2019 ਦੀਆਂ ਆਮ ਚੋਣਾਂ ਨੂੰ ਚੁਣੌਤੀ ਕਿਉਂ ਮੰਨ ਰਹੇ ਹਨ ਫੇਸਬੁੱਕ, ਟਵਿੱਟਰ ਤੇ ਗੂਗਲ - #BeyondFakeNews

ਫੇਕ ਨਿਊਜ਼ ਬਾਰੇ ਦਿੱਲੀ ਵਿੱਚ ਹੋਏ ਬੀਬੀਸੀ ਦੇ ਪ੍ਰੋਗਰਾਮ #BeyondFakeNews ਦੌਰਾਨ ਫੇਸਬੁੱਕ, ਗੂਗਲ ਅਤੇ ਟਵਿੱਟਰ ਦੇ ਅਧਿਕਾਰੀਆਂ ਨੇ ਮੰਨਿਆ ਕਿ, ਫੇਕ ਨਿਊਜ਼ ਭਾਰਤ ਵਿੱਚ ਇੱਕ ਵੱਡੀ ਸਮੱਸਿਆ ਹੈ ਅਤੇ ਉਨ੍ਹਾਂ ਦੀਆਂ ਕੰਪਨੀਆਂ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਆਈਆਈਟੀ ਦਿੱਲੀ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਫੇਸਬੁੱਕ ਵੱਲੋਂ ਮਨੀਸ਼ ਖੰਡੂਰੀ, ਗੂਗਲ ਵੱਲੋਂ ਈਰੀਨ ਜੇ ਲਿਊ ਅਤੇ ਟਵਿੱਟਰ ਵੱਲੋਂ ਵਿਜਿਆ ਗਾਡੇ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਵਿੱਚ ਤਕਨੀਕੀ ਕੰਪਨੀਆਂ ਦੇ ਸਾਹਮਣੇ ਫੇਕ ਨਿਊਜ਼ ਰੋਕਣ ਦੀ ਚੁਣੌਤੀ ਬਾਰੇ ਚਰਚਾ ਕੀਤੀ ਗਈ।


ਫੇਕ ਨਿਊਜ਼ ਹੋਂਦ ਲਈ ਖ਼ਤਰਾ
ਮਨੀਸ਼ ਖੰਡੂਰੀ ਨੇ ਕਿਹਾ,"ਇਹ ਸਾਡੇ ਪਲੇਟਫਾਰਮ ਦੀ ਹੋਂਦ ਲਈ ਵੀ ਇੱਕ ਖ਼ਤਰਾ ਹੈ ਅਤੇ ਅਸੀਂ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਇੱਕ ਸੋਸ਼ਲ ਮੀਡੀਆ ਪਲੇਟਫਾਰਮ ਵਜੋਂ ਅਸੀਂ ਸੰਵਾਦ ਦੀ ਗੁਣਵੱਤਾ ਉੱਪਰ ਕੇਂਦਰਿਤ ਹਾਂ ਅਤੇ ਗਲਤ ਜਾਣਕਾਰੀਆਂ ਇਸ ਨੂੰ ਪ੍ਰਭਾਵਿਤ ਕਰਦੀਆਂ ਹਨ।
ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਹਾਂ ਅਤੇ ਸਮਾਜ ਵਿੱਚ ਸਾਰਥਕ ਦਖ਼ਲ ਦੇਣਾ ਚਾਹੁੰਦੇ ਹਾਂ। ਗਲਤ ਜਾਣਕਾਰੀਆਂ ਉਸ ਤੋਂ ਠੀਕ ਉਲਟ ਹਨ।"
ਇਹ ਵੀ ਪੜ੍ਹੋ:
ਗੂਗਲ ਦੇ ਦੱਖਣ ਏਸ਼ੀਆ ਵਿੱਚ ਨਿਊਜ਼ਲੈਬ ਦੇ ਮੁਖੀ ਇਰੀਨ ਜੇ ਲਿਊ ਨੇ ਕਿਹਾ, "ਗੂਗਲ ਇਸ ਨੂੰ ਵੱਡੀ ਸਮੱਸਿਆ ਵਜੋਂ ਸਵੀਕਾਰ ਕਰਦਾ ਹੈ ਅਤੇ ਇਸ ਦਾ ਹੱਲ ਲੱਭਣ ਵਿੱਚ ਆਪਣੀ ਜਿੰਮੇਵਾਰੀ ਸਮਝਦਾ ਹੈ।
ਜਦੋਂ ਲੋਕ ਗੂਗਲ 'ਤੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਜਵਾਬਾਂ ਦੀ ਉਮੀਦ ਹੁੰਦੀ ਹੈ। ਅਸੀਂ ਆਪਣੀ ਤਕਨੀਕ ਦੀ ਮਦਦ ਨਾਲ ਅਤੇ ਪੱਤਰਕਾਰਾਂ ਅਤੇ ਹੋਰਾਂ ਨਾਲ ਸਾਂਝੇਦਾਰੀ ਕਰਕੇ ਉੱਚੀ ਕਿਸਮ ਦੀ ਸਮੱਗਰੀ ਮੁਹਈਆ ਕਰਵਾ ਸਕਦੇ ਹਾਂ।"

ਟਵਿੱਟਰ ਦੇ ਟਰਸਟ ਐਂਡ ਸੇਫਟੀ (ਵਿਸ਼ਵਾਸ ਅਤੇ ਸੁਰੱਖਿਆ) ਦੀ ਗਲੋਬਲ ਮੁਖੀ ਵਿਜਿਆ ਗਾਡੇ ਨੇ ਕਿਹਾ, "ਟਵਿੱਟਰ ਦਾ ਉਦੇਸ਼ ਜਨ ਸੰਵਾਦ ਨੂੰ ਵਧਾਉਣਾ ਹੈ। ਜਦੋਂ ਲੋਕ ਟਵਿੱਟਰ ਤੇ ਆਉਂਦੇ ਹਨ ਤਾਂ ਉਹ ਜਾਨਣਾ ਚਾਹੁੰਦੇ ਹਨ ਕਿ ਦੁਨੀਆਂ ਵਿੱਚ ਕੀ ਚੱਲ ਰਿਹਾ ਹੈ ਅਤੇ ਆਪਣੇ ਬਾਰੇ ਦੁਨੀਆਂ ਨੂੰ ਦੱਸਣਾ ਵੀ ਚਾਹੁੰਦੇ ਹਨ।
ਜੇ ਅਸੀਂ ਉੱਚੀ ਗੁਣਵੱਤਾ ਦੀ ਸਮੱਗਰੀ ਮੁਹੱਈਆ ਨਹੀਂ ਕਰਵਾਵਾਂਗੇ ਤਾਂ ਉਹ ਸਾਡੇ ਪਲੇਟਫਾਰਮ ਦੀ ਵਰਤੋਂ ਬੰਦ ਕਰ ਦੇਣਗੇ। ਇਸ ਲਈ ਇਸ ਪ੍ਰਕਾਰ ਦੀਆਂ ਖ਼ਬਰਾਂ ਦੇ ਅਸਰ ਨੂੰ ਮੰਨਣਾ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ।"
ਫੇਸਬੁੱਕ ਹੱਲ ਦਾ ਹਿੱਸਾ ਬਨਣਾ ਚਾਹੁੰਦਾ
ਅਮਰੀਕੀ ਚੋਣਾਂ ਦੌਰਾਨ ਫੇਸਬੁੱਕ ਦੀਆਂ ਗਲਤੀਆਂ ਨੂੰ ਮੰਨਦਿਆਂ ਮਨੀਸ਼ ਖੰਡੂਰੀ ਨੇ ਕਿਹਾ, "ਅਸੀਂ ਆਪਣੀਆਂ ਗਲਤੀਆਂ ਮੰਨੀਆਂ ਹਨ। ਜਿੱਥੋਂ ਤੱਕ ਸਾਲ 2016 ਦੀਆਂ ਅਮਰੀਕੀ ਚੋਣਾਂ ਦਾ ਸਵਾਲ ਹੈ, ਅਸੀਂ ਆਪਣੀਆਂ ਗਲਤੀਆਂ ਤੋਂ ਕਾਫੀ ਕੁਝ ਸਿੱਖਿਆ ਹੈ। ਇੱਕ ਪਲੇਟਫਾਰਮ ਵਜੋਂ ਫੇਸਬੁੱਕ ਹੱਲ ਦਾ ਹਿੱਸਾ ਬਨਣਾ ਚਾਹੁੰਦਾ ਹੈ। ਅਸੀਂ ਆਪਣੇ ਪਲੇਟਫਾਰਮ ਉੱਪਰ ਉਪਲੱਬਧ ਸਮੱਗਰੀ ਦੀ ਉੱਚੀ ਗੁਣਵੱਤਾ ਯਕੀਨੀ ਬਣਾਉਣਾ ਚਾਹੁੰਦੇ ਹਾਂ।"
ਮਨੀਸ਼ ਨੂੰ ਪੁੱਛਿਆ ਗਿਆ ਕਿ ਅਮਰੀਕੀ ਚੋਣਾਂ ਵਿੱਚ ਦਖ਼ਲ ਬਾਰੇ ਫੇਸਬੁੱਕ ਸੰਸਥਾਪਕ ਮਾਰਕ ਜ਼ਕਰਬਰਗ ਦੀ ਸਫਾਈ ਦੇਣ ਲਈ ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਪਰ ਝੂਠੀਆਂ ਖ਼ਬਰਾਂ ਕਰਕੇ ਭਾਰਤ ਵਿੱਚ ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਬਾਰੇ ਉਨ੍ਹਾਂ ਕੋਈ ਜਨਤਕ ਬਿਆਨ ਨਹੀਂ ਦਿੱਤਾ।
ਇਸ ਬਾਰੇ ਖੰਡੂਰੀ ਨੇ ਕਿਹਾ, "ਭਾਰਤ ਵਿੱਚ ਜੋ ਹੋ ਰਿਹਾ ਹੈ, ਉਸ ਵਿੱਚ ਮਾਰਕ ਜ਼ਕਰਬਰਗ ਦੀ ਦਿਲਚਸਪੀ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਦੇ ਹੱਲ ਲਈ ਇੱਕ ਵੱਡੀ ਟੀਮ ਬਣਾਈ ਹੈ। ਉਹ ਚੋਣਾਂ ਦੇ ਮੱਦੇ ਨਜ਼ਰ ਵਾਸ਼ਿੰਗਟਨ ਡੀਸੀ ਵਿੱਚ ਇੱਕ ਇਲੈਕਸ਼ਨ ਵਾਰ ਰੂਮ ਵੀ ਬਣਾ ਰਹੇ ਹਨ।"

ਤਸਵੀਰ ਸਰੋਤ, Getty Images
ਵਟਸਐਪ ਉੱਪਰ ਉੱਠ ਰਹੇ ਸਵਾਲਾਂ ਬਾਰੇ ਖੰਡੂਰੀ ਨੇ ਕਿਹਾ, "ਅਸੀਂ ਸਿੱਖ ਰਹੇ ਹਾਂ ਪਰ ਇਸ ਪਲੇਟਫਾਰਮ ਉੱਪਰ ਚੰਗੀਆਂ ਚੀਜ਼ਾਂ ਵੀ ਹੋ ਰਹੀਆਂ ਹਨ ਅਤੇ ਬਹੁਤ ਸਾਰਾ ਗਿਆਨ ਵੀ ਸਾਂਝਾ ਕੀਤਾ ਜਾ ਰਿਹਾ ਹੈ। ਅਸੀਂ ਭਾਰਤ ਵਿੱਚ ਬਹੁਤ ਕੁਝ ਬਦਲ ਰਹੇ ਹਾਂ।ਅਸੀਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਿਆ ਹੈ ਅਤੇ ਇਸ ਦੇ ਹੱਲ ਲਈ ਕੁਝ ਜ਼ਰੂਰੀ ਬਦਲਾਅ ਲਿਆ ਰਹੇ ਹਾਂ।"
ਤੱਥਾਂ ਦੀ ਜਾਂਚ ਦੀ ਲੋੜ
ਚੋਣਾਂ ਵਿੱਚ ਫੇਕ ਨਿਊਜ਼ ਰੋਕਣ ਲਈ ਤੁਸੀਂ ਕੀ ਕਰ ਰਹੇ ਹੋ? ਇਸ ਦੇ ਜਵਾਬ ਵਿੱਚ ਮਨੀਸ਼ ਨੇ ਕਿਹਾ, "ਅਸੀਂ ਤੱਥਾਂ ਨੂੰ ਜਾਂਚਣ ਲਈ ਹੋਰ ਵੱਧ ਲੋਕ ਰੱਖ ਰਹੇ ਹਾਂ। ਫੇਸਬੁੱਕ ਉੱਪਰਲੀ ਮੌਜੂਦ ਸਮੱਗਰੀ ਦੀ ਸਵੱਛਤਾ ਨੂੰ ਕਾਇਮ ਰੱਖਣ ਲਈ ਅਸੀਂ ਕਈ ਯਤਨ ਕਰ ਰਹੇ ਹਾਂ ਅਤੇ ਇਨ੍ਹਾਂ ਉੱਪਰ ਕਾਫੀ ਪੈਸਾ ਖਰਚ ਕਰ ਰਹੇ ਹਾਂ। ਅਸੀਂ ਨੀਤੀ ਘਾੜਿਆਂ ਨਾਲ ਸੰਵਾਦ ਕਰ ਰਹੇ ਹਾਂ। ਅਸੀਂ ਟ੍ਰੇਨਿੰਗ ਵੀ ਕਰਵਾ ਰਹੇ ਹਾਂ"
ਇਹ ਵੀ ਪੜ੍ਹੋ:
ਉੱਥੇ ਹੀ ਯੂ ਟਿਊਬ ਉੱਤੇ ਮੌਜੂਦ ਝੂਠੀਆਂ ਜਾਣਕਾਰੀਆਂ ਬਾਰੇ ਇਰੀਨ ਨੇ ਕਿਹਾ," ਅਸੀਂ ਇਹ ਗੱਲ ਸਮਝੀ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਲੋਕ ਖ਼ਬਰਾਂ ਲਈ ਵੀ ਯੂਟਿਊਬ 'ਤੇ ਆ ਰਹੇ ਹਨ ਅਤੇ ਅਸੀਂ ਜਰੂਰੀ ਬਦਲਾਵਾਂ ਬਾਰੇ ਕੰਮ ਕਰ ਰਹੇ ਹਾਂ।"
ਉਨ੍ਹਾਂ ਨੇ ਕਿਹਾ, "ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਕੋਈ ਬ੍ਰੇਕਿੰਗ ਨਿਊਜ਼ ਲੱਭਣ ਸਾਡੇ ਪਲੇਟਫਾਰਮ 'ਤੇ ਆਵੇ ਤਾਂ ਉਸ ਨੂੰ ਭਰੋਸੇਯੋਗ ਸਰੋਤਾਂ ਤੋਂ ਹੀ ਸੂਚਨਾਵਾਂ ਮਿਲਣ।"

ਤਸਵੀਰ ਸਰੋਤ, Getty Images
ਟਵਿੱਟਰ ਵੱਲੋਂ ਵਿਜਿਆ ਗਾਡੇ ਨੇ ਕਿਹਾ,"ਅਸੀਂ ਫੇਕ ਅਕਾਊਂਟ ਦੀ ਪਹਿਚਾਣ ਕਰਨ ਵਾਲੀ ਤਕਨੀਕ ਨੂੰ ਬਿਹਤਰ ਬਣਾ ਰਹੇ ਹਾਂ। ਫੇਕ ਅਕਾਊਂਟ ਸਾਡੀ ਨੀਤੀ ਦੇ ਖਿਲਾਫ਼ ਹਨ। ਇਤਰਾਜ਼ਯੋਗ ਸਮੱਗਰੀ ਨੂੰ ਰਿਪੋਰਟ ਕਰਨ ਦਾ ਰਾਹ ਅਸੀਂ ਦਿੱਤਾ ਹੈ।"
ਇਰੀਨ ਨੇ ਕਿਹਾ, "ਜੇ ਅਸੀਂ ਲੋਕਾਂ ਤੱਕ ਸਟੀਕ ਸੂਚਨਾਵਾਂ ਪਹੁੰਚਾ ਪਾਈਏ ਤਾਂ ਇਸ ਨਾਲ ਸਾਡੇ ਬਿਜ਼ਨਸ ਮਾਡਲ ਨੂੰ ਹੀ ਫਾਇਦਾ ਹੋਵੇਗਾ ਕਿਉਂਕਿ ਅਸੀਂ ਲੋਕਾਂ ਦੇ ਸਵਾਲਾਂ ਦੇ ਸਹੀ ਜਵਾਬ ਦੇਣਾ ਚਾਹੁੰਦੇ ਹਾਂ"
ਚੁੱਕੇ ਜਾ ਰਹੇ ਸਖ਼ਤ ਕਦਮ
ਭਾਰਤ ਵਿਚ ਹੋਣ ਜਾ ਰਹੀਆਂ ਸਾਲ 2019 ਦੀਆਂ ਆਮ ਚੋਣਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੂਗਲ ਦੀ ਇਰੀਨ ਜੇ ਲਿਊ ਨੇ ਕਿਹਾ,"ਫੇਕ ਨਿਊਜ਼ ਨਾਲ ਲੜਨ ਲਈ ਅਸੀਂ ਇੱਕ ਮਜ਼ਬੂਤ ਈਕੋਸਿਸਟਮ ਬਣਾਉਣ ਉੱਤੇ ਕੰਮ ਕਰ ਰਹੇ ਹਾਂ। ਅਸੀਂ ਭਾਰਤ ਵਿੱਚ ਅੱਠ ਹਜ਼ਾਰ ਪੱਤਰਕਾਰਾਂ ਨੂੰ ਨਾਲ ਜੋੜ ਰਹੇ ਹਾਂ। ਇਹ ਸੱਤ ਭਾਸ਼ਾਵਾਂ ਵਿੱਚ ਕੰਮ ਕਰਦੇ ਹਨ।"
ਇਸ ਬਾਰੇ ਟਵਿੱਟਰ ਦੀ ਵਿਜਿਆ ਗਾਡੇ ਨੇ ਕਿਹਾ," ਅਸੀਂ ਅਮਰੀਕੀ ਚੋਣਾਂ ਤੋਂ ਕਾਫੀ ਕੁਝ ਸਿੱਖਿਆ ਹੈ। ਅਸੀਂ ਫੇਕ ਅਕਾਊਂਟ ਬਾਰੇ ਗੰਭੀਰ ਹਾਂ। ਅਸੀਂ ਆਟੋਮੇਟਡ ਕੋ-ਆਡ੍ਰਿਨੇਸ਼ਨ ਨੂੰ ਫੜਨ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਮਰੱਥ ਹੋਏ ਹਾਂ। ਅਸੀਂ ਸਿਆਸੀ ਇਸ਼ਤਿਹਾਰਬਾਜ਼ੀ ਵਿੱਚ ਵਧੇਰੇ ਪਾਰਦਰਸ਼ਤਾ ਲਿਆ ਰਹੇ ਹਾਂ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਫੇਸਬੁੱਕ ਉੱਪਰ ਸਿਆਸੀ ਪਾਰਟੀਆਂ ਦੇ ਪ੍ਰਚਾਰ ਨਾਲ ਜੁੜੇ ਸਵਾਲਾਂ ਬਾਰੇ ਮਨੀਸ਼ ਖੰਡੂਰੀ ਨੇ ਕਿਹਾ, "ਸਿਆਸੀ ਪਾਰਟੀਆਂ ਨਾਲ ਸਾਡੇ ਸੰਬੰਧ ਦੋਤਰਫੇ ਹਨ। ਅਸੀਂ ਜਾਣਦੇ ਹਾਂ ਕਿ ਫੇਸਬੁੱਕ ਇੱਕ ਪ੍ਰਭਾਵਸ਼ਾਲੀ ਮਾਧਿਅਮ ਬਣ ਗਿਆ ਹੈ।"
ਤਕਨੀਕੀ ਕੰਪਨੀਆਂ ਨੂੰ ਫੇਕ ਨਿਊਜ਼ ਨਾਲ ਨਿਪਟਣ ਲਈ ਕਿੰਨਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ? ਇਸ ਬਾਰੇ ਮਨੀਸ਼ ਖੰਡੂਰੀ ਨੇ ਕਿਹਾ,"ਅਸੀਂ ਸਮੱਸਿਆ ਨੂੰ ਸਮਝ ਰਹੇ ਹਾਂ। ਇੱਕ ਦਿਨ ਵਿੱਚ ਇਸ ਦਾ ਹੱਲ ਨਹੀਂ ਨਿਕਲੇਗਾ, ਜਾਂ ਸ਼ਾਇਦ ਛੇ ਮਹੀਨਿਆਂ ਵਿੱਚ ਵੀ ਨਹੀਂ ਪਰ ਮਹੱਤਵਪੂਰਣ ਇਹ ਹੈ ਕਿ ਅਸੀਂ ਇਸ ਦੇ ਹੱਲ ਵਿੱਚ ਲੱਗੇ ਹੋਏ ਹਾਂ।"
ਤੁਹਾਨੂੰ ਇਹ ਵੀ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












