ਕੇਰਲ ਦੇ ਹੜ੍ਹ: ਜਲ ਸੈਨਾ ਨੇ ਗਰਭਵਤੀ ਔਰਤ ਨੂੰ ਇੰਝ ਬਚਾਇਆ

ਕੇਰਲ 'ਚ ਆਏ ਭਿਆਨਕ ਹੜ੍ਹ ਵਿੱਚ ਇੱਕ ਗਰਭਵਤੀ ਔਰਤ ਨੂੰ ਭਾਰਤੀ ਜਲ ਸੈਨਾ ਨੇ ਉਸ ਵੇਲੇ ਬਚਾ ਲਿਆ ਜਦੋਂ ਉਸ ਨੂੰ ਜਣੇਪੇ ਦਾ ਦਰਦ ਹੋ ਰਿਹਾ ਸੀ।

ਜਲ ਸੈਨਾ ਨੇ ਉਸ ਨੂੰ ਹੜ੍ਹ ਕਾਰਨ ਡੁੱਬੇ ਹੋਏ ਘਰ ਵਿਚੋਂ ਦੁਪਹਿਰ ਕਰੀਬ 1.30 ਵਜੇ ਹੈਲੀਕਾਪਟਰ ਰਾਹੀਂ ਕੱਢ ਲਿਆ। ਦੋ ਘੰਟੇ ਬਾਅਦ ਇੱਕ ਹਸਪਤਾਲ ਔਰਤ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ।

ਬਚਾਅ ਕਾਰਜ ਦਾ ਵੀਡੀਓ ਜਲ ਸੈਨਾ ਵੱਲੋਂ ਟਵੀਟ ਕੀਤਾ ਗਿਆ ਹੈ। ਟਵਿੱਟਰ ਉੱਤੇ ਪਾਏ ਸੰਦੇਸ਼ ਅਤੇ ਤਸਵੀਰਾਂ ਮੁਤਾਬਕ ਮਾਂ ਤੇ ਬੱਚਾ ਦੋਹੇਂ ਸੁਰੱਖਿਅਤ ਹਨ।

ਇਹ ਵੀ ਪੜ੍ਹੋ:

ਜਲ ਸੈਨਾ ਦੇ ਬੁਲਾਰੇ ਨੇ ਫਿਰ ਟਵਿੱਟਰ ਉੱਤੇ ਇਹ ਵੀ ਦੱਸਿਆ ਕਿ ਇਸ ਰੈਸਕਿਊ ਆਪ੍ਰੇਸ਼ਨ ਦੇ ਦੌਰਾਨ ਪਾਇਲਟ ਸਨ, ਕੋਮੋਡੋਰ ਵਿਜੇ ਵਰਮਾ।

ਕੇਰਲ ਵਿੱਚ ਮੀਂਹ ਤੇ ਹੜ੍ਹ ਕਾਰਨ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਟਵੀਟ ਕਰਕੇ ਦਿੱਤੀ ਗਈ।

ਸਰਕਾਰ ਨੇ ਕਿਹਾ ਹੈ ਕਿ ਇਹ 100 ਸਾਲਾਂ ਵਿੱਚ ਸਭ ਤੋਂ ਭਿਆਨਕ ਹੜ੍ਹ ਹੈ। ਇਸ ਕਾਰਨ ਹੁਣ ਤੱਕ 223139 ਲੋਕ ਬੇਘਰ ਹੋ ਗਏ ਹਨ।

ਬਚਾਅ ਕਾਰਜ ਜਾਰੀ ਹਨ ਅਤੇ 1500 ਤੋਂ ਵੱਧ ਰਾਹਤ ਕੈਂਪ ਲਾਏ ਗਏ ਹਨ।

ਇਹ ਵੀ ਪੜੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)