You’re viewing a text-only version of this website that uses less data. View the main version of the website including all images and videos.
ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਬਿਸ਼ਪ ਨੇ ਦਿੱਤੀ ਸਫ਼ਾਈ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
"ਮੇਰੇ ਉੱਤੇ ਜੋ ਦੋਸ਼ ਲੱਗੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਵਿੱਚ ਰੱਤੀ ਵੀ ਸੱਚਾਈ ਨਹੀਂ ਹੈ", ਇਹ ਕਹਿਣਾ ਹੈ, ਜਲੰਧਰ ਸਥਿਤ ਕੈਥੋਲਿਕ ਚਰਚ ਦੇ ਬਿਸ਼ਪ ਫਰੈਂਕੋ ਮੁਲੱਕਲ ਦਾ।
ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਉਲਝੇ ਹੋਏ ਬਿਸ਼ਪ ਫਰੈਂਕੋ ਨੇ ਬੀਬੀਸੀ ਪੰਜਾਬੀ ਅੱਗੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਕੇਰਲਾ ਵਿਚ ਇਸ ਮਾਮਲੇ ਨਾਲ ਸਬੰਧਿਤ ਜੋ ਰੋਸ ਮੁਜ਼ਾਹਰੇ ਹੋ ਰਹੇ ਹਨ, ਉਹ ਅਸਲ ਵਿਚ ਦਬਾਅ ਦੀ ਰਣਨੀਤੀ ਤਹਿਤ ਕੀਤੇ ਜਾ ਰਹੇ ਹਨ।
ਬਿਸ਼ਪ ਫਰੈਂਕੋ ਉੱਤੇ ਕੇਰਲਾ ਵਿਚ ਇੱਕ ਇਸਾਈ ਸਾਧਵੀ (ਨਨ) ਵੱਲੋਂ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਾਧਵੀ (ਨਨ) ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਆਖਿਆ ਹੈ ਕਿ ਮਈ 2014 ਤੋਂ ਸਤੰਬਰ 2016 ਦੇ ਦਰਮਿਆਨ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ।
ਪੁਲਿਸ ਮੁਤਾਬਕ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੇਰਲ ਪੁਲਿਸ ਨੇ 19 ਸਿਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।
ਇਹ ਵੀ ਪੜ੍ਹੋ:
"ਇਹਨਾਂ ਇਲਜ਼ਾਮਾਂ ਉੱਤੇ ਬੋਲਦਿਆਂ ਬਿਸ਼ਪ ਫਰੈਂਕੋ ਨੇ ਆਖਿਆ ਕਿ ਨਵੰਬਰ 2016 ਵਿਚ ਇਲਜ਼ਾਮ ਲਗਾਉਣ ਵਾਲੀ ਸਾਧਵੀ ਦੇ ਖ਼ਿਲਾਫ਼ ਮਿਲੀ ਸ਼ਿਕਾਇਤ ਉੱਤੇ ਕਾਰਵਾਈ ਦੀ ਉਨ੍ਹਾਂ ਆਗਿਆ ਦਿੱਤੀ ਸੀ ਅਤੇ ਇਸੇ ਗੱਲ ਦਾ ਉਹ ਹੁਣ ਮੇਰੇ ਤੋ ਬਦਲਾ ਲੈ ਰਹੀ ਹੈ।"
ਗੌਰਤਲਬ ਹੈ ਕਿ ਬਿਸ਼ਪ ਦਾ ਅਹੁਦਾ ਚਰਚ ਵਿਚ ਸਭ ਤੋਂ ਉੱਚਾ ਹੁੰਦਾ ਹੈ।
ਕੇਰਲਾ ਵਿਚ ਈਸਾਈ ਸਾਧਵੀਆਂ (ਨਨ) ਦੇ ਗਰੁੱਪ ਵੱਲੋਂ ਇਸ ਮਾਮਲੇ ਵਿਚ ਬਿਸ਼ਪ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੁਲਿਸ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਜਲੰਧਰ ਸਥਿਤ ਯਿਸ਼ੂ ਮਿਸ਼ਨਰੀਆਂ ਨੇ ਈਸਾਈ ਸਾਧਵੀਆਂ ਨੂੰ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਹੈ।
ਇਹਨਾਂ ਪ੍ਰਦਰਸ਼ਨਾਂ ਵਿਚ ਈਸਾਈ ਸਾਧਵੀਆਂ ਤੋਂ ਇਲਾਵਾ ਸਮਾਜ ਦੇ ਹੋਰ ਸਥਾਨਕ ਵਰਗਾਂ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ।
ਕੀ ਮਾਮਲਾ?
28 ਜੂਨ, 2018 ਨੂੰ ਪੁਲਿਸ ਕੋਲ ਸ਼ਿਕਾਇਤ ਦੇਣ ਤੋਂ ਪਹਿਲਾਂ ਈਸਾਈ ਸਾਧਵੀ (ਨਨ) ਨੇ ਆਪਣੇ ਨਾਲ ਹੋਈ ਜ਼ਿਆਦਤੀ ਦਾ ਮਾਮਲਾ ਸਬੂਤਾਂ ਦੇ ਨਾਲ ਚਰਚ ਦੇ ਦੂਜੇ ਅਧਿਕਾਰੀਆਂ ਕੋਲ ਵੀ ਰੱਖਿਆ ਸੀ, ਪਰ ਉਸ ਮੁਤਾਬਕ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
ਇਸ ਤੋਂ ਬਾਅਦ ਇਸ ਸਾਲ ਜਨਵਰੀ ਅਤੇ ਜੂਨ ਵਿਚ ਉਸ ਨੇ ਦਿੱਲੀ ਸਥਿਤ ਪੋਪ ਦੇ ਨੁਮਾਇੰਦਿਆਂ ਨੂੰ ਵੀ ਇਸ ਬਾਬਤ ਜਾਣੂ ਕਰਵਾਇਆ । ਜਨਤਕ ਰੋਸ ਪ੍ਰਗਟਾਉਣ ਤੋਂ ਪਹਿਲਾਂ ਨਨ ਨੇ ਜਨਵਰੀ, ਜੂਨ ਅਤੇ ਸਤੰਬਰ ਮਹੀਨੇ ਵਿੱਚ ਦਿੱਲੀ ਵਿੱਚ ਪੋਪ ਦੇ ਨੁਮਾਇੰਦੇ ਨੂੰ ਇਸ ਸਬੰਧੀ ਜਾਣੂ ਕਰਵਾਇਆ।
ਦੂਜੇ ਪਾਸੇ ਕੇਰਲਾ ਕੈਥੋਲਿਕ ਚਰਚ ਰਿਫਾਰਮ ਮੂਵਮੈਂਟ ਦੇ ਜਾਰਜ ਜੋਸੇਫ ਨੇ ਇਸ ਕੇਸ ਵਿਚ ਪੁਲਿਸ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਕੇਰਲਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਪੁਲਿਸ ਨੇ ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਆਖਿਆ ਕਿ ਉਨ੍ਹਾਂ ਨੂੰ ਦੋਸ਼ੀ ਦੇ ਖ਼ਿਲਾਫ਼ ਸਬੂਤ ਇਕੱਠੇ ਕਰ ਲਏ ਹਨ ਪਰ ਅਦਾਲਤ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਸਾਵਧਾਨੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ।
ਇਹ ਵੀ ਪੜ੍ਹੋ:
ਯੂਸੁਫ਼ ਨੇ ਇਸ ਮਾਮਲੇ ਵਿਚ ਚਾਰ ਪ੍ਰਮੁੱਖ ਬਿੰਦੂਆਂ ਉੱਤੇ ਧਿਆਨ ਦੇਣ ਉੱਤੇ ਜ਼ੋਰ ਦੇ ਰਹੇ ਹਨ। ਬੀਬੀਸੀ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਕਰਦਿਆਂ ਜਾਰਜ ਜੋਸੇਫ ਨੇ ਮੰਗ ਕੀਤੀ ਕੀ ਬਿਸ਼ਪ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇ, ਬਿਸ਼ਪ ਦੇ ਵਿਦੇਸ਼ ਜਾਣ ਉੱਤੇ ਰੋਕ ਲਗਾਈ ਜਾਵੇ ਅਤੇ ਪੀੜਤਾ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ।
ਇਸ ਮਾਮਲੇ ਵਿਚ ਬਿਸ਼ਪ ਫਰੈਂਕੋ ਮੁਲੱਕਲ ਦਾ ਕਹਿਣਾ ਹੈ ਕਿ ਉਸ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਸ਼ਿਕਾਇਤਕਰਤਾ ਦੇ ਖ਼ਿਲਾਫ਼ ਮਿਲੀ ਇੱਕ ਸ਼ਿਕਾਇਤ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।
ਉਨ੍ਹਾਂ ਦੋਸ਼ ਲਗਾਇਆ ਕਿ ਸਾਧਵੀ ਨੇ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧ ਰੱਖ ਕੇ ਉਸ ਦੀ ਪਰਿਵਾਰਕ ਜ਼ਿੰਦਗੀ ਨੂੰ ਬਰਬਾਦ ਕੀਤਾ। ਇਸੇ ਗੱਲ ਤੋਂ "ਉਹ ਧਿਆਨ ਭਟਕਾਉਣ ਲਈ ਉਹ ਮੇਰੇ ਉੱਤੇ ਝੂਠੇ ਦੋਸ਼ ਲਗਾ ਰਹੀ ਹੈ"।
ਇਸ ਦੇ ਨਾਲ ਹੀ ਕੋਚੀ ਵਿਚ ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸਿਸਟਰ ਅਨੁਪਮਾ ਨੇ ਆਖਿਆ ਕਿ ਪੀੜਤਾ ਖ਼ਿਲਾਫ਼ ਇਹ ਸਾਰੇ ਝੂਠੇ ਇਲਜ਼ਾਮ ਹਨ। ਉਨ੍ਹਾਂ ਆਖਿਆ ਕਿ ਜੇਕਰ ਉਸ ਨੇ ਕਿਸੇ ਦਾ ਪਰਿਵਾਰ ਤੋੜਿਆ ਹੈ ਤਾਂ ਉਹ ਪਰਿਵਾਰ ਇਸ ਸਮੇਂ ਇਕੱਠਾ ਕਿਵੇਂ ਹੈ ?
ਈਸਾਈ ਸਾਧਵੀਆਂ (ਨਨਜ਼) ਦੇ ਪ੍ਰਦਰਸ਼ਨ ਦੀ ਹਿਮਾਇਤ ਕਰਨ ਵਾਲੇ ਕੇਰਲਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਮਾਲ ਪਾਸ਼ਾ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਨੂੰ ਹੁਣ ਤੱਕ ਮੁਲਜ਼ਮ ਨੂੰ ਹਿਰਾਸਤ ਵਿਚ ਲੈਣਾ ਚਾਹੀਦਾ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਆਖਿਆ ਕਿ ਹਾਈਕੋਰਟ ਦੇ ਸਾਹਮਣੇ ਜਾਂਚ ਅਫ਼ਸਰ ਨੇ ਜੋ ਹਲਫ਼ਨਾਮਾ ਦਾਖਲ ਕੀਤਾ ਸੀ, ਉਸ ਦੇ ਅਨੁਸਾਰ ਬਿਸ਼ਪ ਦੀ ਗ੍ਰਿਫ਼ਤਾਰੀ ਲਈ ਪ੍ਰਾਪਤ ਸਬੂਤ ਹਨ।"
ਇਸ ਦੇ ਨਾਲ ਹੀ ਸੇਰੋਮੇਲੋਬਾਰ ਚਰਚ ਦੇ ਸਾਬਕਾ ਬੁਲਾਰੇ ਫਾਦਰ ਪੌਲ ਤੇਲਕਤ ,ਚਰਚ ਰਿਫਾਰਮ ਮੂਵਮੈਂਟ ਦੀ ਮੈਂਬਰ ਅਤੇ ਵਕੀਲ ਇੰਦੂਲੇਖਾ ਜੋਸਫ ਨੇ ਪੀੜਤ ਲਈ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ ਹੈ।