You’re viewing a text-only version of this website that uses less data. View the main version of the website including all images and videos.
ਦੰਗਿਆਂ ਦੌਰਾਨ ਜਾਨ ਬਚਾਉਣ ਦੇ ਇਹ ਹੋ ਸਕਦੇ ਨੇ 8 ਤਰੀਕੇ
- ਲੇਖਕ, ਅਨਘਾ ਪਾਠਕ ਅਤੇ ਵਿਨਾਇਕ ਗਾਇਕਵਾਡ
- ਰੋਲ, ਬੀਸੀਸੀ ਪੱਤਰਕਾਰ
ਮੋਬ ਲੀਚਿੰਗ ਭਾਰਤ ਦਾ ਇੱਕ ਨਵਾਂ ਸੱਚ ਬਣ ਰਿਹਾ ਹੈ। ਸਤੰਬਰ 2015 ਵਿੱਚ ਮੁਹੰਮਦ ਅਖਲਾਕ ਗੁੱਸਾਈ ਭੀੜ ਵੱਲੋਂ ਮਾਰੇ ਗਏ।
ਉਸ ਤੋਂ ਬਾਅਦ ਭਾਰਤ ਵਿੱਚ ਹੁਣ ਤੱਕ ਗੁੱਸਾਈ ਭੀੜ ਵੱਲੋਂ 80 ਲੋਕ ਮਾਰੇ ਜਾ ਚੁੱਕੇ ਹਨ। ਕਰੀਬ 30 ਲੋਕ 'ਗਊ ਰੱਖਿਅਕਾਂ' ਵੱਲੋਂ ਮਾਰੇ ਗਏ। ਬਾਕੀ ਸੋਸ਼ਲ ਮੀਡੀਆ ਖਾਸ ਕਰਕੇ ਵੱਟਸਐਪ 'ਤੇ ਅਫ਼ਵਾਹਾਂ ਫੈਲਣ ਕਾਰਨ ਭੀੜ ਦਾ ਸ਼ਿਕਾਰ ਹੋ ਗਏ।
ਹਾਲ ਹੀ ਵਿੱਚ 3 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਹਿੰਸਕ ਭੀੜ ਵੱਲੋਂ ਮਾਰੇ ਗਏ। ਇਹ ਭੀੜ ਵੀ ਗਊ ਹੱਤਿਆ ਖ਼ਿਲਾਫ਼ ਪ੍ਰਦਰਸ਼ਨ ਕਰ ਹਹੀ ਸੀ।
ਅਜਿਹੇ ਕਈ ਉਦਾਹਰਣ ਹਨ ਜਿੱਥੇ ਕਈ ਲੋਕਾਂ ਨੂੰ ਬੱਚਾ ਅਗਵਾਹ ਕਰਨ ਵਾਲਾ ਸਮਝ ਕੇ ਮਾਰ ਦਿੱਤਾ ਗਿਆ।
ਅਜਿਹੇ ਉਦਾਹਰਣ ਦਰਸਾਉਂਦੇ ਹਨ ਕਿ ਕੋਈ ਵੀ ਆਮ ਆਦਮੀ ਗੁੱਸਾਈ ਭੀੜ ਦਾ ਸ਼ਿਕਾਰ ਹੋ ਸਕਦਾ ਹੈ। ਜੇ ਭੀੜ ਤੁਹਾਨੂੰ ਮਾਰਨ ਦੇ ਇਰਾਦੇ ਨਾਲ ਇਕੱਠਾ ਹੁੰਦੀ ਹੈ ਤਾਂ ਬੱਚ ਨਿਕਲਣਾ ਔਖਾ ਹੁੰਦਾ ਹੈ।
ਹਾਲਾਂਕਿ, ਕੁਝ ਅਜਿਹੇ ਤਰੀਕੇ ਹਨ ਜਿਸ ਨਾਲ ਤੁਸੀਂ ਭੀੜ ਵਿੱਚੋਂ ਸੁਰੱਖਿਅਤ ਬਚ ਕੇ ਨਿਕਲ ਸਕਦੇ ਹੋ।
ਇਹ ਵੀ ਪੜ੍ਹੋ:
ਅਸੀਂ 1st Option ਸੁਰੱਖਿਆ ਏਜੰਸੀ ਦੇ ਸੇਫਟੀ ਸਪੈਸ਼ਲਿਸਟ ਐਂਡਰਿਊ ਮੈਕਫਾਰਲੇਨ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਸ ਤੋਂ ਬਚਣ ਲਈ ਕੁਝ ਸੁਝਾਅ ਦਿੱਤੇ ਹਨ।
ਦੂਰ ਚੱਲੋ
ਐਂਡਰਿਊ ਕਹਿੰਦੇ ਹਨ,''ਜੇ ਤੁਸੀਂ ਹਿੰਸਕ ਭੀੜ ਨੂੰ ਦੂਰ ਤੋਂ ਆਉਂਦੇ ਹੋਏ ਵੇਖ ਲਿਆ ਹੈ ਤਾਂ ਭੀੜ ਦੇ ਸਾਹਮਣੇ ਨਾ ਚੱਲੋ। ਹਮੇਸ਼ਾ ਪਾਸੇ ਹੋ ਕੇ ਤੁਰੋ ਅਤੇ ਆਪਣਾ ਰਸਤਾ ਲੱਭਣ ਦੀ ਕੋਸ਼ਿਸ਼ ਕਰੋ। ਜੇ ਰਸਤਾ ਦੋਵੇਂ ਪਾਸਿਆਂ ਤੋਂ ਬੰਦ ਹੋ ਜਾਵੇ ਤਾਂ ਸੜਕ ਦੇ ਇੱਕ ਪਾਸੇ ਖੜ੍ਹੇ ਹੋ ਜਾਓ।''
ਇੱਕ ਗੱਲ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖੋ ਕਿ ਜਦੋਂ ਵੀ ਤੁਸੀਂ ਭੀੜ ਦਾ ਸਾਹਮਣਾ ਕਰੋ ਤਾਂ ਕਿਸੇ ਵੀ ਗਤੀਵਿਧੀ ਵਿੱਚ ਆਪਣੀ ਦਖ਼ਲਅੰਦਾਜ਼ੀ ਨਾ ਦਿਖਾਓ ਸਥਿਤੀ 'ਤੇ ਕੋਈ ਪ੍ਰਤੀਕਿਰਿਆ ਨਾ ਦਿਓ।
ਭੀੜ ਦੇ ਮੈਂਬਰਾਂ ਨਾਲ ਨਿੱਜੀ ਸਬੰਧ ਸਥਾਪਿਤ ਕਰੋ
ਕਦੇ-ਕਦੇ ਭੀੜ ਦੇ ਮੈਂਬਰਾਂ ਨਾਲ ਨਿੱਜੀ ਸਬੰਧ ਸਥਾਪਿਤ ਕਰਨਾ ਵੀ ਤੁਹਾਡੀ ਮਦਦ ਕਰਦਾ ਹੈ। ਅਜਿਹੇ ਕਨੈਕਸ਼ਨ ਤੁਹਾਨੂੰ ਸੁਰੱਖਿਅਤ ਰਹਿਣ ਦੀ ਸਮਝ ਦਿੰਦੇ ਹਨ।
ਐਂਡਰਿਊ ਕਹਿੰਦੇ ਹਨ,''ਜੇਕਰ ਤੁਸੀਂ ਭੀੜ ਦੇ ਮੈਂਬਰਾਂ ਨਾਲ ਸੰਪਰਕ ਬਣਾਉਣਾ ਚਾਹੁੰਦੇ ਹੋ ਤਾਂ ਲੀਡਰ ਨਾਲ ਗੱਲ ਕਰੋ ਜਿਹੜਾ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੋਵੇ।
"ਉਹ ਲੀਡਰ ਜਿਹੜਾ ਰੌਲੇ ਤੇ ਉੱਚੀ ਆਵਾਜ਼ਾਂ ਦੀ ਅਗਵਾਈ ਕਰ ਰਿਹਾ ਹੋਵੇ। ਜੇਕਰ ਤੁਸੀਂ ਉਸ ਨਾਲ ਸੰਪਰਕ ਸਥਾਪਿਤ ਅਤੇ ਗੱਲਬਾਤ ਕਰੋਗੇ ਤਾਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ।''
ਇਹ ਵੀ ਪੜ੍ਹੋ:
''ਹਾਲਾਂਕਿ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਹ ਲੀਡਰ ਭੜਕਣ ਵਾਲਾ ਹੈ ਜਾਂ ਨਹੀਂ। ਜੇਕਰ ਬਹੁਤ ਭੜਕਾਊ ਹੈ ਤਾਂ ਉਸ ਨਾਲ ਸਪੰਰਕ ਬਣਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ।''
ਜੇਕਰ ਇਹ ਸੰਗਠਿਤ ਪ੍ਰਦਰਸ਼ਨ ਨਹੀਂ ਹੈ ਤਾਂ?
ਅਜਿਹੇ ਮਾਮਲਿਆਂ ਵਿੱਚ ਭੀੜ 'ਚ ਪਿੱਛੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕਰੋ। ਐਂਡਰਿਊ ਕਹਿੰਦੇ ਹਨ,''ਭੀੜ ਵਿੱਚ ਸਭ ਤੋਂ ਅੱਗੇ ਅਤੇ ਵਿਚਾਲੇ ਖੜ੍ਹੇ ਹੋਣ ਵਾਲੇ ਲੋਕ ਪਿੱਛੇ ਰਹਿਣ ਵਾਲੇ ਲੋਕਾਂ ਤੋਂ ਕਿਤੇ ਵੱਧ ਹਮਲਾਵਰ ਹੁੰਦੇ ਹਨ।''
"ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਪੁੱਛੋ, ਤੁਸੀਂ ਗੁੱਸੇ ਵਿੱਚ ਕਿਉਂ ਹੋ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਧਾਰਨ ਗੱਲਬਾਤ ਕਰੋ। ਕਿਸੇ ਖਾਸ ਵਿਸ਼ੇ 'ਤੇ ਗੱਲ ਨਾ ਕਰੋ।''
''ਜੇਕਰ ਤੁਸੀਂ ਲੇਡਰ ਜਾਂ ਕਿਸੇ ਇੱਕ ਸ਼ਖਸ ਨਾਲ ਚੰਗੀ ਗੱਲਬਾਤ ਕਰ ਸਕਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਹੋਵੇਗਾ। ਉਨ੍ਹਾਂ ਨੂੰ ਭੀੜ ਨਾਲ ਵੱਖ ਕਰਨ ਦੀ ਕੋਸ਼ਿਸ਼ ਕਰੋ ਅਤੇ ਕਿਤੇ ਦੂਰ ਲਿਜਾ ਕੇ ਗੱਲਬਾਤ ਕਰੋ। ਅਜਿਹੀ ਗੱਲਬਾਤ ਕਦੇ ਵੀ ਗੁੱਸਾਈ ਭੀੜ ਵਿਚਾਲੇ ਰਹਿ ਕੇ ਨਾ ਕਰੋ। ਆਪਣੇ ਆਲੇ-ਦੁਆਲੇ ਵਾਲਿਆਂ ਤੋਂ ਹਮੇਸ਼ਾ ਚੌਕਸ ਰਹੋ।''
''ਜਦੋਂ ਵੀ ਤੁਸੀਂ ਭੀੜ ਵਿੱਚੋਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ ਤਾਂ ਯਕੀਨੀ ਬਣਾਓ ਕਿ ਕਿਸੇ ਦਾ ਵੀ ਤੁਹਾਡੇ ਵੱਲ ਧਿਆਨ ਨਾ ਜਾਵੇ। ਕਿਉਂਕਿ ਇਹ ਤੁਹਾਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ।''
ਆਈ ਕੌਂਟੈਕਟ (ਸਪੰਰਕ) ਬਣਾਉਣ ਮਹੱਤਵਪੂਰਨ ਹੈ
ਭੀੜ ਦੇ ਕਿਸੇ ਮੈਂਬਰ ਜਾਂ ਲੀਡਰ ਨਾਲ ਆਈ ਕੌਂਟੈਕਟ ਬਣਾਉਣਾ ਮਹੱਤਵਪੂਰਨ ਹੈ। ''ਇਹ ਯਕੀਨੀ ਬਣਾਏਗਾ ਕਿ ਤਸੀਂ ਕਿਸੇ ਵੀ ਚੀਜ਼ ਦਾ ਹਿੱਸਾ ਨਹੀਂ ਹੋ ਅਤੇ ਇਹ ਤੁਹਾਡੀ ਨਿੱਜਤਾ ਤੇ ਨਿਰਪੱਖਤਾ ਨੂੰ ਦਰਸਾਉਣ ਵਿੱਚ ਮਦਦ ਕਰੇਗਾ। ਭੀੜ ਦੀ ਮਾਨਸਿਕਤਾ ਨੂੰ ਸਮਝੋ ਤੇ ਸ਼ਾਂਤ ਰਹੋ। ਚੰਗਾ ਤਰੀਕਾ ਇਹ ਹੈ ਕਿ ਜੇਕਰ ਉਹ ਗੁੱਸੇ ਵਿੱਚ ਹਨ ਤਾਂ ਦੂਰ ਰਹੋ।''
ਦਿਖਾਓ ਕਿ ਤੁਹਾਡੇ ਨਾਲ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ
''ਜੇਕਰ ਤੁਸੀਂ ਹਿੰਸਕ ਭੀੜ ਤੋਂ ਆਪਣਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਤੁਹਾਡੇ ਨਾਲ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ''ਹਮੇਸ਼ਾ ਸਾਫ਼ ਗੱਲਬਾਤ ਕਰੋ। ਕਿਸੇ ਵੀ ਸਥਿਤੀ 'ਤੇ ਆਪਣੀ ਪ੍ਰਤੀਕਿਰਿਆ ਨਾ ਦਿਓ। ਖ਼ੁਦ ਨੂੰ ਭੀੜ ਤੋਂ ਦੂਰ ਲੈ ਜਾਓ। ਇਹ ਵੀ ਮਹੱਤਵਪੂਰਨ ਹੈ ਕਿ ਤੁਹਾਡੇ ਸਾਰੇ ਐਕਸ਼ਨ ਅਸਥਿਰ ਹੋਣੇ ਚਾਹੀਦੇ ਹਨ।''
ਇਹ ਅਜਿਹਾ ਦਰਸਾਉਣ ਵਿੱਚ ਮਦਦ ਕਰੇਗਾ ਕਿ ਤੁਸੀਂ ਭੀੜ ਲਈ ਕੋਈ ਖ਼ਤਰਾ ਨਹੀਂ ਹੋ।
ਕਿਸੇ ਨੂੰ ਭੜਕਾਓ ਨਾ
ਐਂਡਰਿਊ ਕਹਿੰਦੇ ਹਨ,''ਜਦੋਂ ਵੀ ਤੁਸੀਂ ਗੁੱਸਾਈ ਭੀੜ ਦਾ ਸਾਹਮਣਾ ਕਰ ਰਹੇ ਹੋ, ਤਾਂ ਕਿਸੇ ਨੂੰ ਵੀ ਭੜਕਾਓ ਨਾ। ਖ਼ੁਦ ਨੂੰ ਬਿਲਕੁਲ ਵੱਖਰਾ ਕਰ ਲਵੋ। ਕਿਸੇ ਦਾ ਵੀ ਪੱਖ ਨਾ ਲਵੋ। ਸਭ ਤੋਂ ਜ਼ਰੂਰੀ ਗੱਲ ਦੂਰ ਚੱਲੋ।''
ਇਹ ਵੀ ਪੜ੍ਹੋ: