ਪ੍ਰਿਅੰਕਾ ਗਾਂਧੀ ਨੇ ਬੈਕਫੁੱਟ 'ਤੇ ਰਹਿ ਕੇ ਰਾਹੁਲ ਗਾਂਧੀ ਦੇ ਸਿਰ 'ਤੇ ਕਿਵੇਂ ਸਜਾਇਆ ਜਿੱਤ ਦਾ ਤਾਜ

ਤਸਵੀਰ ਸਰੋਤ, PTI
- ਲੇਖਕ, ਅਪਰਣਾ ਦ੍ਰਿਵੇਦੀ
- ਰੋਲ, ਸੀਨੀਅਰ ਪੱਤਰਕਾਰ
11 ਦਸੰਬਰ ਨੂੰ ਜਿਵੇਂ-ਜਿਵੇਂ ਚੋਣਾਂ ਦੇ ਫ਼ੈਸਲੇ ਆਉਂਦੇ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਰੁਤਬਾ ਵੱਧਦਾ ਜਾ ਰਿਹਾ ਸੀ ਪਰ ਇੱਕ ਚਿਹਰਾ ਜਿਹੜਾ ਹਮੇਸ਼ਾ ਰਾਹੁਲ ਗਾਂਧੀ ਦੇ ਨੇੜੇ ਨਜ਼ਰ ਆਉਂਦਾ ਸੀ ਉਹ ਚੋਣਾਂ ਦੇ ਇਸ ਮੌਸਮ ਵਿੱਚ ਬਿਲਕੁਲ ਨਜ਼ਰ ਨਹੀਂ ਆਇਆ।
ਉਹ ਚਿਹਰਾ ਸੀ ਰਾਹੁਲ ਗਾਂਧੀ ਦੀ ਭੈਣ ਪ੍ਰਿੰਅਕਾ ਗਾਂਧੀ ਦਾ।
ਉਹ ਪ੍ਰਿਅੰਕਾ ਗਾਂਧੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਪਹਿਲੀ ਚੋਣ ਰੈਲੀ ਵਿੱਚ ਆਪਣੇ ਭਰਾ ਨੂੰ ਬਕਾਇਦਾ ਅੱਗੇ ਵਧਾਇਆ ਸੀ।
ਜੇਕਰ ਤਸਵੀਰਾਂ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਉਹ ਤਸਵੀਰਾਂ ਉਭਰਦੀਆਂ ਹਨ ਜਿਸ ਵਿੱਚ ਲੋਕਾਂ ਵਿਚਾਲੇ ਰਾਹੁਲ ਅਤੇ ਪ੍ਰਿਅੰਕਾ ਬੈਠੇ ਹਨ ਅਤੇ ਰਾਹੁਲ ਨੇ ਪ੍ਰਿਅੰਕਾ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ:
ਤਾਂ ਕਿੱਥੇ ਗਈ ਪ੍ਰਿਅੰਕਾ ਗਾਂਧੀ? ਕੀ ਕਾਂਗਰਸ ਦੇ ਸਿਆਸੀ ਕੁਨਬੇ ਵਿੱਚੋਂ ਪ੍ਰਿਅੰਕਾ ਗਾਇਬ ਹੋ ਚੁੱਕੀ ਹੈ?
ਕਿੱਥੇ ਗਈ ਪ੍ਰਿਅੰਕਾ ਗਾਂਧੀ?
ਇਨ੍ਹਾਂ ਚੋਣ ਰੈਲੀਆਂ ਵਿੱਚ ਰਾਹੁਲ ਗਾਂਧੀ ਦੀਆਂ ਰੈਲੀਆਂ ਜਾਂ ਬਿਆਨ ਕਾਫ਼ੀ ਚਰਚਾ ਵਿੱਚ ਰਹੇ। ਪ੍ਰਧਾਨ ਮੰਤਰੀ 'ਤੇ ਉਨ੍ਹਾਂ ਦੇ ਇਲਜ਼ਾਮ ਕਾਫ਼ੀ ਸੁਰਖ਼ੀਆਂ ਵਿੱਚ ਰਹੇ ਪਰ ਰਾਹੁਲ ਗਾਂਧੀ ਨੂੰ ਅੱਗੇ ਵਧਾਉਂਦੀ ਪ੍ਰਿਅੰਕਾ ਨਾ ਕਿਸੇ ਰੈਲੀ ਵਿੱਚ ਦਿਖੀ ਅਤੇ ਨਾ ਹੀ ਖ਼ਬਰਾਂ ਵਿੱਚ।
ਹੋਰ ਤਾਂ ਹੋਰ ਇਹ ਪਹਿਲੀਆਂ ਚੋਣਾਂ ਸਨ ਜਿਸ ਵਿੱਚ ਪ੍ਰਿਅੰਕਾ ਗਾਂਧੀ ਦੀ ਚਰਚਾ ਵੀ ਨਹੀਂ ਕੀਤੀ ਗਈ।
ਗੁਜਰਾਤ ਚੋਣਾਂ ਦੌਰਾਨ ਜਿੱਥੇ ਰਾਹੁਲ ਗਾਂਧੀ ਦੇ ਨਵੇਂ ਰੂਪ ਨੂੰ ਵਾਰ-ਵਾਰ ਦੇਖਿਆ ਗਿਆ, ਉੱਥੇ ਪ੍ਰਿਅੰਕਾ ਵੀ ਸਰਗਰਮ ਦਿਖਦੀ ਸੀ।

ਤਸਵੀਰ ਸਰੋਤ, Getty Images
ਕਾਂਗਰਸ ਦੀਆਂ ਰੈਲੀਆਂ ਦੇ ਮੰਚ 'ਤੇ ਭਾਵੇਂ ਹੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਮੋਰਚਾ ਸੰਭਾਲਿਆ ਸੀ ਪਰ ਮੰਚ ਦੇ ਪਿੱਛੇ ਦਾ ਇੰਤਜ਼ਾਮ ਪ੍ਰਿਅੰਕਾ ਗਾਂਧੀ ਦੇ ਜ਼ਿੰਮੇ ਹੀ ਸੀ।
ਕਾਂਗਰਸ ਆਗੂਆਂ ਮੁਤਾਬਕ ਪ੍ਰਿਅੰਕਾ ਨੇ ਇੱਕ ਚੰਗੇ ਪ੍ਰਬੰਧਕ ਦੀ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਸੀ। ਇੱਕ ਪਾਸੇ ਉਹ ਮੱਛਰਾਂ ਤੋਂ ਬਚਣ ਲਈ ਸਪ੍ਰੇਅ ਕਰਵਾਉਂਦੀ ਨਜ਼ਰ ਆਈ ਤਾਂ ਨਾਲ ਹੀ ਪਰਦੇ ਦੇ ਪਿੱਛੇ ਵੌਕੀ-ਟੌਕੀ ਲੈ ਕੇ ਇੰਤਜ਼ਾਮ ਕਰਵਾਉਂਦੀ ਨਜ਼ਰ ਆਈ ਸੀ।
ਐਨਾ ਹੀ ਨਹੀਂ, ਪ੍ਰਿਅੰਕਾ ਨੇ ਹੀ ਮੰਚ 'ਤੇ ਬੋਲਣ ਵਾਲੇ ਬੁਲਾਰਿਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਅਤੇ ਪਹਿਲੀ ਵਾਰ ਨੌਜਵਾਨ ਅਤੇ ਤਜ਼ਰਬੇਕਾਰ ਬੁਲਾਰਿਆਂ ਦਾ ਜੋੜ ਦੇਖਣ ਨੂੰ ਮਿਲਿਆ। ਇੱਥੋਂ ਤੱਕ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸਮੇਤ ਕਰੀਬ-ਕਰੀਬ ਸਾਰਿਆਂ ਦੇ ਭਾਸ਼ਣ ਦੇ 'ਫੈਕਟ ਚੈਕ' ਦੀ ਜ਼ਿੰਮੇਦਾਰੀ ਵੀ ਲਈ।
ਪਰ ਉਸ ਦੌਰਾਨ ਵੀ ਪ੍ਰਿਅੰਕਾ ਨੇ ਇਹ ਪੂਰਾ ਧਿਆਨ ਰੱਖਿਆ ਕਿ ਉਨ੍ਹਾਂ ਦੀ ਤਸਵੀਰ ਸਾਹਮਣੇ ਨਾ ਆਵੇ ਤਾਂ ਜੋ ਲੋਕਾਂ ਦਾ ਪੂਰਾ ਧਿਆਨ ਰੈਲੀਆਂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਹੀ ਰਹੇ।
ਅਜੇ ਵੀ ਸਰਗਰਮ ਭੂਮਿਕਾ ਵਿੱਚ ਹਨ ਪ੍ਰਿਅੰਕਾ ਗਾਂਧੀ
ਅੱਜ ਵੀ ਪ੍ਰਿਅੰਕਾ ਸਰਗਰਮ ਭੂਮਿਕਾ ਵਿੱਚ ਹਨ। ਚੋਣਾਂ ਜਿੱਤਣ ਤੋਂ ਬਾਅਦ ਜਦੋਂ ਕਾਂਗਰਸ ਸਾਹਮਣੇ ਸਭ ਤੋਂ ਔਖਾ ਸਵਾਲ ਖੜ੍ਹਾ ਹੋਇਆ ਕਿ 'ਕੌਣ ਬਣੇਗਾ ਮੁੱਖ ਮੰਤਰੀ' ਤਾਂ ਪ੍ਰਿਅੰਕਾ ਗਾਂਧੀ ਆਪਣੇ ਭਰਾ ਰਾਹੁਲ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਨਾਲ ਵਿਚਾਰ ਮੰਥਨ ਵਿੱਚ ਸ਼ਾਮਲ ਹੋਈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਵਾਂ ਦਾ ਐਲਾਨ ਹੋਇਆ ਹੈ।

ਤਸਵੀਰ ਸਰੋਤ, Getty Images
ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਪ੍ਰਿਅੰਕਾ ਗਾਂਧੀ ਦੀ ਪਹਿਲੀ ਪਸੰਦ ਸਨ। ਇਸੇ ਕਾਰਨ ਸਚਿਨ ਪਾਇਲਟ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ ਅਤੇ ਉਪ ਮੁੱਖ ਮੰਤਰੀ ਦੀ ਕੁਰਸੀ ਨਾਲ ਸੰਤੁਸ਼ਟ ਹੋਣਾ ਪਿਆ।
ਕਾਰਨ ਦੱਸਿਆ ਗਿਆ ਕਿ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਖ਼ਿਲਾਫ਼ ਰਾਜਸਥਾਨ ਵਿੱਚ ਜ਼ਮੀਨ ਘੋਟਾਲੇ ਨੂੰ ਲੈ ਕੇ ਭਾਜਪਾ ਦੀ ਸਰਕਾਰ ਨੇ ਕਈ ਮਾਮਲੇ ਦਰਜ ਕਰਵਾਏ ਹਨ।
ਵਾਡਰਾ ਦਾ ਨਾਮ ਜ਼ਮੀਨ ਘੋਟਾਲੇ 'ਚ ਅਸ਼ੋਕ ਗਹਿਲੋਤ ਦੇ ਸ਼ਾਸਨਕਾਲ ਵਿੱਚ ਹੀ ਆਇਆ ਸੀ ਇਸ ਲਈ ਪ੍ਰਿਅੰਕਾ ਚਾਹੁੰਦੀ ਸੀ ਕਿ ਅਸ਼ੋਕ ਗਹਿਲੋਤ ਹੀ ਸੂਬੇ ਦੇ ਮੁੱਖ ਮੰਤਰੀ ਬਣਨ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੈ।
ਇਹ ਵੀ ਪੜ੍ਹੋ:
ਉਂਝ ਵੀ ਪ੍ਰਿਅੰਕਾ ਦਾ ਮੰਨਣਾ ਹੈ ਕਿ 2019 ਵਿੱਚ ਤਜ਼ਰਬਾ ਹੀ ਵਧੇਰੇ ਸੀਟਾਂ ਦਿਵਾਉਣ ਵਿੱਚ ਸਹਾਇਕ ਹੋਵੇਗਾ। ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਵਿੱਚ ਪ੍ਰਿਅੰਕਾ ਦਾ ਝੁਕਾਅ ਤਜ਼ਰਬੇ ਵੱਲ ਵੱਧ ਸੀ।
ਕਿਉਂ ਗਾਇਬ ਹੋ ਗਈ ਸੀ ਪ੍ਰਿਅੰਕਾ?
ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪ੍ਰਿਅੰਕਾ ਕਾਫ਼ੀ ਸਰਗਰਮ ਸੀ ਪਰ ਜਿਵੇਂ-ਜਿਵੇਂ ਰਾਹੁਲ ਗਾਂਧੀ ਸਰਗਰਮ ਹੁੰਦੇ ਗਏ, ਪ੍ਰਿਅੰਕਾ ਸਿਆਸੀ ਕੁਨਬੇ ਵਿੱਚੋਂ ਗਾਇਬ ਹੋਣ ਲੱਗੀ। ਇੱਥੋਂ ਤੱਕ ਕਿ ਅਮੇਠੀ ਅਤੇ ਰਾਏਬਰੇਲੀ ਵਿੱਚ ਪ੍ਰਿਅੰਕਾ ਦੀ ਚਰਚਾ ਘੱਟ ਹੋਣ ਲੱਗੀ।

ਤਸਵੀਰ ਸਰੋਤ, Getty Images
ਦਰਅਸਲ ਕਾਂਗਰਸ ਦੇ ਅੰਦਰ ਵੀ ਸਮੇਂ-ਸਮੇਂ 'ਤੇ ਇਹ ਮੰਗ ਉੱਠਦੀ ਰਹੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਨੂੰ ਟੱਕਰ ਦੇਣ ਲਈ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ।
ਪਰ ਸੋਨੀਆ ਗਾਂਧੀ ਸਿਰਫ਼ ਰਾਹੁਲ ਗਾਂਧੀ ਨੂੰ ਅਗਵਾਈ ਲਈ ਚਿਹਰਾ ਬਣਾਉਣਾ ਚਾਹੁੰਦੀ ਸੀ।
ਸੋਨੀਆ ਗਾਂਧੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਜਿਵੇਂ ਹੀ ਪ੍ਰਿਅੰਕਾ ਗਾਂਧੀ ਨੇ ਸਿਆਸਤ ਵਿੱਚ ਪੈਰ ਰੱਖਿਆ ਓਵੇਂ ਹੀ ਭਰਾ-ਭੈਣ ਵਿਚਾਲੇ ਤੁਲਨਾ ਸ਼ੁਰੂ ਹੋ ਜਾਵੇਗੀ।
ਪਾਰਟੀ ਦੇ ਅੰਦਰ ਗੁੱਟਬਾਜ਼ੀ ਵਧ ਜਾਵੇਗੀ ਜੋ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋਵੇਗਾ। ਨਾਲ ਹੀ ਪ੍ਰਿਅੰਕਾ ਗਾਂਧੀ ਦੇ ਆਉਣ ਨਾਲ ਰਾਹੁਲ ਗਾਂਧੀ ਦੇ ਗਰਾਫ਼ 'ਤੇ ਅਸਰ ਪੈ ਸਕਦਾ ਹੈ।
ਰੌਬਰਟ ਵਾਡਰਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ
ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਜਾਣਕਾਰ ਮੰਨਦੇ ਹਨ ਕਿ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।
ਇਹ ਵੀ ਇੱਕ ਕਾਰਨ ਹੈ ਕਿ ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਦੋਵੇਂ ਹੀ ਉਨ੍ਹਾਂ ਨੂੰ ਸਰਗਰਮ ਸਿਆਸਤ ਵਿੱਚ ਲਿਆਉਣ ਤੋਂ ਰੋਕਦੀਆਂ ਹਨ।

ਤਸਵੀਰ ਸਰੋਤ, Getty Images
ਸਿਆਸਤ ਵਿੱਚ ਪ੍ਰਿਅੰਕਾ ਦੇ ਕਦਮ ਵਧਦੇ ਹੀ ਦੂਜੀਆਂ ਪਾਰਟੀਆਂ ਰੌਬਰਟ ਵਾਡਰਾ ਨੂੰ ਲੈ ਕੇ ਉਨ੍ਹਾਂ 'ਤੇ ਹਮਲਾ ਬੋਲ ਦੇਣਗੀਆਂ। ਇਸ ਨਾਲ ਪ੍ਰਿਅੰਕਾ ਦਾ ਨੈਤਿਕ ਪੱਖ ਕਮਜ਼ੋਰ ਹੋਵੇਗਾ।
ਇਹ ਵੀ ਪੜ੍ਹੋ:
ਪ੍ਰਿਅੰਕਾ ਦੇ ਹੇਅਰ ਸਟਾਈਲ, ਕੱਪੜੇ ਅਤੇ ਗੱਲ ਕਰਨ ਦੇ ਤਰੀਕੇ 'ਤੇ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਵਿੱਚ ਇੰਦਰਾ ਗਾਂਧੀ ਦੀ ਛਾਪ ਸਾਫ਼ ਦਿਖਦੀ ਹੈ। ਵਰਕਰਾਂ ਨਾਲ ਜੁੜਨ ਵਿੱਚ ਪ੍ਰਿਅੰਕਾ ਮਾਹਿਰ ਹਨ। ਭੈਆਜੀ ਦੇ ਰੂਪ ਵਿੱਚ ਜਾਣੀ ਜਾਣ ਵਾਲੀ ਪ੍ਰਿਅੰਕਾ ਨੂੰ ਵਰਕਰ ਅੱਜ ਵੀ ਬੇਹੱਦ ਪਸੰਦ ਕਰਦੇ ਹਨ।
ਹੁਣ ਕਾਂਗਰਸ ਦੀ ਤਿੰਨ ਸੂਬਿਆਂ ਵਿੱਚ ਹੋਈ ਜਿੱਤ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਨਿਰਵਿਵਾਦ 'ਚਿਹਰਾ' ਬਣਾ ਦਿੱਤਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਿਅੰਕਾ ਦੀ ਪਰਦੇ ਪਿੱਛੇ ਦੀ ਭੂਮਿਕਾ ਨਾਲ ਕਾਂਗਰਸ ਨੂੰ ਜ਼ਰੂਰ ਮਜ਼ਬੂਤੀ ਮਿਲੇਗੀ।
ਮੰਨਿਆ ਜਾ ਰਿਹਾ ਹੈ ਕਿ ਪਰਦੇ ਪਿੱਛੇ ਹੀ ਸਹੀ ਪ੍ਰਿਅੰਕਾ ਦੀ ਭੂਮਿਕਾ ਲੋਕ ਸਭਾ ਚੋਣਾਂ 2019 ਵਿੱਚ ਵਧੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਗਾਂਧੀ ਭਰਾ-ਭੈਣ ਇੱਕ ਅਤੇ ਇੱਕ ਗਿਆਰਾ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












