ਜਸਦੇਵ ਸਿੰਘ ਨੇ ਕਿਸ ਦੀ ਕੁਮੈਂਟਰੀ ਸੁਣ ਕੇ ਕੁਮੈਂਟੇਟਰ ਬਣਨ ਦੀ ਸੋਚੀ ਸੀ

ਭਾਰਤ ਦੇ ਜਾਣੇ-ਪਛਾਣੇ ਕੁਮੈਂਟੇਟਰ ਜਸਦੇਵ ਸਿੰਘ ਨਹੀਂ ਰਹੇ। ਦੇਸ਼ ਦੇ ਵੱਕਾਰੀ ਐਵਾਰਡ ਪਦਮ ਸ੍ਰੀ ਨਾਲ ਸਨਮਾਨਿਤ ਜਸਦੇਵ ਸਿੰਘ ਨੇ ਅੱਜ ਆਖਰੀ ਸਾਹ ਲਏ ਹਨ। ਉਹ 1963 ਤੋਂ ਭਾਰਤ ਦੀ ਆਜ਼ਾਦੀ ਦਿਵਸ ਸਮਾਗਮ ਅਤੇ ਗਣਤੰਤਰ ਦਿਵਸ ਪਰੇਡ ਦੀ ਦੂਰਦਰਸ਼ਨ ਤੇ ਆਲ -ਇੰਡੀਆ ਰੇਡੀਓ ਉੱਤੇ ਕੂਮੈਂਟਰੀ ਕਰਦੇ ਆ ਰਹੇ ਸਨ।

ਜਸਦੇਵ ਸਿੰਘ ਨੇ 1955 ਵਿਚ ਆਲ ਇੰਡੀਆ ਰੇਡੀਓ ਜੈਪੁਰ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ 8 ਸਾਲ ਬਾਅਦ ਉਹ ਦਿੱਲੀ ਆ ਗਏ। ਫਿਰ ਉਹ ਦੂਰਦਰਸ਼ਨ ਨਾਲ ਕੰਮ ਕਰਨ ਲੱਗੇ ਅਤੇ 35 ਸਾਲ ਉਨ੍ਹਾਂ ਕੰਮ ਕੀਤਾ।

ਇਹ ਵੀ ਪੜ੍ਹੋ:

ਉਲਿੰਪਕ ਖੇਡਾਂ ਦੀ ਕਰਵੇਜ਼ ਲਈ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਐਵਾਰਡ 'ਓਲੰਪਿਕ ਆਡਰ' ਨਾਲ ਜਸਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ 9 ਓਲਿੰਪਕ, ਅੱਠ ਹਾਕੀ ਵਰਲਡ ਕੱਪ, 6 ਏਸ਼ੀਆਈ ਖੇਡਾਂ ਦਾ ਅੱਖੀਂ ਡਿੱਠਾ ਹਾਲ ਲੋਕਾਂ ਤੱਕ ਪਹੁੰਚਾਇਆ ਸੀ।

ਕੁਮੈਂਟਰੀ ਕਰਨ ਦੀ ਕਿਵੇਂ ਸੋਚੀ

ਕੁਝ ਸਮਾਂ ਪਹਿਲਾਂ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨੇ ਜਸਦੇਵ ਸਿੰਘ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿਚ ਉਨ੍ਹਾਂ ਕਈ ਰੋਚਕ ਖੁਲਾਸੇ ਕੀਤੇ ਸਨ।

ਜਸਦੇਵ ਸਿੰਘ ਨੇ ਦੱਸਿਆ ਸੀ, 'ਮੈਂ ਨਹੀਂ ਜਾਣਦਾ ਸੀ ਕਿ ਕੁਮੈਂਟਰੀ ਮੇਰਾ ਕਰੀਅਰ ਬਣੇਗੀ। ਪਰ ਜਦੋਂ 1948 ਵਿਚ ਮਹਾਤਮਾਂ ਗਾਂਧੀ ਦਾ ਕਤਲ ਹੋਇਆ, ਉਦੋਂ ਮੈਂ ਦਸਵੀਂ ਵਿਚ ਪੜ੍ਹਦਾ ਸੀ ਤਾਂ ਉਨ੍ਹਾਂ ਦੀ ਅੰਤਿਮ ਯਾਤਰਾ ਦਾ ਮੈਂ ਅੱਖੀਂ ਡਿੱਠਾ ਹਾਲ ਮੈਲਵਿਲ ਡਿਵੈਲੋ ਦੀ ਜ਼ੁਬਾਨੀ ਅੰਗਰੇਜ਼ੀ ਵਿਚ ਸੁਣਿਆ। ਉਹ ਕੁਮੈਂਟਰੀ ਮੈਨੂੰ ਧੁਰ-ਅੰਦਰ ਤੱਕ ਹਿਲਾ ਗਈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਹਿੰਦੀ ਵਿਚ ਕੁਮੈਂਟਰੀ ਕਰਾਂਗਾ'।

ਜਸਦੇਵ ਸਿੰਘ ਨੇ ਦੱਸਿਆ ਕਿ ਉਹ ਉਰਦੂ ਪੜ੍ਹੇ ਸਨ ਅਤੇ ਹਿੰਦੀ ਕਦੇ ਪੜ੍ਹੀ ਨਹੀਂ ਸੀ। ਉਨ੍ਹਾਂ ਸ਼ੁਰੂਆਤ ਉਰਦੂ ਤੋਂ ਕੀਤੀ ਪਰ ਕੁਮੈਂਟਰੀ ਦੇ ਸ਼ੌਕ ਨੇ, ਉਨ੍ਹਾਂ ਨੂੰ ਹਿੰਦੀ ਵੀ ਸਿਖਾ ਦਿੱਤੀ।

ਇਸ ਮੁਲਾਕਾਤ ਦੇ ਕੁਝ ਹੋਰ ਅੰਸ਼ ਤੁਸੀਂ ਇਸ ਇੰਟਰਵਿਊ ਸੁਣ ਸਕਦੇ ਹੋ:

ਜਸਦੇਵ ਸਿੰਘ ਦੀ ਇੱਕ ਯਾਦ: ਬੀਬੀਸੀ ਲਈ ਰੇਹਾਨ ਫ਼ਜਲ ਵੱਲੋਂ ਕੀਤੀ ਗਈ ਜਸਦੇਵ ਸਿੰਘ ਨਾਲ ਖ਼ਾਸ ਮੁਲਾਕਾਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)