'ਮੇਜਰ ਗੋਗੋਈ ਦਾ ਕੋਰਟ ਮਾਰਸ਼ਲ ਛੱਟੀ ਸਿੰਘਪੁਰਾ ਦੇ ਮੁਲਜ਼ਮਾਂ ਵਰਗਾ ਤਾਂ ਨਹੀਂ ਹੋਵੇਗਾ'-ਨਜ਼ਰੀਆ

ਮੇਜਰ ਗੋਗੋਈ ਦਾ ਕੋਰਟ ਮਾਰਸ਼ਲ ਹੋਣ ਦੇ ਨਾਲ ਉਨ੍ਹਾਂ ਨੂੰ ਕੁਝ ਸਜ਼ਾ ਵੀ ਹੋ ਸਕਦੀ ਹੈ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਮੇਜਰ ਗੋਗੋਈ ਦਾ ਕੋਰਟ ਮਾਰਸ਼ਲ ਹੋਣ ਦੇ ਨਾਲ ਉਨ੍ਹਾਂ ਨੂੰ ਕੁਝ ਸਜ਼ਾ ਵੀ ਹੋ ਸਕਦੀ ਹੈ
    • ਲੇਖਕ, ਮਸੂਦ ਹੁਸੈਨ
    • ਰੋਲ, ਮੈਨੇਜਿੰਗ ਐਡੀਟਰ 'ਕਸ਼ਮੀਰ ਲਾਈਫ਼'

ਆਖਰਕਾਰ, ਮੇਜਰ ਨਿਤਿਨ ਲੀਤੁਲ ਗੋਗੋਈ ਨੂੰ ਫੌਜ ਦੇ ਹੁਕਮਾਂ ਦੇ ਖਿਲਾਫ਼ ਸਥਾਨਕ ਲੋਕਾਂ ਨਾਲ ਮੇਲ-ਜੋਲ ਵਧਾਉਣ ਅਤੇ ਡਿਊਟੀ ਦੀ ਥਾਂ ਤੋਂ ਦੂਰ ਰਹਿਣ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਵੇਗਾ।

ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਖੁੱਲ੍ਹੇਆਮ ਕਿਹਾ ਸੀ ਕਿ ਜੇ ਗੋਗੋਈ ਦੋਸ਼ੀ ਸਾਬਿਤ ਹੋਏ ਤਾਂ ਉਨ੍ਹਾਂ ਨੂੰ ਅਜਿਹੀ ਸਜ਼ਾ ਮਿਲੇਗੀ ਜੋ ਦੁਜਿਆਂ ਲਈ ਮਿਸਾਲ ਬਣੇਗੀ।

ਅਪ੍ਰੈਲ 2017 ਤੋਂ ਮਈ 2018 ਦੇ 14 ਮਹੀਨਿਆਂ ਦੌਰਾਨ ਗੋਗੋਈ ਦੋ ਵਾਰ ਅਖਬਾਰਾਂ ਦੀਆਂ ਸੁਰਖੀਆਂ ਬਣੇ ਅਤੇ ਕਸ਼ਮੀਰ ਦੀਆਂ ਵਾਦੀਆਂ ਤੋਂ ਬਾਹਰ ਲੋਕਾਂ ਨੇ ਉਨ੍ਹਾਂ ਦਾ ਨਾਂ ਜਾਣਿਆ।

ਇਹ ਵੀ ਪੜ੍ਹੋ:

ਖ਼ਾਸ ਗੱਲ ਇਹ ਹੈ ਕਿ ਦੋਵੇਂ ਹੀ ਘਟਨਾਵਾਂ ਬੁਰੀਆਂ ਅਤੇ ਡਰਾਉਣੀਆਂ ਸਨ। ਪਹਿਲੀ ਘਟਨਾ ਵਿੱਚ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਮਨੁੱਖੀ ਢਾਲ ਬਣਾ ਕੇ ਫੌਜ ਦੀ ਜੀਪ ਉੱਤੇ ਬੰਨ ਦਿੱਤਾ ਸੀ ਅਤੇ ਦੂਜੀ ਘਟਨਾ ਵਿੱਚ ਉਹ ਇੱਕ ਸਥਾਨਕ ਕੁੜੀ ਨੂੰ ਹੋਟਲ ਦੇ ਕਮਰੇ ਵਿੱਚ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਭਾਰਤ ਸਾਸ਼ਿਤ ਕਸ਼ਮੀਰ ਵਿੱਚ ਦੋਵੇਂ ਹੀ ਘਟਨਾਵਾਂ 'ਤੇ ਕਾਫੀ ਹੰਗਾਮ ਖੜ੍ਹਾ ਹੋਇਆ ਸੀ। ਲੋਕਾਂ ਦਾ ਕਹਿਣਾ ਸੀ ਕਿ ਇਹ ਘਟਨਾਵਾਂ ਕਾਨੂੰਨ ਦੀ ਉਲੰਘਣਾ ਤਾਂ ਹੈ ਹੀ ਨਾਲ ਹੀ ਮਨੁੱਖਤਾ, ਨੈਤਿਕਤਾ ਅਤੇ ਫੌਜ ਦੇ ਸਥਾਨਕ ਆਬਾਦੀ ਨਾਲ ਕੀਤੇ ਵਤੀਰੇ ਦੇ ਵੀ ਖਿਲਾਫ਼ ਹੈ।

ਭਾਵੇਂ ਆਮ ਜਨਤਾ ਤੋਂ ਵੱਖ ਸਰਕਾਰੀ ਵਿਭਾਗਾਂ ਨੇ ਇਨ੍ਹਾਂ ਘਟਨਾਵਾਂ ਤੇ ਕੁਝ ਵੱਖ ਹੀ ਪ੍ਰਤੀਕਿਰਿਆ ਦਿੱਤੀ ਹੈ।

ਮੀਡੀਆ ਦੀ ਸ਼ਾਬਾਸ਼ੀ

ਗੋਗੋਈ ਨੇ ਜਦੋਂ ਬਡਗਾਮ ਦੇ ਫਾਰੁਕ ਅਹਿਮਦ ਡਾਰ ਨੂੰ ਮਨੁੱਖੀ ਢਾਲ ਦੇ ਰੂਪ ਵਿੱਚ ਜੀਪ ਉੱਤੇ ਬੰਨਿਆ ਤਾਂ ਭਾਰਤੀ ਮੀਡੀਆ ਨੇ ਉਨ੍ਹਾਂ ਨੂੰ ਹੀਰੋ ਵਜੋਂ ਪੇਸ਼ ਕੀਤਾ ਗਿਆ।

ਉਨ੍ਹਾਂ ਦੀ ਇਸ ਦਲੇਰੀ, ਹੁਸ਼ਿਆਰੀ ਅਤੇ ਨਵੀਂ ਤਰਕੀਬ ਨੂੰ ਮੀਡੀਆ ਦੇ ਇੱਕ ਤਾਕਤਵਰ ਵਰਗ ਨੇ ਨਾ ਕੇਵਲ ਹੱਥੋਂ-ਹੱਥ ਲਿਆ ਬਲਕਿ ਇਸਦੇ ਲਈ ਜਨਰਲ ਸਾਹਬ ਤੋਂ ਗੋਗੋਈ ਨੂੰ ਬਕਾਇਦਾ ਇੱਕ ਪ੍ਰਸ਼ੰਸਾ ਪੱਤਰ ਵੀ ਮਿਲਿਆ।

ਬਾਲੀਵੁੱਡ ਦੇ ਇੱਕ ਨਿਰਮਾਤਾ ਤਾਂ ਇਸ ਸੀਨ ਤੋਂ ਕੁਝ ਇਸ ਤਰ੍ਹਾਂ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਨਾ ਕੇਵਲ ਇਸ ਨੂੰ ਆਪਣੀ ਫ਼ਿਲਮ ਵਿੱਚ ਲਿਆ, ਬਲਕਿ ਡਾਰ ਦੇ ਰੋਲ ਲਈ ਇੱਕ ਕਸ਼ਮੀਰੀ ਐਕਸਟਰਾ ਨੂੰ ਵੀ ਲਿਆ।

ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਸੀ ਕਿ ਜੇ ਮੇਜਰ ਗੋਗੋਈ ਦੋਸ਼ੀ ਹੋਏ ਤਾਂ ਉਨ੍ਹਾਂ ਦੀ ਸਜ਼ਾ ਮਿਸਾਲ ਬਣੇਗੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਸੀ ਕਿ ਜੇ ਮੇਜਰ ਗੋਗੋਈ ਦੋਸ਼ੀ ਹੋਏ ਤਾਂ ਉਨ੍ਹਾਂ ਦੀ ਸਜ਼ਾ ਮਿਸਾਲ ਬਣੇਗੀ

ਗੋਗੋਈ ਦੇ ਇਸ ਕਾਰਨਾਮੇ ਦਾ ਜਸ਼ਨ ਮਨਾਉਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਬਹੁਤ ਘੱਟ ਸਨ। ਲੈਫਟੀਨੈਂਟ ਜਨਰਲ ਐਚਐਚ ਪਨਾਗ ਨੇ ਟਵਿੱਟਰ ਤੇ ਲਿਖਿਆ ਸੀ, "ਜੀਪ ਦੇ ਸਾਹਮਣੇ ਬੰਨੇ ਹੋਏ ਪੱਥਰਬਾਜ਼ ਦੀਆਂ ਤਸਵੀਰਾਂ ਭਾਰਤੀ ਫੌਜ ਅਤੇ ਦੇਸ ਨੂੰ ਹਮੇਸ਼ਾ ਡਰਾਉਂਦੀਆਂ ਰਹਿਣਗੀਆਂ। ਜਦੋਂ ਸਰਕਾਰ ਹੀ ਅੱਤਵਾਦੀਆਂ ਦੀ ਵਰਗੀ ਜਾਪਣ ਲੱਗੇ ਤਾਂ ਇਹ ਇੱਕ ਚਿਤਾਵਨੀ ਹੈ।''

ਇਨ੍ਹਾਂ ਦੋ ਲਾਈਨਾਂ ਦੇ ਟਵੀਟ ਲਈ ਜਨਰਲ ਪਨਾਗ ਨੂੰ ਵੀ ਟਰੋਲ ਕੀਤਾ ਗਿਆ ਸੀ।

ਫੌਜ ਵਿੱਚ ਅੱਠ ਸਾਲ ਸਿਪਾਹੀ ਰਹਿਣ ਤੋਂ ਬਾਅਦ ਜ਼ਰੂਰੀ ਪ੍ਰੀਖਿਆ ਪਾਸ ਕਰਕੇ ਅਫ਼ਸਰ ਰੈਂਕ ਤੱਕ ਪਹੁੰਚੇ ਗੋਗੋਈ ਪਹਿਲਾਂ ਹੀ ਸੁਪਰ ਹੀਰੋ ਸਨ।

ਫਾਰੁਕ ਅਹਿਮਦ ਦਾਰ ਨੂੰ ਹੀ ਗੋਗੋਈ ਨੇ ਜੀਪ ਅੱਗ ਬੰਨਿਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਰੁਕ ਅਹਿਮਦ ਦਾਰ ਨੂੰ ਹੀ ਗੋਗੋਈ ਨੇ ਜੀਪ ਅੱਗ ਬੰਨਿਆ ਸੀ।

ਉਨ੍ਹਾਂ ਦੇ ਕੰਮ ਕਰਨ ਦਾ ਅੰਦਾਜ਼ ਹੀ ਕੁਝ ਵੱਖ ਰਿਹਾ ਹੈ। ਫੌਜੀ ਮੁਹਿੰਮਾਂ ਵਾਲੇ ਪਹਾੜੀ ਇਲਾਕੇ ਤੋਂ ਉਤਰ ਕੇ ਉਹ ਆਪਣੇ ਇੱਕ ਸਹਿਯੋਗੀ ਨਾਲ ਇੱਕ ਰਾਤ ਲਈ ਸ਼ਹਿਰ ਵਿੱਚ ਆਏ। ਉਨ੍ਹਾਂ ਦੇ ਨਾਲ ਇੱਕ ਗਰੀਬ ਸ਼ਖਸ ਦੀ ਧੀ ਵੀ ਸੀ, ਜਿਨ੍ਹਾਂ ਦੇ ਘਰ ਗੋਗੋਈ ਕਥਿਤ ਤੌਰ 'ਤੇ ਪਹਿਲਾਂ ਵੀ ਗਏ ਸਨ।

ਅਜਿਹੀ ਹੀ ਇੱਕ ਘਟਨਾ ਉੱਤਰੀ ਕਸ਼ਮੀਰ ਦੇ ਬਾਂਦੀਪੋਰ ਪਿੰਡ ਵਿੱਚ ਫੌਜੀਆਂ ਦੀ ਇੱਕ ਟੀਮ ਨਾਲ ਹੋਈ ਸੀ ਜਦੋਂ ਸਥਾਨਕ ਨਿਵਾਸੀਆਂ ਨੇ ਇਨ੍ਹਾਂ ਫੌਜੀਆਂ ਨੂੰ ਫੜ ਲਿਆ ਸੀ ਅਤੇ ਫਿਰ ਵੱਡੇ ਜਲੂਸ ਦੀ ਸ਼ਕਲ ਵਿੱਚ ਉਨ੍ਹਾਂ ਨੂੰ ਆਪਣੇ ਨਾਲ ਸ਼ਹਿਰ ਵਿੱਚ ਲਿਆਏ ਸਨ। ਜਦੋਂ ਇਨ੍ਹਾਂ ਫੌਜੀਆਂ ਨੂੰ ਪੁਲਿਸ ਨੂੰ ਸੌਂਪਿਆ ਗਿਆ ਤਾਂ ਉਹ ਅੱਧਮਰੀ ਹਾਲਤ ਵਿੱਚ ਸਨ।

ਕਸ਼ਮੀਰੀਆਂ ਨੂੰ ਇਨਸਾਫ਼

ਜੇ ਫੌਜ ਨੇ 7 ਅਪ੍ਰੈਲ 2017 ਦੇ ਗੋਗੋਈ ਦੇ ਮਨੁੱਖ ਢਾਲ ਦੇ ਤਰੀਕੇ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਗੋਗੋਈ ਦਾ 23 ਮਈ ਵਾਲਾ ਕਾਰਨਾਮਾ ਵੀ ਨਾ ਹੁੰਦਾ।

ਹੁਣ ਗੋਗੋਈ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਗੇ। ਉਨ੍ਹਾਂ ਨੂੰ ਕੁਝ ਸਜ਼ਾ ਵੀ ਮਿਲ ਸਕਦੀ ਹੈ ਪਰ ਕਸ਼ਮੀਰ ਦੇ ਵਧੇਰੇ ਲੋਕਾਂ ਨੂੰ ਇਨਸਾਫ਼ ਦੀ ਉਮੀਦ ਨਹੀਂ ਹੈ ਅਤੇ ਇਸਦਾ ਕਾਰਨ ਹੈ ਕਿ ਵਧੇਰੇ ਅੱਤਵਾਦ ਵਿਰੋਧੀ ਮਾਮਲੇ ਸੁਲਝਾਉਣ ਵੇਲੇ ਪਾਰਦਰਸ਼ਿਤਾ ਨਹੀਂ ਵਰਤੀ ਜਾਂਦੀ । ਪਥਰੀਬਲ ਇਸ ਦਾ ਸਭ ਤੋਂ ਬਿਹਤਰੀਨ ਉਦਾਹਰਨ ਹੈ ਜਿੱਥੇ ਪੰਜ ਨਾਗਰਿਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।

ਮੇਜਗ ਗੋਗੋਈ 'ਤੇ ਆਪਣੀ ਫੌਜੀ ਜੀਪ ਦੇ ਅੱਗੇ ਇੱਕ ਵਿਅਕਤੀ ਨੂੰ ਬੰਨਿਆ ਸੀ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਮੇਜਗ ਗੋਗੋਈ 'ਤੇ ਆਪਣੀ ਫੌਜੀ ਜੀਪ ਦੇ ਅੱਗੇ ਇੱਕ ਵਿਅਕਤੀ ਨੂੰ ਬੰਨਿਆ ਸੀ

ਉਨ੍ਹਾਂ ਨੂੰ ਛੱਟੀ ਸਿੰਘਪੁਰਾ ਕਤਲਕਾਂਡ ਵਿੱਚ 35 ਸਿੱਖਾਂ ਦਾ ਕਾਤਲ ਦੱਸਿਆ ਗਿਆ ਸੀ। ਇਹ ਸਾਲ 2000 ਦੇ ਮਾਰਚ ਮਹੀਨੇ ਦੀ ਉਹੀ ਤਾਰੀਖ਼ ਹੈ, ਜਦੋਂ ਦਿੱਲੀ ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਉੱਤਰੇ ਸਨ।

ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਪੰਜ ਫੌਜੀਆਂ ਨੂੰ ਇਸ ਕਤਲ ਕਾਂਡ ਦਾ ਜ਼ਿੰਮੇਵਾਰ ਦੱਸਿਆ। ਇਸ ਮਾਮਲੇ ਵਿੱਚ ਵੀ ਕੋਰਟ ਮਾਰਸ਼ਲ ਦੀ ਕਾਰਵਾਈ ਕੀਤੀ ਗਈ ਪਰ ਕਿਹਾ ਗਿਆ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਕਿਸੇ ਵੀ ਮੁਲਜ਼ਮ ਦੇ ਖਿਲਾਫ਼ ਪਹਿਲੀ ਨਜ਼ਰ ਵਿੱਚ ਕੋਈ ਮਾਮਲਾ ਬਣਦਾ ਹੋਵੇ। ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ।

ਇਹ ਵੀ ਪੜ੍ਹੋ:

ਮਾਚਿਲ ਫਰਜ਼ੀ ਮੁਠਭੇੜ ਵਿੱਚ ਨਤੀਜਾ ਕੁਝ ਅਜਿਹਾ ਹੀ ਰਿਹਾ ਸੀ ਜਦੋਂ ਤਿੰਨ ਨੌਜਵਾਨਾਂ ਦਾ ਸਰਹੱਦ ਨੇੜੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਵਿਦੇਸ਼ੀ ਦੱਸਿਆ ਗਿਆ ਸੀ।

ਸਾਲ 2010 ਵਿੱਚ ਹੋਈ ਇਸੇ ਘਟਨਾ 'ਤੇ ਘਾਟੀ ਵਿੱਚ ਤਿੱਖੀ ਪ੍ਰਤਿਕਿਰਿਆ ਹੋਈ ਸੀ। ਸਥਾਨਕ ਨਾਗਰਿਕ ਅਤੇ ਫੌਜੀਆਂ ਦਾ ਕਈ ਵਾਰ ਆਹਮੋ-ਸਾਹਮਣਾ ਹੋਇਆ ਅਤੇ 100 ਤੋਂ ਵੱਧ ਆਮ ਨਾਗਰਿਕ ਮਾਰੇ ਗਏ ਸਨ।

ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਕਤਲ ਲਈ 6 ਫੌਜੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਉਨ੍ਹਾਂ ਦੇ ਖਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਬੀਤੇ 30 ਸਾਲਾਂ 'ਚ ਕਈ ਜਾਨਾਂ ਗਈਆਂ

ਦੋ ਸਾਲ ਬਾਅਦ ਫੌਜ ਨੇ ਕਿਹਾ ਕਿ ਮੁਲਜ਼ਮਾਂ ਨੂੰ ਉਮਰ ਕੈਦ ਦਿੱਤੀ ਗਈ ਹੈ। ਸਾਲ 2017 ਵਿੱਚ ਮਾਮਲਾ ਟ੍ਰਿਬਿਊਨਲ ਕੋਲ ਪਹੁੰਚਿਆ ਅਤੇ ਇੱਥੇ 6 ਵਿੱਚੋਂ 5 ਮੁਲਜ਼ਮਾਂ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਸੀ।

ਕਸ਼ਮੀਰੀ ਸਿੱਖ

ਤਸਵੀਰ ਸਰੋਤ, Majid jahangir

ਤਸਵੀਰ ਕੈਪਸ਼ਨ, ਸੀਬੀਆਈ ਨੇ ਛੱਟੀ ਸਿੰਘਪੁਰਾ ਮਾਮਲੇ ਦੀ ਜਾਂਚ ਕੀਤੀ ਅਤੇ ਪੰਜ ਫੌਜੀਆਂ ਨੂੰ ਇਸ ਕਤਲ ਕਾਂਡ ਦਾ ਜ਼ਿੰਮੇਵਾਰ ਦੱਸਿਆ

ਦਿੱਲੀ ਦੇ ਇੱਕ ਆਰਟੀਆਈ ਕਾਰਕੁਨ ਨੇ ਕੋਰਟ ਆਫ ਇਨਕੁਆਇਰੀ ਦੀ ਜਾਣਕਾਰੀ ਮੰਗੀ। ਉਨ੍ਹਾਂ ਨੂੰ ਕਿਤੇ ਇਹ ਪਤਾ ਲੱਗਾ ਕਿ ਫੌਜ ਨੇ ਪਥਰੀਬਲ ਮਾਮਲੇ ਵਿੱਚ ਕੋਰਟ ਮਾਰਸ਼ਲ ਦੀ ਕਾਰਵਾਈ ਨਹੀਂ ਕੀਤੀ ਹੈ।

ਫੌਜ ਨੂੰ ਆਰਟੀਆਈ ਤਹਿਤ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਗਏ ਪਰ ਫੌਜ ਦਿੱਲੀ ਹਾਈ ਕੋਰਟ ਪਹੁੰਚ ਗਈ ਅਤੇ ਆਰਟੀਆਈ ਖਿਲਾਫ਼ ਸਟੇਅ ਹਾਸਲ ਕਰ ਲਿਆ ਗਿਆ। ਫੌਜ ਦੀ ਦਲੀਲ ਸੀ ਕਿ ਅਜਿਹੀ ਸੂਚਨਾ ਦੇਣ 'ਤੇ ਲੋਕ ਭੜਕ ਸਕਦੇ ਹਨ ਅਤੇ ਦੇਸ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।

ਪਰ ਗੋਗੋਈ ਦਾ ਮਾਮਲਾ ਕਸ਼ਮੀਰ ਲਈ ਕੁਝ ਨਹੀਂ ਹੈ, ਅਜਿਹਾ ਨਹੀਂ ਹੈ। 14 ਮਹੀਨਿਆਂ ਵਿੱਚ ਆਈਆਂ ਇਨ੍ਹਾਂ ਦੋ ਤਸਵੀਰਾਂ ਨੇ ਦੋ ਮੋਰਚਿਆ 'ਤੇ ਕਸ਼ਮੀਰ ਦਾ ਵੱਖ ਅਕਸ ਦਿਖਾਇਆ ਹੈ।

ਇਹ ਵੀ ਪੜ੍ਹੋ:

ਇਸ ਵਿੱਚ ਦਿਖਾਇਆ ਗਿਆ ਹੈ ਕਿ ਫੌਜ ਕਿਸ ਤਰੀਕੇ ਨਾਲ ਅੱਤਵਾਦੀ ਵਿਰੋਧੀ ਮੁਹਿੰਮਾਂ ਵਿੱਚ ਮਨੁੱਖੀ ਢਾਲ ਦਾ ਇਸਤੇਮਾਲ ਕਰ ਰਹੀ ਹੈ। ਇਹ ਇੱਕ ਅਜਿਹੀ ਵਿਵਸਥਾ ਹੈ ਜਿਸਨੇ ਬੀਤੇ 30 ਸਾਲਾਂ ਵਿੱਚ ਕਈ ਲੋਕਾਂ ਦੀ ਜਾਨ ਲਈ ਹੈ।

ਕਸ਼ਮੀਰ ਦੇ ਲੋਕ ਲੰਬੇ ਵਕਤ ਤੋਂ ਇਨਸਾਫ਼ ਦੀ ਰਾਹ ਦੇਖ ਰਹੇ ਹਨ। ਹੁਣ ਤੱਕ ਸਮਾਜਿਕ ਜ਼ੋਰ ਇਤਿਹਾਸ ਦੀ ਕਿਤਾਬ ਨੂੰ ਬੇਦਾਗ ਰੱਖਣ 'ਤੇ ਰਿਹਾ ਹੈ। ਫਿਰ ਵੀ ਕੋਰਟ ਮਾਰਸ਼ਲ ਦੇ ਕਦਮ ਦਾ ਸਵਾਗਤ ਕਰਨਾ ਚਾਹੀਦਾ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ ਲੇਖਕ ਕਸ਼ਮੀਰ ਲਾਈਫ ਦੇ ਮੈਨੇਜਿੰਗ ਐਡੀਟਰ ਹਨ)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦਾ ਹੈ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)