ਬਲਾਤਕਾਰ ਤੇ ਕੁੜੀ ਨੂੰ ਨਸ਼ੇ 'ਚ ਧੱਕਣ ਦੇ ਇਲਜ਼ਾਮ 'ਚ ਪੰਜਾਬ ਪੁਲਿਸ ਡੀਐੱਸਪੀ ਗ੍ਰਿਫ਼ਤਾਰ

ਤਸਵੀਰ ਸਰੋਤ, Getty Images
ਪੰਜਾਬ ਪੁਲਿਸ ਦੇ ਬਰਖਾਸਤ ਕੀਤੇ ਗਏ ਡੀਐੱਸਪੀ ਦਲਜੀਤ ਸਿੰਘ ਢਿੱਲੋਂ ਨੂੰ ਮੰਗਲਵਾਰ ਨੂੰ ਰੇਪ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਦਲਜੀਤ ਸਿੰਘ 'ਤੇ ਔਰਤ ਨੂੰ ਨਸ਼ੇ ਦੀ ਲਤ ਲਵਾਉਣ ਦਾ ਵੀ ਇਲਜ਼ਾਮ ਹੈ।
ਐਤਵਾਰ ਨੂੰ ਡੀਐਸਪੀ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਭਾਗੀ ਜਾਂਚ ਮਗਰੋਂ ਮਗਰੋਂ ਦਲਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਲੁਧਿਆਣਾ ਦੀ 28 ਸਾਲਾ ਔਰਤ ਨੇ ਡੀਐੱਸਪੀ ਦਲਜੀਤ ਸਿੰਘ 'ਤੇ ਇਲਜ਼ਾਮ ਲਾਏ ਸਨ।
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਦਲਜੀਤ ਸਿੰਘ ਨੂੰ ਕਰਾਈਮ ਬਰਾਂਚ ਨੇ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ ਸਰੋਤ, Getty Images
ਜਾਂਚ ਵਿੱਚ ਸਾਹਮਣੇ ਆਇਆ?
ਦਲਜੀਤ ਖ਼ਿਲਾਫ ਧਾਰਾ 376 (ਰੇਪ) ਅਤੇ ਧਾਰਾ 376C (ਡਿਊਟੀ 'ਤੇ ਰਹਿੰਦਿਆਂ ਰੇਪ) ਤਹਿਤ ਐਤਵਾਰ ਨੂੰ ਕੇਸ ਦਰਜ ਹੋਇਆ ਸੀ।
ਜਾਂਚ ਵਿੱਚ ਪਾਇਆ ਗਿਆ ਕਿ ਦਲਜੀਤ ਸਿੰਘ 'ਨੈਤਿਕ ਤੌਰ 'ਤੇ ਭ੍ਰਿਸ਼ਟ ਗਤੀਵਿਧੀਆਂ' ਵਿੱਚ ਸ਼ਾਮਲ ਪਾਏ ਗਏ।
ਪੰਜਾਬ ਪੁਲਿਸ ਦੇ ਬਿਆਨ ਜਾਰੀ ਕੀਤਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਤਰਨ ਤਾਰਨ ਵਿੱਚ ਤੈਨਾਤੀ ਦੌਰਾਨ ਦਲਜੀਤ ਸਿੰਘ ਢਿੱਲੋਂ 'ਗਜਟਡ ਅਫ਼ਸਰ ਹੁੰਦੇ ਹੋਏ ਆਪਣੀ ਹੈਸੀਅਤ ਦਾ ਫਾਇਦਾ ਚੁੱਕ ਕੇ' ਕੁੜੀ ਦਾ 'ਬਲਾਤਕਾਰ' ਅਤੇ ਉਸਨੂੰ 'ਨਸ਼ੇ ਦੀ ਲਤ' ਲਵਾਈ
ਨਸ਼ੇ ਖਿਲਾਫ਼ 'ਕਾਲਾ ਹਫਤਾ'
ਪੰਜਾਬ ਵਿੱਚ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਮਗਰੋਂ 1 ਤੋਂ 7 ਜੁਲਾਈ ਤੱਕ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਹੈ।
ਇਸ ਮੁਹਿੰਮ ਤੋਂ ਬਾਅਦ ਨਸ਼ਿਆਂ ਉੱਤੇ ਠੱਲ ਪਾਉਣ ਲਈ ਕੈਪਟਨ ਸਰਕਾਰ ਉੱਤੇ ਜ਼ਬਰਦਸਤ ਦਬਾਅ ਹੈ।












