ਹੈਰਡਜ਼ ਸਟੋਰ ਵਿੱਚੋਂ ਰਾਜਕੁਮਾਰੀ ਡਾਇਨਾ-ਡੋਡੀ ਦੇ ਬੁੱਤ ਕਿਉਂ ਹਟਾਏ ਜਾ ਰਹੇ ਹਨ?

ਤਸਵੀਰ ਸਰੋਤ, Getty Images
ਪ੍ਰਿੰਸਿਜ਼ ਡਾਇਨਾ ਅਤੇ ਡੋਡੀ ਅਲ ਫੇਅਦ ਦੇ ਤਾਂਬੇ ਦੇ ਬੁੱਤਾਂ ਨੂੰ ਹੈਰਡਜ਼ ਲਗਜ਼ਰੀ ਡਿਪਾਰਟਮੈਂਟ ਸਟੋਰ ਤੋਂ ਹਟਾਇਆ ਜਾ ਰਿਹਾ ਹੈ।
ਇਸ ਨੂੰ ਵੈਸਟ ਲੰਡਨ ਸਟੋਰ ਦੇ ਸਾਬਕਾ ਮਾਲਕ ਅਤੇ ਡੋਡੀ ਦੇ ਪਿਤਾ ਮੁਹੰਮਦ ਅਲ ਫੇਅਦ ਕੋਲ ਵਾਪਸ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਨੇ 1997 'ਚ ਦੋਵਾਂ ਦੀ ਮੌਤ ਤੋਂ ਬਾਅਦ ਇਸ ਨੂੰ ਯਾਦਗਾਰ ਵਜੋਂ ਬਣਵਾਇਆ ਸੀ।
ਕੇਨਸਿੰਗਟਨ ਪੈਲਸ ਵਿੱਚ ਨਵੀਂ ਯਾਦਗਾਰ ਦੇ ਐਲਾਨ ਤੋਂ ਬਾਅਦ ਹੈਰਡਜ਼ ਨੇ ਕਿਹਾ ਕਿ ਬੁੱਤਾਂ ਨੂੰ ਵਾਪਸ ਕਰਨ ਦਾ ਇਹ ਸਹੀ ਸਮਾਂ ਹੈ।
ਸਾਲ 2010 ਵਿੱਚ ਅਲ ਫੇਅਦ ਨੇ ਹੈਰਡਜ਼ ਸਟੋਰ ਕਤਰ ਦੇ ਸ਼ਾਹੀ ਪਰਿਵਾਰ ਨੂੰ ਕਰੀਬ 1.5 ਬਿਲੀਅਨ ਪਾਊਂਡ ਵਿੱਚ ਵੇਚ ਦਿੱਤਾ ਸੀ।
ਇਨ੍ਹਾਂ ਬੁੱਤਾਂ ਦਾ ਉਦਘਾਟਨ ਸਾਲ 2005 ਵਿੱਚ ਕੀਤਾ ਗਿਆ ਸੀ, ਇਨ੍ਹਾਂ ਬੁੱਤਾਂ ਵਿੱਚ ਇੱਕ ਜੋੜੇ ਨੂੰ ਕਬੂਤਰ ਹੇਠ ਨੱਚਦਾ ਦਿਖਾਇਆ ਗਿਆ ਹੈ।
ਹੈਰਡਜ਼ ਦੇ ਪ੍ਰਬੰਧਕੀ ਨਿਰਦੇਸ਼ਕ ਮਿਸ਼ੇਲ ਵਾਰਡ ਨੇ ਕਿਹਾ, "ਸਾਨੂੰ ਮਾਣ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਦੁਨੀਆਂ ਭਰ ਤੋਂ ਯਾਦਗਾਰ ਨੂੰ ਦੇਖਣ ਆਉਣ ਵਾਲਿਆਂ ਦਾ ਅਸੀਂ ਸਵਾਗਤ ਕੀਤਾ ਹੈ।"
ਉਹ ਕਹਿੰਦੇ "ਅਸੀਂ ਮਹਿਸੂਸ ਕੀਤਾ ਕਿ ਅਲ ਫੇਅਦ ਨੂੰ ਯਾਦਗਾਰ ਵਾਪਸ ਕਰਨ ਦਾ ਇਹੀ ਸਹੀ ਵੇਲਾ ਹੈ ਅਤੇ ਅਸੀਂ ਲੋਕਾਂ ਨੂੰ ਇਸ ਪੈਲੇਸ ਵਿੱਚ ਆਪਣੇ ਸ਼ਰਧਾ ਫੁੱਲ ਭੇਂਟ ਕਰਨ ਦਾ ਸੱਦਾ ਦਿੰਦੇ ਹਾਂ।"
ਪਿਛਲੇ ਸਾਲ ਕੈਂਬਰੇਜ਼ ਦੇ ਡਿਊਕ ਅਤੇ ਪ੍ਰਿੰਸ ਹੈਰੀ ਨੇ ਨਵੇਂ ਕੇਨਸਿੰਗਟਨ ਪੈਲਸ ਵਿੱਚ ਆਪਣੀ ਮਾਂ ਦੀ ਯਾਦ ਵਿੱਚ ਇੱਕ ਨਵਾਂ ਬੁੱਤ ਲਗਾਉਣ ਦਾ ਐਲਾਨ ਕੀਤਾ ਸੀ।

ਤਸਵੀਰ ਸਰੋਤ, Getty Images
ਵੇਲਜ਼ ਦੀ ਰਾਜਕੁਮਾਰੀ ਡਾਇਨਾ ਦੀ ਪੈਰਿਸ ਵਿੱਚ 31 ਅਗਸਤ 1997 ਨੂੰ ਉਨ੍ਹਾਂ ਦੇ ਇੱਕ ਕਰੀਬੀ ਦੋਸਤ ਡੋਡੀ ਅਲ ਫੇਅਦ ਨਾਲ ਕਾਰ ਹਾਦਸੇ ਮੌਤ ਹੋ ਗਈ ਸੀ।
ਡੋਡੀ ਦੇ ਪਿਤਾ ਅਲ ਫੇਅਦ ਮੁਤਾਬਕ ਇਹ ਦੁਰਘਟਨਾ ਨਹੀਂ ਸੀ ਹਾਲਾਂਕਿ ਅਧਿਕਾਰਤ ਜਾਂਚ ਨੇ ਅਜਿਹੀ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਸੀ।
ਸਾਲ 2000 ਵਿੱਚ ਜਦੋਂ ਉਸ ਨੇ ਸ਼ਾਹੀ ਪਰਿਵਾਰ ਖ਼ਿਲਾਫ਼ ਵਾਰੰਟ ਕੱਢਵਾਏ ਤਾਂ ਇਜਿਪਟ ਦੇ ਸਨਅਤਕਾਰ ਨੇ ਹਾਰਡਜ਼ ਅਤੇ ਸ਼ਾਹੀ ਪਰਿਵਾਰ ਵਿਚਲੇ ਸਾਰੇ ਵਪਾਰਕ ਸਬੰਧ ਤੋੜ ਦਿੱਤੇ।
10 ਸਾਲਾ ਬਾਅਦ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਰਾਪੇ ਵਾਰੰਟ ਨੂੰ ਸਾੜ੍ਹ ਦਿੱਤਾ ਸੀ।
'ਦਾ ਟਾਈਮਜ਼' ਦੇ ਬਿਆਨ ਮੁਤਾਬਕ ਅਲ ਫੇਅਦ ਪਰਿਵਾਰ ਨੇ ਯਾਦਗਾਰ ਨੂੰ ਹੁਣ ਤੱਕ ਰੱਖਣ ਲਈ ਧੰਨਵਾਦ ਕੀਤਾ ਹੈ।
ਉਸ ਵਿੱਚ ਲਿਖਿਆ, "ਉਨ੍ਹਾਂ ਨੇ ਲੱਖਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਦੋਵਾਂ ਨੂੰ ਯਾਦ ਰੱਖਣ ਦੇ ਸਮਰਥ ਬਣਾਇਆ।"
ਬਿਆਨ ਮੁਤਾਬਕ, "ਹੁਣ ਉਸ ਨੂੰ ਘਰ ਲੈ ਕੇ ਆਉਣ ਦਾ ਵੇਲਾ ਹੈ।"
ਸਾਲ 2011, ਅਲ ਫੇਅਦ ਜਦੋਂ ਫੁਲਹਮ ਫੁੱਟਬਾਲ ਕਲੱਬ ਦੇ ਮਾਲਕ ਸਨ ਤਾਂ ਉਨ੍ਹਾਂ ਨੇ ਉੱਥੇ ਮਾਇਕਲ ਜੈਕਸਨ ਦਾ ਵੀ ਬੁੱਤ ਲਗਵਾਇਆ ਸੀ।
ਸਾਲਾ ਬਾਅਦ ਉਨ੍ਹਾਂ ਨੇ ਦਾਅਵਾ ਕੀਤਾ ਕਿ ਕਲੱਬ ਨੂੰ ਬੰਦ ਦਿੱਤਾ ਗਿਆ ਹੈ ਕਿਉਂਕਿ ਨਵਾਂ ਮਾਲਕ ਉਸ ਨੂੰ ਘਾਟੇ ਵਿੱਚ ਲੈ ਗਿਆ ਸੀ।












