You’re viewing a text-only version of this website that uses less data. View the main version of the website including all images and videos.
ਬਲਾਤਕਾਰ ਦੇ ਡਰ ਚੋਂ ਨਿਕਲ ਕੇ ਕਿਵੇਂ ਬੇਖੌਫ਼ ਬਣਨ ਵਾਲੀ ਕੁੜੀ ਦੀ ਸੱਚੀ ਕਹਾਣੀਂ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਮੀਡੀਆ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਲਿਖਿਆ ਜਾਂਦਾ ਹੈ, ਤਾਂ ਅਕਸਰ ਹਿੰਸਾ ਦੇ ਵੇਰਵੇ ਤੇ ਇਨਸਾਫ਼ ਦੀ ਲੜਾਈ ਦੀ ਚਰਚਾ ਹੁੰਦੀ ਹੈ।
ਸਮਾਜ ਵਿੱਚ ਉਸ ਕੁੜੀ ਦੀ ਇੱਜ਼ਤ ਤੇ ਉਸਦੇ ਵਿਆਹ 'ਤੇ ਪੈਣ ਵਾਲੇ ਅਸਰ ਦਾ ਵੀ ਜ਼ਿਕਰ ਹੁੰਦਾ ਹੈ।
ਪਰ ਹਿੰਸਾ ਨਾਲ ਦਿਲ ਤੇ ਦਿਮਾਗ 'ਤੇ ਲੱਗਣ ਵਾਲੀ ਸੱਟ ਦੀ ਗੱਲ ਨਹੀਂ ਹੁੰਦੀ। ਜਿਸ ਕਾਰਨ ਪੀੜਤਾ ਖੁਦ ਨੂੰ ਕਮਰੇ ਵਿੱਚ ਕੈਦ ਕਰ ਲੈਂਦੀ ਹੈ। ਬਾਹਰ ਨਿਕਲਣ ਤੋਂ ਡਰਦੀ ਹੈ।
ਬਲਾਤਕਾਰ ਤੋਂ ਬਾਅਦ ਲੋਕਾਂ ਤੋਂ ਭਰੋਸਾ ਉੱਠਣ, ਜ਼ਿਹਨ ਵਿੱਚ ਡਰ ਬੈਠਣ ਤੇ ਉਸ ਸਭ ਤੋਂ ਉਭਰਨ ਦੇ ਸੰਘਰਸ਼ ਦੀ ਚਰਚਾ ਨਹੀਂ ਹੁੰਦੀ।
ਅਸੀਂ ਉਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਕੁੜੀ ਨਾਲ ਗੱਲ ਕਰ ਕੇ ਇਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਕਿ ਪੰਜ ਸਾਲਾਂ ਵਿੱਚ ਉਸਨੇ ਆਪਣੇ ਡਰ ਨੂੰ ਕਿਵੇਂ ਹਰਾਇਆ? ਉਸਦੇ ਲਈ ਉਸਦੇ ਪਿਤਾ ਦਾ ਸਾਥ ਤੇ 'ਰੈੱਡ ਬ੍ਰਿਗੇਡ ਸੰਗਠਨ' ਚਲਾ ਰਹੀ ਸਮਾਜ ਸੇਵਿਕਾ ਊਸ਼ਾ ਦੇ ਨਾਲ ਪਿੰਡ ਤੋਂ ਨਿਕਲ ਕੇ ਸ਼ਹਿਰ ਆਉਣਾ ਕਿੰਨਾ ਜ਼ਰੂਰੀ ਸੀ।
ਬਲਾਤਕਾਰ ਤੋਂ ਬਾਅਦ ਬਿਨਾਂ ਕਿਸੇ ਡਰ ਦੇ ਸੜਕ 'ਤੇ ਨਿਕਲਣਾ ਵੀ ਕਿੰਨੀ ਵੱਡੀ ਚੁਣੌਤੀ ਹੋ ਸਕਦੀ ਹੈ ਤੇ ਅਜਿਹਾ ਕਰਨ ਲਈ ਹਿੰਮਤ ਕਿਵੇਂ ਕੀਤੀ ਜਾਂਦੀ ਹੈ, ਇਹੀ ਦੱਸਦੀ ਹੈ ਇਸ ਕੁੜੀ ਦੀ ਕਹਾਣੀ।