ਸੋਸ਼ਲ : ਕੌਣ ਹੈ ਕੁੜੀ ਜਿਹੜੀ ਸਲਮਾਨ ਨੂੰ ਮਿਲੀ?

ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ ਨੂੰ 'ਕੁੜੀ ਮਿਲ ਗਈ ਹੈ।'

ਇਹ ਗੱਲ ਅੱਜ ਉਨ੍ਹਾਂ ਖ਼ੁਦ ਬਿਆਨ ਕੀਤੀ ਅਤੇ ਉਹ ਵੀ ਆਪਣੇ ਟਵਿੱਟਰ ਹੈਂਡਲ ਉੱਤੇ।

ਸਲਮਾਨ ਦੇ ਇਨ੍ਹਾਂ ਕੁਝ ਸ਼ਬਦਾਂ ਦੇ ਟਵੀਟ ਨੇ ਨੌਜਵਾਨਾਂ ਖ਼ਾਸ ਕਰਕੇ ਕੁੜੀਆਂ ਦਰਮਿਆਨ ਗਾਹ ਪਾਇਆ ਹੋਇਆ ਹੈ।

ਸਲਮਾਨ ਦੇ ਇਸ ਟਵੀਟ ਨੂੰ ਫਟਾਫਟ ਲਾਈਕ, ਰੀ-ਟਵੀਟ ਦੇ ਨਾਲ-ਨਾਲ ਜਵਾਬ ਆਉਣ ਲੱਗੇ।

ਲੋਕਾਂ ਦੇ ਕਈ ਤਰ੍ਹਾਂ ਦੇ ਸਵਾਲ ਹਨ।

ਕੀ ਸਲਮਾਨ ਵਿਆਹ ਕਰਵਾਉਣ ਜਾ ਰਹੇ ਹਨ?

ਇਹ ਕੁੜੀ ਕੌਣ ਹੋ ਸਕਦੀ ਹੈ?

ਸਲਮਾਨ ਦੇ ਟਵੀਟ ਦੀ ਵਜ੍ਹਾ ਕੀ ਹੋ ਸਕਦੀ ਹੈ?

ਇੰਟਲੈਕਚੁਅਲ ਤੈਮੂਰ ਨਾਂ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, 'ਲੜਕੀ ਨਹੀਂ ਆਂਟੀ ਹੋਵੇਗੀ, ਦੇਖ ਲਓ ਚੰਗੀ ਤਰ੍ਹਾਂ'

ਅਨਾਹਤ ਨੇ ਲਿਖਿਆ, 'ਦੇਖ ਲਓ ਉਹ ਗਾਂ ਵਾਂਗ ਸਿੱਧੀ ਨਾ ਹੋਵੇ, ਨਹੀਂ ਤਾਂ ਮੋਦੀ ਦੇ ਗਊ ਰੱਖਿਅਕ ਉਸ ਨੂੰ ਗਾਂ ਸਮਝ ਕੇ ਲਿਜਾਣ ਨਾ ਆ ਜਾਣ'

ਅਕਾਸ਼ ਲਿਖਦੇ ਹਨ, 'ਭਰਾ ਹੁਣ ਜਲਦੀ ਵਿਆਹ ਕਰਵਾ ਲਓ...ਵਰਨਾ ਕਿਸੇ ਦੀ ਬੁਰੀ ਨਜ਼ਰ ਲੱਗ ਜਾਵੇਗੀ'

ਹਰਸ਼ਿਲ ਮਹਿਤਾ ਨੇ ਟਵੀਟ ਕੀਤਾ, 'ਸਾਡਾ ਵੀ ਕੁਝ ਕਰਵਾ ਦਿਓ, ਇੱਕ ਵਾਰ ਵੀ ਵੈਲੇਨਟਾਈਨ ਨਹੀਂ ਮਨਾਇਆ'

ਵਿਵੇਕਾਨੰਦ ਲਿਖਦੇ ਹਨ, 'ਭਰਾ ਇਸ ਵਾਰ ਗੁਆ ਨਾ ਦੇਵੀਂ'

ਹਰ ਵਾਰ ਪੱਤਰਕਾਰਾਂ ਵੱਲੋਂ ਇਹੀ ਸਵਾਲ ਸਲਮਾਨ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਵਿਆਹ ਕਦੋਂ ਕਰਵਾ ਰਹੇ ਹਨ।

ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਉਡੀਕ ਵਿੱਚ ਹੀ ਸਨ ਕਿ ਸ਼ਾਇਦ ਹੁਣ ਸਲਮਾਨ ਨੇ ਵਿਆਹ ਬਾਰੇ ਫੈਸਲਾ ਲੈ ਲਿਆ ਹੋਵੇਗਾ।

ਪਰ ਆਪਣੇ ਕੁੜੀ ਮਿਲਣ ਵਾਲੇ ਟਵੀਟ ਦੇ ਮਹਿਜ਼ 2 ਘੰਟੇ ਬਾਅਦ ਹੀ ਸਲਮਾਨ ਨੇ ਸਾਰੇ ਰਹੱਸ ਤੋਂ ਪਰਦਾ ਹਟਾ ਦਿੱਤਾ।

ਉਨ੍ਹਾਂ ਟਵੀਟ ਕੀਤਾ ਕਿ, 'ਚਿੰਤਾ ਦੀ ਕੋਈ ਗੱਲ ਨਹੀਂ ਹੈ, ਆਯੂਸ਼ ਸ਼ਰਮਾ ਦੀ ਫਿਲਮ ਲਵ ਰਾਤਰੀ ਲਈ ਕੁੜੀ ਮਿਲ ਗਈ ਹੈ ਤਾਂ ਚਿੰਤਾ ਨਾ ਕਰੋ ਅਤੇ ਖੁਸ਼ ਰਹੋ। ਲੜਕੀ ਦਾ ਨਾਂ ਹੈ ਵਾਰਿਨਾ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)