You’re viewing a text-only version of this website that uses less data. View the main version of the website including all images and videos.
ਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰ
- ਲੇਖਕ, ਟੀਮ ਬੀਬੀਸੀ
- ਰੋਲ, ਨਵੀਂ ਦਿੱਲੀ
ਥਾਈਲੈਂਡ ਵਿਦੇਸ਼ੀ ਸੈਲਾਨੀਆਂ ਤੋਂ ਕਮਾਏ ਪੈਸੇ ਦੇ ਮਾਮਲੇ ਵਿੱਚ ਫਰਾਂਸ ਨੂੰ ਪਛਾੜ ਕੇ ਦੁਨੀਆਂ ਵਿੱਚ ਤੀਜੇ ਨੰਬਰ ਉੱਤੇ ਪਹੁੰਚ ਗਿਆ ਹੈ। ਫਾਇਨੈਂਸ਼ੀਅਲ ਟਾਈਮਜ਼ ਅਖ਼ਬਾਰ ਦੇ ਮੁਤਾਬਕ ਥਾਈਲੈਂਡ ਨੂੰ ਇਸ ਮੁਕਾਮ 'ਤੇ ਭਾਰਤੀਆਂ ਨੇ ਪਹੁੰਚਾਇਆ ਹੈ।
2017 ਵਿੱਚ ਥਾਈਲੈਂਡ ਨੂੰ ਸੈਰ ਸਪਾਟਾ ਕਰਨ ਆਏ 3.5 ਕਰੋੜ ਲੋਕਾਂ ਤੋਂ ਕੁਲ 58 ਅਰਬ ਡਾਲਰ (4122 ਅਰਬ ਭਾਰਤੀ ਰੁਪਏ) ਕਮਾਏ।
ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ ਹੋਰ ਪੰਜ ਸਾਲਾਂ 'ਚ ਸਪੇਨ ਨੂੰ ਪਛਾੜ ਕੇ ਥਾਈਲੈਂਡ ਦੂਜੇ ਨੰਬਰ 'ਤੇ ਪਹੁੰਚ ਜਾਵੇਗਾ। ਉਸ ਤੋਂ ਬਾਅਦ ਸਿਰਫ਼ ਅਮਰੀਕਾ ਹੀ ਥਾਈਲੈਂਡ ਤੋਂ ਅੱਗੇ ਰਹਿ ਜਾਏਗਾ।
2018 ਦੇ ਪਹਿਲੇ ਹਿੱਸੇ 'ਚ ਸੈਰ ਸਪਾਟੇ ਤੋਂ ਕਮਾਏ ਪੈਸੇ ਦਾ ਥਾਈਲੈਂਡ ਦੀ ਕੁਲ ਆਮਦਨ (ਜੀਡੀਪੀ) 'ਚ 12.5 ਫ਼ੀਸਦ ਯੋਗਦਾਨ ਰਿਹਾ। ਇਹ ਥਾਈਲੈਂਡ ਦੇ ਆਟੋਮੋਬਾਇਲ ਇੰਡਸਟਰੀ ਦੇ ਬਰਾਬਰ ਦਾ ਹਿੱਸਾ ਹੈ।
ਫਾਇਨੈਂਸ਼ੀਅਲ ਟਾਈਮਜ਼ ਦਾ ਕਹਿਣਾ ਹੈ ਕਿ ਜੇਕਰ ਸੈਲਾਨੀਆਂ ਤੋਂ ਹੋਣ ਵਾਲੀ ਆਮਦਨ ਨੂੰ ਕੱਢ ਦਿੱਤਾ ਜਾਈ ਤਾਂ ਥਾਈਲੈਂਡ ਦੀ ਵਿਕਾਸ ਦਰ ਸਿਰਫ 3.3 ਫ਼ੀਸਦ ਹੀ ਰਹਿ ਜਾਂਦੀ ਹੈ।
ਇਹ ਵੀ ਪੜ੍ਹੋ:
ਭਾਰਤੀਆਂ ਦਾ ਰੁਝਾਨ
ਪਿਛਲੇ ਸਾਲ 14 ਲੱਖ ਭਾਰਤੀ ਨਾਗਰਿਕ ਥਾਈਲੈਂਡ ਗਏ। ਇਹ ਉਸ ਤੋਂ ਪਿਛਲੇ ਸਾਲ ਨਾਲੋਂ 18 ਫ਼ੀਸਦ ਵੱਧ ਹੈ।
2010 ਤੋਂ ਬਾਅਦ ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਹਰ ਸਾਲ 10 ਫ਼ੀਸਦ ਦਾ ਵਾਧਾ ਹੋ ਰਿਹਾ ਹੈ।
ਥਾਈਲੈਂਡ ਆਉਣ ਵਾਲੇ ਸੈਲਾਨੀਆਂ ਦੇ ਮਾਮਲੇ ਵਿੱਚ ਭਾਰਤ 2017 ਵਿੱਚ ਪੰਜਵੇ ਨੰਬਰ 'ਤੇ ਸੀ ਜਦਕਿ 2013 ਵਿੱਚ ਸੱਤਵੇਂ ਪੜਾਅ ਉੱਤੇ ਸੀ।
ਕੀ ਖਾਸ ਹੈ ਉੱਥੇ?
ਦਿੱਲੀ ਤੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਪਹੁੰਚਣ ਵਿੱਚ ਹਵਾਈ ਜਹਾਜ਼ 'ਤੇ ਚਾਰ ਜਾਂ ਪੰਜ ਘੰਟੇ ਲਗਦੇ ਹਨ। ਜੋ ਲੋਕ ਭਾਰਤ ਦੇ ਵਿੱਚ ਵੀ ਹਵਾਈ ਯਾਤਰਾ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਹਿਸਾਬ ਨਾਲ ਕਿਰਾਇਆ ਵੀ ਕੋਈ ਜ਼ਿਆਦਾ ਨਹੀਂ ਹੈ।
ਤੁਹਾਨੂੰ ਅੱਠ-ਦੱਸ ਹਜ਼ਾਰ ਰੁਪਏ ਵਿੱਚ ਹੀ ਟਿਕਟ ਮਿਲ ਜਾਂਦੀ ਹੈ।
ਥਾਈਲੈਂਡ ਆਪਣੇ ਖੂਬਸੂਰਤ ਸਮੁੰਦਰੀ ਕਿਨਾਰਿਆਂ ਜਾਂ ਬੀਚ ਲਈ ਜਾਣਿਆ ਜਾਂਦਾ ਹੈ।
ਨੇੜੇ ਅਤੇ ਸਸਤਾ ਹੋਣ ਕਰਕੇ ਵੀ ਭਾਰਤੀ ਇਸਨੂੰ ਪਸੰਦ ਕਰਦੇ ਹਨ। ਮੱਧ-ਵਰਗ ਤੋਂ ਹੇਠਾਂ ਦੇ ਭਾਰਤੀ ਯੂਰਪ ਦਾ ਖਰਚਾ ਨਹੀਂ ਸਹਿ ਸਕਦੇ ਤਾਂ ਥਾਈਲੈਂਡ ਉਨ੍ਹਾਂ ਲਈ ਵਿਦੇਸ਼ੀ ਯਾਤਰਾ ਵਾਸਤੇ ਇੱਕ ਚੰਗਾ ਵਿਕਲਪ ਬਣ ਜਾਂਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਭਾਰਤ ਦਾ ਥਾਈਲੈਂਡ ਨਾਲ ਸੱਭਿਆਚਾਰਕ ਰਿਸ਼ਤਾ ਵੀ ਹੈ। ਥਾਈਲੈਂਡ ਦੇ ਵਧੇਰੇ ਲੋਕ ਬੁੱਧ ਮਤ ਨੂੰ ਮੰਨਦੇ ਹਨ। ਇਸ ਲਈ ਥਾਈਲੈਂਡ ਲਈ ਵੀ ਭਾਰਤ ਕੋਈ ਅਜਨਬੀ ਮੁਲਕ ਨਹੀਂ ਹੈ।
ਦੱਖਣ-ਪੂਰਬੀ ਏਸ਼ੀਆ ਵੱਲ ਜਾਣ ਲਈ ਥਾਈਲੈਂਡ ਇੱਕ ਐਂਟਰੀ ਪੁਆਇੰਟ ਦਾ ਕੰਮ ਵਜੋਂ ਕੰਮ ਕਰਦਾ ਹੈ। ਥਾਈਲੈਂਡ ਦੇ ਜ਼ਰੀਏ ਇਸ ਪੂਰੇ ਖਿੱਤੇ ਵਿੱਚ ਆਸਾਨੀ ਨਾਲ ਘੁੰਮਿਆ ਜਾ ਸਕਦਾ ਹੈ।
ਭਾਰਤੀਆਂ ਨੂੰ ਥਾਈਲੈਂਡ ਦਾ ਵੀਜ਼ਾ ਮਿਲਣਾ ਵੀ ਆਸਾਨ ਹੈ। ਇਸ ਲਈ ਆਨਲਾਈਨ ਵੀ ਅਰਜੀ ਦਾਖ਼ਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:
ਮੌਸਮ ਅਤੇ ਸੈਕਸ ਵੱਡੇ ਕਾਰਣ
ਭਾਰਤ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਥਾਈਲੈਂਡ ਦਾ ਮੌਸਮ ਠੰਡਾ-ਮਿੱਠਾ ਰਹਿੰਦਾ ਹੈ। ਇੱਥੇ ਤਾਪਮਾਨ 33 ਡਿਗਰੀ ਤੱਕ ਹੀ ਪਹੁੰਚਦਾ ਹੈ।
ਭਾਰਤੀਆਂ ਨੂੰ ਇੱਥੇ ਦੀਆਂ ਗਲੀਆਂ ਵਿੱਚ ਮਿਲਣ ਵਾਲਾ ਮਸਾਲੇਦਾਰ ਖਾਣਾ ਵੀ ਰਾਸ ਆਉਂਦਾ ਹੈ।
ਥਾਈਲੈਂਡ ਟੂਰਿਜ਼ਮ ਦੀ ਵੈਬਸਾਈਟ ਮੁਤਾਬਕ ਇੱਥੇ ਵੱਡੀ ਸੰਖਿਆ ਵਿੱਚ ਅਜਿਹੇ ਭਾਰਤੀ ਵੀ ਪਹੁੰਚਦੇ ਹਨ ਜਿਨ੍ਹਾਂ ਦੇ ਮਨ ਵਿੱਚ ਸੈਕਸ ਦੀ ਚਾਹਤ ਹੁੰਦੀ ਹੈ। ਇਸੇ ਵੈਬਸਾਈਟ ਮੁਤਾਬਕ ਭਾਰਤੀ ਮਰਦਾਂ ਦੀ ਦਿਖ ਇੱਥੇ ਬਹੁਤੀ ਚੰਗੀ ਨਹੀਂ ਹੈ।
ਥਾਈਲੈਂਡ ਵਿੱਚ ਕਾਫੀ ਸਥਾਨਕ ਲੋਕ ਇਹ ਵੀ ਕਹਿੰਦੇ ਹਨ ਕਿ ਕਾਫ਼ੀਆਂ ਨਾਲੋਂ ਗਰੀਬ ਮੁਲਕ ਤੋਂ ਹੋਣ ਕਾਰਣ ਭਾਰਤੀਆਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ।