ਕਾਨੂੰਨ ਮੁਤਾਬਕ ਬੁੱਤ ਤੋੜਨ ਦੀ ਕਿੰਨੀ ਸਜ਼ਾ ਹੁੰਦੀ ਹੈ ?

ਤਸਵੀਰ ਸਰੋਤ, TWITTER
ਹਾਲ ਹੀ ਵਿੱਚ ਦੇਸ ਦੇ ਵੱਖ-ਵੱਖ ਇਲਾਕਿਆਂ ਤੋਂ ਬੁੱਤ ਤੋੜੇ ਜਾਣ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
1984 ਵਿੱਚ ਆਏ ਕਾਨੂੰਨ ਤਹਿਤ ਅਜਿਹਾ ਕਰਨਾ ਜ਼ੁਰਮ ਹੈ। ਜਿਸਦੇ ਤਹਿਤ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਅਤੇ ਜ਼ੁਰਮਾਨਾ ਵੀ।
- ਸਰਕਾਰ ਦੀ ਮਨਜ਼ੂਰੀ ਨਾਲ ਜਨਤਕ ਥਾਵਾਂ 'ਤੇ ਬਣੀਆਂ ਚੀਜ਼ਾਂ ਜਨਤਕ ਜਾਇਦਾਦ ਹੁੰਦੀਆਂ ਹਨ। ਇਸ ਨੂੰ ਨੁਕਸਾਨ ਪਹੁੰਚਾਉਣਾ 1984 ਦੇ ਐਕਟ ਹੇਠਾਂ ਆਵੇਗਾ।
- ਇਸ ਐਕਟ ਤਹਿਤ ਕਿਸੇ ਬੁੱਤ ਨੂੰ ਤੋੜਨ ਦੀ ਸਜ਼ਾ 6 ਮਹੀਨੇ ਤੋਂ ਘੱਟ ਨਹੀਂ ਹੁੰਦੀ ਜਿਹੜੀ ਵਧ ਕੇ 5 ਸਾਲ ਤੱਕ ਹੋ ਸਕਦੀ ਹੈ।
- ਬੁੱਤ ਨੂੰ ਪਹੁੰਚਾਏ ਗਏ ਨੁਕਸਾਨ ਦੇ ਮੁਤਾਬਿਕ ਸਜ਼ਾ ਤੈਅ ਕੀਤੀ ਜਾਂਦਾ ਹੈ।
- ਅੱਗ ਅਤੇ ਵਿਸਫੋਟਕ ਪਦਾਰਥ ਤਹਿਤ ਜ਼ੁਰਮ ਕਰਨ ਵਾਲੇ ਨੂੰ ਇੱਕ ਸਾਲ ਤੋਂ ਘੱਟ ਸਜ਼ਾ ਨਹੀਂ ਹੁੰਦੀ। ਇਹ ਸਜ਼ਾ ਕੇ ਵਧਾ ਕੇ 10 ਸਾਲ ਤੱਕ ਵੀ ਕੀਤੀ ਜਾ ਸਕਦੀ ਹੈ।

ਤਸਵੀਰ ਸਰੋਤ, SANJAY DAS/BBC
- ਜਨਤਕ ਜਾਇਦਾਦ ਰੋਕੂ ਐਕਟ ਤੋਂ ਇਲਾਵਾ ਇੰਡੀਅਨ ਪੀਨਲ ਕੋਡ ਦੇ ਤਹਿਤ ਵੀ ਸਜ਼ਾ ਦਿੱਤੀ ਜਾਂਦੀ ਹੈ।
- ਆਈਪੀਸੀ ਦੀ ਧਾਰਾ 141-160 ਦੇ ਤਹਿਤ ਜਨਤਕ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਜੁਰਮ ਦੀਆਂ ਮਦਾ ਬਾਰੇ ਦੱਸਿਆ ਗਿਆ ਹੈ।
- ਗ਼ੈਰਕਾਨੂੰਨੀ ਸਭਾ, ਦੰਗੇ, ਹੰਗਾਮਾ ਮੁੱਖ ਜੁਰਮ ਹਨ। ਅਜਿਹੇ ਜੁਰਮ ਸ਼ਾਂਤੀ ਭੰਗ ਕਰਦੇ ਹਨ।
- ਧਾਰਾ 153A ਇੱਥੇ ਬਹੁਤ ਮੁੱਖ ਹੈ। ਇਸਦੇ ਤਹਿਤ ਵੱਖ-ਵੱਖ ਗਰੁੱਪਾਂ ਵਿੱਚ ਧਰਮ, ਜ਼ਮੀਨ ਅਤੇ ਰਿਹਾਇਸ਼ ਨੂੰ ਲੈ ਕੇ ਝਗੜੇ ਨੂੰ ਵਧਾਵਾ ਦੇਣਾ ਮੰਨਿਆ ਜਾਂਦਾ ਹੈ। ਇਸ ਧਾਰਾ ਤਹਿਤ ਇਸ ਜ਼ੁਮਰ ਲਈ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।
- ਪੰਜਾਬ ਵਿੱਚ ਇਹ ਜ਼ੁਰਮ 1997 ਦੇ ਐਕਟ ਤਹਿਤ ਮੰਨਿਆ ਜਾਂਦਾ ਹੈ। ਜਿਸ ਤਹਿਤ ਘੱਟੋ ਘੱਟ 6 ਮਹੀਨੇ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।








