ਲੋਕਾਂ ਦੀ ਨਜ਼ਰ 'ਚ ਕੀ ਹੈ ਕੈਪਟਨ ਅਮਰਿੰਦਰ ਦਾ ਲਿਟਮਸ ਟੈਸਟ ; ਸੋਸ਼ਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਆਪ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ ਅਤੇ ਦੂਜਿਆਂ ਨੂੰ ਉਨ੍ਹਾਂ ਦੀ ਜ਼ਮੀਰ ਉੱਤੇ ਛੱਡਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਉਹ ਆਪਣੇ ਸਟੈਂਡ ਉੱਤੇ ਕਾਇਮ ਹਨ ਅਤੇ ਬਾਕੀਆਂ ਨੂੰ ਉਨ੍ਹਾਂ ਦੀ ਆਪਣੀ ਜੱਜਮੈਂਟ ਉੱਤੇ ਛੱਡਦੇ ਹਨ।

ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਟੈਸਟ ਕਵਾਉਣ ਵਿੱਚ ਦੂਜਿਆਂ ਨੂੰ ਵੀ ਕੋਈ ਸਮੱਸਿਆ ਹੋਵੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੋਂ ਬਾਅਦ ਲੋਕਾਂ ਨੇ ਵੀ ਟਿੱਪਣੀਆਂ ਦੀ ਭਰਮਾਰ ਕਰ ਦਿੱਤੀ। ਕੁਝ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸ਼ਾ ਕਰ ਰਹੇ ਹਨ ਤੇ ਕੁਝ ਇਸ਼ਾਰਿਆਂ ਵਿਚ ਉਨ੍ਹਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਐਡਵੋਕੇਟ ਨਵਕਿਰਨ ਸਿੰਘ ਨੇ ਤਾਂ ਸਾਫ਼-ਸਾਫ਼ ਸ਼ਬਦਾਂ ਵਿਚ ਮੁੱਖ ਮੰਤਰੀ ਨੂੰ ਕਹਿ ਵੀ ਦਿੱਤਾ ਕਿ ਨਸ਼ਿਆਂ ਦੇ ਮੁੱਦੇ ਉੱਤੇ ਉਨ੍ਹਾਂ ਨੂੰ ਕਿਹੜਾ ਲਿਟਮਸ ਟੈਸਟ ਪਾਸ ਕਰਨ ਦੀ ਲੋਕ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦੇ ਜਵਾਬ ਵਿਚ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਨਵਕਿਰਨ ਸਿੰਘ ਨੇ ਲਿਖਿਆ ਹੈ ਕਿ ਹੈ ਕਿ ਲੋਕ ਚਾਹੁੰਦੇ ਹਨ ਕਿ ਤੁਸੀਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਜਾਂਚ ਦੇ ਹੁਕਮ ਦੇ ਕੇ ਲਿਟਮਸ ਟੈਸਟ ਪਾਸ ਕਰੋ।

ਸੰਦੀਪ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ, "ਪੰਜਾਬ ਦਾ ਹਰ ਇੱਕ ਬੰਦਾ ਜਾਣਦਾ ਹੈ ਕਿ ਕਿਹੜੇ ਲੀਡਰ ਨਸ਼ਾ ਵੇਚਦੇ ਹਨ ਪਰ ਸਰਕਾਰ ਨੂੰ ਹੀ ਨਹੀਂ ਪਤਾ।"

ਅਜੀਤਪਾਲ ਸਿੰਘ ਲਿਖਦੇ ਹਨ, "ਗ੍ਰੇਟ ਸਰ, ਐਮਐਲਏ ਅਤੇ ਮੰਤਰੀ , ਜਿਨ੍ਹਾਂ ਨੂੰ ਆਪਣੇ ਆਪ 'ਤੇ ਵਿਸ਼ਵਾਸ਼ ਹੈ, ਉਹ ਟੈਸਟ ਲਈ ਜਾਣਗੇ। ਬਾਕੀ ਐਮਐਲਏ ਆਪਣੇ ਸਕੈਨਰ ਹੇਠ ਆ ਜਾਣਗੇ। "

ਮੁਗਧਾ ਦੇਸ਼ਮੁਖ, ਲਿਖਦੀ ਹੈ ਕਿ ਸਰ ਇਸ ਲਈ ਜਾਓ, ਜਿਸ 'ਤੇ ਤੁਹਾਨੂੰ ਵਿਸ਼ਵਾਸ਼ ਹੈ ਉਸ 'ਤੇ ਆਪਣਾ ਪੱਖ ਰੱਖੋ। ਕ੍ਰਿਪਾ ਕਰਕੇ ਸਹੀ ਮਾਅਨਿਆਂ 'ਚ ਇਹ ਟੈਸਟ ਕਰਵਾਓ ਨਹੀਂ ਤਾਂ ਇਹ ਅਸਲ ਵਿੱਚ ਮੂਲ ਕਾਰਨਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ।

ਇਸ ਟੈਸਟ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਾਰੰਗਲ ਨੇ ਲਿਖਿਆ, "ਤੁਸੀਂ ਉਸ ਵਿਅਕਤੀ ਦਾ ਟੈਸਟ ਕਿਉਂ ਲੈ ਰਹੇ ਹੋ ਜਿਸ ਨੇ ਪ੍ਰੀਖਿਆ ਪਾਸ ਕਰ ਲਈ ਹੈ? ਕੀ ਇਹ ਪ੍ਰੀਖਿਆ ਨੂੰ ਖ਼ਤਮ ਕਰਨ ਦੀ ਵੀ ਪ੍ਰਕਿਰਿਆ ਹੈ? ਇਹ ਸਰਕਾਰ ਵੱਲੋਂ ਲਿਆ ਗਿਆ ਸ਼ਲਾਘਾਯੋਗ ਕਦਮ ਨਹੀਂ ਹੈ।"

13th oct. 1948 PVCMM ਨਾਮ ਦੇ ਟਵਿੱਟਰ ਹੈਂਡਲ 'ਤੇ ਲਿਖਿਆ, "ਇੱਕ ਹੋਰ ਸਿਆਸੀ ਸਟੰਟ। ਕੀ ਅਸੀਂ ਤੁਹਾਡੀ ਸਿਆਸੀ ਇੱਛਾ ਨੂੰ ਦੇਖ ਸਕਦੇ, ਜਿਸ ਦਾ ਜ਼ਿਕਰ ਤੁਸੀਂ ਚੋਣ ਰੈਲੀਆਂ 'ਚ ਕੀਤਾ ਸੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)