


ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਜਿੱਤ ਦੀ ਵਧਾਈ ਦਾ ਭਾਸ਼ਣ ਦੇਣ ਲਈ ਮੰਚ ਉੱਤੇ ਆਏ ਤਾਂ ਉਨ੍ਹਾਂ ਕੁਝ ਫ਼ਿਕਰੇ ਬੋਲਣ ਤੋਂ ਬਾਅਦ ਭਾਸ਼ਣ ਰੋਕ ਦਿੱਤਾ। ਉਹ ਫਿਰ ਭਾਸ਼ਣ ਦੇਣ ਲੱਗੇ ਅਤੇ ਫਿਰ ਕੁਝ ਦੇਣ ਲਈ ਚੁੱਪ ਹੋ ਗਈ।
ਅਸਲ ਵਿੱਚ ਮੋਦੀ ਜਦੋਂ ਭਾਸ਼ਣ ਦੇਣ ਲੱਗੇ ਤਾਂ ਅਚਾਨਕ 'ਅਜ਼ਾਨ' ਦੀ ਆਵਾਜ਼ ਉਨ੍ਹਾਂ ਦੇ ਕੰਨ੍ਹੀ ਪਈ ਅਤੇ ਉਨ੍ਹਾਂ ਕਿਹਾ ਕਿ ਉਹ ਦੋ ਮਿੰਟ ਬਾਅਦ 'ਅਜ਼ਾਨ' ਖਤਮ ਹੋਣ ਤੋਂ ਬਾਅਦ ਭਾਸ਼ਣ ਮੁੜ ਸ਼ੁਰੂ ਕਰਨਗੇ।
ਪ੍ਰਧਾਨ ਮੰਤਰੀ ਦੋ ਮਿੰਟ ਮਾਇਕ ਉੱਤੇ ਖੜ੍ਹੇ ਰਹੇ ਅਤੇ ਅਜ਼ਾਨ ਖਤਮ ਹੋਣ ਤੋਂ ਬਾਅਦ ਉਨ੍ਹਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਅਤੇ ਮੁੜ ਭਾਸ਼ਣ ਸ਼ੁਰੂ ਕੀਤਾ।
ਉਨ੍ਹਾਂ ਕਿਹਾ ਕਿ ਸਿਆਸੀ ਸੋਚ ਕਾਰਨ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਨੂੰ ਮਾਓਵਾਦੀ ਸੋਚ ਵਾਲਿਆਂ ਨੇ ਸ਼ਹੀਦ ਕੀਤਾ ਪਰ ਤ੍ਰਿਪੁਰਾ ਵਿੱਚ ਆਮ ਲੋਕਾਂ ਨੇ ਇਸ ਚੋਟ ਦਾ ਜਵਾਬ ਵੋਟ ਨਾਲ ਦਿੱਤਾ ਹੈ।
ਉਨ੍ਹਾਂ ਲੈਫਟ ਅਤੇ ਰਾਇਟ ਦੀ ਲੜਾਈ ਵਿੱਚ ਮਾਰੇ ਗਏ ਆਪਣੇ ਕਾਰਕੁਨਾਂ ਨੂੰ ਸ਼ਹੀਦ ਦੱਸਕੇ ਫਿਰ ਭਾਸ਼ਣ ਰੋਕ ਦਿੱਤਾ ਅਤੇ ਕੁਝ ਪਲਾਂ ਲਈ ਸ਼ਰਧਾਜ਼ਲੀ ਲਈ ਮੋਨ ਰੱਖਿਆ।
ਉਨ੍ਹਾਂ ਕਿਹਾ ਕਿ ਵਿਰੋਧੀ ਖਾਸਕਰ ਖੱਬੇਪੱਖੀ ਲੋਕਤੰਤਰ ਦੇ ਫ਼ਤਵੇ ਨੂੰ ਮਰਿਯਾਦਾ ਨਾਲ ਮੰਨਣ ਤੋਂ ਇਨਕਾਰੀ ਹਨ।
ਖੱਬੇਪੱਖੀ ਹਾਰ ਨੂੰ ਸਵਿਕਾਰ ਨਹੀਂ ਕਰ ਪਾ ਰਹੇ ਹਨ ਪਰ ਭਾਜਪਾ ਦਾ ਸੱਚ ਸਧਾਰਨ ਲੋਕਾਂ ਤੱਕ ਪਹੁੰਚਿਆ ਹੈ ਅਤੇ ਇਸ ਨੇ ਸ਼ੂਨਿਆ ਤੋਂ ਸਿਖ਼ਰ ਦੀ ਯਾਤਰਾ ਕੀਤੀ ਹੈ।
ਮੋਦੀ ਨੇ ਕਿਹਾ ਕਿ ਕੱਲ ਦੇਸ ਹੋਲੀ ਦੇ ਰੰਗਾਂ ਵਿੱਚ ਰੰਗਿਆਂ ਹੋਇਆ ਸੀ ਅਤੇ ਅੱਜ ਦੇਸ ਭਗਵਾ ਰੰਗ ਵਿੱਚ ਰੰਗਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਸੂਰਜ ਡੁੱਬਦਾ ਹੈ ਤਾਂ ਲਾਲ ਹੁੰਦਾ ਹੈ ਅਤੇ ਜਦੋਂ ਚੜ੍ਹਦਾ ਹੈ ਤਾਂ ਭਗਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਾਸਤੂ ਸਾਸ਼ਤਰ ਮੁਤਾਬਕ ਨੌਰਥ ਈਸਟ ਠੀਕ ਹੋ ਜਾਏ ਤਾਂ ਘਰ ਠੀਕ ਹੋ ਜਾਂਦਾ ਹੈ ਅਤੇ ਹੁਣ ਸਭ ਕੁਝ ਠੀਕ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਮਾਹਰ ਇਸ ਗੱਲ ਦਾ ਗੌਰਕਰਨ ਕਿ ਕਿਵੇਂ ਸਧਾਰਨ ਵਿਅਕਤੀ ਰਾਹੀ ਸੱਚਾਈ ਦੱਸਕੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ।
ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਅਮਿਤ ਸ਼ਾਹ ਨੂੰ ਜਿੱਤ ਦਾ ਸ਼ਿਲਪਕਾਰ ਕਹਿ ਕੇ ਸੰਬੋਧਨ ਕੀਤਾ ।
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਬੋਲਦਿਆਂ ਅਮਿਤ ਸ਼ਾਹ ਨੇ ਇਸ ਨੂੰ ਮੋਦੀ ਨੀਤੀਆਂ ਦੀ ਜਿੱਤ ਹੈ, ਹੁਣ ਵਿਰੋਧੀਆਂ ਕੋਲ ਕੋਈ ਬਹਾਨਾ ਨਹੀਂ ਬਚਿਆ ਹੈ। ਤਿੰਨਾਂ ਰਾਜਾਂ ਨੇ ਕਾਂਗਰਸ ਦਾ ਉੱਤਰ-ਪੂਰਬ ਚੋਂ ਕੱਝ ਦਿੱਤਾ ਹੈ।
ਉਨ੍ਹਾਂ ਨੇ ਇਸ ਜਿੱਤ ਨੂੰ ਕੇਰਲ, ਓਡੀਸ਼ਾ ਕਰਨਾਟਕ , ਕੇਰਲ ਅਤੇ ਪੱਛਮੀ ਬੰਗਾਲ ਤੋਂ ਬਾਅਦ 2019 ਦੀਆਂ ਲੋਕ ਸਭਾ ਦੀ ਜਿੱਤ ਵੱਲ ਵਧਣ ਵਾਲਾ ਇਤਿਹਾਸਕ ਕਰਾਰ ਦਿੱਤਾ ਹੈ।

ਤਸਵੀਰ ਸਰੋਤ, BJP-Twitter
ਇਸ ਤੋ ਪਹਿਲਾਂ ਤ੍ਰਿਪੁਰਾ ਵਿਧਾਨ ਸਭਾ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਜਿੱਤ ਪਿਛਲੇ ਦੋ ਸਾਲਾਂ 'ਚ ਖੱਬੇ ਪੱਖੀ ਹਿੰਸਾ 'ਚ ਮਾਰੇ ਗਏ 9 ਭਾਜਪਾ ਵਰਕਰਾਂ ਨੂੰ ਸ਼ਰਧਾਂਜਲੀ ਹੈ।
2013 ਦੀਆਂ ਚੋਣਾਂ ਬਾਰੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਸ ਸਮੇਂ ਪਾਰਟੀ ਨੂੰ 1.3 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ ਅਤੇ ਇਕ ਸੀਟ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰੀ ਭਾਜਪਾ ਗਠਜੋੜ ਨੇ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।

ਤਸਵੀਰ ਸਰੋਤ, Getty Images
ਖੱਬੇ ਪੱਖੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ "ਲੈਫਟ ਭਾਰਤ ਦੇ ਕਿਸੇ ਹਿੱਸੇ ਲਈ ਰਾਇਟ ਨਹੀਂ ਹੈ"
ਅਮਿਤ ਸ਼ਾਹ ਨੇ ਮੇਘਾਲਿਆ ਦੇ ਨਤੀਜਿਆਂ ਨੂੰ ਗਠਜੋੜ ਲਈ ਫਤਵਾ ਕਰਾਰ ਦਿੱਤਾ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਵਿਧਾਇਕ ਭਾਜਪਾ ਨਾਲ ਹਨ ਅਤੇ ਇਸ ਸੂਬੇ ਵਿੱਚ ਵੀ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਵੇਗੀ।
ਭਾਜਪਾ ਦੇ ਗੋਲਡਨ ਪੀਰੀਅਡ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਉਹ ਕਰਨਾਟਕ, ਕੇਰਲ, ਉੜੀਸਾ ਅਤੇ ਪੱਛਮੀ ਬੰਗਾਲ ਵਿਚ ਭਾਜਪਾ ਦੀ ਸਰਕਾਰ ਤੋਂ ਬਾਅਦ ਆਉਣਗੇ।
ਤ੍ਰਿਪੁਰਾ ਦੀਆਂ 60 ਵਿਧਾਨਸਭਾ ਸੀਟਾਂ ਦੇ ਲਈ ਹੋਈਆਂ ਚੋਣਾਂ ਵਿੱਚ 292 ਉਮੀਦਵਾਰ ਹਨ ਜਿਨ੍ਹਾਂ ਵਿੱਚੋਂ 23 ਔਰਤਾਂ ਹਨ। ਤ੍ਰਿਪੁਰਾ ਦੀਆਂ 59 ਸੀਟਾਂ ਲਈ ਵੋਟਿੰਗ ਹੋਈ ਹੈ।

ਚਾਰੀਲਾਮ ਸੀਟ ਤੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਉਮੀਦਵਾਰ ਰਾਮੇਂਦਰ ਨਾਰਾਇਣ ਦੇਬਰਮਾ ਦੇ ਦੇਹਾਂਤ ਕਾਰਨ ਇਸ ਸੀਟ 'ਤੇ 12 ਮਾਰਚ ਨੂੰ ਵੋਟਿੰਗ ਹੋਵੇਗੀ।
ਤ੍ਰਿਪੁਰਾ ਵਿੱਚ 1993 ਤੋਂ ਮਾਕਪਾ ਦੀ ਅਗਵਾਈ ਵਾਲੇ ਖੱਬੇ ਮੋਰਚੇ ਦੀ ਸਰਕਾਰ ਰਹੀ ਹੈ ਅਤੇ ਪਿਛਲੇ 20 ਸਾਲਾਂ ਤੋਂ ਸੂਬੇ ਦੀ ਡੋਰ ਮੁੱਖ ਮੰਤਰੀ ਮਾਣਿਕ ਸਰਕਾਰ ਦੇ ਹੱਥਾਂ ਵਿੱਚ ਹੈ।

ਹਾਲਾਂਕਿ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਮਾਕਪਾ ਨੂੰ ਟੱਕਰ ਦਿੰਦੀ ਨਜ਼ਰ ਆ ਰਹੀ ਹੈ।
ਨਾਗਾਲੈਂਡ ਵਿੱਚ 59 ਸੀਟਾਂ ਲਈ ਚੋਣਾਂ ਵਿੱਚ 193 ਉਮੀਦਵਾਰ ਮੈਦਾਨ ਵਿੱਚ ਹਨ।
ਨਾਗਾਲੈਂਡ ਵਿੱਚ ਭਾਜਪਾ ਇਸ ਵਾਰੀ ਨਵੀਂ ਬਣਾਈ ਨੈਸ਼ਨਿਲਸਟ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ (NDP) ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰੀ ਹੈ।

ਭਾਜਪਾ ਨੇ 20 ਜਦਕਿ ਐੱਨਡੀਪੀ ਨੇ 40 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ।
ਕਾਂਗਰਸ ਸੂਬੇ ਤੇ ਇੱਕ ਦਹਾਕੇ ਤੋਂ ਰਾਜ ਕਰ ਰਹੀ ਹੈ।
ਕਾਂਗਰਸ ਨੇ ਇਸ ਵਾਰੀ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ।

ਤਸਵੀਰ ਸਰੋਤ, Dileep Sharma-BBC
ਕਾਂਗਰਸ ਨੇ 2013 ਚੋਣਾਂ ਵਿੱਚ 29 ਸੀਟਾਂ ਹਾਸਿਲ ਕੀਤੀਆਂ ਸਨ।
ਸੂਬੇ ਦੇ ਮੁੱਖ ਮੰਤਰੀ ਮੁਕੁਲ ਸੰਗਮਾ ਇਸ ਵਾਰੀ ਦੋ ਵਿਧਾਨਸਭਾ ਖੇਤਰਾਂ ਅਮਪਾਤੀ ਅਤੇ ਸੋਂਗਸਕ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ।
ਮੇਘਾਲਿਆ ਵਿਧਾਨਸਭਾ ਦੀਆਂ 50 ਸੀਟਾਂ ਲਈ 372 ਉਮੀਦਵਾਰ ਮੈਦਾਨ ਵਿੱਚ ਹਨ। ਮੇਘਾਲਿਆ ਵਿੱਚ ਇਸ ਵਾਰੀ 84 ਫੀਸਦੀ ਵੋਟਿੰਗ ਹੋਈ ਹੈ।
ਹਾਕਮਧਿਰ ਕਾਂਗਰਸ ਤੋਂ ਅਲਾਵਾ ਭਾਜਪਾ, ਨੈਸ਼ਨਲ ਪੀਪੁਲਜ਼ ਪਾਰਟੀ (ਐੱਨਪੀਪੀ) ਅਤੇ ਨਵੀਂ ਬਣੀ ਪੀਪੁਲਜ਼ ਡੈਮੋਕ੍ਰੇਟਿਕ ਫਰੰਟ ਮੁਕਾਬਲੇ ਵਿੱਚ ਹੈ।

ਤਸਵੀਰ ਸਰੋਤ, DEBALIN ROY/BBC
ਸਾਲ 2013 ਵਿੱਚ ਚੋਣਾਂ ਵਿੱਚ ਭਾਜਪਾ ਨੇ ਇਸ ਸੂਬੇ ਵਿੱਚ 13 ਉਮੀਦਵਾਰ ਉਤਾਰੇ ਸਨ ਪਰ ਕੋਈ ਜਿੱਤ ਨਾ ਸਕਿਆ ਸੀ।
ਐੱਨਪੀਪੀ ਨੂੰ 32 ਵਿੱਚੋਂ ਸਿਰਫ਼ ਦੋ ਸੀਟਾਂ ਮਿਲੀਆਂ ਸਨ।
ਸਾਰੇ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਸੀ।
ਤ੍ਰਿਪੁਰਾ ਵਿੱਚ 18 ਫਰਵਰੀ ਨੂੰ ਵੋਟਿੰਗ ਹੋਈ ਜਦਕਿ ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਿੰਗ ਹੋਈ ਸੀ।
ਤਿੰਨਾਂ ਸੂਬਿਆਂ ਵਿੱਚ ਕੁਲ 857 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।
ਇਨ੍ਹਾਂ ਸੂਬਿਆਂ ਵਿੱਚ ਸਭ ਤੋਂ ਵੱਧ ਨਜ਼ਰਾਂ ਤ੍ਰਿਪੁਰਾ 'ਤੇ ਟਿਕੀਆਂ ਹੋਈਆਂ ਹਨ ਜਿੱਥੇ ਪਿਛਲੇ 25 ਸਾਲਾਂ ਵਿੱਚ ਖੱਬੇ ਪੱਖੀ ਪਾਰਟੀਆਂ ਦਾ ਸ਼ਾਸਨ ਹੈ।
ਕੇਰਲ ਤੋਂ ਇਲਾਵਾ ਖੱਬੇਪੱਖੀ ਧਿਰ ਦੀ ਸਰਕਾਰ ਇਸੇ ਸੂਬੇ ਵਿੱਚ ਹੈ। ਜੇ ਤ੍ਰਿਪੁਰਾ ਵਿੱਚ ਖੱਬੇ-ਪੱਖੀਆਂ ਦੀ ਹਾਰ ਹੁੰਦੀ ਹੈ ਤਾਂ ਉਨ੍ਹਾਂ ਲਈ ਇੱਥੇ ਇੱਕ ਯੁੱਗ ਦਾ ਅੰਤ ਹੋ ਜਾਵੇਗਾ।