You’re viewing a text-only version of this website that uses less data. View the main version of the website including all images and videos.
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਿਉਂ ਕਿਹਾ, 'ਪ੍ਰਧਾਨ ਮੰਤਰੀ ਜੀ ਸਾਨੂੰ ਹੋਰ ਸ਼ਰਮਿੰਦਾ ਨਾ ਕਰੋ'
ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਗਤ ਸਿੰਘ ਨੂੰ ਜੇਲ੍ਹ ਵਿੱਚ ਮਿਲਣ ਕੋਈ ਕਾਂਗਰਸੀ ਨੇਤਾ ਨਹੀਂ ਗਿਆ ਸੀ, ਜਿਸ 'ਤੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਾ ਦੌਰ ਸ਼ੁਰੂ ਹੋ ਗਿਆ।
ਇਸ ਬਾਰੇ ਪ੍ਰਸਿੱਧ ਇਤਿਹਾਸਕਾਰ ਇਰਫਾਨ ਹਬੀਬ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਸਿਆਸਤ ਲਈ ਇਤਿਹਾਸ ਦੀ ਦੁਰਵਰਤੋਂ ਕਰਨ ਤੋਂ ਪਹਿਲਾਂ ਜਾ ਕੇ ਇਤਿਹਾਸ ਪੜ੍ਹੋ। ਨਹਿਰੂ ਸਿਰਫ਼ ਭਗਤ ਸਿੰਘ ਨਾਲ ਮਿਲੇ ਹੀ ਨਹੀਂ ਬਲਕਿ ਉਨ੍ਹਾਂ ਬਾਰੇ ਲਿਖਿਆ ਵੀ ਸੀ। ਕਈ ਕਾਂਗਰਸੀ ਨੇਤਾਵਾਂ ਨੇ ਤਾਂ ਗਾਂਧੀ ਦੀ ਚੁੱਪੀ ਦਾ ਵਿਰੋਧ ਕੀਤਾ।"
ਸਈਦ ਨਦੀਮ ਜਾਫਰੀ ਨੇ ਪ੍ਰਤੀਕਿਰਿਆ ਦਿੰਦਿਆ ਲਿਖਿਆ, "ਪੁਰਾਣੇ ਆਗੂਆਂ 'ਤੇ ਦੋਸ਼ ਲਾਉਣਾ ਅਤੇ ਉਨ੍ਹਾਂ ਬਾਰੇ ਸ਼ੇਖੀ ਮਾਰਨ ਦੀ ਤੁਲਨਾ ਇਸ ਨਾਲ ਨਹੀਂ ਕੀਤੀ ਜਾ ਸਕਦੀ ਕਿ ਮੇਰੀ ਪਾਰਟੀ/ਸਾਸ਼ਨ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੈ।"
ਪ੍ਰਧਾਨ ਮੰਤਰੀ ਨੇ ਚੁੱਕੇ ਸੀ ਕਾਂਗਰਸ 'ਤੇ ਸਵਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ''ਜਦੋਂ ਭਗਤ ਸਿੰਘ, ਬਟੁਕੇਸ਼ਵਰ ਦੱਤ, ਵੀਰ ਸਵਾਰਕਰ ਵਰਗੇ ਆਜ਼ਾਦੀ ਦੇ ਘੁਲਾਟੀਏ ਜੇਲ੍ਹ ਵਿੱਚ ਬੰਦੀ ਸਨ ਤਾਂ ਕਿਸੇ ਕਾਂਗਰਸੀ ਆਗੂ ਨੇ ਉਨ੍ਹਾਂ ਨੇ ਮੁਲਾਕਾਤ ਕੀਤੀ? ਪਰ ਕਾਂਗਰਸੀ ਆਗੂ ਜੇਲ੍ਹਾਂ ਵਿੱਚ ਬੰਦ ਭ੍ਰਿਸ਼ਟ ਲੋਕਾਂ ਨਾਲ ਮਿਲਣ ਤਾਂ ਜ਼ਰੂਰ ਜਾਂਦੇ ਹਨ।''
ਪੂਜਾ ਮਹਿਰਾ ਨੇ ਟਵਿੱਟਰ 'ਤੇ ਭਗਤ ਸਿੰਘ ਬਾਰੇ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਵੈ-ਜੀਵਨੀ ਵਿੱਚ ਦਿੱਤੇ ਜ਼ਿਕਰ ਦਾ ਹਵਾਲਾ ਦਿੱਤਾ ਹੈ।
ਬਾਲਚੰਦਰ ਕਾਂਗੋ ਆਪਣੇ ਟਵਿੱਟਰ 'ਤੇ ਲਿਖਦੇ ਹਨ, "ਮੋਦੀ ਆਪਣੇ ਆਪ ਵਿੱਚ ਸਵੈ-ਪ੍ਰਚਾਰਤ ਇਤਿਹਾਸਕਾਰ ਹਨ, ਕਿਹੜੇ ਆਰਐੱਸਐੱਸ ਆਗੂ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਗਏ, ਉਨ੍ਹਾਂ ਨੂੰ ਇਸ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ।"
ਐੱਮ ਥੀਰੂਮੂਰਤੀ ਕਹਿੰਦੇ ਹਨ, "ਤਰੱਕੀ ਦਾ ਰਾਹ ਲੱਭਣ ਦੀ ਬਜਾਇ ਨੇਤਾ ਅਤੇ ਉਨ੍ਹਾਂ ਦੇ ਸਮਰਥਕ ਨੁਕਤਾਚੀਨੀ ਅਤੇ ਐਬ ਲੱਭ ਰਹੇ ਹਨ।"
ਟਵਿਟਰ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਲਿਖਿਆ, "ਤੁਸੀਂ ਅਸਲ ਮੁੱਦੇ ਤੋਂ ਭਟਕ ਰਹੇ ਹੋ, ਮੋਦੀ ਦਾ ਕਾਂਗਰਸੀ ਆਗੂ ਤੋਂ ਮਤਲਬ ਰਾਹੁਲ ਗਾਂਧੀ ਸੀ ਕਿ ਰਾਹੁਲ ਗਾਂਧੀ ਉਨ੍ਹਾਂ ਨੂੰ ਮਿਲਣ ਜੇਲ੍ਹ ਨਹੀਂ ਗਏ।''
ਕਸ਼ਿਅਪ ਨੇ ਲਿਖਿਆ ਹੈ, "ਪ੍ਰਧਾਨ ਮੰਤਰੀ ਜੀ ਸਾਨੂੰ ਹੋਰ ਸ਼ਰਮਿੰਦਾ ਨਾ ਕਰੋ। ਮੈਨੂੰ ਪਤਾ ਹੈ ਇਹ ਤੁਹਾਡੀ ਕੋਈ ਗ਼ਲਤੀ ਨਹੀਂ ਹੈ, ਤੁਹਾਡੀ ਖੋਜੀ ਟੀਮ ਨੇ ਤੁਹਾਨੂੰ ਅਸਫਲ ਬਣਾਇਆ ਹੈ।''
ਸੰਦੀਪ ਨੇ ਟਵਿੱਟਰ ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਸਹੀ ਹੈ।
ਆਸ਼ੀਸ਼ ਸ਼ਰਮਾ ਲਿਖਦੇ ਹਨ, "ਮੋਦੀ ਜੀ ਦੇ ਤਾਜ਼ਾ ਬਿਆਨ 'ਤੇ ਹੈਰਾਨੀ ਨਾ ਪ੍ਰਗਟ ਕਰੋ। ਇਸ ਸੈਸ਼ਨ ਦੀਆਂ ਇਤਿਹਾਸ ਦੀਆਂ ਕਿਤਾਬਾਂ ਦੇਖੋ, ਕੀ ਪਤਾ ਕਿਤੇ ਇਹੀ ਨਾ ਛਪਿਆ ਹੋਵੇ।"