ਤਨੂਸ਼੍ਰੀ ਦੱਤਾ-ਨਾਨਾ ਪਾਟੇਕਰ ਮਾਮਲਾ: ਅਮਿਤਾਭ ਬੱਚਨ ਨੂੰ ਸੋਸ਼ਲ ਮੀਡੀਆ ਤੇ ਪੁੱਛੇ ਜਾ ਰਹੇ ਤਿੱਖੇ ਸਵਾਲ

ਤਸਵੀਰ ਸਰੋਤ, Getty Images
ਬਾਲੀਵੁੱਡ ਅਦਾਕਾਰਾ ਤਨੂਸ਼੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ਉੱਪਰ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਏ ਜਾਣ ਬਾਰੇ ਅਦਾਕਾਰ ਅਮਿਤਾਭ ਬੱਚਨ ਦੀ ਪ੍ਰਤੀਕਿਰਿਆ ਨੇ ਇੱਕ ਭਖਦੀ ਬਹਿਸ ਨੂੰ ਜਨਮ ਦੇ ਦਿੱਤਾ ਹੈ।
ਫਿਲਮ ਇੰਡਸਟਰੀ ਦੇ ਕੁਝ ਸਾਥੀਆਂ — ਜਿਵੇਂ ਕਿ ਫ਼ਰਹਾਨ ਅਖ਼ਤਰ ਤੇ ਪ੍ਰਿਯੰਕਾ ਚੋਪੜਾ — ਨੇ ਤਨੂਸ਼੍ਰੀ ਦੇ ਹੱਕ 'ਚ ਬਿਆਨ ਵੀ ਦਿੱਤੇ ਹਨ, ਹਾਲਾਂਕਿ ਜ਼ਿਆਦਾਤਰ "ਖ਼ਾਸ" ਲੋਕ ਇਸ ਘਟਨਾਕ੍ਰਮ ਉੱਤੇ ਚੁੱਪ ਹਨ।
ਤਨੂਸ਼੍ਰੀ ਦਾ ਇਲਜ਼ਾਮ ਹੈ ਕਿ 10 ਸਾਲ ਪਹਿਲਾ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ, ਉਨ੍ਹਾਂ ਨੂੰ ਲੱਚਰ ਤਰੀਕੇ ਨਾਲ ਛੂਹਿਆ ਅਤੇ ਨ੍ਰਿਤ ਨਿਰਦੇਸ਼ਕ ਨੂੰ ਕਹਿ ਕਿ ਆਪਣੇ ਨਾਲ ਉਨ੍ਹਾਂ ਦਾ ਇੱਕ "ਨਜਦੀਕੀ ਵਾਲਾ" ਦ੍ਰਿਸ਼ ਵੀ ਫ਼ਿਲਮਾਉਣ ਦੀ ਜ਼ਿੱਦ ਕੀਤੀ। ਨਾਨਾ ਪਾਟੇਕਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਆਖਿਆ ਹੈ ਕਿ ਉਸ ਵੇਲੇ ਸੈੱਟ ਉੱਪਰ 50-100 ਵਿਅਕਤੀ ਮੌਜੂਦ ਸਨ ਅਤੇ ਹੁਣ ਉਹ ਕਾਨੂੰਨੀ ਕਾਰਵਾਈ ਬਾਰੇ ਸੋਚ ਰਹੇ ਹਨ।

ਤਸਵੀਰ ਸਰੋਤ, Getty Images
ਤਨੂਸ਼੍ਰੀ ਨੇ ਪਹਿਲਾਂ ਹੀ ਆਖਿਆ ਸੀ ਕਿ ਬਾਲੀਵੁੱਡ ਇਨ੍ਹਾਂ ਮਾਮਲਿਆਂ 'ਚ ਚੁੱਪ ਹੀ ਰਹਿੰਦਾ ਹੈ, "ਤਾਂ ਹੀ ਇੱਥੇ #MeToo ('ਮੈਂ ਵੀ') ਵਰਗੀਆਂ ਸਮਾਜਕ ਮੁਹਿੰਮਾਂ ਨਹੀਂ ਆ ਸਕਦੀਆਂ"।
ਇਹ ਵੀ ਪੜ੍ਹੋ
ਬੱਚਨ ਨੇ ਕੀ ਕਿਹਾ?
ਆਪਣੀ ਆਉਣ ਵਾਲੀ ਫਿਲਮ 'ਠਗਜ਼ ਆਫ ਹਿੰਦੁਸਤਾਨ' ਬਾਰੇ ਇੱਕ ਪ੍ਰੋਗਰਾਮ ਦੌਰਾਨ ਜਦੋਂ ਕੁਝ ਪੱਤਰਕਾਰਾਂ ਨੇ ਅਮਿਤਾਭ ਬੱਚਨ ਤੋਂ ਤਨੂਸ਼੍ਰੀ ਦੱਤਾ ਦੇ ਪਾਟੇਕਰ ਉੱਪਰ ਲਾਏ ਇਲਜ਼ਾਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਤੁਰੰਤ ਜਵਾਬ ਸੀ, "ਨਾ ਤਾਂ ਮੇਰਾ ਨਾਂ ਤਨੂਸ਼੍ਰੀ ਹੈ, ਨਾ ਹੀ ਨਾਨਾ ਪਾਟੇਕਰ। ਫਿਰ ਮੈਂ ਇਸ ਸਵਾਲ ਦਾ ਜਵਾਬ ਕਿਵੇਂ ਦੇ ਸਕਦਾ ਹਾਂ?"
ਇਸੇ ਮੰਚ ਉੱਤੇ ਬੈਠੇ ਆਮਿਰ ਖ਼ਾਨ ਨੇ ਵੀ ਕਿਹਾ ਕਿ ਉਹ ਇਸੇ ਮਾਮਲੇ ਉੱਤੇ ਤਾਂ ਕੁਝ ਸਿੱਧਾ ਨਹੀਂ ਕਹਿਣਗੇ, "ਕਿਉਂਕਿ ਮੇਰੇ ਕੋਲ ਪੂਰੇ ਤੱਥ ਨਹੀਂ ਹਨ", ਪਰ ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ।
ਸੋਸ਼ਲ ਮੀਡਿਆ ਉੱਪਰ ਲੋਕਾਂ ਨੇ ਬੱਚਨ ਦੇ ਇਸ "ਨਕਾਰਾਤਮਕ" ਬਿਆਨ ਨੂੰ ਖੂਬ ਨਿੰਦਿਆ ਹੈ।
ਲੋਕ ਕਹਿੰਦੇ...
ਸੁਭਾਸ਼ ਪਾਇਸ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਜੇ ਇਹ ਕੋਈ ਹੋਰ ਦੇਸ਼ ਹੁੰਦਾ ਤਾਂ ਹੁਣ ਤੱਕ ਅਮਿਤਾਭ ਬੱਚਨ ਨੂੰ 'ਬੇਟੀ ਬਚਾਓ' ਮੁਹਿੰਮ ਦੇ ਬ੍ਰਾਂਡ ਅੰਬੈਸਡਰ ਵਜੋਂ ਹਟਾ ਦਿੱਤਾ ਗਿਆ ਹੁੰਦਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਲੇਖਿਕਾ ਜ਼ੈਨਬ ਸਿਕੰਦਰ ਨੇ ਵੀ ਟਵੀਟ ਕਰਕੇ ਬੱਚਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਬਚਨ ਨੂੰ ਇੱਕ ਹੀਰੋ ਮੰਨਣ ਤੋਂ ਮਨ੍ਹਾਂ ਕੀਤਾ ਹੈ ਅਤੇ ਲਿਖੇ ਹੈ, "ਉਹ ਅਸਲ ਜ਼ਿੰਦਗੀ ਵਿੱਚ ਹੀਰੋ ਨਹੀਂ ਸਗੋਂ ਬਸ ਇੱਕ ਹੋਰ ਆਦਮੀ ਹੈ, ਜਿਸ ਦਾ ਪੈਸੇ ਕਮਾਉਣ 'ਚ ਦਿਲਚਸਪੀ ਹੈ। ਹੋਰ ਕੁਝ ਨਹੀਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਹ ਵੀ ਪੜ੍ਹੋ
‘ਹੁਣ ਲਿਖੋ ਚਿੱਠੀ’
ਕਾਮੇਡੀਅਨ ਡੈਨੀਅਲ ਫ਼ਰਨਾਂਡਿਸ ਨੇ ਟਵੀਟ ਕਰਕੇ ਅਮਿਤਾਭ ਬੱਚਨ ਨੂੰ ਅਦਾਕਾਰ-ਨਿਰਦੇਸ਼ਕ ਫ਼ਰਹਾਨ ਅਖ਼ਤਰ ਦੀ ਤਰ੍ਹਾਂ, ਇਸ ਮਾਮਲੇ ਨੂੰ ਸਮਾਜਕ ਮੁੱਦੇ ਵਜੋਂ ਵੇਖਦੇ ਹੋਏ, ਬਿਆਨ ਦੇਣ ਦੀ ਨਸੀਹਤ ਦਿੱਤੀ ਹੈ।

ਤਸਵੀਰ ਸਰੋਤ, Gareth Cattermole/Getty Images
ਨਾਲ ਹੀ ਉਨ੍ਹਾਂ ਨੇ ਵਿਅੰਗ ਕਰਦਿਆਂ ਬੱਚਨ ਨੂੰ ਯਾਦ ਕਰਵਾਇਆ ਕਿ ਇੱਕ ਵਾਰ ਉਨ੍ਹਾਂ ਨੇ ਆਪਣੀ ਦੋਹਤੀ ਨੂੰ ਆਜ਼ਾਦੀ ਨਾਲ ਜੀਣ ਦੀ ਨਸੀਹਤ ਦਿੰਦੀਆਂ ਇੱਕ ਚਿੱਠੀ ਲਿਖੀ ਸੀ। ਇਹ ਚਿੱਠੀ ਬੱਚਨ ਨੇ ਲਿੰਗਭੇਦ ਅਤੇ ਜਿਨਸੀ ਸ਼ੋਸ਼ਣ ਦੇ ਖਿਲਾਫ ਬਣੀ ਆਪਣੀ ਫਿਲਮ 'ਪਿੰਕ' ਦੇ ਰਿਲੀਜ਼ ਹੋਣ ਵੇਲੇ ਲਿਖੀ ਸੀ ਅਤੇ ਇਸ ਨੂੰ ਉਸ ਵੇਲੇ ਵੀ ਕੁਝ ਲੋਕਾਂ ਨੇ "ਪਬਲੀਸਿਟੀ ਸਟੰਟ" ਮੰਨਿਆ ਗਿਆ ਸੀ।
ਡੈਨੀਅਲ ਫ਼ਰਨਾਂਡਿਸ ਨੇ ਆਪਣੇ ਟਵੀਟ 'ਚ ਬੱਚਨ ਨੂੰ ਆਖਿਆ, "ਤੁਸੀਂ ਕਿਰਪਾ ਕਰਕੇ ਆਪਣੀਆਂ ਦੋਹਤਿਆਂ ਨੂੰ ਉਦੋਂ ਇੱਕ ਹੋਰ ਚਿੱਠੀ ਲਿਖਣਾ ਜਦੋਂ ਤੁਹਾਡੀ ਕੋਈ ਹੋਰ ਫਿਲਮ ਰਿਲੀਜ਼ ਹੋਣ ਵਾਲੀ ਹੋਵੇਗੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਫ਼ਰਹਾਨ ਅਖ਼ਤਰ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਤਨੂਸ਼੍ਰੀ ਨੇ 10 ਸਾਲ ਪਹਿਲਾਂ ਵੀ ਆਪਣੇ ਕਰੀਅਰ ਦੀ ਪਰਵਾਹ ਕੀਤੇ ਬਗੈਰ ਇਹ ਗੱਲਾਂ ਜਨਤਕ ਕੀਤੀਆਂ ਸਨ ਅਤੇ ਹੁਣ ਵੀ ਉਨ੍ਹਾਂ ਨੇ ਕਹਾਣੀ ਬਦਲੀ ਨਹੀਂ ਹੈ। ਅਖ਼ਤਰ ਮੁਤਾਬਕ ਤਨੂਸ਼੍ਰੀ ਦੀ ਹਿੰਮਤ ਦੀ ਦਾਦ ਦੇਣੀ ਚਾਹੀਦੀ ਹੈ ਨਾ ਕਿ ਉਸਦੇ ਮੰਤਵ ਉੱਤੇ ਸ਼ੱਕ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਅਖ਼ਤਰ ਨੇ ਆਪਣੇ ਟਵੀਟ ਵਿੱਚ ਪੱਤਰਕਾਰ ਜੈਨੀਸ ਸੈਕੀਰਾ ਦੀ ਟਵਿੱਟਰ ਦੇ ਲੜੀਵਾਰ ਲਿਖੀ ਟਵੀਟ ਦਾ ਜ਼ਿਕਰ ਕੀਤਾ ਜਿਸ 'ਚ ਜੈਨੀਸ ਨੇ ਦਾਅਵਾ ਕੀਤਾ ਹੈ ਕਿ ਤਨੂਸ਼੍ਰੀ ਦੇ ਇਲਜ਼ਾਮ ਸਹੀ ਹਨ ਅਤੇ ਉਨ੍ਹਾਂ ਨੇ ਖੁਦ ਇਹ ਹੁੰਦੇ ਦੇਖਿਆ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਉਨ੍ਹਾਂ ਨੇ ਖ਼ਾਸ ਤੌਰ 'ਤੇ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ ਇਲਜ਼ਾਮ ਇੰਨੀ ਦੇਰ ਬਾਅਦ ਕਿਉਂ ਲਗਾਏ ਜਾ ਰਹੇ ਹਨ। ਉਨ੍ਹਾਂ ਮੁਤਾਬਕ ਔਰਤਾਂ ਇਸ ਲਈ ਗੱਲ ਨਹੀਂ ਦੱਸਦੀਆਂ ਕਿਉਂਕਿ ਉਨ੍ਹਾਂ ਉੱਪਰ "ਅਨ-ਪ੍ਰੋਫੈਸ਼ਨਲ਼" ਹੋਣ ਦਾ ਇਲਜ਼ਾਮ ਲੱਗ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਆਉਣ ਵਾਲੇ ਸਮੇਂ 'ਚ ਅਜਿਹੀਆਂ ਹਰਕਤਾਂ ਨੂੰ ਔਰਤਾਂ ਤਾਂ ਹੀ ਜਨਤਕ ਕਰਨਗੀਆਂ ਜੇ ਅਸੀਂ ਇਸ ਵੇਲੇ ਤਨੂਸ਼੍ਰੀ ਦੀ ਗੱਲ ਸੁਣਾਂਗੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਪ੍ਰਿਯੰਕਾ ਚੋਪੜਾ ਨੇ ਫ਼ਰਹਾਨ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ ਕਿ ਸਾਨੂੰ ਪੀੜਤਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 7
ਪਰ ਬਹੁਤ ਗੁੱਸਾ ਅਮਿਤਾਭ ਬੱਚਨ ਦੇ ਪ੍ਰਤੀਕਿਰਿਆ ਉੱਪਰ ਸੀ।
ਇੱਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਅਮਿਤਾਭ ਬੱਚਨ ਉਸ ਨਸਲ ਦੇ ਪ੍ਰਤੀਨਿਧੀ ਹਨ ਜਿਹੜੀ ਸਮਾਜਕ ਕੁਰੀਤੀਆਂ ਦੇ ਖਿਲਾਫ ਵੱਡੀਆਂ ਗੱਲਾਂ ਕਰਦੇ ਹਨ ਪਰ ਇਨ੍ਹਾਂ ਨੂੰ ਮਿਟਾਉਣ ਲਈ ਕੁਝ ਨਹੀਂ ਕਰਦੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 8
ਪੱਤਰਕਾਰ ਅਤੇ ਸਾਬਕਾ ਆਮ ਆਦਮੀ ਪਾਰਟੀ ਨੇਤਾ ਆਸ਼ੂਤੋਸ਼ ਨੇ ਇੱਕ ਟਵੀਟ ਰਾਹੀਂ ਇਸ ਘਟਨਾਕ੍ਰਮ ਬਾਰੇ ਬਾਲੀਵੁੱਡ ਦੀ "ਰਹੱਸਮਈ ਚੁੱਪੀ" ਦੀ ਗੱਲ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 9
ਸਲਮਾਨ ਨੇ ਕਿਹਾ ਕਿ...
ਦੂਜੇ ਪਾਸੇ ਜਦੋਂ ਇੱਕ ਪੱਤਰਕਾਰ ਨੇ ਸਲਮਾਨ ਖ਼ਾਨ ਨੂੰ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ।
ਉਂਝ ਵੀ ਬਾਲੀਵੁੱਡ ਦੇ ਬਹੁਤੇ ਲੋਕ ਸਮਾਜਕ ਜਾਂ ਸਿਆਸੀ ਮਸਲਿਆਂ ਉੱਪਰ ਪ੍ਰਤੀਕਰਮ ਦੇਣ ਤੋਂ ਕਤਰਾਉਂਦੇ ਹਨ।
ਕੁਝ ਜੋ ਬੋਲਦੇ ਹਨ ਉਨ੍ਹਾਂ ਵਿਚ ਸ਼ਾਮਲ ਹਨ ਅਦਾਕਾਰਾ ਰਿਚਾ ਚੱਢਾ ਜਿਨ੍ਹਾਂ ਨੇ ਹੁਣ ਵੀ ਟਵਿੱਟਰ ਉੱਪਰ ਲਿਖਿਆ ਹੈ ਕਿ ਤਨੂਸ਼੍ਰੀ ਵਾਂਗ ਇਕੱਲੇ ਹੋਣਾ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ। "ਕੋਈ ਵੀ ਔਰਤ ਅਜਿਹੀ ਪਬਲੀਸਿਟੀ ਬਾਹੀਂ ਚਾਹੁੰਦੀ ਜਿਸ ਨਾਲ ਅਸੰਵੇਦਨਸ਼ੀਲਤਾ ਦਾ ਹੜ੍ਹ ਆ ਜਾਵੇ... ਉਸ (ਤਨੂਸ਼੍ਰੀ) ਦੀ ਇੰਨੀ ਹੀ ਗ਼ਲਤੀ ਹੈ ਕਿ ਉਹ ਇਲਜ਼ਾਮਾਂ ਤੋਂ ਪਿੱਛੇ ਨਹੀਂ ਹਟੀ - ਤਨੂਸ਼੍ਰੀ ਦੱਤਾ ਹੋਣ ਲਈ ਖ਼ਾਸ ਹਿੰਮਤ ਚਾਹੀਦੀ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 10
ਹੁਣ ਤੱਕ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2