲਾਫ ਹਨ, ਨੇ ਕਿੰਤੂ ਕੀਤੇ ਹਨ ਪਰ ਮੋਦੀ ਤਾਂ ਵੀ ਇਸ ਬਾਰੇ ਗਲ ਕਰ ਸਕਦੇ ਹਨ।

ਭਾਜਪਾ ਲਈ ਗੁਰਦਾਸਪੁਰ ਦੀ ਅਹਿਮਅਤ

2014 ਦੀਆਂ ਆਮ ਚੋਣਾਂ ਦੇ ਅੰਕੜਿਆਂ ਉੱਤੇ ਜੇਕਰ ਗੌਰ ਕੀਤਾ ਜਾਵੇ ਤਾਂ ਅਕਾਲੀ ਦਲ ਤੇ ਭਾਜਪਾ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 6 ਸੀਟਾਂ ਜਿੱਤੀਆਂ ਸਨ। ਇਹਨਾਂ ਵਿੱਚੋਂ ਚਾਰ ਸੀਟਾਂ ਅਕਾਲੀ ਦਲ ਨੇ ਅਤੇ ਦੋ ਸੀਟਾਂ ਬੀਜੇਪੀ ਨੇ ਜਿੱਤੀਆਂ ਸਨ ਜਿੰਨਾਂ ਵਿਚ ਗੁਰਦਾਸਪੁਰ ਵੀ ਇੱਕ ਸੀ।

ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਗੁਰਦਾਸਪੁਰ ਇਲਾਕਾ ਰਾਜਨੀਤਿਕ ਤੌਰ ਉੱਤੇ ਉਸ ਲਈ ਪੰਜਾਬ ਦੀਆਂ ਬਾਕੀ ਥਾਵਾਂ ਤੋਂ ਕਾਫ਼ੀ ਚੰਗਾ ਹੈ।

ਇਸ ਦੇ ਗਵਾਹ ਪਾਰਟੀ ਦੇ ਮਰਹੂਮ ਸਾਂਸਦ ਵਿਨੋਦ ਖੰਨਾ ਹਨ ਜਿੰਨਾਂ ਨੇ ਚਾਰ ਵਾਰ ਇਸ ਇਲਾਕੇ ਤੋਂ ਸਾਂਸਦ ਵਜੋਂ ਪਾਰਟੀ ਲਈ ਜਿੱਤ ਦਰਜ ਕੀਤੀ।

2017 ਵਿੱਚ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈ ਚੋਣ ਵਿਚ ਭਾਜਪਾ ਤੋਂ ਇਹ ਸੀਟ ਖੁੰਝ ਗਈ। ਇਸ ਸਮੇਂ ਇੱਥੋਂ ਕਾਂਗਰਸ ਦੇ ਸਾਂਸਦ ਸੁਨੀਲ ਜਾਖੜ ਲੋਕ ਸਭਾ ਮੈਂਬਰ ਹਨ।

ਵਿਨੋਦ ਖੰਨਾ ਦੇ ਬਾਰੇ ਗੁਰਦਾਸਪੁਰ ਦੇ ਲੋਕਾਂ ਦੇ ਰਲੇ ਮਿਲਿਆਂ ਹੁੰਗਾਰਾ ਦੇਖਣ ਨੂੰ ਮਿਲਿਆ। ਨੌਜਵਾਨ ਕਾਰੋਬਾਰੀ ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਨੋਦ ਖੰਨਾ ਨੂੰ ਇੱਥੋਂ ਜਿੱਤਾਂ ਇਸ ਲਈ ਮਿਲੀਆਂ ਕਿਉਂਕਿ ਲੋਕ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਪਿਆਰ ਕਰਦੇ ਹਨ।

ਨਰਿੰਦਰ ਮੋਦੀ, ਗੁਰਦਸਾਪੁਰ ਰੈਲੀ

ਪਰ ਕੁਝ ਇਸ ਤੋਂ ਅਸਹਿਮਤ ਵੀ ਦਿਖੇ। ਹਲਵਾਈ ਦੀ ਦੁਕਾਨ ਕਰਨ ਵਾਲੇ ਕੇਵਲ ਕ੍ਰਿਸ਼ਨ ਦਾ ਕਹਿਣਾ ਸੀ ਕਿ ਵਿਨੋਦ ਖੰਨਾ ਨੇ ਸ਼ਹਿਰ ਵਿਚ ਇੰਨੇ ਪੁਲ ਬਣਵਾ ਕੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਚਤ ਕੀਤੀ ਸੀ ਇਸ ਕਰ ਕੇ ਉਸ ਨੂੰ ਪੁਲਾਂ ਦਾ ਬਾਦਸ਼ਾਹ ਵੀ ਆਖਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਪੰਜਾਬ ਦੇ ਸੀਨੀਅਰ ਪੱਤਰਕਾਰ ਵਿਪਿਨ ਪੱਬੀ ਦਾ ਕਹਿਣਾ ਹੈ, "ਕਾਂਗਰਸ ਦੇ ਮੁਕਾਬਲੇ ਪਿਛਲੀ ਵਾਰ ਪਾਰਟੀ ਨੇ ਪੰਜਾਬ 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਗੁਰਦਾਸਪੁਰ ਕਿਉਂਕਿ ਭਾਜਪਾ ਦਾ ਗੜ੍ਹ ਰਿਹਾ ਹੈ ਅਤੇ ਇੱਥੇ ਪਾਰਟੀ ਵਿਚ ਨਵਾਂ ਜੋਸ਼ ਭਰਨ ਦੇ ਮਕਸਦ ਨਾਲ ਭਾਜਪਾ ਨੇ ਰੈਲੀ ਲਈ ਇਸ ਖੇਤਰ ਨੂੰ ਚੁਣਿਆ ਹੈ।"

1984 ਕਤਲੇਆਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਦਿੱਲੀ ਦੀ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।

ਇਸ ਮਾਮਲੇ ਉੱਤੇ ਚੰਡੀਗੜ੍ਹ ਸਥਿਤ ਇੰਸਟੀਚਿਊਟ ਆਫ਼ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਮੁਖੀ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਮੋਦੀ ਕਾਂਗਰਸ ਨੂੰ ਬੈਕ ਫੁੱਟ 'ਤੇ ਧੱਕਣ ਦਾ ਕੋਈ ਮੌਕਾ ਨਹੀਂ ਛੱਡਣਗੇ।

ਨਰਿੰਦਰ ਮੋਦੀ, ਗੁਰਦਸਾਪੁਰ ਰੈਲੀ

ਡਾ. ਪ੍ਰਮੋਦ ਕੁਮਾਰ ਮੁਤਾਬਕ ਗੁਰਦਾਸਪੁਰ ਦੀ ਰੈਲੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮ ਨਿਰਪੱਖਤਾ ਦਾ ਇੱਕ ਮਜ਼ਬੂਤ ਸੰਦੇਸ਼ ਦਿੰਦੇ ਹੋਏ ਇਹ ਕੋਸ਼ਿਸ਼ ਕਰਨਗੇ ਕਿ ਭਾਜਪਾ ਘੱਟ ਗਿਣਤੀ ਅਤੇ ਦਲਿਤ ਅਤੇ ਹੋਰ ਘੱਟ ਗਿਣਤੀਆਂ ਲਈ ਖੜ੍ਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪੰਜਾਬ ਦੇ ਹਿੰਦੂਆਂ ਅਤੇ ਦਲਿਤਾਂ ਵਿਚਾਲੇ ਖ਼ਾਲਿਸਤਾਨ ਪੱਖੀ ਆਵਾਜ਼ਾਂ ਖ਼ਾਸ ਤੌਰ ਉੱਤੇ ਰਿਫਰੈਨਡਮ 2020 ਨੂੰ ਲੈ ਕੇ ਸਹਿਮ ਦਾ ਮਾਹੌਲ ਹੈ। ਇਸ ਕਰ ਕੇ ਉਹ ਇਸ ਸਬੰਧੀ ਖਾਲਿਸਤਾਨੀਆਂ ਨੂੰ ਚੇਤਾਵਨੀ ਦੇ ਕੇ ਹਿੰਦੂ ਅਤੇ ਦਲਿਤ ਭਾਈਚਾਰੇ ਨੂੰ ਇਹ ਭਰੋਸਾ ਜ਼ਰੂਰ ਦੇ ਸਕਦੇ ਹਨ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)