ਨਵਜੋਤ ਸਿੱਧੂ ਦੇ 'ਨਿੱਕੇ ਫੈਨ' ਨੂੰ ਇੰਝ ਮਿਲਿਆ ਆਟੋਗ੍ਰਾਫ਼

- ਲੇਖਕ, ਅਰਵਿੰਦ ਛਾਬੜਾ
- ਰੋਲ, ਪੱਤਰਕਾਰ, ਬੀਬੀਸੀ
ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੱਧੂ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਹਰ ਵੇਲੇ ਆਉਣ-ਜਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਇੱਥੇ ਕਿਸੇ ਨਾ ਕਿਸੇ ਕੰਮ ਲਈ ਆਉਂਦੇ ਹਨ।
ਸਿੱਧੂ ਅਕਸਰ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ ਇਸ ਕਾਰਨ ਪੱਤਰਕਾਰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੇ ਬਾਹਰ ਆਮ ਦਿਖਾਈ ਦੇ ਜਾਂਦੇ ਹਨ।
ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਸਰਕਾਰੀ ਕੋਠੀ ਹੋਣ ਕਾਰਨ ਇਸ ਖੇਤਰ ਵਿੱਚ ਕਾਫ਼ੀ ਸੁਰੱਖਿਆ ਰਹਿੰਦੀ ਹੈ।
ਪਰ ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਇੱਕ ਸੱਤ ਸਾਲਾ ਬੱਚਾ ਉਨ੍ਹਾਂ ਦਾ ਬਿਨ ਬੁਲਾਇਆ ਮਹਿਮਾਨ ਬਣ ਜਾਵੇਗਾ।
ਸੁਨਹਿਰੀ ਰੰਗ ਦਾ ਕੋਟ ਅਤੇ ਲਾਲ ਟਾਈ ਵਿੱਚ ਵਾਰਿਸ ਢਿੱਲੋਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਪਹੁੰਚਿਆ ਸੀ। ਉਸ ਨੇ ਦੱਸਿਆ ਕਿ ਉਹ ਤਕਰੀਬਨ 280 ਕਿਲੋਮੀਟਰ ਦੂਰੋਂ ਬਠਿੰਡਾ ਤੋਂ ਆਇਆ ਹੈ।
ਦੂਜੀ ਕਲਾਸ ਵਿੱਚ ਪੜ੍ਹਦੇ ਵਾਰਿਸ ਨੇ ਕਿਹਾ, "ਮੈਨੂੰ ਨਵਜੋਤ ਸਿੰਘ ਸਿੱਧੂ ਦਾ ਆਟੋਗ੍ਰਾਫ਼ ਚਾਹੀਦਾ ਸੀ। ਨਵਜੋਤ ਸਿੰਘ ਸਿੱਧੂ ਮੇਰੇ ਪਸੰਦੀਦਾ ਕ੍ਰਿਕਟ ਖਿਡਾਰੀ ਹਨ। ਮੈਂ ਆਪਣੇ ਪਿਤਾ ਨੂੰ ਕਾਫ਼ੀ ਦੇਰ ਦਾ ਉਨ੍ਹਾਂ ਨਾਲ ਮਿਲਾਉਣ ਲਈ ਕਹਿ ਰਿਹਾ ਸੀ।"
ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਨਾ ਮਿਲਣ ਦਿੱਤਾ...
ਪਿਤਾ ਅਤੇ ਪੁੱਤਰ ਦੋਵੇਂ ਹੀ ਨਵਜੋਤ ਸਿੰਘ ਸਿੱਧੂ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਖੜ੍ਹੇ ਰਹੇ ਕਿਉਂਕਿ ਵਧੇਰੇ-ਸੁਰੱਖਿਆ ਦੇ ਹੁੰਦਿਆਂ ਉੱਥੇ ਦਾਖਿਲ ਹੋਣਾ ਮੁਸ਼ਕਿਲ ਸੀ।
ਸੁਰੱਖਿਆ ਮੁਲਾਜ਼ਮਾਂ ਨੇ ਪਹਿਲਾਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ। ਇਸ ਲਈ ਉਹ ਸੁਰੱਖਿਆ ਮੁਲਾਜ਼ਮਾਂ ਦੀ ਨਜ਼ਰ ਤੋਂ ਓਹਲੇ ਹੋ ਕੇ ਖੜ੍ਹੇ ਹੋ ਗਏ ਅਤੇ ਵੱਡੇ-ਵੱਡੇ ਲੋਹੇ ਦੇ ਦਰਵਾਜ਼ਿਆਂ ਦੀਆਂ ਮੋਰੀਆਂ ਵਿੱਚੋਂ ਕੋਈ ਰਾਹ ਨਿਕਲਣ ਬਾਰੇ ਸੋਚਦੇ ਰਹੇ।
ਇਹ ਵੀ ਪੜ੍ਹੋ:
ਇੱਕ ਪੱਤਰਕਾਰ ਨੂੰ ਸਿੱਧੂ ਦੇ ਘਰੋਂ ਬਾਹਰ ਆਉਂਦਿਆਂ ਦੇਖ ਕੇ ਇਸ ਛੋਟੇ ਬੱਚੇ ਨੇ ਕਿਹਾ, "ਕੀ ਮੈਨੂੰ ਸਿੱਧੂ ਦਾ ਆਟੋਗ੍ਰਾਫ਼ ਮਿਲ ਸਕਦਾ ਹੈ?"
ਇਸ ਦੌਰਾਨ ਉਸ ਦੇ ਪਿਤਾ ਚੁੱਪ ਖੜ੍ਹੇ ਰਹੇ। ਉਹ ਨਹੀਂ ਜਾਣਦੇ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਖੁਆਇਸ਼ ਪੂਰੀ ਹੋਵੇਗੀ ਜਾਂ ਨਹੀਂ।
ਬੱਚੇ ਦੇ ਪਿਤਾ ਨੇ ਆਪਣਾ ਨਾਮ ਅਤੇ ਪਛਾਣ ਨਹੀਂ ਦੱਸੀ, ਕਾਰਨ ਇਹ ਸੀ ਕਿ ਉਹ ਹਵਾਈ ਫੌਜ ਵਿੱਚ ਕੰਮ ਕਰਦੇ ਹਨ, ਇਸ ਮਗਰੋਂ ਵਾਰਿਸ ਦੇ ਪਿਤਾ ਨੇ ਕਿਹਾ, "ਉਹ ਮੈਨੂੰ ਕਈ ਮਹੀਨਿਆ ਤੋਂ ਕਹਿ ਰਿਹਾ ਸੀ। ਇਸ ਲਈ ਅਸੀਂ ਇੱਥੇ ਆਏ ਹਾਂ।"
ਉਨ੍ਹਾਂ ਕਿਹਾ ਕਿ ਉਹ ਛੇ ਘੰਟੇ ਸਫ਼ਰ ਕਰਕੇ ਇੱਥੇ ਆਏ ਹਨ। ਵਾਰਿਸ ਦਾ ਕਹਿਣਾ ਹੈ ਕਿ ਉਹ ਕ੍ਰਿਕਟ ਖੇਡਦਾ ਹੈ ਅਤੇ ਉਸ ਨੂੰ ਸਿੱਧੂ ਨਾਲ ਖਾਸ ਲਗਾਅ ਹੈ।
ਸ਼ਾਮ ਨੂੰ ਕਿਸੇ ਨੇ ਸਿੱਧੂ ਨੂੰ ਦੱਸਿਆ ਕਿ ਇੱਕ ਛੋਟਾ ਫੈਨ ਉਨ੍ਹਾਂ ਦੇ ਆਟੋਗ੍ਰਾਫ਼ ਦੀ ਉਡੀਕ ਕਰ ਰਿਹਾ ਹੈ। ਸਿੱਧੂ ਨੇ ਉਸ ਨੂੰ ਅੰਦਰ ਸੱਦਿਆ, ਗਲੇ ਲਾਇਆ ਅਤੇ ਉਸ ਦੇ ਦੋਹਾਂ ਬੱਲਿਆਂ 'ਤੇ ਆਟੋਗ੍ਰਾਫ਼ ਦਿੱਤਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਖੁਦ ਛੇ ਫੁੱਟ ਦੋ ਇੰਚ ਲੰਮੇ ਸਿੱਧੂ ਨੇ ਕਿਹਾ, "ਤੁਸੀਂ ਛੋਟੇ ਫੈਨ ਨਹੀਂ ਹੋ, ਤੁਸੀਂ ਤਾਂ ਮੇਰੇ ਤੋਂ ਛੇ ਫੁੱਟ ਦੋ ਇੰਚ ਤੋਂ ਵੀ ਲੰਮੇ ਹੋ ਅਤੇ ਬਹੁਤ ਪਿਆਰੇ ਹੋ।"
ਵਾਰਿਸ ਕੁਝ ਜ਼ਿਆਦਾ ਨਹੀਂ ਬੋਲਿਆ ਪਰ ਘਰ ਪਰਤਦੇ ਹੋਏ ਉਸ ਦੀ ਖੁਸ਼ੀ ਚਿਹਰੇ ਤੇ ਝਲਕ ਰਹੀ ਸੀ। ਸੱਤ ਘੰਟੇ ਦੀ ਲੰਮੀ ਉਡੀਕ ਦਾ ਉਸ ਨੂੰ ਫਲ ਮਿਲਿਆ ਸੀ।
ਨਵਜੋਤ ਸਿੰਘ ਸਿੱਧੂ ਸਾਲ 1983 ਤੋਂ 1999 ਤੱਕ ਕ੍ਰਿਕਟ ਖਿਡਾਰੀ ਰਹੇ ਹਨ। ਉਹ ਆਪਣੀ ਬੱਲੇਬਾਜ਼ੀ ਕਾਰਨ ਕਾਫ਼ੀ ਮਸ਼ਹੂਰ ਰਹੇ ਹਨ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਿੱਧੂ ਕਮੈਂਟੇਟਰ ਬਣ ਗਏ ਅਤੇ ਆਪਣੇ ਮੁਹਾਵਰਿਆਂ ਕਾਰਨ ਕਾਫ਼ੀ ਮਸ਼ਹੂਰ ਹੋਏ।
ਸਿਆਸਤ ਵਿੱਚ ਸਾਮਿਲ ਹੋਣ ਤੋਂ ਬਾਅਦ ਸਿੱਧੂ ਪੰਜਾਬ ਤੋਂ ਚੋਣਾਂ ਜਿੱਤਦੇ ਰਹੇ ਹਨ ਅਤੇ ਇਸ ਵੇਲੇ ਸੂਬੇ ਦੇ ਤਿੰਨ ਮੰਤਰੀਆਂ ਵਿੱਚੋਂ ਇੱਕ ਹਨ। ਇਸ ਤੋਂ ਇਲਾਵਾ ਉਹ ਕਾਂਗਰਸ ਦੇ ਸਟਾਰ ਪ੍ਰਚਾਰਕ ਆਗੂ ਵੀ ਹਨ।

ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3