You’re viewing a text-only version of this website that uses less data. View the main version of the website including all images and videos.
ਉਹ ਫੇਸਬੁੱਕ ਪੋਸਟਾਂ ਜਿਨ੍ਹਾਂ ਕਰਕੇ ਪੱਤਰਕਾਰ ਗਿਆ ਜੇਲ੍ਹ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
27 ਨਵੰਬਰ ਦੀ ਦੁਪਹਿਰ, ਅੱਧੀ ਦਰਜਨ ਪੁਲਿਸ ਵਾਲੇ ਕੁਝ ਗੱਡੀਆਂ ਨਾਲ ਦੋ ਮੰਜ਼ਿਲਾ ਘਰ ਵਿੱਚ ਰਹਿ ਰਹੇ ਪੱਤਰਕਾਰ ਦੇ ਘਰ ਪਹੁੰਚੇ। ਇਹ ਪੱਤਰਕਾਰ ਮਣੀਪੁਰ ਦੇ ਕੇਬਲ ਨਿਊਜ਼ ਨੈੱਟਵਰਕ ਨਾਲ ਜੁੜੇ ਹੋਏ ਸਨ।
ਇੱਕ ਪੁਲਿਸ ਵਾਲੇ ਨੇ 39 ਸਾਲਾ ਕਿਸ਼ੋਰਚੰਦਰਾ ਵਾਂਗਖੇਮ ਨੂੰ ਕਿਹਾ ਕਿ ਸ਼ਹਿਰ ਦੇ ਪੁਲਿਸ ਮੁਖੀ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।
''ਕੁਝ ਨਹੀਂ ਹੋਣ ਜਾ ਰਿਹਾ, ਤੁਸੀਂ ਫਿਕਰ ਨਾ ਕਰੋ,'' ਵਾਂਗਖੇਮ ਦੀ ਪਤਨੀ ਰੰਜੀਤਾ ਐਂਲਗਬਮ ਪੁਲਿਸ ਦੇ ਉਨ੍ਹਾਂ ਸ਼ਬਦਾਂ ਨੂੰ ਯਾਦ ਕਰਦੀ ਹੈ ਜਿਹੜੇ ਪੁਲਿਸ ਕਰਮੀ ਵੱਲੋਂ ਉਨ੍ਹਾਂ ਨੂੰ ਕਹੇ ਗਏ ਸਨ।
ਵਾਂਗਖੇਮ ਉਸ ਵੇਲੇ ਆਪਣੀ ਪਤਨੀ ਅਤੇ ਦੋ ਧੀਆਂ (ਪੰਜ ਸਾਲਾ ਅਤੇ ਇੱਕ ਸਾਲਾ) ਨਾਲ ਲੰਚ ਕਰਨ ਦੀ ਤਿਆਰੀ 'ਚ ਸਨ।
ਉਨ੍ਹਾਂ ਨੇ ਪੁਲਿਸ ਨੂੰ ਪੁੱਛਿਆ ਕਿ ਉਹ ਆਪਣੇ ਵਕੀਲ ਨੂੰ ਫ਼ੋਨ ਕਰ ਸਕਦੇ ਹਨ। ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਬੇਨਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਛੇਤੀ ਤਿਆਰ ਹੋ ਕੇ ਪੰਜ ਮਿੰਟਾਂ ਅੰਦਰ ਨਿਕਲਣ ਲਈ ਕਿਹਾ।
ਇਹ ਵੀ ਪੜ੍ਹੋ:
ਐਂਲਗਬਮ ਅਤੇ ਉਨ੍ਹਾਂ ਦੇ ਭਰਾ ਨੇ ਵੱਖਰੀ ਕਾਰ ਜ਼ਰੀਏ ਉਨ੍ਹਾਂ ਦਾ ਪਿੱਛਾ ਕੀਤਾ।
ਪੁਲਿਸ ਸਟੇਸ਼ਨ 'ਤੇ ਕਰੀਬ ਉਨ੍ਹਾਂ ਨੇ ਪੰਜ ਘੰਟੇ ਉਡੀਕ ਕੀਤੀ। ਇਸ ਦੌਰਾਨ ਵਾਂਗਖੇਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਸ਼ਾਮ ਨੂੰ ਐਂਲਗਬਮ ਘਰ ਪਰਤੀ ਅਤੇ ਕੁਝ ਗਰਮ ਕੱਪੜੇ ਲਏ। ਜਦੋਂ ਉਹ ਵਾਪਿਸ ਗਈ ਤਾਂ ਉਸ ਨੂੰ ਕਿਹਾ ਗਿਆ ਕਿ ਉਸਦੇ ਪਤੀ ਨੂੰ ਸੂਬੇ ਦੀ ਰਾਜਧਾਨੀ ਇੰਫ਼ਾਲ ਵਿੱਚ ਹਾਈ ਸਕਿਊਰਟੀ ਜੇਲ੍ਹ 'ਚ ਲਿਜਾਇਆ ਗਿਆ ਹੈ।
ਪੇਸ਼ੇ ਵਜੋਂ ਥੈਰੇਪਿਸਟ ਐਂਲਗਬਮ ਨੇ ਦੱਸਿਆ, ''ਮੈਂ ਇਹ ਸੁਣ ਕੇ ਹੈਰਾਨ ਰਹਿ ਗਈ। ਪਹਿਲਾਂ ਤਾਂ ਚੀਫ਼ ਇੰਸਪੈਕਟਰ ਨੇ ਗੱਲਬਾਤ ਕਰਨ ਲਈ ਇਨਕਾਰ ਕਰ ਦਿੱਤਾ ਅਤੇ ਬਾਅਦ ਵਿੱਚ ਸਾਨੂੰ ਕਿਹਾ ਮੇਰੇ ਪਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਨੇ ਸਾਨੂੰ ਮੇਰੇ ਪਤੀ ਲਈ ਕੁਝ ਗਰਮ ਕੱਪੜੇ ਅਤੇ ਕੰਬਲ ਲਿਆਉਣ ਲਈ ਕਿਹਾ। ਅਗਲੇ ਦਿਨ ਦੇ ਅਖ਼ਬਾਰ ਪੜ੍ਹਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੂੰ ਕਿਉਂ ਫੜਿਆ ਗਿਆ ਸੀ।''
ਵਾਂਗਖੇਮ ਦਾ 'ਜੁਰਮ'
ਉਨ੍ਹਾਂ ਨੇ 19 ਨਵੰਬਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਚਾਰ ਵੀਡੀਓਜ਼ ਪੋਸਟ ਕੀਤੀਆਂ ਅਤੇ ਕਮੈਂਟ ਕੀਤੇ, ਜਿਸ ਵਿੱਚ ਉਨ੍ਹਾਂ ਨੇ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਥਾਨਕ ਸਰਕਾਰ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਮਣੀਪੁਰ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਦੀ ''ਕਠਪੁਤਲੀ'' ਵਜੋਂ ਦਰਸਾਇਆ ਸੀ।
ਉਨ੍ਹਾਂ ਨੇ ਇਹ ਵੀ ਦੇਖਿਆ ਸੀ ਕਿ ਹਾਲ ਹੀ ਦੇ ਜਸ਼ਨ ਵਿੱਚ ਸਰਕਾਰ ਨੇ ਮਣੀਪੁਰ ਦੀ ਬਸਤੀਵਾਦੀ ਸ਼ਾਸਕਾਂ ਖ਼ਿਲਾਫ਼ ਆਪਣੀ ਲੜਾਈ ਨੂੰ ਨਜ਼ਰਅੰਦਾਜ਼ ਕੀਤਾ ਸੀ।
ਉਨ੍ਹਾਂ ਨੇ ਆਪਣੀ ਇੱਕ ਪੋਸਟ ਵਿੱਚ ਲਿਖਿਆ ਸੀ,''ਮਣੀਪੁਰ ਦੇ ਆਜ਼ਾਦੀ ਘੁਲਾਟੀਆਂ ਨੂੰ ਬੇਇੱਜ਼ਤ ਨਾ ਕਰੋ, ਉਨ੍ਹਾਂ ਨੂੰ ਧੋਖਾ ਨਾ ਦਿਓ।''
ਪੁਲਿਸ ਇੰਸਪੈਕਟਰ ਕੇ ਬੋਬੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਫੇਸਬੁੱਕ ਖੰਗਾਲਦੇ ਸਮੇਂ ਉਨ੍ਹਾਂ ਨੇ ਦੇਖਿਆ ਕਿ ਉਹ ਵੀਡੀਓਜ਼ ''ਨਫ਼ਰਤ ਫੈਲਾਉਣ ਜਾਂ ਬੇਇੱਜ਼ਤ ਕਰਨ'' ਜਾਂ ਸਰਕਾਰ ਪ੍ਰਤੀ ਅੰਸਤੁਸ਼ਟੀ ਨੂੰ ਉਤਸ਼ਾਹਿਤ ਕਰਨ ਜਾਂ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ'' ਦੇ ਮਕਸਦ ਨਾਲ ਪਾਈਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਵਾਂਗਖੇਮ ਨੇ ''ਗ਼ੈਰ-ਸੰਵਿਧਾਨਕ ਅਤੇ ਗ਼ਲਤ ਸ਼ਬਦਾਂ'' ਦੀ ਵਰਤੋਂ ਕੀਤੀ ਗਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਾਂਗਖੇਮ ਨੂੰ ਉਨ੍ਹਾਂ ਦੀਆਂ ਫੇਸਬੁੱਕ ਪੋਸਟਾਂ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਉਹ ਆਪਣੀਆਂ ਦੋ ਫੇਸਬੁੱਕ ਪੋਸਟਾਂ ਕਰਕੇ ਅਗਸਤ ਮਹੀਨੇ 4 ਦਿਨ ਲਈ ਜੇਲ੍ਹ ਗਏ ਸੀ। ਜਿਸ ਵਿੱਚ ਉਨ੍ਹਾਂ ਲਿਖਿਆ ਸੀ BJP 'Budhu Joker Party' ਹੈ ਯਾਨਿ ਕਿ (ਮੂਰਖਾਂ ਦੀ ਪਾਰਟੀ)।
ਪੁਲਿਸ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਇਹ ਪੋਸਟਾਂ ਭੜਕਾਊ ਸਨ।
ਉਸ ਤੋਂ ਬਾਅਦ ਵਾਂਗਖੇਮ ਨੂੰ ਮੁੜ 20 ਨਵੰਬਰ ਨੂੰ ਫੜਿਆ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਚਾਰ ''ਇਤਰਾਜ਼ਯੋਗ ਵੀਡੀਓਜ਼'' ਅਤੇ ਸਰਕਾਰ ਖ਼ਿਲਾਫ਼ ਕੁਝ ਕਮੈਂਟ ਕੀਤੇ ਸਨ।
6 ਦਿਨ ਤੱਕ ਪੁਲਿਸ ਕਸਟਡੀ ਵਿੱਚ ਰਹਿਣ ਤੋਂ ਬਾਅਦ, ਉਨ੍ਹਾਂ ਨੂੰ ਮੈਜੀਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦਾ ਰਿਮਾਂਡ ਵਧਾਉਣ ਲਈ ਕਿਹਾ ਗਿਆ ਸੀ। ਪਰ ਜੱਜ ਨੇ ਇਸ ਅਰਜ਼ੀ ਨੂੰ ਖਾਰਜ ਕਰਕੇ ਵਾਂਗਖੇਮ ਨੂੰ ਰਿਹਾਅ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਕਥਿਤ ''ਦੇਸਧ੍ਰੋਹ'' ਪੋਸਟ ਨੂੰ ਲੋਕਾਂ ਦੇ ਨੁਮਾਇੰਦੇ ਖ਼ਿਲਾਫ਼ ਸੜਕਸ਼ਾਪ ਭਾਸ਼ਾ ਦੇ ਰੂਪ ਵਿੱਚ ਆਪਣਾ ਨਿੱਜੀ ਪ੍ਰਗਟਾਵਾ ਮੰਨਿਆ।
ਨੈਸ਼ਨਲ ਸਿਕਿਓਰਟੀ ਲਾਅ
ਅਦਾਲਤਾਂ ਤੋਂ ਨਿਰਾਸ਼ ਹੋ ਕੇ ਪੁਲਿਸ ਨੇ ਅਗਲੇ ਦਿਨ ਇੱਕ ਨਵਾਂ ਹੁਕਮ ਜਾਰੀ ਕੀਤਾ ਅਤੇ ਵਾਂਗਖੇਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਵਾਰ ਉਨ੍ਹਾਂ ਨੇ 38 ਸਾਲ ਪੁਰਾਣਾ ਸਖ਼ਤ ਨੈਸ਼ਨਲ ਸਿਕਿਓਰਟੀ ਲਾਅ ਦੀ ਵਰਤੋਂ ਕੀਤੀ। ਜਿਸ ਨੂੰ ਸਰਕਾਰਾਂ ਵੱਲੋਂ ਸੁਤੰਤਰ ਹੋ ਕੇ ਬੋਲਣ ਅਤੇ ਅਸਹਿਮਤੀ ਜਤਾਉਣ ਵਾਲਿਆਂ ਵਰਤਿਆ ਜਾਂਦਾ ਹੈ।
ਨੈਸ਼ਨਲ ਸਕਿਓਰਟੀ ਐਕਟ ਤਹਿਤ ਸੂਬੇ ਲਈ ਖ਼ਤਰਾ ਮੰਨੇ ਜਾਣ ਵਾਲੇ ਸ਼ਖ਼ਸ ਨੂੰ ਅਦਾਲਤ ਵਿੱਚ ਬਿਨਾਂ ਕਿਸੇ ਰਸਮੀ ਦੋਸ਼ ਤੈਅ ਕੀਤੇ ਜਾਂ ਬਿਨਾਂ ਕਿਸੇ ਟਰਾਇਲ ਦੇ ਇੱਕ ਸਾਲ ਤੱਕ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ।
ਇਹ ਸਪੱਸ਼ਟ ਨਹੀਂ ਹੈ ਕਿ ਵਾਂਗਖੇਮ ਦੀਆਂ ਪੋਸਟਾਂ ਨੇ ਜਨਤਕ ਰੂਪ ਅਤੇ ਤੋਂ ਅਤੇ ਸੁਰੱਖਿਆ ਪੱਖੋਂ ਕਿਵੇਂ ਉਲੰਘਣ ਕੀਤਾ ਜਦੋਂ ਤੱਕ ਇਸ ਨਾਲ ਨਾ ਤਾਂ ਲੋਕਾਂ ਨੂੰ ਕੋਈ ਨੁਕਸਾਨ ਪਹੰਚਿਆ ਅਤੇ ਨਾ ਹੀ ਕੋਈ ਹਲਚਲ ਹੋਈ।
ਇਹ ਵੀ ਪੜ੍ਹੋ:
ਪਿਛਲੇ ਸਾਲ ਉੱਤਰ-ਪ੍ਰਦੇਸ਼ ਸਰਕਾਰ ਵੱਲੋਂ ਇਸ ਕਾਨੂੰਨ ਦੀ ਵਰਤੋਂ 160 ਮੁਸਲਮਾਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਸੀ। ਕਈਆਂ ਵੱਲੋਂ ਇਸ ਲਾਅ ਦੀ ਆਲੋਚਨਾ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਪੱਖਪਾਤੀ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕਰਦਾ ਹੈ।
ਭਾਰਤ ਵਿੱਚ ਅਜਿਹੇ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਵਾਂਗਖੇਮ ਨੂੰ ਤਾਜ਼ਾ ਪੱਤਰਕਾਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਦੇ ਵਕੀਲ ਸ਼ੋਂਗਥਮ ਵਿਕਟਰ ਦਾ ਕਹਿਣਾ ਹੈ,''ਇਹ ਸਰਕਾਰ ਦੀ ਸੱਤਾ ਦੀ ਦੁਰਵਰਤੋਂ ਹੈ ਅਤੇ ਸੁਤੰਤਰ ਬੋਲਣ ਵਾਲੇ 'ਤੇ ਹਮਲਾ।''
ਐਂਲਗਬਮ ਕਹਿੰਦੇ ਹਨ ਕਿ ਜਦੋਂ ਤੋਂ ਉਨ੍ਹਾਂ ਦੇ ਪਤੀ ਜੇਲ੍ਹ ਗਏ ਹਨ ਉਹ ਉਨ੍ਹਾਂ ਨੂੰ ਦੋ ਵਾਰ ਮਿਲੇ ਹਨ। ਉਹ ਬਹੁਤ ਬਹਾਦਰ ਅਤੇ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਉਹ ਮੈਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ।
''ਪਰ ਸਾਨੂੰ ਉਨ੍ਹਾਂ ਦੀ ਬਹੁਤ ਚਿੰਤਾ ਹੈ। ਮੇਰੀ ਵੱਡੀ ਧੀ ਹਮੇਸ਼ਾ ਮੈਨੂੰ ਪੁੱਛਦੀ ਹੈ ਕਿ ਪਾਪਾ ਕਿੱਥੇ ਹਨ?"
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ