ਚਾਰ ਦਿਨਾਂ ਵਿੱਚ 'ਪਦਮਾਵਤ' ਨੇ ਕਿੰਨੀ ਕਮਾਈ ਕੀਤੀ?

ਚਰਚਿਤ ਨਿਰਮਾਤਾ-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਵਿਵਾਦਾਂ ਵਿੱਚ ਘਿਰੀ ਫ਼ਿਲਮ 'ਪਦਮਾਵਤ' ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਵਿਰੋਧ ਪ੍ਰਦਰਸ਼ਨਾ ਕਾਰਨ ਚਾਰ ਸੂਬਿਆਂ ਵਿੱਚ ਇਹ ਫ਼ਿਲਮ ਪ੍ਰਦਰਸ਼ਿਤ ਨਹੀਂ ਹੋਈ।

ਜਿੱਥੇ-ਜਿੱਥੇ ਫ਼ਿਲਮ ਰਿਲੀਜ਼ ਹੋਈ ਉੱਥੇ ਵੀ ਕਈ ਥਾਵਾਂ 'ਤੇ ਵਿਰੋਧ ਹੋਇਆ।

ਬਾਕਸ ਆਫ਼ਿਸ ਰਿਪੋਰਟ

  • ਬੁੱਧਵਾਰ (ਸੀਮਤ ਪ੍ਰਦਰਸ਼ਨ): 05 ਕਰੋੜ
  • ਵੀਰਵਾਰ: 19 ਕਰੋੜ
  • ਸ਼ੁੱਕਰਵਾਰ: 32 ਕਰੋੜ
  • ਸ਼ਨੀਵਾਰ: 27 ਕਰੋੜ
  • ਐਤਵਾਰ: 31 ਕਰੋੜ

ਪਹਿਲੇ ਹਫ਼ਤੇ ਵਿੱਚ ਪਦਮਾਵਤ ਦੀ ਕਮਾਈ ਦੀ ਰਿਪੋਰਟ ਆ ਗਈ ਹੈ।

ਫ਼ਿਲਮ ਨੇ ਪਹਿਲੇ ਹਫ਼ਤੇ ਵਿੱਟ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

ਟਰੇਡ ਐਨਾਲਿਸਟ ਤਰਨ ਆਦਰਸ਼ ਮੁਤਾਬਕ ਐਤਵਾਰ ਦੇ ਅੰਕੜਿਆਂ ਨੂੰ ਮਿਲਾਕੇ ਭਾਰਤ ਵਿੱਚ ਫ਼ਿਲਮ ਨੇ 114 ਕਰੋੜ ਦਾ ਵਪਾਰ ਕਰ ਲਿਆ ਹੈ।

ਇਹੀ ਨਹੀਂ ਫ਼ਿਲਮ ਨੇ ਕੌਮਾਂਤਰੀ ਬਾਜ਼ਾਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਤਰਨ ਆਦਰਸ਼ ਮੁਤਾਬਕ ਫ਼ਿਲਮ ਨੇ ਖ਼ਾਸਤੌਰ 'ਤੇ ਆਸਟ੍ਰੇਲੀਆ ਵਿੱਚ ਚੰਗਾ ਵਪਾਰ ਕੀਤਾ ਹੈ।

ਵਿਵਾਦ

ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਸ਼ੂਟਿੰਗ ਦੇ ਸਮੇਂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਸ਼ੂਟਿੰਗ ਦੌਰਾਨ ਵੀ ਫ਼ਿਲਮ ਦੇ ਖ਼ਿਲਾਫ਼ ਪ੍ਰਦਰਸ਼ਨ ਹੋਏ ਸਨ।

ਕਰਣੀ ਸੈਨਾ ਅਤੇ ਹੋਰ ਰਾਜਪੂਤ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਇਸ ਫ਼ਿਲਮ ਵਿੱਚ ਰਾਣੀ ਪਦਮਾਵਤੀ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਬਾਅਦ ਵਿੱਚ ਵਿਰੋਧ ਕਾਰਨ ਫ਼ਿਲਮ ਦਾ ਨਾਂ ਬਦਲ ਕੇ 'ਪਦਮਾਵਤ' ਕਰ ਦਿੱਤਾ ਗਿਆ। ਫ਼ਿਰ ਵੀ ਵਿਰੋਧ ਪ੍ਰਦਰਸ਼ਨ ਨਹੀਂ ਰੁਕੇ।

ਗੁਰੂਗਰਾਮ ਤੋਂ ਲੈ ਕੇ ਮੁਜ਼ੱਫ਼ਰਨਗਰ ਤੱਰ ਸਿਨੇਮਾਘਰਾਂ ਵਿੱਚ ਭੰਨਤੋੜ ਹੋਈ। ਗੱਡੀਆਂ ਨੂੰ ਅੱਗਾਂ ਲਾਈਆਂ ਗਈਆਂ।

ਵਿਰੋਧ ਕਾਰਨ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਫ਼ਿਲਮ ਨਹੀਂ ਦਿਖਾਈ ਗਈ।

ਪਰ ਪਹਿਲੇ ਹਫ਼ਤੇ ਦੇ ਅੰਕਰੇ ਦੱਸਦੇ ਹਨ ਕਿ ਫ਼ਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)