ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਲੈਂਡਸਲਾਈਡ ਕਾਰਨ ਇਹ ਰੂਟ ਬੰਦ

ਤਸਵੀਰ ਸਰੋਤ, Getty Images
ਰਾਤੋ-ਰਾਤ ਪਏ ਭਾਰੀ ਮੀਂਹ ਮਗਰੋਂ ਹਿਮਾਚਲ ਪ੍ਰਦੇਸ਼ ਦੇ ਅੰਦਰੂਨੀ ਰਾਹ ਢਿੱਗਾਂ ਡਿੱਗਣ ਕਰਕੇ ਬੰਦ ਹਨ।
ਅਧਿਕਾਰੀਆਂ ਮੁਤਾਬਕ ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲਾ ਕੌਮੀ ਰਾਜ ਮਾਰਗ-21 ਮੰਡੀ ਕਸਬੇ ਦੇ ਨਜ਼ਦੀਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸ਼ਿਮਲਾ ਜਾਣ ਵਾਲਾ ਕੌਮੀ ਰਾਜ ਮਾਰਗ-5 ਵੀ ਸੋਲਨ ਜ਼ਿਲ੍ਹੇ ਦੇ ਜਾਬਲੀ ਟਾਊਨ ਨਜ਼ਦੀਕ ਬੰਦ ਕੀਤਾ ਗਿਆ ਹੈ।
ਭਾਰਤ ਨੂੰ ਤਿੱਬਤ ਨਾਲ ਜੋੜਨ ਵਾਲੀ ਸੜਕ ਉੱਪਰ ਵੀ ਕਿੰਨੌਰ ਜਿਲ੍ਹੇ ਕੋਲ ਬੰਦ ਹੈ। ਇਸ ਸੜਕ ਉੱਪਰ ਕਈ ਥਾਈਂ ਢਿੱਗਾਂ ਡਿੱਗਣ ਕਰਕੇ ਰਾਹ ਬੰਦ ਹੈ।
ਇਹ ਵੀ ਪੜ੍ਹੋ꞉
ਖ਼ਰਾਬ ਮੌਸਮ ਕਰਕੇ ਹਿਮਾਚਲ ਦੇ ਪਹਾੜੀ ਕਿੰਨੌਰ, ਸ਼ਿਮਲਾ, ਚੰਬਾ, ਮੰਡੀ, ਕੁੱਲੂ ਅਤੇ ਸਿਰਮੌਰ ਜਿਲ੍ਹਿਆਂ ਵਿੱਚ ਵੀ ਸੜਕੀ ਆਵਾਜਾਈ ਠੱਪ ਹੈ।
ਸੂਬੇ ਵਿੱਚ ਸਾਰੇ ਵਿਦਿਅਕ ਅਦਾਰਿਆਂ ਨੂੰ ਇੱਕ ਦਿਨ ਦੀ ਛੁੱਟੀ ਕਰ ਦਿੱਤੀ ਗਈ ਸੀ।
ਮੌਸਮ ਵਿਭਾਗ ਮੁਤਾਬਕ ਐਤਵਾਰ ਤੋਂ ਹੀ ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਹੈ।
ਕਿੱਥੇ ਕਿੰਨੀ ਬਾਰਿਸ਼
- ਮੰਡੀ ਜਿਲ੍ਹੇ ਦੇ ਨੇਹਰੀ ਟਾਊਨ ਵਿੱਚ ਸੂਬੇ ਦੀ ਸਭ ਤੋਂ ਵੱਧ 235 ਮਿਲੀ ਮੀਟਰ ਵਰਖਾ ਦਰਜ ਕੀਤੀ ਗਈ।
- ਧਰਮਸ਼ਾਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 110 ਮਿਲੀ ਮੀਟਰ ਵਰਖਾ ਹੋਈ ਹੈ ਜਦਕਿ ਰਾਜਧਾਨੀ ਵਿੱਚ 100 ਮਿਲੀ ਮੀਟਰ।
- ਕਸੌਲੀ ਵਿੱਚ 98 ਮਿਲੀ ਮੀਟਰ, ਸੋਲਨ ਸ਼ਹਿਰ ਵਿੱਚ 94 ਮਿਲੀ ਮੀਟਰ ਅਤੇ ਡਲਹੌਜ਼ੀ ਵਿੱਚ 57 ਮਿਲੀ ਮੀਟਰ ਵਰਖਾ ਦਰਜ ਕੀਤੀ ਗਈ।
ਮੌਸਮ ਵਿਭਾਗ ਨੇ ਸੂਬੇ ਵਿੱਚ ਭਾਰੀ ਵਰਖਾ ਮੰਗਲਵਾਰ ਤੱਕ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।












