ਅੱਜ ਦੀਆਂ 5 ਅਹਿਮ ਖ਼ਬਰਾਂ: ਡੀਜੀਪੀ ਨੇ ਕੀਤੀ ਅੱਤਵਾਦ ਦੌਰਾਨ ਜੇਲ੍ਹਾਂ 'ਚ ਬੰਦ ਪੁਲਿਸ ਵਾਲਿਆਂ ਦੀ ਰਿਹਾਈ ਮੰਗੀ

ਦਿ ਟ੍ਰਿਬਿਊਨ ਪੰਜਾਬ ਦੇ ਡੀਜੀਪੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਅੱਤਵਾਦ ਦੌਰਾਨ ਜੇਲ੍ਹਾਂ 'ਚ ਬੰਦ ਕੀਤੇ ਪੁਲਿਸ ਵਾਲਿਆਂ ਦੀ ਮਨੁੱਖਤਾ ਦੇ ਆਧਾਰ ਰਿਹਾਈ ਦੀ ਮੰਗ ਕੀਤੀ ਹੈ।

ਇਨ੍ਹਾਂ ਵਿਚੋਂ ਕਈ ਪੁਲਿਸ ਵਾਲੇ ਸਾਲਾਂ ਤੋਂ ਜੇਲ੍ਹ ਵਿੱਚ ਕੈਦ ਹਨ। ਅਗਲੇ ਮਹੀਨੇ ਸੇਵਾਮੁਕਤ ਹੋਣ ਵਾਲੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੋਲਿਸਟਰ ਜਨਰਲ ਨਾਲ ਮੁਲਾਕਾਤ ਕੀਤੀ।

ਦਿ ਟ੍ਰਿਬਿਊਨ ਨਾਲ ਗੱਲ ਕਰਦਿਆਂ ਸੁਰੇਸ਼ ਅਰੋੜਾ ਨੇ ਕਿਹਾ, "ਮਨੁੱਖੀ ਆਧਾਰ 'ਤੇ ਅਤੇ ਨਵੀਆਂ ਚੁਣੌਤੀਆਂ ਲਈ ਪੁਲਿਸ ਦੇ ਮਨੋਬਲ ਨੂੰ ਵਧਾਉਣ ਲਈ ਵਿਭਾਗ ਨੇ ਇਹ ਮੰਗ ਕੀਤੀ।"

ਇਹ ਵੀ ਪੜ੍ਹੋ:

ਰੈਫਰੈਂਡਮ 2020 ਦੀ ਹਮਾਇਤ ਵਾਲੀਆਂ ਧਮਕੀਆਂ ਤੋਂ ਨਹੀਂ ਡਰਦੇ-ਜੀਕੇ

ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ DSGMC ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਲਜ਼ਾਮ ਲਗਾਇਆ ਕਿ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਤੇ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ (ਆਈਐਸਆਈ) ਨੇ ਅਮਰੀਕਾ ਵਿੱਚ ਉਨ੍ਹਾਂ 'ਤੇ ਹਮਲਾ ਕਰਵਾਇਆ।

ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਕੈਲੀਫੋਰਨੀਆ 'ਚ ਮੇਰੇ 'ਤੇ ਹਮਲਾ ਆਈਐਸਆਈ, ਗੁਰਪਤਵੰਤ ਸਿੰਘ ਪਨੂੰ ਅਤੇ 2020 ਰੈਫਰੈਂਡਮ ਦੇ ਮੈਂਬਰਾਂ ਨੇ ਕਰਵਾਇਆ। ਉਨ੍ਹਾਂ ਨੇ ਮੈਨੂੰ ਮਾਰਨ ਲਈ ਕੋਈ ਕਸਰ ਨਹੀਂ ਛੱਡੀ। "

ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਧਮਕੀ ਤੋਂ ਨਹੀਂ ਡਰਨਗੇ।

ਇਹ ਵੀ ਪੜ੍ਹੋ:

ਪੰਜਾਬ ਦੀ ਸਿਹਤ ਸਹੂਲਤਾਂਦੇ ਬੁਨਿਆਦੀ ਢਾਂਚਿਆਂ 'ਚ ਗਿਰਾਵਟ

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਪੇਂਡੂ ਪੱਧਰ ਦੀਆਂ ਸਿਹਤ ਸੇਵਾਵਾਂ ਦੇ ਮੁੱਢਲੇ ਢਾਂਚੇ ਵਿੱਚ ਕਾਫੀ ਕਮੀਆਂ ਹਨ।

14.74 ਲੱਖ ਦੀ ਪੇਂਡੂ ਆਬਾਦੀ ਵਾਲੇ ਫਿਰੋਜ਼ਪੁਰ ਵਿੱਚ ਸਿਹਤ ਸਹੂਲਤਾਂ ਪੱਖੋਂ ਬੁਨਿਆਦੀ ਢਾਂਚਿਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇੱਥੇ ਕਰੀਬ 172 ਸਬ ਸੈਂਟਰ ਹਨ, 33 ਪ੍ਰਾਈਮਰੀ ਹੈਲਥ ਸੈਂਟਰ ਅਤੇ 10 ਕਮਿਊਨਿਟੀ ਹੈਲਥ ਸੈਂਟਰ ਹਨ।

ਖ਼ਬਰ ਮੁਤਾਬਕ ਪੂਰੇ ਪੰਜਾਬ ਵਿੱਚ ਅਜਿਹੀਆਂ ਹੀ ਕਮੀਆਂ ਹਨ, ਸੂਬੇ ਵਿੱਚ 3468 ਸਬ ਸੈਂਟਰਾਂ ਦੀ ਲੋੜ ਹੈ ਜਦਕਿ ਸੂਬੇ 'ਚ ਸਿਰਫ਼ 2951 ਹੀ ਹਨ।

ਸੂਬੇ ਦੀ ਪੇਂਡੂ ਆਬਾਦੀ 1.73 ਕਰੋੜ ਹੈ। ਇਸੇ ਤਰ੍ਹਾਂ ਦੀਆਂ ਦਿੱਕਤਾਂ ਸਰਹੱਦੀ ਜ਼ਿਲ੍ਹਾ ਗੁਦਾਸਪੁਰ ਵਿੱਚ ਵੀ ਸਾਹਮਣੇ ਆ ਰਹੀਆਂ ਹਨ।

ਲੀਬੀਆ 'ਚ ਹਿੰਸਕ ਝੜਪਾਂ ਦੌਰਾਨ 400 ਕੈਦੀ ਫਰਾਰ

ਲੀਬੀਆ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਰਾਜਧਾਨੀ ਤ੍ਰਿਪੋਲੀ ਵਿੱਚ ਬਾਗੀ ਗੁੱਟਾਂ ਵਿਚਾਲੇ ਜਾਰੀ ਹਿੰਸਕ ਝੜਪਾਂ ਵਿੱਚ 400 ਕੈਦੀ ਜੇਲ੍ਹ 'ਤੋਂ ਫਰਾਰ ਹੋ ਗਏ ਹਨ।

ਪੁਲਿਸ ਮੁਤਾਬਕ ਕੈਦੀਆਂ ਨੇ ਇਸ ਦੌਰਾਨ ਆਇਨ ਜ਼ਾਰਾ ਜੇਲ੍ਹ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਭੱਜ ਗਏ। ਇਸ ਦੌਰਾਨ ਸੁਰੱਖਿਆ ਕਰਮੀ ਵੀ ਆਪਣੀ ਜਾਨ ਬਚਾ ਕੇ ਭੱਜ ਗਏ।

ਇਸ ਦੌਰਾਨ ਸੰਯੁਕਤ ਰਾਸ਼ਟਰ ਸਮਰਥਿਤ ਸਰਕਾਰ ਨੇ ਇੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਜਪਾ ਸੰਸਦ ਮੈਂਬਰਾਂ ਨੇ ਪੁਰਸ਼ ਕਮਿਸ਼ਨ ਬਣਾਉਣ ਦੀ ਕੀਤੀ ਮੰਗ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਜਪਾ ਸੰਸਦ ਮੈਂਬਰਾਂ ਨੇ "ਪਤਨੀਆਂ ਵੱਲੋਂ ਕਾਨੂੰਨ ਦਾ ਗ਼ਲਤ ਇਸਤੇਮਾਲ ਕਰੇ ਸਤਾਏ ਪੁਰਸ਼ਾਂ" ਲਈ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ।

ਉਤਰ ਪ੍ਰਦੇਸ਼ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਰੀ ਨਰਾਇਣ ਰਾਜਭਰ ਅਤੇ ਅੰਸ਼ੁਲ ਵਰਮਾ ਨੇ ਕਿਹਾ ਹੈ ਕਿ ਉਹ 'ਪੁਰਸ਼ ਕਮਿਸ਼ਨ' ਲਈ 23 ਸਤੰਬਰ ਨੂੰ ਇੱਕ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਸੰਸਦ ਵਿੱਚ ਵੀ ਇਸ ਦੀ ਮੰਗ ਚੁੱਕਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)