ਪ੍ਰੈੱਸ ਰੀਵਿਊ꞉ ਕੀ ਹੈ ਬਿਲਾਲ ਅਹਿਮਦ ਦੇ ਪਰਿਵਾਰ ਦਾ ਪ੍ਰਤੀਕਰਮ?

ਤਸਵੀਰ ਸਰੋਤ, Getty Images
ਦਿ ਇੰਡੀਅਨ ਐਕਸਪ੍ਰੈਸ ਨੇ ਲਾਲ ਕਿਲੇ 'ਤੇ ਹਮਲੇ ਦੇ ਸਬੰਧ ਵਿੱਚ ਦਿੱਲੀ ਪੁਲਿਸ ਵੱਲੋਂ ਫੜੇ ਗਏ ਬਿਲਾਲ ਅਹਿਮਦ ਕਾਵਾ ਦੇ ਪਰਿਵਾਰ ਦਾ ਪੱਖ ਲਿਖਿਆ ਹੈ।
ਖ਼ਬਰ ਮੁਤਾਬਕ ਪਰਿਵਾਰ ਦਾ ਕਹਿਣਾ ਹੈ ਕਿ ਬਿਲਾਲ ਦਿੱਲੀ ਆਪਣੀ ਸਿਹਤ ਦੀ ਜਾਂਚ ਲਈ ਗਿਆ ਸੀ ਤੇ ਉਹ ਸ਼ਹਿਰ ਵਿੱਚ ਅਕਸਰ ਆਉਂਦਾ-ਜਾਂਦਾ ਰਹਿੰਦਾ ਸੀ।
ਪਰਿਵਾਰ ਨੇ ਇਹ ਵੀ ਕਿਹਾ ਕਿ ਉਹ ਆਪਣੇ ਅਸਲ ਨਾਮ 'ਤੇ ਹੀ ਦਿੱਲੀ ਗਿਆ ਸੀ ਜੇ ਉਹ ਕਸੂਰਵਾਰ ਹੁੰਦਾ ਤਾਂ ਉਹ ਕਦੇ ਵੀ ਇਸ ਤਰ੍ਹਾਂ ਨਾ ਕਰਦਾ।
ਜੇ ਪੁਲਿਸ ਉਸਦੀ ਤਲਾਸ਼ ਕਰ ਰਹੀ ਸੀ ਤਾਂ ਉਸਨੇ ਆਪਣੇ ਸਾਰੇ ਕਾਗਜ਼ਾਤ ਆਪਣੇ ਅਸਲੀ ਨਾਮ 'ਤੇ ਕਿਵੇਂ ਬਣਵਾ ਲਏ?
ਪਰਿਵਾਰ ਨੇ ਮੀਡੀਆ 'ਤੇ ਵੀ ਇਲਜ਼ਾਮ ਲਾਇਆ ਕਿ ਮੀਡੀਆ ਨੇ ਬਿਲਾਲ ਦੀ ਗ੍ਰਿਫਤਾਰੀ ਨੂੰ ਗਲਤ ਰੰਗਣ ਦੇ ਕੇ ਪੇਸ਼ ਕੀਤਾ ਹੈ।
ਇਸ ਤਰ੍ਹਾਂ ਹੀ ਕਸ਼ਮੀਰੀਆਂ ਨੂੰ ਬੰਦੂਕ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ। ਮਨਾ ਵਾਨੀ ਤੇ ਬੁਰਹਾਨ ਵਾਨੀ ਵਰਗੇ ਪੜ੍ਹੇ-ਲਿਖੇ ਲੋਕ ਵੀ ਇਸੇ ਤਰ੍ਹਾਂ ਮਜਬੂਰ ਕੀਤੇ ਗਏ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਹਿੰਦੁਸਤਾਨ ਟਾਈਮਜ਼ ਨੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਦੁਆਰਾ ਪੈਨ ਅਮੈਰੀਕਨ ਵਲਡ ਏਅਰਵੇਜ ਦੀ ਉਡਾਣ ਦੇ ਅਗਵਾਕਾਰਾਂ ਦੀਆਂ ਹੁਣ ਦੀ ਉਮਰ ਦੇ ਹਿਸਾਬ ਨਾਲ ਬਣਾਈਆਂ ਤਸਵੀਰਾਂ ਦੀ ਖਬਰ ਛਾਪੀ ਹੈ।
1986 ਵਿੱਚ ਅਗਵਾ ਕੀਤੀ ਗਈ ਇਸ ਉਡਾਣ ਵਿੱਚ ਫਲਾਈਟ ਕਰਮੀ ਨੀਰਜਾ ਭਨੋਟ ਸਮੇਤ ਵੀਹ ਹੋਰ ਲੋਕਾਂ ਦੀ ਜਾਨ ਗਈ ਸੀ। ਅਗਵਾਕਾਰ ਹਾਲੇ ਵੀ ਭਗੌੜੇ ਹਨ।
ਖ਼ਬਰ ਮੁਤਾਬਕ ਅਗਵਾਕਾਰਾਂ ਦੀਆਂ ਤਸਵੀਰਾਂ ਐਫ.ਬੀ.ਆਈ. ਨੇ ਸੰਨ 2000 ਵਿੱਚ ਹਾਸਲ ਕੀਤੀਆਂ ਸਨ ਅਤੇ ਉਨ੍ਹਾਂ ਦੇ ਆਧਾਰ 'ਤੇ ਹੀ ਜਾਂਚ ਏਜੰਸੀ ਨੇ ਇਹ ਤਾਜ਼ਾ ਤਸਵੀਰਾਂ ਤਿਆਰ ਕੀਤੀਆਂ ਹਨ।
ਨੀਰਜਾ ਭਨੋਟ ਨੂੰ ਉਡਾਣ ਦੌਰਾਨ ਇੱਕ ਗੋਲੀ ਲੱਗੀ ਸੀ ਜਿਸ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ। ਉਸਨੂੰ ਮੌਤ ਮਗਰੋਂ ਅਸ਼ੋਕ ਚੱਕਰ ਨਾਲ ਨਿਵਾਜਿਆ ਗਿਆ ਸੀ।
ਦਿ ਟ੍ਰਬਿਊਨ ਨੇ ਪੰਜਾਬ ਪੁਲਿਸ ਵੱਲੋਂ ਐਸ. ਐਸ. ਪੀ. ਰਾਜ ਜੀਤ ਸਿੰਘ ਦਾ ਨਾਮ ਡਿਊਟੀ ਪ੍ਰਤੀ ਸਮਰਪਣ ਬਦਲੇ ਰਾਜ ਪੱਧਰੀ ਸਨਮਾਨ ਲਈ ਭੇਜਣ ਦੀ ਖ਼ਬਰ ਛਾਪੀ ਹੈ। ਉਹ ਮੋਗੇ ਜ਼ਿਲ੍ਹੇ ਵਿੱਚ ਸੇਵਾ ਨਿਭਾ ਰਹੇ ਹਨ।
ਉਨ੍ਹਾਂ 'ਤੇ ਨਸ਼ਾ ਤਸਕਰਾਂ ਨਾਲ ਜੁੜੇ ਹੋਣ ਦੇ ਇਲਜ਼ਾਮਾਂ ਵੀ ਲੱਗੇ ਹਨ। ਖ਼ਬਰ ਮੁਤਾਬਕ ਇਸ ਕਰਕੇ ਸੂਬਾ ਪੁਲਿਸ 'ਤੇ ਸਵਾਲ ਚੁੱਕੇ ਰਹੇ ਹਨ।
ਖ਼ਬਰ ਮੁਤਾਬਕ ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਨਾਮ ਪੰਜਾਬ ਦੇ ਡੀਜੀਪੀ ਦੀ ਗੈਰ ਮੌਜੂਦਗੀ ਵਿੱਚ ਭੇਜਿਆ ਗਿਆ ਹੈ ਜੋ ਆਮ ਰਵਾਇਤ ਦੀ ਉਲੰਘਣਾ ਹੈ।

ਪਾਕਿਸਤਾਨੀ ਅਖ਼ਬਾਰ ਡਾਨ ਨੇ ਕਸੂਰ ਵਿੱਚ ਜੈਨਬ ਮਾਮਲੇ ਵਿੱਚ ਮੁਜ਼ਾਹਰਾਕਾਰੀਆਂ ਵੱਲੋਂ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦੇ ਵਿਧਾਨ ਸਭਾ ਮੈਂਬਰ ਨਈਮ ਸਫ਼ਦਰ ਅਨਸਾਰੀ 'ਤੇ ਸੰਸਦ ਮੈਂਬਰ ਵਸੀਮ ਅਖ਼ਤਰ ਦੇ ਘਰ ਵਿੱਚ ਵੜ੍ਹਨ ਤੇ ਭੰਨ-ਤੋੜ ਕਰਨ ਦੀ ਖ਼ਬਰ ਦਿੱਤੀ ਹੈ।
ਹਿੰਸਾ ਦੋ ਮਰਹੂਮ ਮੁਜ਼ਾਹਰਾਕਾਰੀਆਂ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਭੜਕੀ। ਬਚਾਅ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਫਾਇਰ ਬ੍ਰਿਗੇਡ ਨੂੰ ਰਸਤੇ ਵਿੱਚ ਲਾਈ ਗਈ ਅੱਗ ਬੁਝਾਉਣ ਵੀ ਨਹੀਂ ਦਿੱਤੀ।












