ਕੇਜਰੀਵਾਲ ਨੇ ਮੰਗੀ ਮੁਆਫ਼ੀ, ਮਜੀਠੀਆ ਨੇ ਕੀਤਾ ਮੁਆਫ਼

ਤਸਵੀਰ ਸਰੋਤ, Getty Images
ਅਕਾਲੀ ਆਗੂ ਅਤੇ ਮਜੀਠੇ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਰਾਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਤੋਂ ਡਰੱਗ ਤਸਕਰਾਂ ਦਾ ਸਰਪ੍ਰਸਤ ਕਹਿਣ ਲਈ ਮੁਆਫੀ ਮੰਗੀ ਹੈ। ਮਜੀਠੀਆ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ।
ਮਜੀਠੀਆ ਮੁਤਾਬਕ ਕੇਜਰੀਵਾਲ ਨੇ ਉਨ੍ਹਾਂ 'ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਉਣ ਦੇ ਮਾਮਲੇ ਵਿੱਚ ਲਿਖਤੀ ਰੂਪ ਵਿੱਚ ਮੁਆਫੀ ਮੰਗੀ ਹੈ।
ਮਜੀਠੀਆ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੇਰੇ 'ਤੇ ਲਗਾਏ ਸਾਰੇ ਇਲਜ਼ਾਮਾ ਲਈ ਮੁਆਫ਼ੀ ਮੰਗੀ ਹੈ ਅਤੇ ਮੈਂ ਉੇਨ੍ਹਾਂ ਨੂੰ ਮੁਆਫ ਕਰ ਦਿੱਤਾ ਹੈ।
ਮਜੀਠੀਆ ਨੇ ਕਿਹਾ ਕੇਜਰੀਵਾਲ ਨੇ ਚਿੱਠੀ ਵਿੱਚ ਲਿਖਿਆ ਹੈ,''ਮੈਂ ਤੁਹਾਡੇ 'ਤੇ ਲਾਏ ਸਾਰੇ ਇਲਜ਼ਾਮ ਵਾਪਿਸ ਲੈਂਦਾ ਹਾਂ ਅਤੇ ਮੁਆਫ਼ੀ ਮੰਗਦਾ ਹਾਂ।''

ਤਸਵੀਰ ਸਰੋਤ, Getty Images
ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਮਜੀਠੀਆ 'ਤੇ ਡਰੱਗ ਤਸਕਰੀ ਦੇ ਇਲਜ਼ਾਮ ਲਾਏ ਸੀ।
ਇਸ ਮਾਮਲੇ ਵਿੱਚ ਮਜੀਠੀਆ ਨੇ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਅਸ਼ੀਸ਼ ਖੇਤਾਨ ਖ਼ਿਲਾਫ਼ ਮਾਣਹਾਨੀ ਦਾ ਮੁੱਕਦਮਾ ਦਰਜ ਕੀਤਾ ਸੀ।
ਜਿਸ ਦੀਆਂ ਤਰੀਕਾਂ ਭੁਗਤਣ ਕੇਜਰੀਵਾਲ ਅੰਮ੍ਰਿਤਸਰ ਅਦਾਲਤ ਜਾਂਦੇ ਰਹੇ ਹਨ।
ਮਜੀਠੀਆ ਦਾ ਕਹਿਣਾ ਹੈ ਕਿ ਮੈਂ ਕੇਜਰੀਵਾਲ ਸਮੇਤ ਤਿੰਨਾਂ ਨੂੰ ਮੁਆਫ਼ ਕਰਦਾ ਹਾਂ।












