You’re viewing a text-only version of this website that uses less data. View the main version of the website including all images and videos.
ਪ੍ਰੈੱਸ ਰਿਵੀਊ꞉ ਚੋਰੀ ਦੇ ਸ਼ੱਕ ਕਰਕੇ ਦਲਿਤ ਨੌਜਵਾਨ ਨੂੰ ਕਰੰਟ ਲਾਉਣ ਦੇ ਇਲਜ਼ਾਮ
ਮੁਕਤਸਰ ਸਾਹਿਬ ਦੇ ਥਾਂਦੇਵਾਲ ਪਿੰਡ ਵਿੱਚ ਚੋਰੀ ਦੇ ਸ਼ੱਕ ਕਰਕੇ ਇੱਕ 17 ਸਾਲਾ ਦਲਿਤ ਨੌਜਵਾਨ ਨੂੰ ਦਰਖ਼ਤ ਨਾਲ ਬੰਨ੍ਹ ਕੇ ਬਿਜਲੀਆਂ ਲਾਉਣ ਦੇ ਇਲਜ਼ਾਮ ਲੱਗੇ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੁਝ ਕਿਸਾਨਾਂ ਨੇ ਨੌਜਵਾਨ ਨੂੰ ਕਥਿਤ ਤੌਰ 'ਤੇ ਅਰਧ ਨਗਨ ਕਰਕੇ ਕੁੱਟਿਆ ਗਿਆ ਅਤੇ ਫੇਰ ਦਰਖ਼ਤ ਨਾਲ ਬੰਨ੍ਹ ਕੇ ਬਿਜਲੀਆਂ ਲਾਈਆਂ ਗਈਆਂ।
ਉਸ ਉੱਪਰ ਸ਼ੱਕ ਸੀ ਕਿ ਉਸ ਨੇ ਉਨ੍ਹਾਂ ਦੇ ਖੇਤਾਂ ਵਿੱਚੋਂ ਠੰਡੇ ਦੀਆਂ ਬੋਤਲਾਂ, ਪ੍ਰੈਸ਼ਰ ਕੁੱਕਰ ਅਤੇ ਘਿਓ ਚੋਰੀ ਕੀਤਾ ਹੈ। ਖ਼ਬਰ ਮੁਤਾਬਕ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਸ਼ੇਅਰ ਹੋਈ ਹੈ।
ਲੜਕੇ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਲੜਕਾ ਮਾਨਸਿਕ ਰੋਗੀ ਹੈ ਜੋ ਗੁੰਮੀ ਹੋਈ ਭੇਡ ਲੱਭ ਰਿਹਾ ਸੀ। ਉਨ੍ਹਾਂ ਅਨੁਸਾਰ ਕਿਸਾਨਾਂ ਨੇ ਉਸ ਨੂੰ ਫੜ ਕੇ ਉਸ ਨਾਲ ਨਾ ਸਿਰਫ਼ ਕੁੱਟਮਾਰ ਕੀਤੀ ਸਗੋਂ ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਖਹਿਰਾ ਨੂੰ ਦਿੱਲੀ ਵਿੱਚ ਨਮੋਸ਼ੀ
ਪੰਜਾਬ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਿਲਣ ਤੋਂ ਨਾਂਹ ਕਰ ਦਿੱਤੀ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਖਹਿਰਾ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਣ ਗਏ ਉੱਥੋਂ ਵੀ ਉਨ੍ਹਾਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਿਹਾ ਜਾਂਦਾ ਹੈ ਕਿ ਖਹਿਰਾ ਲਈ ਸਿਸੋਦੀਆ ਨੇ ਸਖ਼ਤ ਭਾਸ਼ਾ ਦੀ ਵਰਤੋਂ ਕੀਤੀ।
ਖ਼ਬਰ ਮੁਤਾਬਕ ਹਾਲਾਂਕਿ ਬਾਅਦ ਵਿੱਚ ਖਹਿਰਾ ਨੇ ਇਸ ਬਿਆਨ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਅਤੇ ਭਾਜਪਾ ਨੇ ਉਨ੍ਹਾਂ ਦੀ ਪਾਰਟੀ ਤੋਂ ਮੰਗ ਕੀਤੀ ਕਿ ਉਨ੍ਹਾਂ ਤੋਂ ਅਸਤੀਫਾ ਲਿਆ ਜਾਵੇ।
ਹਾਲਾਂਕਿ ਸੁਖਪਾਲ ਸਿੰਘ ਖਹਿਰਾ ਵੀਰਵਾਰ ਸਵੇਰੇ ਇੱਕ ਟਵੀਟ ਰਾਹੀਂ ਇਨ੍ਹਾਂ ਖ਼ਬਰਾਂ ਉੱਪਰ ਆਪਣਾ ਪ੍ਰਤੀਕਰਮ ਦਿੱਤਾ ਅਤੇ ਇਨ੍ਹਾਂ ਗੱਲਾਂ ਨੂੰ ਨਕਾਰਿਆ।
ਅੰਤਰ-ਧਾਰਮਿਕ ਜੋੜੇ ਦੀ ਬੇਇਜ਼ਿਤੀ
ਲਖਨਊ ਵਿੱਚ ਪਾਸਪੋਰਟ ਅਫ਼ਸਰ ਨੇ ਇੱਕ ਅੰਤਰ-ਧਾਰਮਿਕ ਜੋੜੇ ਦੀ ਬੇਇਜ਼ਿਤੀ ਕੀਤੀ ਅਤੇ ਪਤੀ ਨੂੰ ਧਰਮ ਬਦਲਣ ਲਈ ਕਿਹਾ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮੁਹੰਮਦ ਅਸਦ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਤਾਨਵੀ ਸੇਠ ਨੇ ਇਲਜ਼ਾਮ ਲਾਇਆ ਕਿ ਵਿਕਾਸ ਮਿਸ਼ਰਾ ਨਾਮ ਦੇ ਪਾਸਪੋਰਟ ਅਫ਼ਸਰ ਨੇ ਪਤੀ ਨੂੰ ਹਿੰਦੂ ਬਣਨ ਲਈ ਜਦਕਿ ਪਤਨੀ ਨੂੰ ਆਪਣੇ ਦਸਤਾਵੇਜ਼ਾਂ ਵਿੱਚ ਨਾਮ ਬਦਲਣ ਲਈ ਕਿਹਾ।
ਖ਼ਬਰ ਮੁਤਾਬਕ ਜਦੋਂ ਤਾਨਵੀ ਨੇ ਇਨਕਾਰ ਕੀਤੀ ਤਾਂ ਅਫ਼ਸਰ ਉਨ੍ਹਾਂ 'ਤੇ ਬਰਸ ਗਿਆ ਜਿਸ ਮਗਰੋਂ ਦੋਵੇਂ ਪ੍ਰੇਸ਼ਾਨੀ ਦੀ ਹਾਲਤ ਵਿੱਚ ਘਰ ਆ ਗਏ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਮ ਇਨਸਾਫ਼ ਲਈ ਟਵੀਟ ਕੀਤਾ।
ਭਾਰਤ ਵਿੱਚ ਖ਼ੁਦਕੁਸ਼ੀਆਂ ਵਧੀਆਂ
ਸਾਲ 2000-2015 ਵਿਚਕਾਰ ਭਾਰਤ ਵਿੱਚ ਖ਼ੁਦਕੁਸ਼ੀਆਂ ਵਿੱਚ 23 ਫੀਸਦੀ ਵਾਧਾ ਹੋਇਆ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਨੈਸ਼ਨਲ ਹੈਲਥ ਪ੍ਰੋਫਾਈਲ 2018 ਦੀ ਰਿਪੋਰਟ ਮੁਤਾਬਕ 30-45 ਸਾਲ ਉਮਰ ਵਰਗ ਸਭ ਤੋਂ ਵੱਧ ਖ਼ੁਦਕੁਸ਼ੀਆਂ ਕਰ ਰਿਹਾ ਹੈ ਜਦ ਕਿ ਦੂਸਰੇ ਨੰਬਰ ਤੇ 18-30 ਸਾਲ ਉਮਰ ਵਰਗ ਦੇ ਵਿਅਕਤੀ ਹਨ।
ਸਾਲ 2015 ਦੌਰਾਨ ਹੋਈਆਂ ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿੱਚੋਂ 33 ਫੀਸਦੀ 30-45 ਸਾਲ ਉਮਰ ਵਰਗ ਦੇ ਲੋਕ ਸਨ।
ਖ਼ਬਰ ਮੁਤਾਬਕ ਇਨ੍ਹਾਂ ਦੋਹਾਂ ਉਮਰ ਵਰਗਾਂ ਵੱਲੋਂ ਕੀਤੀਆਂ ਖ਼ੁਦਕੁਸ਼ੀਆਂ ਕੁੱਲ ਸੰਖਿਆ ਦਾ ਲਗਪਗ 66 ਫੀਸਦੀ ਹਨ ਜਦਕਿ 19 ਫੀਸਦੀ ਖ਼ੁਦਕੁਸ਼ੀਆਂ 45-60 ਸਾਲ ਉਮਰ ਵਰਗ ਦੇ ਲੋਕਾਂ ਵੱਲੋਂ ਕੀਤੀਆਂ ਗਈਆਂ। ਖ਼ਬਰ ਮੁਤਾਬਕ ਖ਼ੁਦਕੁਸ਼ਾਂ ਵਿੱਚ ਵਧੇਰੇ ਗਿਣਤੀ ਪੁਰਸ਼ਾਂ ਦੀ ਹੈ।
ਦਿੱਲੀ ਵਿੱਚ ਆਉਂਦੇ ਦੋ ਸਾਲਾਂ ਵਿੱਚ ਜ਼ਮੀਨੀ ਪਾਣੀ ਮੁੱਕ ਜਾਵੇਗਾ।
ਟੈਲੀਗ੍ਰਾਫ ਯੂਕੇ ਦੀ ਖ਼ਬਰ ਮੁਤਾਬਕ ਨੀਤੀ ਆਯੋਗ ਨੇ ਭਾਰਤ ਦੇ 29 ਵਿੱਚੋਂ 24 ਸੂਬਿਆਂ ਤੋਂ ਲਏ ਗਏ ਡਾਟੇ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਚੇਤਾਵਨੀ ਦਿੱਤੀ ਹੈ ਕਿ ਦੇਸ ਇਸ ਸਮੇਂ ਸਭ ਤੋਂ ਪਾਣੀ ਦੇ ਸਭ ਤੋਂ ਬੁਰੇ ਸੰਕਟ ਵਿੱਚੋਂ ਲੰਘ ਰਿਹਾ ਹੈ।
ਖ਼ਬਰ ਮੁਤਾਬਕ ਇਸ ਸੰਕਟ ਨਾਲ 60 ਕਰੋੜ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਨੀਤੀ ਆਯੋਗ ਨੇ ਇਹ ਵੀ ਕਿਹਾ ਹੈ ਕਿ ਦੱਖਣ ਅਫਰੀਕੀ ਸ਼ਹਿਰ ਕੇਪਟਾਊਨ ਵਾਂਗ ਬੰਗਲੂਰੂ ਵਿੱਚ ਵੀ ਉਹ ਦਿਨ ਆਵੇਗਾ ਜਦੋਂ ਸ਼ਹਿਰ ਦੀਆਂ ਟੂਟੀਆਂ ਸੁੱਕ ਜਾਣਗੀਆਂ।